ਰਿਸਰਚ: ਇਨਸਾਨਾਂ ਲਈ 'ਖਤਰਨਾਕ' ਗਾਂ ਦਾ ਪਿਸ਼ਾਬ, ਮੱਝ ਦਾ ਪਿਸ਼ਾਬ ਮੰਨਿਆ ਜਾਂਦਾ ਹੈ ਜ਼ਿਆਦਾ ਫਾਇਦੇਮੰਦ!
cow urine unfit for human: ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਨੇ ਇੱਕ ਖੋਜ ਪ੍ਰਕਾਸ਼ਿਤ ਕੀਤੀ ਹੈ। ਜਿਸ ਵਿੱਚ ਉਸ ਨੇ ਖੁਲਾਸਾ ਕੀਤਾ ਹੈ ਕਿ ਮਨੁੱਖਾਂ ਲਈ ਮੱਝ ਦਾ ਪਿਸ਼ਾਬ ਗਊ ਮੂਤਰ ਨਾਲੋਂ ਬਿਹਤਰ ਹੈ।
cow urine unfit for human: ਤੁਸੀਂ ਅਕਸਰ ਗਊ ਮੂਤਰ ਦੇ ਫਾਇਦਿਆਂ ਬਾਰੇ ਪੜ੍ਹਿਆ ਜਾਂ ਸੁਣਿਆ ਹੋਵੇਗਾ। ਕਈ ਵਾਰ ਤਾਂ ਤੁਸੀਂ ਅਜਿਹੇ ਇਸ਼ਤਿਹਾਰ ਵੀ ਦੇਖੇ ਹੋਣਗੇ ਜਿਨ੍ਹਾਂ ਵਿੱਚ ਲਿਖਿਆ ਹੁੰਦਾ ਹੈ ਕਿ ਇਸ ਖਤਰਨਾਕ ਬਿਮਾਰੀ 'ਚ ਰੋਜ਼ਾਨਾ ਗਊ ਮੂਤਰ ਪੀਓ, ਤੁਸੀਂ ਤੁਰੰਤ ਠੀਕ ਹੋ ਜਾਓਗੇ... ਪਤਾ ਨਹੀਂ ਕਿੰਨੀਆਂ ਅਜਿਹੀਆਂ ਗੱਲਾਂ ਤੁਸੀਂ ਪੇਪਰ ਅਤੇ ਟੀਵੀ 'ਤੇ ਅਕਸਰ ਸੁਣੀਆਂ ਅਤੇ ਪੜ੍ਹੀਆਂ ਹੋਣਗੀਆਂ। ਨਾਲ ਹੀ, ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਤੋਂ ਗਊ ਮੂਤਰ ਦੇ ਫਾਇਦਿਆਂ ਬਾਰੇ ਜ਼ਰੂਰ ਸੁਣਿਆ ਹੋਵੇਗਾ। ਹਾਲ ਹੀ ਵਿੱਚ, ਦੇਸ਼ ਦੀ ਵੱਕਾਰੀ ਸੰਸਥਾ The Indian Council of Agricultural Research (ICAR) ਨੇ ਭਾਰਤੀ ਵੈਟਰਨਰੀ ਰਿਸਰਚ ਇੰਸਟੀਚਿਊਟ ਦੁਆਰਾ ਇੱਕ ਖੋਜ ਪ੍ਰਕਾਸ਼ਿਤ ਕੀਤੀ ਹੈ। ਜਿਸ ਵਿੱਚ ਉਸ ਨੇ ਖੁਲਾਸਾ ਕੀਤਾ ਹੈ ਕਿ ਮਨੁੱਖਾਂ ਲਈ ਮੱਝ ਦਾ ਪਿਸ਼ਾਬ ਗਊ ਮੂਤਰ ਨਾਲੋਂ ਬਿਹਤਰ ਹੈ।
IVRI ਦੀ ਰਿਸਰਚ ਵਿੱਚ ਇਹ ਗੱਲ ਆਈ ਸਾਹਮਣੇ
ਉੱਤਰ ਪ੍ਰਦੇਸ਼ ਦੇ ਮਸ਼ਹੂਰ ਬਰੇਲੀ ਜ਼ਿਲ੍ਹੇ ਦੇ ਇਜ਼ੱਤਨਗਰ ਵਿੱਚ ਭਾਰਤੀ ਵੈਟਰਨਰੀ ਰਿਸਰਚ ਇੰਸਟੀਚਿਊਟ (IVRI ) ਦੀ ਇੱਕ ਖੋਜ ਸਾਹਮਣੇ ਆਈ ਹੈ। ਭੋਜਰਾਜ ਸਿੰਘ ਆਪਣੇ ਤਿੰਨ ਪੀਐਚਡੀ ਵਿਦਵਾਨਾਂ ਅਤੇ ਤਿੰਨ ਵਿਦਿਆਰਥੀਆਂ ਨਾਲ ਖੋਜ ਦੀ ਅਗਵਾਈ ਕਰ ਰਹੇ ਸਨ। ਇਸ ਖੋਜ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਿਹਤਮੰਦ ਗਾਵਾਂ ਦੇ ਦੁੱਧ ਵਿੱਚ ਘੱਟੋ-ਘੱਟ 14 ਤਰ੍ਹਾਂ ਦੇ ਬੈਕਟੀਰੀਆ ਪਾਏ ਜਾਂਦੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ 'ਚ Escherichia coli ਦੀ ਮੌਜੂਦਗੀ ਵੀ ਪਾਈ ਜਾਂਦੀ ਹੈ, ਜਿਸ ਕਾਰਨ ਪੇਟ 'ਚ ਇਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ। ਇਹ ਪੂਰੀ ਖੋਜ ਨੂੰ ਆਨਲਾਈਨ ਪੋਰਟਲ ਰਿਸਰਚ ਵੈੱਬਸਾਈਟ ਰਿਸਰਚਗੇਟ (Researchgate) ਵਿੱਚ ਪਬਲਿਸ਼ ਕੀਤਾ ਗਿਆ ਹੈ।
ਮੱਝ ਦਾ ਪਿਸ਼ਾਬ ਜ਼ਿਆਦਾ ਫਾਇਦੇਮੰਦ ਹੁੰਦਾ ਹੈIVRI ਦੇ Epidemiology ਵਿਭਾਗ ਦੇ ਐਚਓਡੀ ਭੋਜਰਾਜ ਸਿੰਘ ਨੇ 'ਟਾਈਮਜ਼ ਆਫ਼ ਇੰਡੀਆ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਇਸ ਸਮੁੱਚੀ ਖੋਜ ਨੂੰ ਅੰਜਾਮ ਦੇਣ ਲਈ ਗਾਂ ਅਤੇ ਮੱਝਾਂ ਦੇ 73 ਪਿਸ਼ਾਬ ਦੇ ਨਮੂਨਿਆਂ ਨੂੰ ਇਕੱਠਿਆਂ ਕਰਕੇ ਅੰਕੜਿਆਂ ਖੋਜ ਕੀਤੀ ਹੈ। ਜਿਸ ਵਿੱਚ ਅਸੀਂ ਪਾਇਆ ਕਿ ਮੱਝ ਦਾ ਪਿਸ਼ਾਬ ਗਊ ਦੇ ਮੂਤਰ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ। S Epidermidis ਅਤੇ E Rhapontici ਵਰਗੇ ਬੈਕਟੀਰੀਆ ਮੱਝ ਦੇ ਪਿਸ਼ਾਬ ਵਿੱਚ ਵਧੇਰੇ ਪ੍ਰਭਾਵਸ਼ਾਲੀ ਹੁੰਦੇ ਹਨ।
ਇਹ ਵੀ ਪੜ੍ਹੋ: Coffee: ਜੇਕਰ ਤੁਸੀਂ ਬਹੁਤ ਜ਼ਿਆਦਾ ਕੌਫੀ ਪੀਂਦੇ ਹੋ ਤਾਂ ਸਾਵਧਾਨ ਹੋ ਜਾਓ, ਜਾਨ 'ਤੇ ਪੈ ਸਕਦੈ ਭਾਰੀ
ਭੋਜਰਾਜ ਸਿੰਘ ਨੇ ਆਪਣੀ ਰਿਸਰਚ 'ਚ ਸਪੱਸ਼ਟ ਦੱਸਿਆ ਕਿ ਅਸੀਂ ਇਸ ਪੂਰੀ ਖੋਜ 'ਚ ਤਿੰਨ ਤਰ੍ਹਾਂ ਦੀਆਂ ਗਾਵਾਂ ਦੇ ਪਿਸ਼ਾਬ ਦੇ ਨਮੂਨੇ ਲਏ ਹਨ। ਇਹ ਗਾਵਾਂ ਸਨ- ਸਾਹੀਵਾਲ, ਥਾਰਪਾਰਕਰ, ਵਿੰਦਾਵੀ। ਇਸ ਦੇ ਨਾਲ ਹੀ ਅਸੀਂ ਮੱਝਾਂ ਅਤੇ ਇਨਸਾਨਾਂ ਦੇ ਪਿਸ਼ਾਬ ਦੇ ਨਮੂਨੇ ਵੀ ਲਏ। ਪਿਛਲੇ ਸਾਲ ਜੂਨ ਤੋਂ ਨਵੰਬਰ 2022 ਤੱਕ ਅਸੀਂ ਇਸ ਪੂਰੇ ਮਾਮਲੇ ਦਾ ਅਧਿਐਨ ਕੀਤਾ ਸੀ। ਇਸ ਪੂਰੀ ਖੋਜ ਤੋਂ ਬਾਅਦ ਅਸੀਂ ਇਸ ਨਤੀਜੇ 'ਤੇ ਪਹੁੰਚੇ ਕਿ ਸਿਹਤਮੰਦ ਵਿਅਕਤੀ ਦੇ ਪਿਸ਼ਾਬ 'ਚ ਵੀ ਖਤਰਨਾਕ ਬੈਕਟੀਰੀਆ ਹੁੰਦੇ ਹਨ।
ਡਿਸਟਿਲ ਯੂਰਿਨ ਨੂੰ ਲੈ ਕੇ ਵੀ ਚੱਲ ਰਹੀ ਹੈ ਰਿਸਰਚ ਗਾਂ ਦਾ ਦੁੱਧ ਐਂਟੀ-ਬੈਕਟੀਰੀਅਲ ਹੁੰਦਾ ਹੈ ਪਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਗਊ ਮੂਤਰ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਮਨੁੱਖਾਂ ਲਈ ਚੰਗਾ ਨਹੀਂ ਹੈ। ਹਾਲਾਂਕਿ, ਭੋਜਰਾਜ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਕਿ ਗਾਂ ਦੇ ਪਿਸ਼ਾਬ ਵਿੱਚ ਬਹੁਤ ਖਤਰਨਾਕ ਬੈਕਟੀਰੀਆ ਹੁੰਦੇ ਹਨ ਜਾਂ ਨਹੀਂ, ਇਸ ਬਾਰੇ ਖੋਜ ਚੱਲ ਰਹੀ ਹੈ। ਆਈਵੀਆਰਆਈ ਦੇ ਸਾਬਕਾ ਡਾਇਰੈਕਟਰ ਆਰ.ਐਸ. ਚੌਹਾਨ ਨੇ ਦੱਸਿਆ ਸੀ ਕਿ ਗਾਂ ਦਾ ਪਿਸ਼ਾਬ ਕੈਂਸਰ ਅਤੇ ਕੋਵਿਡ ਨਾਲ ਲੜਨ ਵਿੱਚ ਕਾਰਗਰ ਹੈ।
ਇਹ ਵੀ ਪੜ੍ਹੋ: ਜੇਕਰ ਨਹੀਂ ਵੱਧ ਰਹੀ ਹੈ ਤੁਹਾਡੀ ਹਾਈਟ, ਤਾਂ ਜਾਣੋ ਕਿਵੇਂ ਵੱਧ ਸਕਦੀ ਰੁਕੀ ਹੋਈ ਹਾਈਟ
Check out below Health Tools-
Calculate Your Body Mass Index ( BMI )