ਬਾਰਸ਼ ਦੇ ਕਹਿਰ 'ਚ ਡੇਂਗੂ ਦਾ ਖਤਰਾ! ਇਹ ਲੱਛਣ ਵੇਖਦੇ ਹੀ ਹੋ ਜਾਓ ਸਾਵਧਾਨ, ਜਾਣੋ ਬਚਾਅ ਦੇ ਉਪਾਅ
ਬਾਰਸ਼ ਦੇ ਮੌਸਮ ਵਿੱਚ ਡੇਂਗੂ ਤੇ ਮਲੇਰੀਆ ਵੀ ਅਕਸਰ ਹੀ ਫੈਲ ਜਾਂਦਾ ਹੈ। ਇਸ ਲਈ ਇਨ੍ਹਾਂ ਦਿਨਾਂ ਵਿੱਚ ਖਾਸ ਖਿਆਲ ਰੱਖਣ ਦੀ ਲੋੜ ਹੈ।
Dengue Symptoms: ਇਨ੍ਹੀਂ ਦਿਨੀਂ ਪੰਜਾਬ ਅੰਦਰ ਬਾਰਸ਼ ਨਾਲ ਹੜ੍ਹਾਂ ਦਾ ਕਹਿਰ ਹੈ। ਇਸ ਨਾਲ ਮੱਖੀ ਤੇ ਮੱਛਰ ਵੀ ਵਧ ਰਹੇ ਹਨ। ਅਜਿਹੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵੀ ਵਧ ਗਿਆ ਹੈ। ਦੂਜੇ ਪਾਸੇ ਬਾਰਸ਼ ਦੇ ਮੌਸਮ ਵਿੱਚ ਡੇਂਗੂ ਤੇ ਮਲੇਰੀਆ ਵੀ ਅਕਸਰ ਹੀ ਫੈਲ ਜਾਂਦਾ ਹੈ। ਇਸ ਲਈ ਇਨ੍ਹਾਂ ਦਿਨਾਂ ਵਿੱਚ ਖਾਸ ਖਿਆਲ ਰੱਖਣ ਦੀ ਲੋੜ ਹੈ।
ਦਰਅਸਲ WHO ਦੇ ਅਨੁਸਾਰ, ਦੁਨੀਆ ਭਰ ਵਿੱਚ 80 ਪ੍ਰਤੀਸ਼ਤ ਬਿਮਾਰੀਆਂ ਪਾਣੀ ਕਾਰਨ ਹੁੰਦੀਆਂ ਹਨ। ਡੇਂਗੂ ਇਨ੍ਹਾਂ ਵਿੱਚੋਂ ਇੱਕ ਹੈ। ਡੇਂਗੂ ਇੱਕ ਖ਼ਤਰਨਾਕ ਬਿਮਾਰੀ ਹੈ, ਆਓ ਜਾਣਦੇ ਹਾਂ ਇਸ ਦੇ ਲੱਛਣ ਤੇ ਰੋਕਥਾਮ ਦੇ ਉਪਾਅ।
ਡੇਂਗੂ ਦੀ ਬਿਮਾਰੀ
ਡੇਂਗੂ ਵੀ ਇੱਕ ਬਹੁਤ ਹੀ ਖ਼ਤਰਨਾਕ ਬਿਮਾਰੀ ਹੈ, ਜਿਸ ਕਾਰਨ ਇੱਕ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ। ਡੇਂਗੂ ਏਡੀਜ਼ ਇਜਿਪਟੀ ਪ੍ਰਜਾਤੀ ਦੇ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦੇ ਹਨ। ਇਸ ਵਿੱਚ ਵਿਅਕਤੀ ਨੂੰ ਬੁਖਾਰ, ਧੱਫੜ, ਸਿਰ ਦਰਦ ਤੇ ਪਲੇਟਲੈਟਸ ਕਾਉਂਟ ਵਿੱਚ ਕਮੀ ਵਰਗੀਆਂ ਸ਼ਿਕਾਇਤਾਂ ਹੋਣ ਲੱਗਦੀਆਂ ਹਨ। ਜੇਕਰ ਮਰੀਜ਼ ਕਮਜ਼ੋਰ ਹੋਵੇ ਤੇ ਉਸ ਦੇ ਸਰੀਰ ਵਿੱਚ ਪਲੇਟਲੈਟਸ ਘਟ ਰਹੇ ਹੋਣ ਤਾਂ ਸਥਿਤੀ ਘਾਤਕ ਹੋ ਜਾਂਦੀ ਹੈ।
ਡੇਂਗੂ ਦੇ ਲੱਛਣ
ਤੇਜ਼ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਉਲਟੀ ਤੇ ਮਤਲੀ, ਸਰੀਰ ਦੇ ਲਾਲ ਧੱਫੜ, ਅੱਖਾਂ ਦੇ ਪਿੱਛੇ ਦਰਦ ਦੀ ਸ਼ਿਕਾਇਤ, ਸੁੱਜੀਆਂ ਗ੍ਰੰਥੀਆਂ, ਥਕਾਵਟ ਮਹਿਸੂਸ ਕਰਨਾ, ਨੱਕ ਜਾਂ ਮਸੂੜਿਆਂ ਵਿੱਚੋਂ ਖੂਨ ਵਗਣਾ ਆਦਿ।
ਡੇਂਗੂ ਤੋਂ ਬਚਣ ਦੇ ਤਰੀਕੇ
1.ਆਪਣੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿਓ।
2. ਰਾਤ ਨੂੰ ਮੱਛਰ ਭਜਾਉਣ ਵਾਲੀ ਕਰੀਮ ਲਾ ਕੇ ਸੌਂਵੋ।
3. ਸਰੀਰ ਨੂੰ ਪੂਰੇ ਤਰ੍ਹਾਂ ਢੱਕਣ ਵਾਲੇ ਕੱਪੜੇ ਪਹਿਨਣ ਦੀ ਕੋਸ਼ਿਸ਼ ਕਰੋ।
4. ਆਲੇ-ਦੁਆਲੇ ਦੇ ਸਥਾਨਾਂ ਨੂੰ ਨਿਯਮਿਤ ਤੌਰ 'ਤੇ ਫੌਗਿੰਗ ਕਰੋ।
5. ਸੌਣ ਵੇਲੇ ਮੱਛਰਦਾਨੀ ਦੀ ਵਰਤੋਂ ਕਰੋ।
6. ਘਰ ਦੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਰੱਖੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Check out below Health Tools-
Calculate Your Body Mass Index ( BMI )