Mustard Oil Vs Desi Ghee: ਦੇਸੀ ਘਿਓ ਜਾਂ ਸਰ੍ਹੋਂ ਦਾ ਤੇਲ, ਸਿਹਤ ਲਈ ਕਿਹੜਾ ਫਾਇਦੇਮੰਦ? ਅਸਲੀਅਤ ਕਰ ਦੇਵੇਗੀ ਹੈਰਾਨ
Desi Ghee or Mustard Oil which is beneficial: ਭਾਰਤੀ ਰਸੋਈਆਂ ਵਿੱਚ ਸਰ੍ਹੋਂ ਦਾ ਤੇਲ ਤੇ ਦੇਸੀ ਘਿਓ ਦੋਵੇਂ ਆਮ ਹੀ ਮਿਲਦੇ ਹਨ। ਸਾਡੀ ਰੋਜ਼ਾਨਾ ਦੀ ਖੁਰਾਕ ਵਿੱਚ ਵੀ ਸਰ੍ਹੋਂ ਦਾ ਤੇਲ ਤੇ ਘਿਓ ਦੋਵੇਂ ਸ਼ਾਮਲ ਹਨ।

Desi Ghee or Mustard Oil which is beneficial: ਭਾਰਤੀ ਰਸੋਈਆਂ ਵਿੱਚ ਸਰ੍ਹੋਂ ਦਾ ਤੇਲ ਤੇ ਦੇਸੀ ਘਿਓ ਦੋਵੇਂ ਆਮ ਹੀ ਮਿਲਦੇ ਹਨ। ਸਾਡੀ ਰੋਜ਼ਾਨਾ ਦੀ ਖੁਰਾਕ ਵਿੱਚ ਵੀ ਸਰ੍ਹੋਂ ਦਾ ਤੇਲ ਤੇ ਘਿਓ ਦੋਵੇਂ ਸ਼ਾਮਲ ਹਨ। ਤੇਲ ਤੇ ਘਿਓ ਦੀ ਵਰਤੋਂ ਸਬਜ਼ੀਆਂ ਤੇ ਹੋਰ ਪਕਵਾਨ ਪਕਾਉਣ ਲਈ ਕੀਤੀ ਜਾਂਦੀ ਹੈ। ਸਰੋਂ ਦਾ ਤੇਲ ਆਮ ਤੌਰ ਉਪਰ ਸੁੱਕੀਆਂ ਸਬਜ਼ੀਆਂ ਬਣਾਉਣ ਲਈ ਵਰਤਿਆ ਜਾਂਦਾ ਪਰ ਘਿਓ ਤੜਕਾ ਲਾਉਣ ਦੇ ਨਾਲ ਹੀ ਕਈ ਪਕਵਾਨ ਬਣਾਉਣ, ਰੋਟੀਆਂ ਚੋਪੜਨ ਤੇ ਪੰਜੀਰੀ ਬਣਾਉਣ ਲਈ ਵਰਤਿਆ ਜਾਂਦਾ ਹੈ।
ਸਿਹਤ ਮਹਿਰਾਂ ਮੁਤਾਬਕ ਇਹ ਦੋਵੇਂ ਸਿਹਤਮੰਦ ਚਰਬੀ ਦੇ ਸਭ ਤੋਂ ਵਧੀਆ ਸਰੋਤ ਹਨ। ਦੋਵਾਂ ਦੇ ਆਪਣੇ-ਆਪਣੇ ਸਿਹਤ ਲਾਭ ਹਨ। ਹਾਲਾਂਕਿ ਲੋਕਾਂ ਦੇ ਮਨਾਂ ਵਿੱਚ ਇਹੀ ਸਵਾਲ ਵਾਰ-ਵਾਰ ਆਉਂਦਾ ਹੈ ਕਿ ਕਿਹੜਾ ਜ਼ਿਆਦਾ ਫਾਇਦੇਮੰਦ ਹੈ। ਇਹ ਤੁਹਾਡੀ ਸਿਹਤ, ਜ਼ਰੂਰਤ ਤੇ ਵਰਤੋਂ ਦੇ ਢੰਗ 'ਤੇ ਨਿਰਭਰ ਕਰਦਾ ਹੈ। ਆਓ ਦੋਵਾਂ ਦੀ ਤੁਲਨਾ ਕਰੀਏ ਤੇ ਜਾਣੀਏ ਕਿ ਤੁਹਾਡੀ ਸਿਹਤ ਲਈ ਕਿਹੜਾ ਬਿਹਤਰ ਹੈ।
1. ਦਿਲ ਦੀ ਸਿਹਤ
ਸਰ੍ਹੋਂ ਦਾ ਤੇਲ:
ਇਸ ਵਿੱਚ ਓਮੇਗਾ-3 ਤੇ ਓਮੇਗਾ-6 ਫੈਟੀ ਐਸਿਡ ਹੁੰਦੇ ਹਨ, ਜੋ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਤੇ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ।
ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦਗਾਰ ਹੈ।
ਦੇਸੀ ਘਿਓ:
ਇਸ ਵਿੱਚ ਓਮੇਗਾ-3 ਫੈਟੀ ਐਸਿਡ ਤੇ ਵਿਟਾਮਿਨ ਕੇ2 ਹੁੰਦਾ ਹੈ, ਜੋ ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
ਇਹ ਚੰਗੇ ਕੋਲੈਸਟ੍ਰੋਲ (HDL) ਨੂੰ ਵਧਾ ਕੇ ਦਿਲ ਨੂੰ ਲਾਭ ਪਹੁੰਚਾਉਂਦਾ ਹੈ, ਪਰ ਇਸ ਨੂੰ ਜ਼ਿਆਦਾ ਖਾਣ ਨਾਲ ਕੋਲੈਸਟ੍ਰੋਲ ਵਧ ਸਕਦਾ ਹੈ।
2. ਪਾਚਨ ਕਿਰਿਆ ਲਈ ਕਿਹੜਾ ਬਿਹਤਰ?
ਸਰ੍ਹੋਂ ਦਾ ਤੇਲ:
ਇਸ ਵਿੱਚ ਕੁਦਰਤੀ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਗੈਸ ਤੇ ਐਸੀਡਿਟੀ ਨੂੰ ਘਟਾ ਸਕਦੇ ਹਨ।
ਜ਼ਿਆਦਾ ਖਾਣ ਨਾਲ ਪੇਟ ਵਿੱਚ ਜਲਣ ਜਾਂ ਐਸੀਡਿਟੀ ਹੋ ਸਕਦੀ ਹੈ।
ਦੇਸੀ ਘਿਓ:
ਆਯੁਰਵੇਦ ਵਿੱਚ ਇਸ ਨੂੰ ਪਾਚਨ ਕਿਰਿਆ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।
ਗੈਸ, ਕਬਜ਼ ਤੇ ਪੇਟ ਫੁੱਲਣ ਨੂੰ ਘਟਾਉਂਦਾ ਹੈ ਤੇ ਮੈਟਾਬੋਲਿਜ਼ਮ ਨੂੰ ਬਿਹਤਰ ਬਣਾਉਂਦਾ ਹੈ।
3. ਭਾਰ ਵਧਾਉਣ ਜਾਂ ਘਟਾਉਣ ਲਈ ਕਿਹੜਾ ਬਿਹਤਰ?
ਸਰ੍ਹੋਂ ਦਾ ਤੇਲ:
ਇਸ ਵਿੱਚ ਕੈਲੋਰੀ ਘੱਟ ਤੇ ਹਲਕਾ ਹੁੰਦਾ ਹੈ, ਜੋ ਭਾਰ ਨੂੰ ਕੰਟਰੋਲ ਵਿੱਚ ਰੱਖਦਾ ਹੈ।
ਜ਼ਿਆਦਾ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਦੇਸੀ ਘਿਓ:
ਭਾਰ ਵਧਾਉਣ ਵਿੱਚ ਮਦਦ ਕਰਦਾ ਹੈ ਕਿਉਂਕਿ ਇਹ ਕੈਲੋਰੀ ਨਾਲ ਭਰਪੂਰ ਹੁੰਦਾ ਹੈ।
ਇਸ ਨੂੰ ਸਹੀ ਮਾਤਰਾ ਵਿੱਚ ਖਾਣ ਨਾਲ ਚਰਬੀ ਬਰਨ ਕਰਨ ਵਿੱਚ ਵੀ ਮਦਦ ਮਿਲਦੀ ਹੈ।
4. ਚਮੜੀ ਤੇ ਵਾਲਾਂ ਲਈ ਕਿਹੜਾ ਬਿਹਤਰ?
ਸਰ੍ਹੋਂ ਦਾ ਤੇਲ:
ਵਾਲਾਂ ਦੀ ਵਿਕਾਸ ਦਰ ਵਧਾਉਂਦਾ ਹੈ ਤੇ ਡੈਂਡਰਫ ਨੂੰ ਘਟਾਉਂਦਾ ਹੈ।
ਚਮੜੀ ਵਿੱਚ ਨਮੀ ਬਣਾਈ ਰੱਖਦਾ ਹੈ ਤੇ ਫੰਗਲ ਇਨਫੈਕਸ਼ਨਾਂ ਨੂੰ ਰੋਕਦਾ ਹੈ।
ਦੇਸੀ ਘਿਓ:
ਚਮੜੀ ਨੂੰ ਚਮਕਦਾਰ ਤੇ ਨਰਮ ਬਣਾਉਂਦਾ ਹੈ।
ਇਹ ਬੁੱਲ੍ਹਾਂ ਤੇ ਖੁਸ਼ਕ ਚਮੜੀ ਲਈ ਇੱਕ ਵਧੀਆ ਮਾਇਸਚਰਾਈਜ਼ਰ ਹੈ।
5. ਖਾਣਾ ਪਕਾਉਣ ਲਈ ਕੌਣ ਸਹੀ?
ਸਰ੍ਹੋਂ ਦਾ ਤੇਲ:
ਇਸ ਦਾ ਸਮੋਕ ਪੁਆਇੰਟ ਉੱਚਾ ਹੈ, ਜੋ ਇਸ ਨੂੰ ਉੱਚ-ਗਰਮੀ 'ਤੇ ਖਾਣਾ ਪਕਾਉਣ (ਤਲਣ ਤੇ ਟੈਂਪਰਿੰਗ) ਲਈ ਬਿਹਤਰ ਬਣਾਉਂਦਾ ਹੈ।
ਇਹ ਸਬਜ਼ੀਆਂ, ਪਰੌਂਠੇ ਤੇ ਦਾਲ ਵਿੱਚ ਸੁਆਦੀ ਲੱਗਦਾ ਹੈ।
ਦੇਸੀ ਘਿਓ:
ਇਸ ਦਾ ਸਮੋਕ ਪੁਆਇੰਟ ਵੀ ਉੱਚਾ ਹੈ, ਜਿਸ ਕਰਕੇ ਇਹ ਖਾਣਾ ਪਕਾਉਣ ਲਈ ਵਧੀਆ ਹੈ।
ਰੋਟੀ, ਹਲਵਾ, ਖਿਚੜੀ ਤੇ ਰਵਾਇਤੀ ਭਾਰਤੀ ਭੋਜਨ ਲਈ ਸਭ ਤੋਂ ਵਧੀਆ।
ਕਿਹੜਾ ਜ਼ਿਆਦਾ ਫਾਇਦੇਮੰਦ ਹੈ?
ਜੇਕਰ ਤੁਸੀਂ ਦਿਲ ਦੀ ਸਿਹਤ ਨੂੰ ਸੁਧਾਰਨਾ ਚਾਹੁੰਦੇ ਹੋ, ਭਾਰ ਘਟਾਉਣਾ ਚਾਹੁੰਦੇ ਹੋ ਜਾਂ ਵਾਲਾਂ ਦੀ ਦੇਖਭਾਲ ਕਰਨਾ ਚਾਹੁੰਦੇ ਹੋ ਤਾਂ ਸਰ੍ਹੋਂ ਦਾ ਤੇਲ ਬਿਹਤਰ ਹੈ।
ਜੇਕਰ ਤੁਸੀਂ ਪਾਚਨ, ਚਮੜੀ ਦੀ ਦੇਖਭਾਲ, ਭਾਰ ਵਧਾਉਣ ਤੇ ਰਵਾਇਤੀ ਭਾਰਤੀ ਭੋਜਨ ਦਾ ਸੁਆਦ ਵਧਾਉਣਾ ਚਾਹੁੰਦੇ ਹੋ ਤਾਂ ਦੇਸੀ ਘਿਓ ਸਭ ਤੋਂ ਵਧੀਆ ਹੈ।
ਸੰਤੁਲਨ ਬਣਾਈ ਰੱਖਣਾ ਸਭ ਤੋਂ ਵਧੀਆ ਹੈ। ਇਸ ਲਈ ਆਪਣੀ ਖੁਰਾਕ ਵਿੱਚ ਸਰ੍ਹੋਂ ਦਾ ਤੇਲ ਤੇ ਘਿਓ ਦੋਵਾਂ ਨੂੰ ਸਹੀ ਮਾਤਰਾ ਵਿੱਚ ਸ਼ਾਮਲ ਕਰੋ।
Check out below Health Tools-
Calculate Your Body Mass Index ( BMI )






















