(Source: ECI/ABP News)
ਸ਼ੂਗਰ ਦੇ ਰੋਗੀ ਸਾਵਧਾਨ! ਕਣਕ ਨਹੀਂ ਸਗੋਂ ਇਸ ਆਟੇ ਦੀ ਖਾਓ ਰੋਟੀ, ਬਲੱਡ ਸ਼ੂਗਰ ਲੈਵਲ ਰਹੇਗਾ ਹਮੇਸ਼ਾ ਕੰਟਰੋਲ
Diabetes Patients Should Eat These Flour Rotis: ਸ਼ੂਗਰ ਤੇ ਮੋਟਾਪਾ ਦੁਨੀਆ ਦੀਆਂ ਦੋ ਅਜਿਹੀਆਂ ਸਮੱਸਿਆਵਾਂ ਹਨ, ਜਿਸ ਕਾਰਨ ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਲੋਕ ਪ੍ਰੇਸ਼ਾਨ ਹਨ। ਇਹ ਦੋਵੇਂ ਬਿਮਾਰੀਆਂ ਸਿੱਧੇ ਸਾਡੇ ਖਾਣ-ਪੀਣ
![ਸ਼ੂਗਰ ਦੇ ਰੋਗੀ ਸਾਵਧਾਨ! ਕਣਕ ਨਹੀਂ ਸਗੋਂ ਇਸ ਆਟੇ ਦੀ ਖਾਓ ਰੋਟੀ, ਬਲੱਡ ਸ਼ੂਗਰ ਲੈਵਲ ਰਹੇਗਾ ਹਮੇਸ਼ਾ ਕੰਟਰੋਲ Diabetes beware Eat bread made of this flour not wheat the blood sugar level will always be under control ਸ਼ੂਗਰ ਦੇ ਰੋਗੀ ਸਾਵਧਾਨ! ਕਣਕ ਨਹੀਂ ਸਗੋਂ ਇਸ ਆਟੇ ਦੀ ਖਾਓ ਰੋਟੀ, ਬਲੱਡ ਸ਼ੂਗਰ ਲੈਵਲ ਰਹੇਗਾ ਹਮੇਸ਼ਾ ਕੰਟਰੋਲ](https://feeds.abplive.com/onecms/images/uploaded-images/2023/06/29/0a37c6f8eb15324a01531cb1a39187761688009720613709_original.jpg?impolicy=abp_cdn&imwidth=1200&height=675)
Diabetes Patients Should Eat These Flour Rotis: ਸ਼ੂਗਰ ਤੇ ਮੋਟਾਪਾ ਦੁਨੀਆ ਦੀਆਂ ਦੋ ਅਜਿਹੀਆਂ ਸਮੱਸਿਆਵਾਂ ਹਨ, ਜਿਸ ਕਾਰਨ ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਲੋਕ ਪ੍ਰੇਸ਼ਾਨ ਹਨ। ਇਹ ਦੋਵੇਂ ਬਿਮਾਰੀਆਂ ਸਿੱਧੇ ਸਾਡੇ ਖਾਣ-ਪੀਣ ਨਾਲ ਜੁੜੀਆਂ ਹੋਈਆਂ ਹਨ। ਇਸ ਲਈ ਜੇਕਰ ਤੁਸੀਂ ਆਪਣੀ ਡਾਈਟ 'ਤੇ ਧਿਆਨ ਦਿਓਗੇ ਤਾਂ ਤੁਹਾਡੀ ਸ਼ੂਗਰ ਦੀ ਸਮੱਸਿਆ ਦੂਰ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਰੋਟੀਆਂ ਬਾਰੇ ਦੱਸਾਂਗੇ, ਜੋ ਤੁਹਾਡੀ ਸ਼ੂਗਰ ਦੀ ਸਮੱਸਿਆ ਨੂੰ ਦੂਰ ਕਰ ਦੇਣਗੀਆਂ। ਆਓ ਜਾਣਦੇ ਹਾਂ ਕਿ ਡਾਇਬਟੀਜ਼ ਦੇ ਮਰੀਜ਼ਾਂ ਨੂੰ ਕਿਹੜੇ ਆਟੇ ਦੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ....
ਓਟਸ ਚਪਾਤੀ (Oats Chapati)
ਦੁਨੀਆਂ ਭਰ ਵਿੱਚ ਭਾਰ ਘਟਾਉਣ ਲਈ ਮੰਨਿਆ ਜਾਣ ਵਾਲਾ ਓਟਸ ਸ਼ੂਗਰ ਦੇ ਮਰੀਜ਼ਾਂ ਲਈ ਕਿਸੇ ਰਾਮਬਾਣ ਤੋਂ ਘੱਟ ਨਹੀਂ। ਓਟਸ ਦੀ ਬਣੀ ਰੋਟੀ ਖਾਣ ਨਾਲ ਤੁਹਾਡੇ ਸਰੀਰ ਵਿੱਚ ਬਲੱਡ ਸ਼ੂਗਰ ਦਾ ਪੱਧਰ ਸੰਤੁਲਿਤ ਰਹਿੰਦਾ ਹੈ। ਇਸ ਦੇ ਸੇਵਨ ਨਾਲ ਤੁਹਾਨੂੰ ਟਾਈਪ 2 ਡਾਇਬਟੀਜ਼ ਦਾ ਖਤਰਾ ਘੱਟ ਹੋ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਓਟਸ ਵਿੱਚ ਪਾਇਆ ਜਾਣ ਵਾਲਾ ਬੀਟਾ ਗਲੂਕਨ ਤੁਹਾਡੇ ਡਾਇਬਟੀਜ਼ ਹੋਣ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ। ਇੰਨਾ ਹੀ ਨਹੀਂ ਓਟਸ ਦੀ ਰੋਟੀ ਦਾ ਸੇਵਨ ਤੁਹਾਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।
ਬਣਾਉਣ ਦਾ ਤਰੀਕਾ
ਰੋਟੀ ਬਣਾਉਣ ਲਈ ਓਟਸ ਲਓ। ਹੁਣ ਥੋੜ੍ਹਾ ਕਣਕ ਦਾ ਆਟਾ ਵੀ ਲਓ। ਇਸ ਵਿੱਚ ਆਪਣੇ ਸੁਆਦ ਅਨੁਸਾਰ ਮਿਰਚ ਪਾਓ। ਹੁਣ ਓਟਸ ਨੂੰ ਮਿਕਸੀ ਵਿੱਚ ਬਾਰੀਕ ਪੀਸ ਲਓ। ਇਸ ਨੂੰ ਕੱਢ ਲਓ ਤੇ ਕਣਕ ਦੇ ਆਟੇ ਵਿੱਚ ਮਿਲਾਓ। ਹੁਣ ਆਟੇ ਨੂੰ ਗੁੰਨ੍ਹੋ ਤੇ ਰੋਟੀ ਦੀ ਤਰ੍ਹਾਂ ਤਵੇ 'ਤੇ ਸੇਕ ਲਓ।
ਰਾਗੀ ਚਪਾਤੀ (Ragi Chapati)-
ਰਾਗੀ ਦੇ ਆਟੇ ਤੋਂ ਬਣੀ ਰੋਟੀ ਵੀ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਪੋਲੀਫੇਨੌਲ ਦੇ ਨਾਲ-ਨਾਲ ਇਸ ਵਿੱਚ ਭਰਪੂਰ ਮਾਤਰਾ ਵਿੱਚ ਡਾਇਟਰੀ ਫਾਈਬਰ ਪਾਇਆ ਜਾਂਦਾ ਹੈ, ਜੋ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਸਹੀ ਰੱਖਦਾ ਹੈ।
ਬਣਾਉਣ ਦਾ ਤਰੀਕਾ-
ਇੱਕ ਕੱਪ ਰਾਗੀ ਦੇ ਆਟੇ ਨੂੰ ਲੋੜ ਅਨੁਸਾਰ ਪਾਣੀ ਲੈ ਕੇ ਗੁੰਨ੍ਹੋ। ਧਿਆਨ ਰਹੇ ਕਿ ਆਟੇ ਨੂੰ ਹਲਕੇ ਹੱਥਾਂ ਨਾਲ ਗੁੰਨ੍ਹੋ ਤਾਂ ਜੋ ਰੋਟੀ ਨਾ ਟੁੱਟੇ। ਰੋਟੀ ਨੂੰ ਪਕਾਉਂਦੇ ਸਮੇਂ ਇਸ ਨੂੰ ਕੱਪੜੇ ਦੀ ਮਦਦ ਨਾਲ ਹਲਕਾ ਜਿਹਾ ਦਬਾਉਂਦੇ ਰਹੋ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)