Diabetes:ਸਿਰਫ਼ ਮਿੱਠਾ ਹੀ ਨਹੀਂ ਇਸ ਤਰ੍ਹਾਂ ਦੇ ਖਾਣੇ ਤੋਂ ਵੀ ਤੌਬਾ ਕਰ ਲੈਣ ਡਾਇਬਟੀਜ ਮਰੀਜ਼
ਡਾਇਬਟੀਜ਼ ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਗਲਤ ਜੀਵਨ ਸ਼ੈਲੀ ਕਾਰਨ ਹੁੰਦੀ ਹੈ। ਡਾਇਬਟੀਜ਼ ਦੇ ਕਾਰਨ ਕਈ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ। ਸਿਰਫ਼ ਮਿੱਠਾ ਹੀ ਨਹੀਂ, ਹੋਰ ਵੀ ਕਈ ਅਜਿਹੇ ਭੋਜਨ ਹਨ ਜੋ ਬਲੱਡ ਸ਼ੂਗਰ ਲੈਵਲ ਨੂੰ ਵਧਾ ਸਕਦੇ ਹਨ।
ਦੁਨੀਆ ਸਮੇਤ ਭਾਰਤ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਡਾਇਬਟੀਜ਼ ਦੀ ਬਿਮਾਰੀ ਤੋਂ ਪੀੜਤ ਹੋ ਰਹੇ ਹਨ। ਹਰ ਸਾਲ ਇਹ ਅੰਕੜਾ ਵੱਧਦਾ ਹੀ ਜਾ ਰਿਹਾ ਹੈ। ਖਰਾਬ ਖਾਣ-ਪੀਣ ਅਤੇ ਜੀਵਨ ਸ਼ੈਲੀ ਕਾਰਨ ਡਾਇਬਟੀਜ਼ ਦਾ ਖਤਰਾ ਵਧਦਾ ਜਾ ਰਿਹਾ ਹੈ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਜ਼ਿਆਦਾ ਮਿੱਠਾ ਖਾਣ ਨਾਲ ਡਾਇਬਟੀਜ਼ ਹੋ ਜਾਂਦੀ ਹੈ ਪਰ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸ਼ੂਗਰ ਦਾ ਸਬੰਧ ਮਿੱਠਾ ਖਾਣ ਨਾਲ ਨਹੀਂ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਬਹੁਤ ਜ਼ਿਆਦਾ ਮਿੱਠਾ ਖਾਂਦੇ ਹਨ, ਉਨ੍ਹਾਂ ਨੂੰ ਡਾਇਬਟੀਜ਼ ਨਹੀਂ ਹੁੰਦੀ, ਜਦੋਂ ਕਿ ਕੁਝ ਲੋਕ ਜੋ ਮਿੱਠਾ ਬਿਲਕੁਲ ਨਹੀਂ ਖਾਂਦੇ ਹਨ, ਉਨ੍ਹਾਂ ਨੂੰ ਡਾਇਬਟੀਜ਼ ਹੋ ਜਾਂਦੀ ਹੈ।
ਦਰਅਸਲ, ਡਾਇਬਟੀਜ਼ ਇਨਸੁਲਿਨ ਦੀ ਕਮੀ ਜਾਂ ਇਨਸੁਲਿਨ ਪ੍ਰਤੀਰੋਧਕਤਾ ਨਾਲ ਹੁੰਦੀ ਹੈ, ਨਾ ਕਿ ਮਿੱਠਾ ਖਾਣ ਨਾਲ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਬਹੁਤ ਜ਼ਿਆਦਾ ਚੀਨੀ ਖਾਣੀ ਚਾਹੀਦੀ ਹੈ। ਡਾਇਬਟੀਜ਼ ਦੇ ਮਰੀਜ਼ਾਂ (Diabetic patients) ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਮਿੱਠੇ ਤੋਂ ਇਲਾਵਾ ਸ਼ੂਗਰ ਦੇ ਮਰੀਜ਼ਾਂ ਨੂੰ ਕੁਝ ਹੋਰ ਖਾਣਿਆਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਇਹ ਉਨ੍ਹਾਂ ਲਈ ਖਤਰਨਾਕ ਹੋ ਸਕਦਾ ਹੈ।
ਡਾਇਬਟੀਜ਼ ਦੇ ਮਰੀਜ਼ ਨੂੰ ਜੋ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ
ਫਰਾਇਡ ਫੂਡ
ਡਾਇਬਟੀਜ਼ ਦੇ ਮਰੀਜ਼ਾਂ ਨੂੰ ਵੀ ਤਲੇ ਹੋਏ ਭੋਜਨ ਤੋਂ ਦੂਰ ਰਹਿਣਾ ਚਾਹੀਦਾ ਹੈ। ਇਨ੍ਹਾਂ ਵਿਚ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਦੋਂ ਚਰਬੀ ਹੌਲੀ-ਹੌਲੀ ਪਚ ਜਾਂਦੀ ਹੈ, ਤਾਂ ਇਹ ਬਲੱਡ ਸ਼ੂਗਰ ਨੂੰ ਵਧਾ ਸਕਦੀ ਹੈ। ਇਸ ਨਾਲ ਡਾਇਬਟੀਜ਼ ਦੇ ਮਰੀਜ਼ਾਂ ਨੂੰ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: ਅਮਰੂਦ ਦੇ ਪੱਤੇ ਖਾਣ ਨਾਲ ਨਹੀਂ ਹੋਏਗਾ ਹਾਰਟ ਅਟੈਕ! ਕਈ ਬਿਮਾਰੀਆਂ ਲਈ ਰਾਮਬਾਨ
ਬਹੁਤ ਜ਼ਿਆਦਾ ਲੂਣ
ਬਹੁਤ ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਵਧ ਸਕਦਾ ਹੈ ਅਤੇ ਸ਼ੂਗਰ ਖਤਰਨਾਕ ਰੂਪ ਧਾਰਨ ਕਰ ਸਕਦੀ ਹੈ। ਤੁਹਾਨੂੰ ਡਾਇਬਟੀਜ਼ ਹੈ ਜਾਂ ਨਹੀਂ, ਸੋਡੀਅਮ ਯਾਨੀ ਨਮਕ ਦਾ ਰੋਜ਼ਾਨਾ ਜੀਵਨ ਵਿੱਚ ਘੱਟ ਮਾਤਰਾ ਵਿੱਚ ਸੇਵਨ ਕਰਨਾ ਚਾਹੀਦਾ ਹੈ। ਆਲੂ ਦੇ ਚਿਪਸ ਅਤੇ ਫਰੈਂਚ ਫਰਾਈਜ਼ ਵਰਗੇ ਸਨੈਕਸ ਵਿੱਚ ਬਹੁਤ ਜ਼ਿਆਦਾ ਨਮਕ ਹਾਨੀਕਾਰਕ ਹੈ।
ਟ੍ਰਾਂਸ ਫੈਟ
ਡਾਇਬਟੀਜ਼ ਦੇ ਮਰੀਜ਼ਾਂ ਨੂੰ ਕਦੇ ਵੀ ਫੈਟ ਅਤੇ ਤੇਲ ਦਾ ਸੇਵਨ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਨਹੀਂ ਤਾਂ ਉਨ੍ਹਾਂ ਦਾ ਸ਼ੂਗਰ ਲੈਵਲ ਬੇਕਾਬੂ ਹੋ ਸਕਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਸਕਦਾ ਹੈ। ਟ੍ਰਾਂਸ ਫੈਟ ਦੀਆਂ ਦੋ ਕਿਸਮਾਂ ਹੁੰਦੀਆਂ ਹਨ। ਪਹਿਲਾ- ਇਹ ਜਾਨਵਰਾਂ ਵਿੱਚ ਪਾਇਆ ਜਾਂਦਾ ਹੈ, ਜੋ ਮਨੁੱਖਾਂ ਲਈ ਜ਼ਹਿਰ ਤੋਂ ਘੱਟ ਨਹੀਂ ਹੈ। ਦੂਜਾ, ਹਾਈਡ੍ਰੋਜਨੇਟਿਡ ਸਬਜ਼ੀਆਂ ਦਾ ਤੇਲ, ਜੋ ਕਿ ਵਧੇਰੇ ਖਤਰਨਾਕ ਹੈ। ਡਾਇਬਟੀਜ਼ ਦੇ ਮਰੀਜ਼ਾਂ ਨੂੰ ਦੋਵੇਂ ਤਰ੍ਹਾਂ ਦੀਆਂ ਟਰਾਂਸ ਫੈਟ ਤੋਂ ਦੂਰ ਰਹਿਣਾ ਚਾਹੀਦਾ ਹੈ।
ਹਾਈ ਗਲਾਈਸੈਮਿਕ ਇੰਡੈਕਸ ਵਾਲੇ ਫਰੂਟਸ
ਡਾਇਬਟੀਜ਼ ਵਿਚ, ਸਿਰਫ ਘੱਟ ਗਲਾਈਸੈਮਿਕ ਵੈਲਿਊ ਵਾਲੇ ਫਲ ਖਾਣਾ ਹਮੇਸ਼ਾ ਫਾਇਦੇਮੰਦ ਹੁੰਦਾ ਹੈ। ਹਾਈ ਗਲਾਈਸੈਮਿਕ ਇੰਡੈਕਸ (GI) ਵਾਲੇ ਫਲ ਕਾਰਬੋਹਾਈਡਰੇਟ ਵਧਾ ਸਕਦੇ ਹਨ, ਜਿਸ ਕਾਰਨ ਸਰੀਰ ਵਿੱਚ ਡਾਇਬਟੀਜ਼ ਦਾ ਲੈਵਲ ਤੇਜ਼ੀ ਨਾਲ ਵੱਧ ਸਕਦਾ ਹੈ। ਬੇਰੀਜ਼, ਅੰਗੂਰ, ਨਾਸ਼ਪਾਤੀ, ਸੰਤਰੇ ਵਰਗੇ ਫਲਾਂ ਵਿੱਚ ਘੱਟ ਜੀਆਈ ਹੁੰਦਾ ਹੈ, ਜਦੋਂ ਕਿ ਤਰਬੂਜ ਅਤੇ ਅਨਾਨਾਸ ਵਿੱਚ ਬਹੁਤ ਜ਼ਿਆਦਾ GI ਹੁੰਦਾ ਹੈ।
ਮੈਦਾ
ਸ਼ੂਗਰ ਦੇ ਮਰੀਜ਼ਾਂ ਨੂੰ ਮੈਦੇ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਹ ਸਰੀਰ ਦੇ ਅੰਦਰ ਤੇਜ਼ੀ ਨਾਲ ਗਲੂਕੋਜ਼ ਵਿੱਚ ਬਦਲ ਜਾਂਦਾ ਹੈ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਕਾਫ਼ੀ ਵਧਾਉਂਦਾ ਹੈ। ਮੈਦੇ ਵਾਲੇ ਆਟੇ ਤੋਂ ਬਣੀ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ।
ਸ਼ਰਾਬ
ਡਾਇਬਟੀਜ਼ ਵਿਚ ਸ਼ਰਾਬ ਨੂੰ ਛੂਹਣਾ ਵੀ ਨਹੀਂ ਚਾਹੀਦਾ। ਇਹ ਡਾਇਬਟੀਜ਼ ਦੇ ਮਰੀਜ਼ਾਂ ਲਈ ਸਭ ਤੋਂ ਮਾੜੇ ਭੋਜਨਾਂ ਵਿੱਚੋਂ ਇੱਕ ਹੈ। ਖਾਲੀ ਪੇਟ ਸ਼ਰਾਬ ਪੀਣ ਨਾਲ ਗਲੂਕੋਜ਼ ਦੇ ਪੱਧਰ ਨੂੰ ਘੱਟ ਕਰਨ ਦਾ ਖ਼ਤਰਾ ਹੁੰਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਸਥਿਤੀ ਖਤਰਨਾਕ ਹੋ ਸਕਦੀ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )