Fasting In Diabetes: ਸ਼ੂਗਰ ਦੇ ਮਰੀਜ਼ ਰੱਖ ਰਹੇ ਵਰਤ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਹੋਵੇਗੀ ਕੋਈ ਪਰੇਸ਼ਾਨੀ
Diabetes In Fasting: ਸ਼ੂਗਰ ਦੇ ਮਰੀਜ਼ਾਂ ਨੂੰ ਨਰਾਤਿਆਂ ਵਿੱਚ 9 ਦਿਨਾਂ ਦਾ ਵਰਤ ਰੱਖਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
Navratri Vrat: 9 ਅਪ੍ਰੈਲ ਤੋਂ ਚੇਤ ਨਰਾਤਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ। 9 ਦਿਨਾਂ ਤੱਕ ਚੱਲਣ ਵਾਲੇ ਨਰਾਤਿਆਂ ਦੌਰਾਨ ਲੋਕ ਪਿਆਜ਼, ਲਸਣ, ਅਨਾਜ ਵਰਗੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਦੇ ਹਨ। ਇਸ ਕਰਕੇ ਇਨ੍ਹਾਂ ਦਿਨਾਂ ਵਿੱਚ ਡਾਈਟ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਹਾਲਾਂਕਿ ਇਹ ਵਰਤ ਰੱਖਣ ਨਾਲ ਇੱਕ ਪਾਸੇ ਜਿੱਥੇ ਬਾਡੀ ਡੀਟੌਕਸ ਹੁੰਦੀ ਹੈ ਤਾਂ ਦੂਜੇ ਪਾਸੇ ਸਰੀਰ ਸਬੰਧੀ ਕਈ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਅਜਿਹੇ ਵਿੱਚ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਤੁਸੀਂ ਸਿਹਤ ਸਬੰਧੀ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕੇ।
ਸ਼ੂਗਰ ਦੇ ਮਰੀਜ਼ਾਂ ਨੂੰ ਵਰਤ ਰੱਖਣ ਤੋਂ ਪਹਿਲਾਂ ਸਹੀ ਭੋਜਨ ਖਾਣਾ ਚਾਹੀਦਾ ਹੈ। ਇਸ ਵਿੱਚ ਕੰਪਲੈਕਸ ਕਾਰਬੋਹਾਈਡਰੇਟ ਵਾਲੇ ਭੋਜਨਾਂ ਨੂੰ ਸ਼ਾਮਲ ਕਰੋ। ਇਨ੍ਹਾਂ ਕਾਰਬਸ ਨੂੰ ਟੁੱਟਣ ਅਤੇ ਹਜ਼ਮ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਇਸ ਲਈ ਜਲਦੀ ਭੁੱਖ ਨਹੀਂ ਲੱਗਦੀ। ਨਰਾਤਿਆਂ ਦਾ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਸੁੱਕੇ ਮੇਵੇ ਜਾਂ ਅਜਿਹੇ ਫਲਾਂ ਦਾ ਸੇਵਨ ਕਰੋ ਜਿਨ੍ਹਾਂ ਵਿਚ ਸ਼ੂਗਰ ਘੱਟ ਹੋਵੇ। ਵਰਤ ਦੇ ਦੌਰਾਨ, ਚੀਨੀ ਦੀ ਥਾਂ ਬ੍ਰਾਊਨ ਸ਼ੂਗਰ, ਗੁੜ, ਖਜੂਰ ਵਰਗੇ ਮਿੱਠੇ ਵਿਕਲਪਾਂ ਦੀ ਚੋਣ ਕਰੋ। ਦਹੀਂ ਅਤੇ ਦੁੱਧ ਵਿੱਚ ਵੀ ਖੰਡ ਜਾਂ ਨਮਕ ਪਾਉਣ ਤੋਂ ਪਰਹੇਜ਼ ਕਰੋ।
ਹੈਲਥੀ ਕਾਰਬਸ ਖਾਓ
ਸ਼ੂਗਰ ਦੇ ਮਰੀਜ਼ਾਂ ਨੂੰ ਵਰਤ ਰੱਖਣ ਦੇ ਦੌਰਾਨ ਕਾਰਬੋਹਾਈਡਰੇਟ ਵਾਲਾ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਤੁਸੀਂ ਚਾਹੋ ਤਾਂ ਥੋੜੇ ਜਿਹੇ ਉਬਲੇ ਹੋਏ ਸ਼ਕਰਕੰਦ ਖਾ ਲਓ ਜਾਂ ਸਿਹਤਮੰਦ ਆਟਾ ਜਿਵੇਂ ਕਿ ਕੁੱਟੂ ਦਾ ਆਟਾ ਖਾ ਸਕਦੇ ਹੋ।
ਦਹੀਂ ਦੇ ਨਾਲ ਸਮਕ ਚੌਲ ਵੀ ਖਾਧੇ ਜਾ ਸਕਦੇ ਹਨ। ਤੁਸੀਂ ਖੀਰੇ ਦਾ ਰਾਇਤਾ, ਟਮਾਟਰ ਨਾਲ ਬਣੀਆਂ ਚੀਜ਼ਾਂ ਅਤੇ ਘੱਟ ਗਲਾਈਸੈਮਿਕ ਇੰਡੈਕਸ ਵਾਲੇ ਭੋਜਨ ਖਾ ਸਕਦੇ ਹੋ।
ਇਹ ਵੀ ਪੜ੍ਹੋ: Paracetamol side effects: ਪੈਰਾਸੀਟਾਮੋਲ ਖਾਣ ਨਾਲ ਸਰੀਰ ਦੇ ਇਹਨਾਂ ਅੰਗਾਂ 'ਤੇ ਪੈ ਸਕਦੇ ਬੁਰਾ ਅਸਰ, ਖੋਜ 'ਚ ਖੁਲਾਸਾ
ਤਲੀਆਂ ਹੋਈਆਂ ਚੀਜ਼ਾਂ ਨਾ ਖਾਓ
ਨਰਾਤਿਆਂ ਦੌਰਾਨ ਵਰਤ ਰੱਖਣ ਵਾਲੇ ਲੋਕ ਆਮ ਤੌਰ 'ਤੇ ਤਲੇ ਹੋਏ ਸਨੈਕਸ ਜਾਂ ਪਕੌੜੇ, ਟਿੱਕੀਆਂ ਜਾਂ ਪੂੜੀਆਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਹਨ, ਪਰ ਸ਼ੂਗਰ ਦੇ ਮਰੀਜ਼ਾਂ ਨੂੰ ਇਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਉਨ੍ਹਾਂ ਲਈ ਨੁਕਸਾਨਦੇਹ ਹੋ ਸਕਦੇ ਹਨ। ਇਸ ਦੀ ਥਾਂ ਤੁਸੀਂ ਬੇਕਿੰਗ, ਸਟੀਮਿੰਗ ਅਤੇ ਗ੍ਰਿਲਿੰਗ ਵਰਗੀਆਂ ਪ੍ਰਕਿਰਿਆਵਾਂ ਰਾਹੀਂ ਬਣੀਆਂ ਚੀਜ਼ਾਂ ਖਾ ਸਕਦੇ ਹੋ।
ਵਰਤ ਰੱਖਣ ਦੇ ਨਿਯਮਾਂ ਵਿੱਚ ਕਰੋ ਬਦਲਾਅ
ਜਿਹੜੇ ਡਾਇਬਟੀਜ਼ ਦੇ ਮਰੀਜ਼ ਵਰਤ ਰੱਖਣ ਜਾ ਰਹੇ ਹਨ, ਉਨ੍ਹਾਂ ਨੂੰ ਆਪਣੇ ਡਾਕਟਰ ਦੇ ਅਨੁਸਾਰ ਡਾਈਟ ਚਾਰਟ ਬਣਾਉਣਾ ਚਾਹੀਦਾ ਹੈ, ਤਾਂ ਜੋ ਉਹ ਆਪਣੀ ਸ਼ੂਗਰ ਕੰਟਰੋਲ ਵਿੱਚ ਰੱਖ ਸਕਣ। ਭੋਜਨ ਵਿੱਚ ਸ਼ੂਗਰ ਦੀ ਮਾਤਰਾ ਨੂੰ ਨਿਯੰਤਰਿਤ ਕਰਨ ਦੇ ਤਰੀਕੇ ਵੀ ਜਾਣਨੇ ਚਾਹੀਦੇ ਹਨ।
ਪਰਿਵਾਰ ਦੀ ਮਦਦ ਲਓ
ਜੇਕਰ ਸ਼ੂਗਰ ਦੇ ਮਰੀਜ਼ ਨਰਾਤਿਆਂ ਦੌਰਾਨ ਵਰਤ ਰੱਖ ਰਹੇ ਹਨ ਤਾਂ ਉਨ੍ਹਾਂ ਨੂੰ ਪਰਿਵਾਰ ਦੀ ਮਦਦ ਲੈਣੀ ਚਾਹੀਦੀ ਹੈ। ਉਨ੍ਹਾਂ ਦੇ ਨਾਲ ਮਿਲ ਕੇ ਵਰਤ ਦੀ ਡਾਈਟ ਦਾ ਮੈਨੂ ਬਣਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਵਰਤ ਰੱਖਣ ਦੀ ਰੁਟੀਨ ਦੀ ਪਾਲਣ ਕਰਨ ਵੇਲੇ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਖਾਣ ਦੇ ਲਾਲਚ ਤੋਂ ਵੀ ਬਚਿਆ ਜਾ ਸਕੇ।
ਰੈਗੂਲਰ ਜਾਂਚ ਕਰਾਓ
ਸ਼ੂਗਰ ਦੇ ਮਰੀਜ਼ਾਂ ਲਈ ਵਰਤ ਰੱਖਣਾ ਖਤਰਨਾਕ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਡਾਕਟਰ ਵਲੋਂ ਦੱਸੇ ਗਏ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੋ। ਇਹ ਵੀ ਧਿਆਨ ਰੱਖੋ ਕਿ ਵਰਤ ਦੇ ਦੌਰਾਨ ਤੁਹਾਨੂੰ ਕਿੰਨੀ ਵਾਰ ਆਪਣੀ ਸ਼ੂਗਰ ਦੀ ਜਾਂਚ ਕਰਾਉਣੀ ਚਾਹੀਦੀ ਹੈ। ਨਿਯਮਿਤ ਤੌਰ 'ਤੇ ਗਲੂਕੋਜ਼ ਦੀ ਮੋਨੀਟਰਿੰਗ ਕਰਦੇ ਰਹੋ।
ਇਹ ਵੀ ਪੜ੍ਹੋ: Couples Drink Together: ਪਾਰਟਨਰ ਦੇ ਨਾਲ ਸ਼ਰਾਬ ਪੀਣ ਦੇ ਫਾਇਦੇ, ਲੰਬੀ ਹੋਵੇਗੀ ਉਮਰ, ਰਹੋਗੇ ਖੁਸ਼ਹਾਲ- ਰਿਸਰਚ ਦਾ ਦਾਅਵਾ
Check out below Health Tools-
Calculate Your Body Mass Index ( BMI )