(Source: ECI/ABP News)
Raw Milk vs Boil Milk: ਭੁੱਲ ਕੇ ਵੀ ਨਾ ਪੀਓ ਕੱਚਾ ਦੁੱਧ, ਸਹੇੜ ਲਓਗੇ ਨਵੀਆਂ ਬਿਮਾਰੀਆਂ
Raw Milk vs Boil Milk: ਜਦੋਂ ਦੁੱਧ ਉਬਾਲਦੇ ਹਾਂ, ਤਾਂ ਲੈਕਟੋਜ਼ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਲੈਕਟੂਲੋਜ਼ ਨਾਮ ਦੇ ਸ਼ੂਗਰ ਵਿੱਚ ਬਦਲ ਜਾਂਦਾ ਹੈ। ਇਸ ਸ਼ੂਗਰ ਕਰਕੇ ਕੱਚੇ ਦੁੱਧ ਨਾਲੋਂ ਉਬਲਿਆ ਹੋਇਆ ਦੁੱਧ ਪਚਾਉਣ ਵਿੱਚ ਸੌਖਾ ਹੁੰਦਾ ਹੈ।

Raw Milk Side Effects : ਦੁੱਧ ਨੂੰ ਪੋਸ਼ਣ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਇਸ ਵਿੱਚ ਕੈਲਸ਼ੀਅਮ, ਫਾਸਫੋਰਸ, ਪ੍ਰੋਟੀਨ ਅਤੇ ਕਈ ਤਰ੍ਹਾਂ ਦੇ ਖਣਿਜ ਹੁੰਦੇ ਹਨ। ਦੁੱਧ ਪੀਣ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਦੁੱਧ ਨੂੰ ਹਜ਼ਮ ਕਰਨਾ ਆਸਾਨ ਹੁੰਦਾ ਹੈ, ਇਸ ਲਈ ਇਸਨੂੰ ਕਿਸੇ ਵੀ ਸਮੇਂ ਪੀ ਸਕਦੇ ਹੋ। ਤੁਸੀਂ ਦੁੱਧ ਨੂੰ ਠੰਡਾ ਵੀ ਅਤੇ ਗਰਮ ਵੀ ਪੀ ਸਕਦੇ ਹੋ। ਹਾਲਾਂਕਿ, ਬਹੁਤ ਸਾਰੇ ਲੋਕ ਕੱਚਾ ਦੁੱਧ ਪੀਣਾ ਪਸੰਦ ਕਰਦੇ ਹਨ।
ਹਾਲਾਂਕਿ, ਇਸਦੇ ਬਹੁਤ ਸਾਰੇ ਨੁਕਸਾਨ ਹੋ ਸਕਦੇ ਹਨ। ਜੇਕਰ ਤੁਸੀਂ ਦੁੱਧ ਨੂੰ ਉਬਾਲਣ ਤੋਂ ਬਿਨਾਂ ਪੀਂਦੇ ਹੋ ਤਾਂ ਇਸ ਦੇ ਕਈ ਮਾੜੇ ਪ੍ਰਭਾਵ ਦੇਖੇ ਜਾ ਸਕਦੇ ਹਨ। ਅਜਿਹੇ 'ਚ ਆਓ ਜਾਣਦੇ ਹਾਂ ਕਿ ਕੱਚਾ ਦੁੱਧ ਪੀਣ ਨੂੰ ਕਿਉਂ ਮਨ੍ਹਾ ਕੀਤਾ ਜਾਂਦਾ ਹੈ।
ਦੁੱਧ ਕਿਉਂ ਉਬਾਲਿਆ ਜਾਂਦਾ ਹੈ
ਦੁੱਧ ਨੂੰ ਉਬਾਲਣ ਤੋਂ ਬਾਅਦ ਇਸ ਦਾ ਪੋਸ਼ਣ ਬਦਲ ਜਾਂਦਾ ਹੈ। ਉਬਾਲਣ ਤੋਂ ਬਾਅਦ ਦੁੱਧ ਵਿਚ ਮੌਜੂਦ ਖਣਿਜ ਅਤੇ ਵਿਟਾਮਿਨ ਟੁੱਟ ਜਾਂਦੇ ਹਨ। ਇਸ ਨਾਲ ਦੁੱਧ ਨੂੰ ਹਜ਼ਮ ਕਰਨਾ ਆਸਾਨ ਹੋ ਜਾਂਦਾ ਹੈ। ਦੁੱਧ ਨੂੰ ਉਬਾਲਣ ਨਾਲ ਇਸ ਵਿੱਚ ਪਾਏ ਜਾਣ ਵਾਲੇ ਬੈਕਟੀਰੀਆ ਵੀ ਨਸ਼ਟ ਹੋ ਜਾਂਦੇ ਹਨ, ਇਸ ਲਈ ਦੁੱਧ ਨੂੰ ਉਬਾਲ ਕੇ ਹੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਕਈ ਮਾਹਿਰ ਕਹਿੰਦੇ ਹਨ ਕਿ ਦੁੱਧ ਦੀ ਵਰਤੋਂ ਹਮੇਸ਼ਾ ਉਬਾਲ ਕੇ ਹੀ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: Cold Coffee: ਤੁਸੀਂ ਵੀ ਪੀਂਦੇ ਹੋ ਲੋੜ ਤੋਂ ਵੱਧ ਕੋਲਡ ਕੌਫੀ ਤਾਂ ਜਾਣ ਲਓ ਇਸ ਦੇ ਨੁਕਸਾਨ, ਸਿਹਤ ਮਾਹਰ ਵੀ ਕਰਦੇ ਮਨ੍ਹਾ
ਦੁੱਧ ਕਿੰਨੀ ਦੇਰ ਤੱਕ ਉਬਾਲਣਾ ਚਾਹੀਦਾ
ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੋਜੀ ਇਨਫਰਮੇਸ਼ਨ ਵਲੋਂ ਕੀਤੇ ਗਏ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਗਾਂ ਦਾ ਕੱਚਾ ਦੁੱਧ ਹਮੇਸ਼ਾ 95 ਡਿਗਰੀ ਸੈਲਸੀਅਸ ਤਾਪਮਾਨ 'ਤੇ ਉਬਾਲ ਕੇ ਪੀਣਾ ਚਾਹੀਦਾ ਹੈ। ਇਸ ਨਾਲ ਇਸ 'ਚ ਮੌਜੂਦ ਬੈਕਟੀਰੀਆ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਸਕਦੇ ਹਨ। ਇਸ ਨਾਲ ਭੋਜਨ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਕਾਫੀ ਹੱਦ ਤੱਕ ਘੱਟ ਜਾਂਦਾ ਹੈ ਅਤੇ ਇਹ ਦੁੱਧ ਵੀ ਸਰੀਰ ਨੂੰ ਚੰਗੀ ਤਰ੍ਹਾਂ ਲੱਗਦਾ ਹੈ।
ਦੁੱਧ ਉਬਾਲਣ ਨਾਲ ਕੀ-ਕੀ ਫਾਇਦੇ ਹੁੰਦੇ ਹਨ
ਦੁੱਧ ਵਿੱਚ ਲੈਕਟੋਜ਼ ਨਾਮਕ ਕਾਰਬੋਹਾਈਡਰੇਟ ਪਾਏ ਜਾਂਦੇ ਹਨ। ਜਦੋਂ ਦੁੱਧ ਉਬਾਲਦੇ ਹਾਂ, ਤਾਂ ਲੈਕਟੋਜ਼ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਲੈਕਟੂਲੋਜ਼ ਨਾਮ ਦੇ ਸ਼ੂਗਰ ਵਿੱਚ ਬਦਲ ਜਾਂਦਾ ਹੈ। ਇਸ ਸ਼ੂਗਰ ਕਰਕੇ ਕੱਚੇ ਦੁੱਧ ਨਾਲੋਂ ਉਬਲਿਆ ਹੋਇਆ ਦੁੱਧ ਪਚਾਉਣ ਵਿੱਚ ਸੌਖਾ ਹੁੰਦਾ ਹੈ। ਇਸ ਕਰਕੇ ਕੱਚਾ ਦੁੱਧ ਨਹੀਂ ਪੀਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Red Chilli Powder: ਲਾਲ ਮਿਰਚ ਪਾਊਡਰ 'ਚ ਮਿਲਿਆ ਤਾਂ ਨਹੀਂ ਹੋਇਆ ਇੱਟ ਦਾ ਚੂਰਾ? ਇਸ ਤਰ੍ਹਾਂ 2 ਮਿੰਟਾਂ 'ਚ ਕਰੋ ਅਸਲੀ-ਨਕਲੀ ਦੀ ਪਛਾਣ
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
