(Source: ECI/ABP News/ABP Majha)
ਸੌਣ ਤੋਂ ਪਹਿਲਾਂ ਭੁੱਲਕੇ ਵੀ ਨਾ ਖਾਓ ਇਹ 4 ਚੀਜ਼ਾਂ, ਸਰੀਰ ਨੂੰ ਹੋਣਗੇ ਵੱਡੇ ਨੁਕਸਾਨ
ਇੱਕ ਵਿਅਕਤੀ ਦੀ ਚੰਗੀ ਸਿਹਤ ਦਾ ਉਸਦੀ ਨੀਂਦ ਨਾਲ ਨੇੜਲਾ ਸਬੰਧ ਹੈ। ਨੀਂਦ ਦੀ ਕਮੀ ਵਿਅਕਤੀ ਨੂੰ ਕਈ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ।
ਨਵੀਂ ਦਿੱਲੀ: ਇੱਕ ਵਿਅਕਤੀ ਦੀ ਚੰਗੀ ਸਿਹਤ ਦਾ ਉਸਦੀ ਨੀਂਦ ਨਾਲ ਨੇੜਲਾ ਸਬੰਧ ਹੈ। ਨੀਂਦ ਦੀ ਕਮੀ ਵਿਅਕਤੀ ਨੂੰ ਕਈ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ। ਜੇਕਰ ਤੁਹਾਨੂੰ ਵੀ ਅਜਿਹੀ ਸਮੱਸਿਆ ਹੈ ਤਾਂ ਇਕ ਵਾਰ ਆਪਣੀ ਥਾਲੀ 'ਚ ਪਰੋਸੀਆਂ ਗਈਆਂ ਚੀਜ਼ਾਂ 'ਤੇ ਜ਼ਰੂਰ ਨਜ਼ਰ ਮਾਰੋ।ਆਓ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਖਾਣ ਨਾਲ ਤੁਹਾਨੂੰ ਨੀਂਦ ਉੱਡ ਸਕਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸੌਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਕੈਫੀਨ ਇੱਕ ਅਜਿਹੀ ਸਮੱਗਰੀ ਹੈ ਜੋ ਤੁਹਾਡੀ ਨੀਂਦ ਦੇ ਪੈਟਰਨ ਨੂੰ ਗੰਭੀਰਤਾ ਨਾਲ ਪਰੇਸ਼ਾਨ ਕਰ ਸਕਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਸੌਣ ਤੋਂ ਪਹਿਲਾਂ ਟਮਾਟਰ ਖਾਣਾ ਵੀ ਤੁਹਾਡੀ ਨੀਂਦ ਲਈ ਠੀਕ ਨਹੀਂ ਹੈ। ਅਜਿਹਾ ਇਸ ਲਈ ਹੈ ਕਿਉਂਕਿ ਟਮਾਟਰ ਐਸਿਡ ਰਿਫਲਕਸ ਦਾ ਕਾਰਨ ਬਣ ਸਕਦੇ ਹਨ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਵਧਾ ਸਕਦੇ ਹਨ। 'ਦਿ ਸਨ' ਦੀ ਰਿਪੋਰਟ ਮੁਤਾਬਕ ਟਮਾਟਰ ਤੁਹਾਡੀ ਬੇਚੈਨੀ ਨੂੰ ਵਧਾ ਸਕਦਾ ਹੈ ਅਤੇ ਫਿਰ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਤੁਸੀਂ ਪੂਰੀ ਅਤੇ ਆਰਾਮਦਾਇਕ ਨੀਂਦ ਲੈ ਸਕੋਗੇ।
ਇਸ ਤੋਂ ਇਲਾਵਾ ਪਿਆਜ਼ ਵੀ ਅਜਿਹੀ ਚੀਜ਼ ਹੈ ਜੋ ਤੁਹਾਡੀ ਪਾਚਨ ਪ੍ਰਣਾਲੀ ਨੂੰ ਖਰਾਬ ਕਰ ਸਕਦੀ ਹੈ। 'ਦ ਸਲੀਪਿੰਗ ਐਸੋਸੀਏਸ਼ਨ' ਦਾ ਕਹਿਣਾ ਹੈ ਕਿ ਪਿਆਜ਼ ਪੇਟ 'ਚ ਗੈਸ ਬਣਾਉਣ ਦਾ ਕੰਮ ਕਰਦਾ ਹੈ। ਇਹ ਗੈਸ ਤੁਹਾਡੇ ਪੇਟ ਦੇ ਪ੍ਰੈਸ਼ਰ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਕਾਰਨ ਐਸਿਡ ਗਲੇ ਵੱਲ ਵਧਦਾ ਹੈ। ਖ਼ਾਸਕਰ ਜਦੋਂ ਤੁਸੀਂ ਸਿੱਧੇ ਲੇਟਦੇ ਹੋ। ਹੈਰਾਨੀ ਦੀ ਗੱਲ ਹੈ ਕਿ ਕੱਚੇ ਜਾਂ ਪਕਾਏ ਹੋਏ ਪਿਆਜ਼ ਦੋਵੇਂ ਹੀ ਅਜਿਹੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ।
ਚਾਕਲੇਟ-ਦਰਦ ਨਿਵਾਰਕ ਤੋਂ ਸਾਵਧਾਨ ਰਹੋ
ਪਿਆਜ਼ ਜਾਂ ਟਮਾਟਰ ਵਰਗੀਆਂ ਚੀਜ਼ਾਂ ਦੇ ਨਾਲ, ਅਲਕੋਹਲ ਅਤੇ ਕੈਫੀਨ ਦੀ ਮਾਤਰਾ ਦੀ ਨਿਗਰਾਨੀ ਕਰਨਾ ਵੀ ਜ਼ਰੂਰੀ ਹੈ। ਖਾਸ ਕਰਕੇ ਜਦੋਂ ਤੁਸੀਂ ਖਾਣਾ ਖਾਣ ਤੋਂ ਬਾਅਦ ਸੌਣ ਦੀ ਯੋਜਨਾ ਬਣਾ ਰਹੇ ਹੋ। ਇਹ ਵੀ ਧਿਆਨ ਵਿੱਚ ਰੱਖੋ ਕਿ ਕੈਫੀਨ ਜੋ ਤੁਹਾਡੇ ਸੌਣ ਦੇ ਪੈਟਰਨ ਨੂੰ ਪ੍ਰਭਾਵਤ ਕਰਦੀ ਹੈ, ਕਈ ਤਰ੍ਹਾਂ ਦੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਪਾਈ ਜਾਂਦੀ ਹੈ। ਕੈਫੀਨ ਚਾਹ, ਕੌਫੀ ਅਤੇ ਕਈ ਤਰ੍ਹਾਂ ਦੇ ਫਿਜ਼ੀ ਡਰਿੰਕਸ ਵਿੱਚ ਪਾਈ ਜਾਂਦੀ ਹੈ। ਇਹ ਚਾਕਲੇਟ ਅਤੇ ਦਰਦ ਨਿਵਾਰਕ ਵਿੱਚ ਵੀ ਪਾਇਆ ਜਾ ਸਕਦਾ ਹੈ।
7 ਘੰਟੇ ਤੋਂ ਘੱਟ ਨੀਂਦ ਲੈਣ ਵਾਲਿਆਂ ਨੂੰ ਖ਼ਤਰਾ ਹੁੰਦਾ
ਨੀਂਦ ਦੀ ਕਮੀ ਨਾਲ ਸਾਡੇ ਸਰੀਰ ਦੇ ਨਾਲ-ਨਾਲ ਦਿਮਾਗ ਦੇ ਕੰਮਕਾਜ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਜੋ ਲੋਕ ਦਿਨ ਵਿੱਚ ਸੱਤ ਘੰਟੇ ਤੋਂ ਘੱਟ ਸੌਂਦੇ ਹਨ, ਉਨ੍ਹਾਂ ਦਾ ਭਾਰ ਕੰਟਰੋਲ ਨਹੀਂ ਹੁੰਦਾ ਅਤੇ ਉਹ ਆਮ ਲੋਕਾਂ ਨਾਲੋਂ ਜਲਦੀ ਮੋਟੇ ਹੋ ਜਾਂਦੇ ਹਨ। ਨੀਂਦ ਦੀ ਕਮੀ ਲੇਪਟਿਨ (ਭੁੱਖ ਨੂੰ ਦਬਾਉਣ ਵਾਲਾ) ਦੇ ਪੱਧਰ ਨੂੰ ਘਟਾਉਂਦੀ ਹੈ ਅਤੇ ਸਰੀਰ ਵਿੱਚ ਘਰੇਲਿਨ (ਭੁੱਖ ਦੇ ਹਾਰਮੋਨ) ਦੇ ਪੱਧਰ ਨੂੰ ਵਧਾਉਂਦੀ ਹੈ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Check out below Health Tools-
Calculate Your Body Mass Index ( BMI )