Health Tips : ਕੀ ਤੁਸੀਂ ਖਾਣਾ ਖਾਣ ਦੇ ਤੁਰੰਤ ਬਾਅਦ ਪੀਂਦੇ ਹੋ ਪਾਣੀ? ਜੇ ਹਾਂ ਤਾਂ ਅੱਜ ਹੀ ਛੱਡ ਦਿਓ ਆਪਣੀ ਇਹ ਆਦਤ, ਨਹੀਂ ਤਾਂ ਪੈਂਦਾ ਹੋਣਗੀਆਂ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਬਿਮਾਰੀਆਂ
Water after meal: ਕਈ ਮਾਹਿਰਾਂ ਦਾ ਕਹਿਣਾ ਹੈ ਕਿ ਖਾਣਾ ਖਾਣ ਦੇ ਦੌਰਾਨ ਜਾਂ ਤੁਰੰਤ ਬਾਅਦ ਪਾਣੀ ਪੀਣਾ ਨੁਕਸਾਨਦੇਹ ਹੋ ਸਕਦਾ ਹੈ। ਇਹ ਇਸ ਲਈ ਹੈ ਕਿਉਂਕਿ ਪਾਣੀ ਪੇਟ ਵਿੱਚ ਭੋਜਨ ਦੇ ਨਾਲ ਮਿਲ ਕੇ ਇੱਕ ਮੋਟਾ ਮਿਸ਼ਰਣ ਬਣਾ ਸਕਦਾ ਹੈ...
Water after meal: ਪਾਣੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ, ਇਸ ਲਈ ਸਾਨੂੰ ਹਰ ਰੋਜ਼ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ। ਕਈ ਮਾਹਿਰਾਂ ਦਾ ਕਹਿਣਾ ਹੈ ਕਿ ਖਾਣਾ ਖਾਣ ਦੇ ਦੌਰਾਨ ਜਾਂ ਤੁਰੰਤ ਬਾਅਦ ਪਾਣੀ ਪੀਣਾ ਨੁਕਸਾਨਦੇਹ ਹੋ ਸਕਦਾ ਹੈ। ਇਹ ਇਸ ਲਈ ਹੈ ਕਿਉਂਕਿ ਪਾਣੀ ਪੇਟ ਵਿੱਚ ਭੋਜਨ ਦੇ ਨਾਲ ਮਿਲ ਕੇ ਇੱਕ ਮੋਟਾ ਮਿਸ਼ਰਣ ਬਣਾ ਸਕਦਾ ਹੈ, ਜੋ ਪਾਚਨ ਨੂੰ ਹੌਲੀ ਕਰ ਸਕਦਾ ਹੈ। ਨਾਲ ਹੀ, ਪਾਣੀ ਪੇਟ ਵਿੱਚ ਮੌਜੂਦ ਭੋਜਨ ਨੂੰ ਪਤਲਾ ਕਰ ਸਕਦਾ ਹੈ, ਜਿਸ ਨਾਲ ਪੇਟ ਵਿੱਚ ਗੈਸ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ। ਆਓ ਜਾਣਦੇ ਹਾਂ ਖਾਣਾ ਖਾਣ ਦੇ ਤੁਰੰਤ ਬਾਅਦ ਪਾਣੀ ਪੀਣ ਨਾਲ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਭੋਜਨ ਨੂੰ ਹਜ਼ਮ ਕਰਨਾ ਹੋ ਜਾਂਦੈ ਮੁਸ਼ਕਲ
ਖਾਣਾ ਖਾਣ ਦੇ ਤੁਰੰਤ ਬਾਅਦ ਪਾਣੀ ਪੀਣ ਨਾਲ ਪੇਟ 'ਚ ਮੌਜੂਦ ਭੋਜਨ ਨਾਲ ਪਾਣੀ ਵੀ ਰਲ ਜਾਂਦਾ ਹੈ। ਇਸ ਕਾਰਨ ਪੇਟ ਦੇ ਐਸਿਡ ਅਤੇ Digestive Enzymes ਪਤਲੇ ਹੋ ਜਾਂਦੇ ਹਨ ਅਤੇ ਭੋਜਨ ਨੂੰ ਹਜ਼ਮ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਨਾਲ ਪੇਟ ਵਿੱਚ ਜਲਨ ਹੋ ਸਕਦੀ ਹੈ।
ਪੈਂਦਾ ਹੁੰਦੀ ਹੈ ਬਦਹਜ਼ਮੀ ਦੀ ਸਮੱਸਿਆ
ਖਾਣਾ ਖਾਣ ਦੇ ਤੁਰੰਤ ਬਾਅਦ ਪਾਣੀ ਪੀਣ ਨਾਲ ਪੇਟ 'ਚ ਮੌਜੂਦ ਭੋਜਨ ਨਾਲ ਪਾਣੀ ਵੀ ਰਲ ਜਾਂਦਾ ਹੈ। ਇਸ ਕਾਰਨ ਪੇਟ ਵਿਚ ਮੌਜੂਦ ਭੋਜਨ ਪਤਲਾ ਹੋ ਜਾਂਦਾ ਹੈ ਅਤੇ ਪੇਟ ਵਿਚ ਭਾਰੀਪਨ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਨਾਲ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ।
ਗੈਸ ਬਣਨ ਦੀ ਸੰਭਾਵਨਾ
ਖਾਣਾ ਖਾਣ ਦੇ ਤੁਰੰਤ ਬਾਅਦ ਪਾਣੀ ਪੀਣ ਨਾਲ ਪੇਟ 'ਚ ਮੌਜੂਦ ਭੋਜਨ ਨਾਲ ਪਾਣੀ ਵੀ ਰਲ ਜਾਂਦਾ ਹੈ। ਇਸ ਕਾਰਨ ਪੇਟ ਵਿੱਚ ਮੌਜੂਦ ਭੋਜਨ ਪਤਲਾ ਹੋ ਜਾਂਦਾ ਹੈ ਅਤੇ ਪੇਟ ਵਿੱਚ ਗੈਸ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ।
ਪੇਟ ਦੇ ਆਲੇ ਦੁਆਲੇ ਦੀਆਂ ਮਾਸਪੇਸ਼ੀਆਂ ਵਿੱਚ ਪੈਦਾ ਹੋ ਸਕਦੀ ਹੈ ਕੜਵੱਲ
ਖਾਣਾ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਕੁਝ ਲੋਕਾਂ ਨੂੰ ਪੇਟ ਦਰਦ ਹੋ ਸਕਦਾ ਹੈ। ਇਹ ਇਸ ਲਈ ਹੈ ਕਿਉਂਕਿ ਪਾਣੀ ਪੇਟ ਵਿੱਚ ਭੋਜਨ ਨੂੰ ਪਤਲਾ ਕਰ ਸਕਦਾ ਹੈ ਅਤੇ ਪੇਟ ਦੇ ਆਲੇ ਦੁਆਲੇ ਦੀਆਂ ਮਾਸਪੇਸ਼ੀਆਂ ਵਿੱਚ ਕੜਵੱਲ ਪੈਦਾ ਕਰ ਸਕਦਾ ਹੈ।
ਇੰਨੇ ਸਮੇਂ ਬਾਅਦ ਪੀਓ ਪਾਣੀ
ਜੇ ਤੁਹਾਨੂੰ ਪਾਣੀ ਪੀਣ ਦੀ ਤੀਬਰ ਇੱਛਾ ਹੈ ਤਾਂ ਖਾਣਾ ਖਾਣ ਤੋਂ ਬਾਅਦ ਘੱਟੋ-ਘੱਟ 30 ਮਿੰਟ ਤੱਕ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈ।
Check out below Health Tools-
Calculate Your Body Mass Index ( BMI )