ਪੜਚੋਲ ਕਰੋ

ਚੋਣ ਨਤੀਜੇ 2024

(Source: ECI/ABP News/ABP Majha)

'ਕੀ ਤੁਸੀਂ ਜਾਣਦੇ ਹੋ ਮਰਦਾਂ ਨਾਲੋਂ ਔਰਤਾਂ ਨੂੰ ਸ਼ਰਾਬ ਦਾ ਜ਼ਿਆਦਾ ਨਸ਼ਾ ਹੁੰਦਾ ਹੈ? ਇਕ ਐਨਜ਼ਾਈਮ ਹੈ ਵਜ੍ਹਾ

ਅਲਕੋਹਲ ਡੀਹਾਈਡ੍ਰੋਜਨੇਜ ਐਨਜ਼ਾਈਮ ਘੱਟ ਹੋਣ ਕਾਰਨ ਔਰਤਾਂ 'ਚ ਸ਼ਰਾਬ ਦਾ ਮੈਟਾਬੋਲਿਜ਼ਮ ਘੱਟ ਹੁੰਦਾ ਹੈ। ਇਹੀ ਕਾਰਨ ਹੈ ਕਿ ਮਰਦਾਂ ਦੇ ਮੁਕਾਬਲੇ ਔਰਤਾਂ 'ਚ ਅਲਕੋਹਲ ਦਾ ਸੇਫ਼ਟੀ ਲੈਵਲ ਘੱਟ ਹੁੰਦਾ ਹੈ।

ਅਸੀਂ ਅਕਸਰ ਇਹ ਸੁਣਦੇ ਆਏ ਹਾਂ ਕਿ ਸ਼ਰਾਬ ਦਾ ਨਸ਼ਾ ਮਰਦਾਂ ਦੇ ਮੁਕਾਬਲੇ ਔਰਤਾਂ 'ਚ ਤੇਜ਼ੀ ਨਾਲ ਵੱਧਦਾ ਹੈ। ਇਸ ਦੇ ਨਾਲ ਹੀ ਜੇਕਰ ਮਰਦ ਅਤੇ ਔਰਤਾਂ ਇੱਕੋ ਜਿਹੀ ਮਾਤਰਾ 'ਚ ਸ਼ਰਾਬ ਦਾ ਸੇਵਨ ਕਰਦੇ ਹਨ ਤਾਂ ਇਹ ਸੰਭਾਵਨਾ ਵੱਧ ਜਾਂਦੀ ਹੈ ਕਿ ਔਰਤਾਂ ਮਰਦਾਂ ਦੇ ਮੁਕਾਬਲੇ ਜ਼ਿਆਦਾ ਸ਼ਰਾਬ ਪੀਂਦੀਆਂ ਹਨ। ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਔਰਤਾਂ ਥੋੜ੍ਹੀ ਜਿਹੀ ਸ਼ਰਾਬ ਦਾ ਸੇਵਨ ਕਰਕੇ ਨਸ਼ੇ 'ਚ ਟੱਲੀ ਹੋ ਜਾਂਦੀ ਹਨ।

ਇਸ ਦਾ ਇਹ ਮਤਲਬ ਨਹੀਂ ਹੈ ਕਿ ਮਰਦ ਮਜ਼ਬੂਤ ਹੁੰਦੇ ਹਨ ਅਤੇ ਔਰਤਾਂ ਕਮਜ਼ੋਰ ਹਨ। ਦਰਅਸਲ, ਇਸ ਦਾ ਕਾਰਨ ਪੂਰੀ ਤਰ੍ਹਾਂ ਵਿਗਿਆਨਕ ਹੈ ਅਤੇ ਇਹ ਮਰਦਾਂ ਤੇ ਔਰਤਾਂ ਦੀ ਸਰੀਰਕ ਬਣਤਰ ਨਾਲ ਜੁੜਿਆ ਮੁੱਦਾ ਹੈ। ਇਸ ਦੇ ਪਿੱਛੇ ਵਿਗਿਆਨਕ ਤੇ ਸਿਹਤ ਕਾਰਨ ਹਨ।

ਅਲਕੋਹਲ ਮੈਟਾਬੋਲਿਜ਼ਮ ਦੀ ਸ਼ਕਤੀ ਮਰਦਾਂ 'ਚ ਜ਼ਿਆਦਾ ਹੁੰਦੀ ਹੈ

ਡਾਕਟਰੀ ਵਿਗਿਆਨ ਦੀ ਭਾਸ਼ਾ 'ਚ ਗੱਲ ਕਰੀਏ ਤਾਂ ਮਰਦਾਂ ਤੇ ਔਰਤਾਂ 'ਚ ਅਲਕੋਹਲ ਨੂੰ ਬਚਾਉਣ ਦੀ ਵੱਖ-ਵੱਖ ਸਮਰੱਥਾ ਹੁੰਦੀ ਹੈ। ਇਸ ਨੂੰ ਅਲਕੋਹਲ ਮੈਟਾਬੋਲਿਜ਼ਮ ਕਿਹਾ ਜਾਂਦਾ ਹੈ। ਮਰਦਾਂ 'ਚ ਔਰਤਾਂ ਨਾਲੋਂ ਜ਼ਿਆਦਾ ਅਲਕੋਹਲ ਮੈਟਾਬੋਲਿਜ਼ਮ (Alcohol Metabolism) ਹੁੰਦਾ ਹੈ। ਆਮ ਭਾਸ਼ਾ 'ਚ ਗੱਲ ਕਰੀਏ ਤਾਂ ਸ਼ਰਾਬ ਨੂੰ ਹਜ਼ਮ ਕਰਨ ਦੀ ਸਮਰੱਥਾ ਸਿਰਫ਼ ਅਲਕੋਹਲ ਮੈਟਾਬੋਲਿਜ਼ਮ ਉੱਤੇ ਨਿਰਭਰ ਕਰਦੀ ਹੈ।

ਸ਼ਰਾਬ ਨੂੰ ਹਜ਼ਮ ਕਰਨ 'ਚ ADH ਐਨਜ਼ਾਈਮ ਦੀ ਵੱਡੀ ਭੂਮਿਕਾ

ਅਲਕੋਹਲ ਮੈਟਾਬੋਲਿਜ਼ਮ ਸਾਡੇ ਸਰੀਰ 'ਚ ਮੌਜੂਦ ਇੱਕ ਐਨਜ਼ਾਈਮ ਨਾਲ ਸਬੰਧਤ ਹੈ। ਉਸ ਐਨਜ਼ਾਈਮ ਦਾ ਨਾਮ ਅਲਕੋਹਲ ਡੀਹਾਈਡ੍ਰੋਜਨੇਜ ਹੈ। ਇਸ ਨੂੰ ਛੋਟੇ ਰੂਪ 'ਚ ADH ਕਿਹਾ ਜਾਂਦਾ ਹੈ। ਇਹ ਐਨਜ਼ਾਈਮ ਮਰਦਾਂ ਅਤੇ ਔਰਤਾਂ ਦੀ ਅਲਕੋਹਲ ਮੈਟਾਬੋਲਿਜ਼ਮ ਕਰਨ ਦੀ ਯੋਗਤਾ 'ਚ ਅੰਤਰ ਦਾ ਮੁੱਖ ਕਾਰਨ ਹੈ। ADH ਐਨਜ਼ਾਈਮ ਸਾਡੇ ਸਰੀਰ ਦੀ ਸ਼ਰਾਬ ਨੂੰ ਹਜ਼ਮ ਕਰਨ ਦੀ ਸਮਰੱਥਾ ਲਈ ਜ਼ਿੰਮੇਵਾਰ ਹੈ।

ਔਰਤਾਂ 'ਚ ਘੱਟ ਸਰਗਰਮ ਹੈ ADH ਐਨਜ਼ਾਈਮ

ਇਹ ਧਿਆਨ ਨਾਲ ਸਮਝਣ ਦੀ ਗੱਲ ਹੈ ਕਿ ADH ਐਨਜ਼ਾਈਮ ਮਰਦਾਂ ਦੇ ਢਿੱਡ ਤੇ ਜਿਗਰ 'ਚ ਜ਼ਿਆਦਾ ਸਰਗਰਮ ਹੁੰਦੇ ਹਨ। ਮਰਦਾਂ ਦੇ ਢਿੱਡ 'ਚ ADH ਦੀ ਮੌਜੂਦਗੀ ਤੋਂ ਸ਼ਰਾਬ ਦਾ ਅਵਸ਼ੋਸ਼ਣ 30% ਤੱਕ ਹੋ ਜਾਂਦਾ ਹੈ। ਇਸ ਦੇ ਉਲਟ ਔਰਤਾਂ ਦੇ ਢਿੱਡ 'ਚ ADH ਐਨਜ਼ਾਈਮ ਲਗਭਗ ਨਹੀਂ ਦੇ ਬਰਾਬਰ ਹੁੰਦਾ ਹੈ। ਇਸੇ ਦਾ ਨਤੀਜਾ ਹੈ ਕਿ ਮਰਦਾਂ ਦੇ ਮੁਕਾਬਲੇ ਔਰਤਾਂ ਦੇ ਖੂਨ 'ਚ ਜ਼ਿਆਦਾ ਸ਼ਰਾਬ ਘੁਲਦੀ ਹੈ। ਇਸ ਤੋਂ ਇਲਾਵਾ ADH ਐਨਜ਼ਾਈਮ ਮਰਦਾਂ ਦੇ ਜਿਗਰ ਦੇ ਮੁਕਾਬਲੇ ਔਰਤਾਂ ਦੇ ਜਿਗਰ 'ਚ ਘੱਟ ਕਿਰਿਆਸ਼ੀਲ ਹੁੰਦੇ ਹਨ।

ਹੁਣ ਤੁਸੀਂ ਸਮਝ ਸਕਦੇ ਹੋ ਕਿ ਜੈਂਡਰ ਡਿਫਰੈਂਸ ਮਤਲਬ ਸਰੀਰਕ ਬਣਤਰ 'ਚ ਅੰਤਰ ਹੋਣ ਕਾਰਨ ਜੇਕਰ ਮਰਦ ਤੇ ਔਰਤਾਂ ਇੱਕੋ ਜਿਹੀ ਮਾਤਰਾ 'ਚ ਸ਼ਰਾਬ ਦਾ ਸੇਵਨ ਕਰਦੇ ਹਨ ਤਾਂ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਇੱਕੋ ਜਿਹੀ ਮਾਤਰਾ 'ਚ ਸ਼ਰਾਬ ਪੀਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜੇਕਰ ਅਸੀਂ ਇਸ ਗੱਲ ਨੂੰ ਉਦਾਹਰਣ ਦੇ ਕੇ ਸਮਝੀਏ ਜੇਕਰ ਇੱਕ ਮਰਦ ਨੇ 2 ਪੈੱਗ ਪੀਤੇ ਹਨ ਅਤੇ ਇੱਕ ਔਰਤ ਨੇ ਵੀ 2 ਪੈੱਗ ਸ਼ਰਾਬ ਪੀਤੇ ਹਨ ਤਾਂ ADH ਐਨਜ਼ਾਈਮ ਦੀ ਗ਼ੈਰ-ਮੌਜੂਦਗੀ ਜਾਂ ਘੱਟ ਮੌਜੂਦਗੀ ਕਾਰਨ ਔਰਤਾਂ 'ਚ ਸ਼ਰਾਬ ਦਾ ਸਰੂਰ ਜ਼ਿਆਦਾ ਨਜ਼ਰ ਆਵੇਗਾ।

ਅਲਕੋਹਲ ਡੀਹਾਈਡ੍ਰੋਜਨੇਜ ਐਨਜ਼ਾਈਮ ਘੱਟ ਹੋਣ ਕਾਰਨ ਔਰਤਾਂ 'ਚ ਸ਼ਰਾਬ ਦਾ ਮੈਟਾਬੋਲਿਜ਼ਮ ਘੱਟ ਹੁੰਦਾ ਹੈ। ਇਹੀ ਕਾਰਨ ਹੈ ਕਿ ਮਰਦਾਂ ਦੇ ਮੁਕਾਬਲੇ ਔਰਤਾਂ 'ਚ ਅਲਕੋਹਲ ਦਾ ਸੇਫ਼ਟੀ ਲੈਵਲ ਘੱਟ ਹੁੰਦਾ ਹੈ। ਡਾਕਟਰੀ ਵਿਗਿਆਨ 'ਚ ਇਹ ਇੱਕ ਜਾਣਿਆ-ਪਛਾਣਿਆ ਤੱਥ ਹੈ ਕਿ ਮਰਦਾਂ ਤੇ ਔਰਤਾਂ ਦੇ ਸਰੀਰ 'ਚ ਅਲਕੋਹਲ ਨੂੰ ਤੋੜਨ ਦੀ ਸ਼ਕਤੀ ਵੱਖਰੀ ਹੁੰਦੀ ਹੈ। ADH ਐਨਜ਼ਾਈਮ ਦੇ ਕਾਰਨ ਇਹ ਸ਼ਕਤੀ ਔਰਤਾਂ ਦੇ ਮੁਕਾਬਲੇ ਮਰਦਾਂ 'ਚ ਜ਼ਿਆਦਾ ਹੁੰਦੀ ਹੈ।

ਖਾਲੀ ਢਿੱਡ ਸ਼ਰਾਬ ਪੀਣ ਤੋਂ ਕਰੋ ਪਰਹੇਜ਼

ਮੈਡੀਕਲ ਸਾਇੰਸ 'ਚ ਇੱਕ ਤੱਥ ਹੈ ਕਿ ਜਦੋਂ ਅਸੀਂ ਸ਼ਰਾਬ ਦਾ ਸੇਵਨ ਕਰਦੇ ਹਾਂ ਤਾਂ ਇਹ ਢਿੱਡ ਤੋਂ ਸਿੱਧੀ ਛੋਟੀ ਅੰਤੜੀ 'ਚ ਜਾਂਦੀ ਹੈ। ਛੋਟੀ ਅੰਤੜੀ 'ਚ ਹੀ ਅਲਕੋਹਲ ਦਾ ਆਬਜਾਪਰਸ਼ਨ ਹੋਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ 'ਚ ਜੇਕਰ ਢਿੱਡ 'ਚ ਭੋਜਨ ਮੌਜੂਦ ਹੋਵੇ ਤਾਂ ਸ਼ਰਾਬ ਆਬਜਾਪਰਸ਼ਨ 'ਚ ਰੁਕਾਵਟ ਆਉਂਦੀ ਹੈ ਜਾਂ ਆਮ ਭਾਸ਼ਾ 'ਚ ਇਹ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ। ਜਿਹੜੇ ਲੋਕ ਖਾਲੀ ਢਿੱਡ ਸ਼ਰਾਬ ਦਾ ਸੇਵਨ ਕਰਦੇ ਹਨ, ਉਨ੍ਹਾਂ ਦੇ ਸਰੀਰ 'ਤੇ ਇਸ ਦਾ ਜ਼ਿਆਦਾ ਅਸਰ ਹੁੰਦਾ ਹੈ। ਇਹੀ ਕਾਰਨ ਹੈ ਕਿ ਜੇਕਰ ਤੁਸੀਂ ਸ਼ਰਾਬ ਪੀ ਰਹੇ ਹੋ ਤਾਂ ਇਸ ਦੇ ਨਾਲ ਖਾਣ ਲਈ ਕੁਝ ਨਾ ਕੁਝ ਲੈਂਦੇ ਰਹਿਣਾ ਚਾਹੀਦਾ ਹੈ।

(ਨੋਟ- ਉੱਪਰ ਦਿੱਤੇ ਗਏ ਵਿਚਾਰ ਲੇਖਕ ਦੇ ਨਿੱਜੀ ਵਿਚਾਰ ਹਨ। ਜ਼ਰੂਰੀ ਨਹੀਂ ਕਿ ਏਬੀਪੀ ਨਿਊਜ਼ ਗਰੁੱਪ ਇਸ ਨਾਲ ਸਹਿਮਤ ਹੋਵੇ। ਇਸ ਲੇਖ ਨਾਲ ਸਬੰਧਤ ਸਾਰੇ ਦਾਅਵਿਆਂ ਜਾਂ ਇਤਰਾਜ਼ਾਂ ਲਈ ਸਿਰਫ਼ ਲੇਖਕ ਹੀ ਜ਼ਿੰਮੇਵਾਰ ਹੈ। ਇਹ ਲੇਖ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਲੇਖ ਨਵੀਂ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ ਇੰਸਟੀਚਿਊਟ ਆਫ਼ ਇੰਟਰਨਲ ਮੈਡੀਸਨ ਦੇ ਕੋ-ਚੇਅਰਮੈਨ ਡਾ. ਅਤੁਲ ਕੱਕੜ ਨਾਲ ਗੱਲਬਾਤ ਦੇ ਆਧਾਰ 'ਤੇ ਲਿਖਿਆ ਗਿਆ ਹੈ)

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Gidderbaha Results: ਗਿੱਦੜਬਾਹਾ 'ਚ ਮਨਪ੍ਰੀਤ ਬਾਦਲ ਨਾਲ ਬੁਰੀ ਹੋਈ! ਅਕਾਲੀ ਦਲ ਦਾ ਜ਼ੋਰ ਵੀ ਨਾ ਆਇਆ ਕੰਮ
Gidderbaha Results: ਗਿੱਦੜਬਾਹਾ 'ਚ ਮਨਪ੍ਰੀਤ ਬਾਦਲ ਨਾਲ ਬੁਰੀ ਹੋਈ! ਅਕਾਲੀ ਦਲ ਦਾ ਜ਼ੋਰ ਵੀ ਨਾ ਆਇਆ ਕੰਮ
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Punjab By Poll: ਆਪ ਨੇ ਕਾਂਗਰਸ ਤੋਂ ਖੋਹਿਆ ਚੱਬੇਵਾਲ ! ਡਾਂ ਇਸ਼ਾਂਕ ਨੇ ਵੱਡੀ ਲੀਡ ਨਾਲ ਜਿੱਤ ਕੀਤੀ ਦਰਜ, ਪੜ੍ਹੋ ਪੂਰਾ ਹਾਲ
Punjab By Poll: ਆਪ ਨੇ ਕਾਂਗਰਸ ਤੋਂ ਖੋਹਿਆ ਚੱਬੇਵਾਲ ! ਡਾਂ ਇਸ਼ਾਂਕ ਨੇ ਵੱਡੀ ਲੀਡ ਨਾਲ ਜਿੱਤ ਕੀਤੀ ਦਰਜ, ਪੜ੍ਹੋ ਪੂਰਾ ਹਾਲ
ਮਨਪ੍ਰੀਤ ਬਾਦਲ ਦਾ ਸਿਆਸੀ ਸਫ਼ਰ ਹੋਇਆ ਖ਼ਤਮ ? ਗਿੱਦੜਬਾਹਾ ਤੋਂ ਸ਼ਰਮਨਾਕ ਹਾਰ ਵੱਲ ਵਧ ਰਿਹਾ 'ਬਾਦਲ ਪਰਿਵਾਰ'
ਮਨਪ੍ਰੀਤ ਬਾਦਲ ਦਾ ਸਿਆਸੀ ਸਫ਼ਰ ਹੋਇਆ ਖ਼ਤਮ ? ਗਿੱਦੜਬਾਹਾ ਤੋਂ ਸ਼ਰਮਨਾਕ ਹਾਰ ਵੱਲ ਵਧ ਰਿਹਾ 'ਬਾਦਲ ਪਰਿਵਾਰ'
Advertisement
ABP Premium

ਵੀਡੀਓਜ਼

Sikh | ਸਿੱਖਾਂ 'ਤੇ ਚੁਟਕਲੇ ਬਣਾਉਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ! | Supreme CourtAman Arora | Bhagwant Maan | ਪ੍ਰਧਾਨ ਬਣਨ ਤੋਂ ਬਾਅਦ ਅਮਨ ਅਰੋੜਾ ਦਾ ਵੱਡਾ ਬਿਆਨ! |Abp Sanjhaਰਵਿੰਦਰ ਗਰੇਵਾਲ ਦੀ ਧੀ ਦਾ ਪੰਜਾਬੀ ਸਿੰਗਰ ਨਾਲ ਹੋਇਆ ਵਿਆਹਦਿਲਜੀਤ ਦੇ ਮੁਰੀਦ ਹੋਏ ਗੁਜਰਾਤੀ ਲੋਕ , ਕਹਿੰਦੇ ਹੁਣ ਸਾਡਾ ਹੋਇਆ ਦੋਸਾਂਝਾਵਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gidderbaha Results: ਗਿੱਦੜਬਾਹਾ 'ਚ ਮਨਪ੍ਰੀਤ ਬਾਦਲ ਨਾਲ ਬੁਰੀ ਹੋਈ! ਅਕਾਲੀ ਦਲ ਦਾ ਜ਼ੋਰ ਵੀ ਨਾ ਆਇਆ ਕੰਮ
Gidderbaha Results: ਗਿੱਦੜਬਾਹਾ 'ਚ ਮਨਪ੍ਰੀਤ ਬਾਦਲ ਨਾਲ ਬੁਰੀ ਹੋਈ! ਅਕਾਲੀ ਦਲ ਦਾ ਜ਼ੋਰ ਵੀ ਨਾ ਆਇਆ ਕੰਮ
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Punjab By Poll: ਆਪ ਨੇ ਕਾਂਗਰਸ ਤੋਂ ਖੋਹਿਆ ਚੱਬੇਵਾਲ ! ਡਾਂ ਇਸ਼ਾਂਕ ਨੇ ਵੱਡੀ ਲੀਡ ਨਾਲ ਜਿੱਤ ਕੀਤੀ ਦਰਜ, ਪੜ੍ਹੋ ਪੂਰਾ ਹਾਲ
Punjab By Poll: ਆਪ ਨੇ ਕਾਂਗਰਸ ਤੋਂ ਖੋਹਿਆ ਚੱਬੇਵਾਲ ! ਡਾਂ ਇਸ਼ਾਂਕ ਨੇ ਵੱਡੀ ਲੀਡ ਨਾਲ ਜਿੱਤ ਕੀਤੀ ਦਰਜ, ਪੜ੍ਹੋ ਪੂਰਾ ਹਾਲ
ਮਨਪ੍ਰੀਤ ਬਾਦਲ ਦਾ ਸਿਆਸੀ ਸਫ਼ਰ ਹੋਇਆ ਖ਼ਤਮ ? ਗਿੱਦੜਬਾਹਾ ਤੋਂ ਸ਼ਰਮਨਾਕ ਹਾਰ ਵੱਲ ਵਧ ਰਿਹਾ 'ਬਾਦਲ ਪਰਿਵਾਰ'
ਮਨਪ੍ਰੀਤ ਬਾਦਲ ਦਾ ਸਿਆਸੀ ਸਫ਼ਰ ਹੋਇਆ ਖ਼ਤਮ ? ਗਿੱਦੜਬਾਹਾ ਤੋਂ ਸ਼ਰਮਨਾਕ ਹਾਰ ਵੱਲ ਵਧ ਰਿਹਾ 'ਬਾਦਲ ਪਰਿਵਾਰ'
Election Results 2024 Live Coverage: ਮਹਾਰਾਸ਼ਟਰ 'ਚ NDA ਦੀ ਸੁਨਾਮੀ, ਜਨਤਾ ਨੇ ਸ਼ਿੰਦੇ ਦੀ ਸ਼ਿਵ ਸੈਨਾ ਨੂੰ ਮੰਨਿਆ 'ਅਸਲੀ', ਚਾਚੇ 'ਤੇ ਭਤੀਜਾ ਪਿਆ ਭਾਰੀ; ਝਾਰਖੰਡ 'ਚ JMM ਰਿਪੀਟ
ਮਹਾਰਾਸ਼ਟਰ 'ਚ NDA ਦੀ ਸੁਨਾਮੀ, ਜਨਤਾ ਨੇ ਸ਼ਿੰਦੇ ਦੀ ਸ਼ਿਵ ਸੈਨਾ ਨੂੰ ਮੰਨਿਆ 'ਅਸਲੀ', ਚਾਚੇ 'ਤੇ ਭਤੀਜਾ ਪਿਆ ਭਾਰੀ; ਝਾਰਖੰਡ 'ਚ JMM ਰਿਪੀਟ
Punjab Bypoll Result: ਬਰਨਾਲਾ 'ਚ AAP ਨੂੰ ਪਛਾਣ ਕੇ ਕਾਂਗਰਸ ਦੇ ਕਾਲਾ ਢਿਲੋਂ ਆਏ ਅੱਗੇ, ਇੱਦਾਂ ਬਣਾਈ ਬੜ੍ਹਤ
Punjab Bypoll Result: ਬਰਨਾਲਾ 'ਚ AAP ਨੂੰ ਪਛਾਣ ਕੇ ਕਾਂਗਰਸ ਦੇ ਕਾਲਾ ਢਿਲੋਂ ਆਏ ਅੱਗੇ, ਇੱਦਾਂ ਬਣਾਈ ਬੜ੍ਹਤ
Traffic Challan: ਕਾਰ ਹੋਵੇ ਜਾਂ ਬਾਈਕ, ਹੁਣ ਕੱਟਿਆ ਜਾਏਗਾ 10,000 ਦਾ ਚਲਾਨ! ਜਾਣੋ ਨਵੇਂ ਟ੍ਰੈਫਿਕ ਨਿਯਮ...
Traffic Challan: ਕਾਰ ਹੋਵੇ ਜਾਂ ਬਾਈਕ, ਹੁਣ ਕੱਟਿਆ ਜਾਏਗਾ 10,000 ਦਾ ਚਲਾਨ! ਜਾਣੋ ਨਵੇਂ ਟ੍ਰੈਫਿਕ ਨਿਯਮ...
Team India: ਟੀਮ ਇੰਡੀਆ ਨੂੰ ਵੱਡਾ ਝਟਕਾ, ਜਡੇਜਾ-ਅਸ਼ਵਿਨ 4 ਟੈਸਟ ਮੁਕਾਬਲਿਆਂ ਤੋਂ ਬਾਹਰ, ਜਾਣੋ ਕਿਹੜੇ 2 ਖਿਡਾਰੀ ਕਰਨਗੇ Replace ?
ਟੀਮ ਇੰਡੀਆ ਨੂੰ ਵੱਡਾ ਝਟਕਾ, ਜਡੇਜਾ-ਅਸ਼ਵਿਨ 4 ਟੈਸਟ ਮੁਕਾਬਲਿਆਂ ਤੋਂ ਬਾਹਰ, ਜਾਣੋ ਕਿਹੜੇ 2 ਖਿਡਾਰੀ ਕਰਨਗੇ Replace ?
Embed widget