ਕੋਰੋਨਾ ਦੀ ਘਾਤਕ ਦੂਜੀ ਲਹਿਰ ਦੌਰਾਨ ਡਬਲ ਮਾਸਕਿੰਗ ਦੀ ਸਲਾਹ, ਕੇਂਦਰ ਸਰਕਾਰ ਵੱਲੋਂ ਇਹ ਹਦਾਇਤ
ਦੇਸ਼ ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਲੜ੍ਹ ਰਿਹਾ ਹੈ।ਇਸ ਦੌਰਾਨ ਕਈ ਡਾਕਟਰੀ ਮਾਹਰ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਡਬਲ ਮਾਸਕ ਪਹਿਨਣ ਦੀ ਸਲਾਹ ਦੇ ਰਹੇ ਹਨ।ਸਰਕਾਰ ਵੱਲੋਂ ਵੀ ਐਤਵਾਰ ਨੂੰ ਡਬਲ ਮਾਸਕਿੰਗ ਸਬੰਧੀ ਕੁੱਝ dos ਅਤੇ don'ts ਜਾਰੀ ਕੀਤੇ ਹਨ।
ਨਵੀਂ ਦਿੱਲੀ: ਦੇਸ਼ ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਲੜ੍ਹ ਰਿਹਾ ਹੈ।ਇਸ ਦੌਰਾਨ ਕਈ ਡਾਕਟਰੀ ਮਾਹਰ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਡਬਲ ਮਾਸਕ ਪਹਿਨਣ ਦੀ ਸਲਾਹ ਦੇ ਰਹੇ ਹਨ।ਸਰਕਾਰ ਵੱਲੋਂ ਵੀ ਐਤਵਾਰ ਨੂੰ ਡਬਲ ਮਾਸਕਿੰਗ ਸਬੰਧੀ ਕੁੱਝ dos ਅਤੇ don'ts ਜਾਰੀ ਕੀਤੇ ਹਨ।
#Unite2FightCorona
— PIB in KERALA (@PIBTvpm) May 9, 2021
The Dos and Dont's while #DoubleMasking...Take a look#PIBKochi @COVIDNewsByMIB @PIB_India @KirenRijiju @BSF_India @CRPF_sector @cpmgkerala @crpfindia @GMSRailway pic.twitter.com/hH8nY9Og38
ਇੱਕ ਅਧਿਐਨ ਦੇ ਅਨੁਸਾਰ, ਦੋ ਟਾਇਟ ਫਿੱਟ ਵਾਲੇ ਫੇਸ ਮਾਸਕ ਪਹਿਨਣਾ SARS-CoV-2 ਅਕਾਰ ਦੇ ਕਣਾਂ ਨੂੰ ਫਿਲਟਰ ਕਰਨ ਦੀ ਪ੍ਰਭਾਵਸ਼ੀਲਤਾ ਨੂੰ ਲਗਭਗ ਦੁੱਗਣਾ ਕਰ ਸਕਦਾ ਹੈ, ਉਨ੍ਹਾਂ ਨੂੰ ਪਹਿਨਣ ਵਾਲੇ ਦੇ ਨੱਕ ਅਤੇ ਮੂੰਹ ਤੱਕ ਪਹੁੰਚਣ ਤੋਂ ਰੋਕਦਾ ਹੈ ਅਤੇ ਕੋਵੀਡ -19 ਦੇ ਸੰਕਰਮਣ ਵਿੱਚ ਆਉਣ ਤੋਂ ਬਚਾਅ ਕਰ ਸਕਦਾ ਹੈ।ਜਾਮਾ ਇੰਟਰਨਲ ਮੈਡੀਸਨ ਰਸਾਲੇ ਵਿੱਚ ਪ੍ਰਕਾਸ਼ਤ ਹੋਈ ਖੋਜ ਦਰਸਾਉਂਦੀ ਹੈ ਕਿ ਵਧੀਆ ਫਿਲਟ੍ਰੇਸ਼ਨ ਦਾ ਮਤਲਬ ਜ਼ਿਆਦਾ ਕੱਪੜਿਆਂ ਦੀਆਂ ਪਰਤਾਂ ਸ਼ਾਮਲ ਨਹੀਂ ਕਰਨਾ ਹੈ, ਸਾਗੋਂ ਮਾਸਕ ਵਿੱਚ ਕਿਸੇ ਵੀ ਤਰ੍ਹਾਂ ਦੇ ਪਾੜੇ ਜਾਂ ਕਮਜ਼ੋਰ ਖੇਤਰਾਂ ਨੂੰ ਦੂਰ ਕਰਨਾ ਹੈ।
ਭਾਰਤ ਕੋਰੋਨਾਵਾਇਰਸ ਦੀ ਦੂਸਰੀ ਲਹਿਰ ਨਾਲ ਜੂਝ ਰਿਹਾ ਹੈ, ਬਹੁਤ ਸਾਰੇ ਰਾਜ ਮੈਡੀਕਲ ਆਕਸੀਜਨ, ਬਿਸਤਰੇ ਅਤੇ ਮਹੱਤਵਪੂਰਣ ਦਵਾਈਆਂ ਦੀ ਘਾਟ ਨੂੰ ਸਹਿ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Check out below Health Tools-
Calculate Your Body Mass Index ( BMI )