(Source: ECI/ABP News/ABP Majha)
ਅਣਵਿਆਹਿਆਂ ਦੀ ਸ਼ਰਾਬ ਦੀ ਲੱਤ ਤੋਂ ਛੁਟਕਾਰੇ ਦਾ ਇਹ ਹੈ ਹੱਲ
ਜਾਣਕਾਰੀ ਮੁਤਾਬਿਕ ਇੱਕ ਖੋਜ 'ਚ ਸਾਹਮਣੇ ਆਇਆ ਹੈ ਕਿ ਵਿਆਹ ਤੋਂ ਬਾਅਦ ਅਕਸਰ ਲੋਕ ਪਹਿਲਾਂ ਦੀ ਤੁਲਨਾ ਨਾਲੋਂ ਘੱਟ ਸ਼ਰਾਬ ਪੀਣ ਲੱਗਦੇ ਹਨ।
ਵਰਜੀਨੀਆ: ਜੇਕਰ ਤੁਹਾਡਾ ਵਿਆਹ ਹਾਲੇ ਤੱਕ ਨਹੀਂ ਹੋਇਆ ਅਤੇ ਤੁਹਾਨੂੰ ਜ਼ਿਆਦਾ ਸ਼ਰਾਬ ਪੀਣ ਦੀ ਲਤ ਹੈ ਤਾਂ ਵਿਆਹ ਕਰਨ ਤੋਂ ਤੁਹਾਨੂੰ ਇਸ ਲਤ ਤੋਂ ਛੁਟਕਾਰਾ ਮਿਲ ਸਕਦਾ ਹੈ। ਜਾਣਕਾਰੀ ਮੁਤਾਬਿਕ ਇੱਕ ਖੋਜ 'ਚ ਸਾਹਮਣੇ ਆਇਆ ਹੈ ਕਿ ਵਿਆਹ ਤੋਂ ਬਾਅਦ ਅਕਸਰ ਲੋਕ ਪਹਿਲਾਂ ਦੀ ਤੁਲਨਾ ਨਾਲੋਂ ਘੱਟ ਸ਼ਰਾਬ ਪੀਣ ਲੱਗਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਵਿਆਹੁਤਾ ਜ਼ਿੰਦਗੀ ਦੇ ਸ਼ੁਰੂ ਹੁੰਦੇ ਹੀ ਵਿਅਕਤੀ 'ਚ ਸ਼ਰਾਬ ਪੀਣ ਦੀ ਇੱਛਾ ਘੱਟ ਜਾਂਦੀ ਹੈ।
ਜਾਣਕਾਰੀ ਮੁਤਾਬਕ ਵਰਜ਼ੀਨੀਆ ਦੀ ਯੂਨੀਵਰਸਿਟੀ ਦੇ ਲੇਖਕ ਡਾਇਨਾ ਦਿਨੇਸਕਿਊ ਦਾ ਕਹਿਣਾ ਹੈ ਕਿ ਵਿਆਹੁਤਾ ਜ਼ਿੰਦਗੀ 'ਚ ਬਣੇ ਆਪਸੀ ਚੰਗੇ ਸੰਬੰਧ ਸਾਨੂੰ ਕਈ ਤਰ੍ਹਾਂ ਦੇ ਲਾਭ ਪ੍ਰਦਾਨ ਕਰਦੇ ਹਨ। ਇਸ ਦੌਰਾਨ ਪਤੀ-ਪਤਨੀ ਇੱਕ-ਦੂਜੇ ਦੇ ਵਿਵਹਾਰ ਅਤੇ ਰੋਜ਼ਾਨਾ ਸਾਰੇ ਦਿਨ ਦੀ ਨਿਗਰਾਨੀ ਰੱਖਣ ਲਗਦੇ ਹਨ, ਜਿਸ ਕਾਰਨ ਵਿਅਕਤੀ ਅੰਦਰ ਸ਼ਰਾਬ ਪੀਣ ਦੀ ਇੱਛਾ 'ਚ ਕਮੀ ਆਉਂਦੀ ਹੈ।
ਇਸ ਖੋਜ 'ਚ 1,618 ਔਰਤਾਂ ਜੋੜੇ ਅਤੇ 807 ਆਦਮੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ 'ਚ ਤਲਾਕਸ਼ੁਦਾ, ਲਿਵਿੰਗ ਰਿਲੇਸ਼ਨ, ਵਿਆਹੁਤਾ ਅਤੇ ਇਕੱਲਾ ਜੀਵਨ ਜੀਅ ਰਹੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਖੋਜ 'ਚ ਦੇਖਣ ਨੂੰ ਮਿਲਿਆ ਹੈ ਕਿ ਜਦੋਂ ਲੋਕ ਆਪਣੇ ਪਾਰਟਨਰ ਨਾਲ ਰਹਿੰਦੇ ਹਨ ਤਾਂ ਉਨ੍ਹਾਂ 'ਚ ਸ਼ਰਾਬ ਪੀਣ ਦੀ ਆਦਤ ਘੱਟ ਜਾਂਦੀ ਹੈ, ਬਜਾਏ ਉਨ੍ਹਾਂ ਦੇ, ਜੋ ਆਪਣੇ ਪਾਰਟਨਰ ਨਾਲੋਂ ਵੱਖ ਰਹਿੰਦੇ ਹਨ।
ਇਸ ਅਧਿਐਨ ਦਾ ਨਤੀਜਾ ਇਹ ਨਿਕਲਦਾ ਹੈ ਕਿ ਜੇਕਰ ਇੱਕ ਵਾਰ ਰਿਸ਼ਤਾ ਖ਼ਤਮ ਹੋ ਜਾਵੇ ਤਾਂ ਲੋਕਾਂ 'ਚ ਜ਼ਿਆਦਾ ਸ਼ਰਾਬ ਪੀਣ ਦੀ ਇੱਛਾ ਪੈਦਾ ਹੁੰਦੀ ਹੈ ਪਰ ਜ਼ਰੂਰੀ ਨਹੀਂ ਕਿ ਹਰ ਵਾਰ ਅਜਿਹਾ ਹੋਵੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )