ਰੋਜ਼ ਸਵੇਰੇ ਖਾਲੀ ਪੇਟ ਖਾਓ ਇਹ ਫਾਈਬਰ ਭਰਪੂਰ ਫਲ, ਜਿਗਰ ਦੀ ਗੰਦਗੀ ਹੋਵੇਗੀ ਦੂਰ, ਪਾਚਣ ਸਿਸਟਮ ਸੁਧਰੇਗਾ
ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁੱਝ ਚੰਗੀਆਂ ਆਦਤ ਆਪਣਾ ਲਈਏ ਤਾਂ ਕਈ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਅਜਿਹੇ ਇੱਕ ਫਲ ਬਾਰੇ ਜਿਸ ਦੇ ਸੇਵਨ ਨਾਲ ਜਿਗਰ ਵਿੱਚ ਜੰਮੀ ਹੋਈ ਗੰਦਗੀ ਸਾਫ਼ ਹੋ ਜਾਂਦੀ ਹੈ...

ਜੇ ਤੁਸੀਂ ਵੀ ਆਪਣੇ ਆਪ ਨੂੰ ਸਿਹਤਮੰਦ ਅਤੇ ਬਿਮਾਰੀਆਂ ਤੋਂ ਦੂਰ ਰੱਖਣਾ ਚਾਹੁੰਦੇ ਹੋ ਤਾਂ ਆਪਣੀ ਡਾਇਟ ਵਿੱਚ ਪਪੀਤਾ ਨੂੰ ਸ਼ਾਮਲ ਕਰੋ। ਖਾਲੀ ਪੇਟ ਫਾਈਬਰ ਭਰਪੂਰ ਪਪੀਤਾ ਖਾਣ ਨਾਲ ਜਿਗਰ ਵਿੱਚ ਜੰਮੀ ਹੋਈ ਗੰਦਗੀ ਸਾਫ਼ ਹੋ ਜਾਂਦੀ ਹੈ ਅਤੇ ਸਰੀਰ ਡੀਟੌਕਸ ਹੁੰਦਾ ਹੈ। ਨਾਲ ਹੀ ਇਹ ਪਾਚਣ ਤੰਤਰ ਨੂੰ ਠੀਕ ਰੱਖਣ ਵਿੱਚ ਬਹੁਤ ਲਾਭਦਾਇਕ ਸਾਬਤ ਹੋ ਸਕਦਾ ਹੈ। ਇਹ ਇਕ ਅਜਿਹਾ ਫਲ ਹੈ ਜੋ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਮੌਜੂਦ ਪਚਾਉਣ ਐਂਜਾਈਮ ਜਿਵੇਂ ਕਿ ਪਪੇਨ ਅਤੇ ਵੱਧ ਮਾਤਰਾ ਵਿੱਚ ਫਾਈਬਰ ਇਸਨੂੰ ਸਾਡੇ ਪੇਟ ਅਤੇ ਜਿਗਰ ਲਈ ਇਕ ਸੁਪਰਫੂਡ ਬਣਾਉਂਦੇ ਹਨ। ਤਾਂ ਚਲੋ ਜਾਣਦੇ ਹਾਂ ਕਿ ਸਵੇਰੇ ਖਾਲੀ ਪੇਟ ਪਪੀਤਾ ਖਾਣ ਨਾਲ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ?
ਪਪੀਤਾ ਖਾਣ ਦੇ ਫਾਇਦੇ:
ਫੈਟੀ ਲਿਵਰ 'ਚ ਲਾਭਕਾਰੀ:
ਫੈਟੀ ਲਿਵਰ ਦੀ ਸਮੱਸਿਆ ਵਿੱਚ ਪਪੀਤਾ ਖਾਣਾ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਹ ਸਰੀਰ ਵਿੱਚ ਪ੍ਰੋ-ਇੰਫਲਾਮੇਟਰੀ ਸਾਈਟੋਕਾਈਨਜ਼ ਦੇ ਵੱਧ ਉਤਪਾਦਨ ਅਤੇ ਸਰਗਰਮੀ ਨੂੰ ਰੋਕ ਕੇ ਜਿਗਰ ਦੀ ਸੋਜ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
ਲਿਵਰ ਡੀਟੌਕਸ ਕਰਦਾ ਹੈ:
ਪਪੀਤੇ ਵਿੱਚ ਮੌਜੂਦ ਐਂਟੀਆਕਸੀਡੈਂਟ ਤੇ ਪਚਾਉਣ ਐਂਜਾਈਮ, ਜਿਗਰ ਵਿੱਚ ਜੰਮੀ ਗੰਦਗੀ (ਟੌਕਸੀਨ) ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ। ਇਹ ਜਿਗਰ ਦੇ ਕੰਮ ਨੂੰ ਸੁਧਾਰਦੇ ਹਨ ਅਤੇ ਉਸਨੂੰ ਤੰਦਰੁਸਤ ਰੱਖਦੇ ਹਨ।
ਬਿਹਤਰ ਪਾਚਣ:
ਪਪੀਤੇ ਵਿੱਚ ਫਾਈਬਰ ਵਧੀਆ ਮਾਤਰਾ ਵਿੱਚ ਹੁੰਦਾ ਹੈ, ਜੋ ਮਲ ਤਿਆਗ ਨੂੰ ਆਸਾਨ ਬਣਾਉਂਦਾ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ। ਇਸ ਵਿੱਚ ਮੌਜੂਦ ਪਪੇਨ ਐਂਜਾਈਮ ਪ੍ਰੋਟੀਨ ਨੂੰ ਤੋੜਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਖਾਣਾ ਚੰਗੀ ਤਰ੍ਹਾਂ ਪਚ ਜਾਂਦਾ ਹੈ। ਸਵੇਰੇ ਖਾਲੀ ਪੇਟ ਪਪੀਤਾ ਖਾਣ ਨਾਲ ਪਾਚਣ ਤੰਤਰ ਨੂੰ ਦਿਨ ਦੀ ਸ਼ੁਰੂਆਤ ਵਿੱਚ ਹੀ ਇੱਕ ਸਿਹਤਮੰਦ ਬੂਸਟ ਮਿਲਦਾ ਹੈ।
ਵਜ਼ਨ ਕੰਟਰੋਲ:
ਫਾਈਬਰ ਨਾਲ ਭਰਪੂਰ ਹੋਣ ਕਰਕੇ ਪਪੀਤਾ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰਵਾਉਂਦਾ ਹੈ, ਜਿਸ ਨਾਲ ਵਧੇਰੇ ਜਾਂ ਬਿਨਾਂ ਲੋੜ ਦੇ ਖਾਣ ਤੋਂ ਬਚਿਆ ਜਾ ਸਕਦਾ ਹੈ। ਇਹ ਵਜ਼ਨ ਘਟਾਉਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ।
ਰੋਗ ਪ੍ਰਤੀਰੋਧਕ ਸਮਰਥਾ:
ਮੀਂਹਾਂ ਦੇ ਮੌਸਮ ਵਿੱਚ ਰੋਗ ਪ੍ਰਤੀਰੋਧਕ ਸਮਰਥਾ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਜ਼ੁਕਾਮ ਤੇ ਖੰਘ ਦੀ ਸਮੱਸਿਆ ਵੱਧ ਜਾਂਦੀ ਹੈ। ਅਜਿਹੇ ਵਿੱਚ ਆਪਣੀ ਡਾਇਟ ਵਿੱਚ ਪਪੀਤਾ ਸ਼ਾਮਲ ਕਰੋ। ਇਹ ਵਿਟਾਮਿਨ C ਨਾਲ ਭਰਪੂਰ ਹੁੰਦਾ ਹੈ, ਜੋ ਰੋਗਾਂ ਦੇ ਖਿਲਾਫ ਲੜਨ ਦੀ ਸਰੀਰ ਦੀ ਸਮਰਥਾ ਨੂੰ ਮਜ਼ਬੂਤ ਕਰਦਾ ਹੈ ਅਤੇ ਤੁਹਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ।
ਪਪੀਤਾ ਕਿਵੇਂ ਖਾਈਏ?
ਸਵੇਰੇ ਖਾਲੀ ਪੇਟ, ਨਾਸ਼ਤੇ ਤੋਂ ਪਹਿਲਾਂ ਇੱਕ ਕੋਲੀ ਪੱਕਿਆ ਹੋਇਆ ਪਪੀਤਾ ਖਾਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਤੁਸੀਂ ਚਾਹੋ ਤਾਂ ਇਸ ਵਿੱਚ ਥੋੜ੍ਹਾ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ, ਜਿਸ ਨਾਲ ਇਸਦੇ ਲਾਭ ਹੋਰ ਵੱਧ ਜਾਂਦੇ ਹਨ। ਕੁੱਲ ਮਿਲਾ ਕੇ, ਪਪੀਤਾ ਇਕ ਸਵਾਦਿਸ਼ਟ ਫਲ ਹੈ, ਜਿਸਨੂੰ ਰੋਜ਼ਾਨਾ ਦੀ ਡਾਇਟ ਵਿੱਚ ਸ਼ਾਮਲ ਕਰਨ ਨਾਲ ਤੁਹਾਡੇ ਜਿਗਰ ਅਤੇ ਪਾਚਣ ਸਿਹਤ ਨੂੰ ਸ਼ਾਨਦਾਰ ਫਾਇਦੇ ਮਿਲ ਸਕਦੇ ਹਨ। ਗਰਭਵਤੀ ਔਰਤਾਂ ਨੂੰ ਖਾਸ ਤੌਰ 'ਤੇ ਪਪੀਤਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬਿਨਾਂ ਡਾਕਟਰੀ ਸਲਾਹ ਤੋਂ ਨਾ ਖਾਓ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















