Health Care Tips : ਖਾਲੀ ਪੇਟ ਕਿਹੜਾ ਫ਼ਲ ਖਾਣਾ ਸਿਹਤ ਲਈ ਹੈ ਫਾਇਦੇਮੰਦ, ਜਾਣੋ ਫਲਾਂ ਦੇ ਖਾਣ ਤਰੀਕਾ ਤੇ ਸਮਾਂ
ਅੱਜ ਦੀ ਗੈਰ-ਸਿਹਤਮੰਦ ਜੀਵਨ ਸ਼ੈਲੀ ਵਿੱਚ ਫਿੱਟ ਰਹਿਣਾ ਵੀ ਇੱਕ ਵੱਡਾ ਕੰਮ ਹੈ। ਫਿੱਟ ਰਹਿਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਰੀਰ ਨੂੰ ਸਹੀ ਮਾਤਰਾ 'ਚ ਪੋਸ਼ਕ ਤੱਤ ਮਿਲੇ।
Health Care Tips : ਅੱਜ ਦੀ ਗੈਰ-ਸਿਹਤਮੰਦ ਜੀਵਨ ਸ਼ੈਲੀ ਵਿੱਚ ਫਿੱਟ ਰਹਿਣਾ ਵੀ ਇੱਕ ਵੱਡਾ ਕੰਮ ਹੈ। ਫਿੱਟ ਰਹਿਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਰੀਰ ਨੂੰ ਸਹੀ ਮਾਤਰਾ 'ਚ ਪੋਸ਼ਕ ਤੱਤ ਮਿਲੇ। ਇਸ ਲਈ ਬਿਮਾਰੀਆਂ ਤੋਂ ਬਚਣ ਲਈ ਸਮੇਂ-ਸਮੇਂ 'ਤੇ ਸਹੀ ਫਲ ਅਤੇ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਜੇ ਤੁਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਖੁਰਾਕ 'ਚ ਫਲਾਂ ਨੂੰ ਸ਼ਾਮਲ ਕਰਨਾ ਹੋਵੇਗਾ। ਫਲ ਖਾਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਅਕਸਰ ਡਾਕਟਰ ਕਹਿੰਦੇ ਹਨ ਕਿ ਜੇ ਤੁਸੀਂ ਦਿਨ ਦੀ ਸਿਹਤਮੰਦ ਸ਼ੁਰੂਆਤ ਕਰਨਾ ਚਾਹੁੰਦੇ ਹੋ ਤਾਂ ਫਲਾਂ ਨਾਲ ਕਰੋ। ਇਸ ਨਾਲ ਤੁਸੀਂ ਦਿਨ ਭਰ ਊਰਜਾਵਾਨ (energetic) ਮਹਿਸੂਸ ਕਰੋਗੇ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਖਾਲੀ ਪੇਟ ਕਿਹੜੇ ਫਲ ਖਾਏ ਜਾ ਸਕਦੇ ਹਨ। ਅੱਜ ਇਸ ਲੇਖ ਰਾਹੀਂ ਅਸੀਂ ਫਲ ਖਾਣ ਦੇ ਸਹੀ ਸਮੇਂ ਤੇ ਤਰੀਕੇ ਬਾਰੇ ਦੱਸਾਂਗੇ।
ਕੀ ਹੈ ਫ਼ਲ ਖਾਣ ਦਾ ਸਹੀ ਸਮਾਂ?
ਕੁੱਝ ਫਲ ਅਜਿਹੇ ਹਨ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਖਾਲੀ ਪੇਟ ਖਾ ਸਕਦੇ ਹੋ। ਪਰ ਕਈ ਅਜਿਹੇ ਫਲ ਹਨ ਜੋ ਤੁਸੀਂ ਨਾਸ਼ਤੇ ਜਾਂ ਦੁਪਹਿਰ ਦੇ ਖਾਣੇ ਦੇ ਵਿਚਕਾਰ ਭਾਵ 10 ਤੋਂ 12 ਦੇ ਵਿਚਕਾਰ ਖਾ ਸਕਦੇ ਹੋ। ਇਹ ਸਿਹਤ ਲਈ ਬਹੁਤ ਵਧੀਆ ਹੈ। ਬਹੁਤ ਸਾਰੇ ਫਲ ਅਜਿਹੇ ਹਨ ਜਿਨ੍ਹਾਂ ਵਿੱਚ ਫਾਈਬਰ ਅਤੇ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹਨਾਂ ਨੂੰ ਸਵੇਰੇ ਜਲਦੀ ਖਾਣ ਦੀ ਬਜਾਏ ਦੁਪਹਿਰ 10-12 ਵਜੇ ਤੋਂ ਪਹਿਲਾਂ ਖਾਣਾ ਚਾਹੀਦਾ ਹੈ।
ਖਾਲੀ ਪੇਟ ਖਾਏ ਜਾਣ ਵਾਲੇ ਫਲਾਂ ਦੇ ਨਾਮ
ਕੀਵੀ
ਕੀਵੀ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਤੁਸੀਂ ਖਾਲੀ ਪੇਟ ਖਾ ਸਕਦੇ ਹੋ। ਡੇਂਗੂ ਦੀ ਬਿਮਾਰੀ ਵਿੱਚ ਕੀਵੀ ਬਹੁਤ ਵਧੀਆ ਹੈ। ਇਸ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਅਤੇ ਸਰੀਰ ਨੂੰ ਭਰਪੂਰ ਊਰਜਾ ਵੀ ਮਿਲਦੀ ਹੈ।
ਸੇਬ
ਤੁਸੀਂ ਖਾਲੀ ਪੇਟ ਆਰਾਮ ਨਾਲ ਸੇਬ ਖਾ ਸਕਦੇ ਹੋ। ਇਸ ਨਾਲ ਤੁਹਾਡੇ ਭਾਰ ਨੂੰ ਕੰਟਰੋਲ 'ਚ ਰੱਖਣ ਦੇ ਨਾਲ-ਨਾਲ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਨਹੀਂ ਹੋਵੇਗੀ। ਕਬਜ਼ ਅਤੇ ਗੈਸ ਤੋਂ ਛੁਟਕਾਰਾ ਮਿਲੇਗਾ। ਪਾਚਨ ਤੰਤਰ ਠੀਕ ਰਹੇਗਾ।
ਅਨਾਰ
ਅਨਾਰ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟਸ ਅਤੇ ਐਂਟੀ-ਇੰਫਲੇਮੇਟਰੀ ਹੁੰਦੀ ਹੈ। ਤੁਸੀਂ ਅਨਾਰ ਨੂੰ ਖਾਲੀ ਪੇਟ ਆਰਾਮ ਨਾਲ ਖਾ ਸਕਦੇ ਹੋ। ਅਨਾਰ ਖਾਣ ਨਾਲ ਸਰੀਰ ਵਿੱਚ ਆਇਰਨ ਦੀ ਕਮੀ ਨਹੀਂ ਹੁੰਦੀ। ਅਤੇ ਇਮਿਊਨਿਟੀ ਵੀ ਚੰਗੀ ਹੁੰਦੀ ਹੈ।
ਪਪੀਤਾ
ਪਪੀਤਾ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਜੇ ਤੁਸੀਂ ਭਾਰ ਨੂੰ ਕੰਟਰੋਲ 'ਚ ਰੱਖਣਾ ਚਾਹੁੰਦੇ ਹੋ ਤਾਂ ਪਪੀਤਾ ਸਭ ਤੋਂ ਵਧੀਆ ਹੈ। ਕੋਲੈਸਟ੍ਰੋਲ ਨੂੰ ਵੀ ਕੰਟਰੋਲ 'ਚ ਰੱਖਦਾ ਹੈ। ਕਬਜ਼ ਅਤੇ ਪੇਟ ਫੁੱਲਣ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।
Check out below Health Tools-
Calculate Your Body Mass Index ( BMI )