Eating Too Much Cauliflower: ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਕਰਨਾ ਚਾਹੀਦੈ ਫੁੱਲ ਗੋਭੀ ਦਾ ਜ਼ਿਆਦਾ ਸੇਵਨ, ਇਹ ਨੇ ਨੁਕਸਾਨ
Cauliflower Side Effects:ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਪਹਿਲਾਂ ਹੀ ਪਾਚਨ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹੋ, ਤਾਂ ਗੋਭੀ ਦਾ ਸੇਵਨ ਸੀਮਤ ਮਾਤਰਾ ਵਿੱਚ ਕਰੋ ਜਾਂ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਕਰੋ।
Side Effects Of Cauliflower: ਸਰਦੀਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਖੂਬ ਸਬਜ਼ੀਆਂ ਆਉਂਦੀਆਂ ਹਨ। ਇੰਨੀ ਦਿਨੀਂ ਸਬਜ਼ੀ ਮੰਡੀਆਂ ਦੇ ਵਿੱਚ ਫੁੱਲ ਗੋਭੀ ਖੂਬ ਨਜ਼ਰ ਆਉਂਦੀ ਹੈ। ਲੋਕ ਬਹੁਤ ਹੀ ਚਾਅ ਦੇ ਨਾਲ ਫੁੱਲ ਗੋਭੀ ਖਾਉਂਦੇ ਹਨ। ਅਤੇ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਤਿਆਰ ਕਰਕੇ ਖਾਣ ਦਾ ਬਹਾਨਾ ਲੱਭਦੇ ਰਹਿੰਦੇ ਹੋ ਤਾਂ ਥੋੜਾ ਸਾਵਧਾਨ ਹੋ ਜਾਓ। ਜੀ ਹਾਂ, ਅਕਸਰ ਲੋਕ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਮਟਰ ਗੋਭੀ, ਗੋਭੀ ਦਾ ਪਰਾਠਾ, ਗੋਭੀ ਦੇ ਪਕੌੜੇ ਵਰਗੇ ਪਕਵਾਨਾਂ ਨੂੰ ਖਾਣਾ ਪਸੰਦ ਕਰਦੇ ਹਨ। ਫੁੱਲ ਗੋਭੀ ਦੀ ਸਬਜ਼ੀ ਲੋਕਾਂ ਵਿਚ ਬਹੁਤ ਮਸ਼ਹੂਰ ਹੈ ਕਿਉਂਕਿ ਇਹ ਸਵਾਦਿਸ਼ਟ ਹੁੰਦੀ ਹੈ। ਜੇਕਰ ਇਸ 'ਚ ਮੌਜੂਦ ਪੋਸ਼ਕ ਤੱਤਾਂ ਦੀ ਗੱਲ ਕਰੀਏ ਤਾਂ ਫੁੱਲ ਗੋਭੀ (Cauliflower) ਨੂੰ ਪੋਸ਼ਣ ਦਾ ਪਾਵਰਹਾਊਸ ਮੰਨਿਆ ਜਾਂਦਾ ਹੈ।
ਫੁੱਲ ਗੋਭੀ ਵਿਚ ਵਿਟਾਮਿਨ ਸੀ, ਫਾਈਬਰ, ਫੋਲੇਟ, ਵਿਟਾਮਿਨ ਕੇ, ਪੋਟਾਸ਼ੀਅਮ ਅਤੇ ਮੈਂਗਨੀਜ਼ ਵਰਗੇ ਕਈ ਪੌਸ਼ਟਿਕ ਤੱਤਾਂ ਦੇ ਨਾਲ-ਨਾਲ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਵੀ ਹੁੰਦੇ ਹਨ। ਜੋ ਸਿਹਤ ਨੂੰ ਕਈ ਫਾਇਦੇ ਦਿੰਦੇ ਹਨ। ਇਸ ਦੇ ਬਾਵਜੂਦ ਕੁਝ ਲੋਕਾਂ ਨੂੰ ਗੋਭੀ ਦਾ ਸੇਵਨ ਸਾਵਧਾਨੀ ਨਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਫੁੱਲ ਗੋਭੀ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ।
ਯੂਰਿਕ ਐਸਿਡ- ਫੁੱਲ ਗੋਭੀ ਦਾ ਜ਼ਿਆਦਾ ਸੇਵਨ ਯੂਰਿਕ ਐਸਿਡ ਦੀ ਸਮੱਸਿਆ ਨੂੰ ਵਧਾ ਸਕਦਾ ਹੈ। ਇਹ ਇਸ ਲਈ ਹੈ ਕਿਉਂਕਿ ਫੁੱਲ ਗੋਭੀ ਵਿੱਚ ਪਿਊਰੀਨ ਨਾਮਕ ਇੱਕ ਮਿਸ਼ਰਣ ਖੂਨ ਵਿੱਚ ਯੂਰਿਕ ਐਸਿਡ ਦੇ ਪੱਧਰ ਨੂੰ ਵਧਾ ਸਕਦਾ ਹੈ। ਜਿਸ ਕਾਰਨ ਜੋੜਾਂ 'ਚ ਦਰਦ ਅਤੇ ਸੋਜ ਵਰਗੀਆਂ ਸਮੱਸਿਆਵਾਂ ਵਿਅਕਤੀ ਨੂੰ ਜ਼ਿਆਦਾ ਪਰੇਸ਼ਾਨ ਕਰ ਸਕਦੀਆਂ ਹਨ।
ਥਾਇਰਾਇਡ- ਫੁੱਲ ਗੋਭੀ ਵਿੱਚ ਮੌਜੂਦ ਗੋਇਟ੍ਰੋਜਨ ਕੁਦਰਤੀ ਤੌਰ 'ਤੇ ਮੌਜੂਦ ਹਿੱਸੇ ਹੁੰਦੇ ਹਨ ਜੋ ਥਾਇਰਾਇਡ ਫੰਕਸ਼ਨ ਨੂੰ ਵਿਗਾੜ ਸਕਦੇ ਹਨ। ਫੁੱਲ ਗੋਭੀ ਦਾ ਜ਼ਿਆਦਾ ਸੇਵਨ ਥਾਇਰਾਇਡ ਹਾਰਮੋਨਸ ਨੂੰ ਸੀਮਤ ਕਰ ਸਕਦਾ ਹੈ।
ਪਾਚਨ ਸੰਬੰਧੀ ਸਮੱਸਿਆਵਾਂ- ਫੁੱਲ ਗੋਭੀ 'ਚ ਮੌਜੂਦ ਵਾਧੂ ਫਾਈਬਰ ਪਾਚਨ ਤੰਤਰ 'ਤੇ ਦਬਾਅ ਪਾ ਸਕਦਾ ਹੈ। ਜਿਸ ਕਾਰਨ ਵਿਅਕਤੀ ਨੂੰ ਪੇਟ ਵਿਚ ਸੋਜ, ਗੈਸ ਅਤੇ ਦਸਤ ਦੀ ਸਮੱਸਿਆ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਪਹਿਲਾਂ ਹੀ ਪਾਚਨ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹੋ, ਤਾਂ ਗੋਭੀ ਦਾ ਸੇਵਨ ਸੀਮਤ ਮਾਤਰਾ ਵਿੱਚ ਕਰੋ ਜਾਂ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਕਰੋ।
ਜਿਸ ਨਾਲ ਸਰੀਰ ਨੂੰ ਕੁਝ ਪੌਸ਼ਟਿਕ ਤੱਤਾਂ ਨੂੰ ਤੋੜਨਾ ਮੁਸ਼ਕਲ ਹੋ ਜਾਂਦਾ ਹੈ। ਇਸ ਕਾਰਨ ਪੌਸ਼ਟਿਕ ਤੱਤਾਂ ਦੀ ਸਮਾਈ ਖਰਾਬ ਹੋ ਸਕਦੀ ਹੈ ਅਤੇ ਵਿਅਕਤੀ ਨੂੰ ਪਾਚਨ ਸੰਬੰਧੀ ਸਮੱਸਿਆ ਹੋ ਸਕਦੀ ਹੈ। ਫੁੱਲ ਗੋਭੀ 'ਚ ਮੌਜੂਦ ਫਾਈਬਰ ਅਤੇ ਕਾਰਬੋਹਾਈਡ੍ਰੇਟਸ ਦੀ ਜ਼ਿਆਦਾ ਮਾਤਰਾ ਪੇਟ ਫੁੱਲਣ ਅਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ।
ਗੁਰਦੇ ਦੀ ਪੱਥਰੀ- ਫੁੱਲ ਗੋਭੀ 'ਚ ਆਕਸਲੇਟ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜਿਸ ਨੂੰ ਗੁਰਦੇ ਦੀ ਪੱਥਰੀ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਜੇਕਰ ਤੁਹਾਨੂੰ ਪਹਿਲਾਂ ਹੀ ਕਿਡਨੀ ਸਟੋਨ ਦੀ ਸਮੱਸਿਆ ਹੈ, ਤਾਂ ਫੁੱਲ ਗੋਭੀ ਦਾ ਸੇਵਨ ਤੁਹਾਡੇ ਜੋਖਮ ਨੂੰ ਹੋਰ ਵਧਾ ਸਕਦਾ ਹੈ।
ਖੂਨ ਗਾੜ੍ਹਾ ਹੋਣ ਦੀ ਸਮੱਸਿਆ- ਫੁੱਲ ਗੋਭੀ 'ਚ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਹੋਣ ਕਾਰਨ ਵਿਅਕਤੀ ਦਾ ਖੂਨ ਹੌਲੀ-ਹੌਲੀ ਗਾੜ੍ਹਾ ਹੋਣ ਲੱਗਦਾ ਹੈ। ਜੋ ਲੋਕ ਪਹਿਲਾਂ ਹੀ ਖੂਨ ਗਾੜ੍ਹਾ ਕਰਨ ਵਾਲੀਆਂ ਦਵਾਈਆਂ ਲੈ ਰਹੇ ਹਨ, ਉਹ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਫੁੱਲ ਗੋਭੀ ਦਾ ਸੇਵਨ ਕਰਨ ਤਾਂ ਬਿਹਤਰ ਹੋਵੇਗਾ।
ਹੋਰ ਪੜ੍ਹੋ : ਸਰਦੀਆਂ 'ਚ ਪਾਣੀ ਘੱਟ ਪੀਓਗੇ ਤਾਂ ਬਿਮਾਰ ਹੋ ਜਾਵੋਗੇ, ਜਾਣੋ ਕਿਵੇਂ ਬਚਾਇਆ ਜਾਵੇ Dehydration ਤੋਂ
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )