ਸਾਈਲੈਂਟ ਕਿਲਰ ਹੁੰਦੀਆਂ Energy Drinks, ਵੱਧ ਜਾਂਦਾ ਜਾਨਲੇਵਾ ਬਿਮਾਰੀਆਂ ਦਾ ਖਤਰਾ; ਸਟੱਡੀ ‘ਚ ਹੋਇਆ ਵੱਡਾ ਖੁਲਾਸਾ
ਸਟੱਡੀ ਨੂੰ ਨੇਚਰ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ, ਸਟੱਡੀ ਦੇ ਅਨੁਸਾਰ ਟੌਰਿਨ ਇੱਕ ਐਮੀਨੋ ਐਸਿਡ ਹੈ। ਇਹ ਸਰੀਰ ਵਿੱਚ ਨੈਚੂਰਲ ਤਰੀਕੇ ਨਾਲ ਬਣਦਾ ਹੈ। ਇਸ ਤੋਂ ਇਲਾਵਾ ਇਹ ਮਾਂਸ ਅਤੇ ਮੱਛੀ ਵਿੱਚ ਵੀ ਪਾਇਆ ਜਾਂਦਾ ਹੈ।

Energy Drinks: ਅੱਜਕੱਲ੍ਹ ਦੇ ਨੌਜਵਾਨ ਬਜ਼ਾਰ ਵਿੱਚ ਮਿਲਣ ਵਾਲੀ ਡ੍ਰਿੰਕਸ ਨੂੰ ਬਹੁਤ ਜ਼ਿਆਦਾ ਪਸੰਦ ਕਰਨ ਲੱਗ ਪਏ ਹਨ। ਘਰ ਦੇ ਬਣੇ ਸ਼ਰਬਤ ਜਾਂ ਜੂਸ ਤੋਂ ਇਲਾਵਾ ਉਹ ਬਾਹਰ ਦੀ ਐਨਰਜੀ ਡ੍ਰਿੰਕ ਪੀਣਾ ਪਸੰਦ ਕਰਦੇ ਹਨ। ਇਨ੍ਹਾਂ ‘ਤੇ ਭਾਵੇਂ ਲਿਖਿਆ ਹੋਵੇ ਕਿ ਇਸ ਨੂੰ ਪੀਣ ਨਾਲ ਤੁਰੰਤ ਐਨਰਜੀ ਮਿਲਦੀ ਹੈ, ਪਰ ਇਦਾਂ ਨਹੀਂ ਹੁੰਦਾ ਹੈ, ਇਹ ਸਰੀਰ ਲਈ ਕਾਫੀ ਨੁਕਸਾਨਦਾਇਕ ਹੁੰਦੀ ਹੈ।
ਅੱਜਕੱਲ੍ਹ ਬਜ਼ਾਰ ਵਿੱਚ ਕਈ ਜ਼ਿਆਦਾ ਚੀਨੀ ਵਾਲੇ ਡ੍ਰਿੰਕਸ ਮਿਲਣ ਲੱਗ ਪਏ ਹਨ, ਇਹ ਭਾਵੇਂ ਸਰੀਰ ਨੂੰ ਛੇਤੀ ਹੀ ਐਕਟਿਵ ਮੋਡ ਵਿੱਚ ਲੈ ਆਉਂਦੇ ਹਨ ਪਰ ਇਹ ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੰਦੇ ਹਨ। ਹਾਲ ਹੀ ਵਿੱਚ ਹੋਈ ਇੱਕ ਸਟੱਡੀ ਵਿੱਚ ਖੁਲਾਸਾ ਹੋਇਆ ਹੈ ਕਿ ਐਨਰਜੀ ਡ੍ਰਿੰਕਸ ਵਿੱਚ ਪਾਏ ਜਾਣ ਵਾਲਾ ਇੰਗ੍ਰੀਡੀਏਟ ਟੌਰਿਨ (Taurine) ਨਾਲ ਬਲੱਡ ਕੈਂਸਰ ਦਾ ਖਤਰਾ ਵੱਧ ਸਕਦਾ ਹੈ।
ਮਾਸ-ਮੱਛੀ ਵਿੱਚ ਵੀ ਪਾਇਆ ਜਾਂਦਾ Taurine
ਇਸ ਸਟੱਡੀ ਨੂੰ ਨੇਚਰ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ, ਸਟੱਡੀ ਦੇ ਅਨੁਸਾਰ ਟੌਰਿਨ ਇੱਕ ਐਮੀਨੋ ਐਸਿਡ ਹੈ। ਇਹ ਸਰੀਰ ਵਿੱਚ ਨੈਚੂਰਲ ਤਰੀਕੇ ਨਾਲ ਬਣਦਾ ਹੈ। ਇਸ ਤੋਂ ਇਲਾਵਾ ਇਹ ਮਾਂਸ ਅਤੇ ਮੱਛੀ ਵਿੱਚ ਵੀ ਪਾਇਆ ਜਾਂਦਾ ਹੈ। ਅੱਜਕੱਲ੍ਹ ਜ਼ਿਆਦਾਤਰ ਲੋਕ ਐਨਰਜੀ ਦੇ ਲਈ RedBull ਪੀਂਦੇ ਹਨ, ਤੁਹਾਨੂੰ ਦੱਸ ਦਈਏ ਕਿ ਇਸ ਵਿੱਚ ਵੀ ਟੌਰਿਨ ਮਿਲਾਇਆ ਜਾਂਦਾ ਹੈ। ਹਾਲਾਂਕਿ ਸਟੱਡੀ ਵਿੱਚ ਇਸ ਗੱਲ ਦਾ ਦਾਅਵਾ ਵੀ ਕੀਤਾ ਗਿਆ ਹੈ ਕਿ ਇਸ ਨੂੰ ਪੀਣ ਨਾਲ ਸਰੀਰ ਵਿੱਚ ਟੌਰਿਨ ਦੀ ਮਾਤਰਾ ਵੱਧ ਸਕਦੀ ਹੈ।
ਚੂਹਿਆਂ ‘ਤੇ ਕੀਤੀ ਗਈ ਰਿਸਰਚ
ਇਹ ਕੈਂਸਰ ਸੈੱਲਾਂ ਨੂੰ ਤੇਜ਼ੀ ਨਾਲ ਵਧਾਉਣ ਵਿੱਚ ਮਦਦ ਕਰਦਾ ਹੈ। ਖੋਜਕਰਤਾਵਾਂ ਨੇ ਇੱਕ ਖਾਸ ਜੀਨ (SLC6A6) ਵਾਲਿਆਂ ਚੂਹਿਆਂ 'ਤੇ ਖੋਜ ਕੀਤੀ। ਇਨ੍ਹਾਂ ਚੂਹਿਆਂ ਨੂੰ ਮਨੁੱਖਾਂ ਵਾਲੇ ਲਿਊਕੇਮੀਆ ਸੈੱਲ ਦਿੱਤੇ ਗਏ। ਇਸ ਤੋਂ ਬਾਅਦ, ਉਨ੍ਹਾਂ ਨੇ ਪਾਇਆ ਕਿ ਟੌਰੀਨ ਚੂਹਿਆਂ ਦੇ ਸਰੀਰ ਵਿੱਚ ਇਨ੍ਹਾਂ ਕੈਂਸਰ ਸੈੱਲਾਂ ਤੱਕ ਕਿਵੇਂ ਪਹੁੰਚ ਰਿਹਾ ਸੀ।
ਇਹ ਵੀ ਸਾਹਮਣੇ ਆਇਆ ਕਿ ਬੋਨ ਮੈਰੋ ਦੇ ਸਿਹਤਮੰਦ ਸੈੱਲ ਟੌਰੀਨ ਪੈਦਾ ਕਰਦੇ ਹਨ, ਜਿਸਨੂੰ SLC6A6 ਜੀਨ ਕੈਂਸਰ ਸੈੱਲਾਂ ਤੱਕ ਪਹੁੰਚਾਉਂਦਾ ਹੈ। ਇਸ ਨਾਲ ਬਲੱਡ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਐਨਰਜੀ ਡਰਿੰਕਸ ਵਿੱਚ ਟੌਰੀਨ ਦੀ ਉੱਚ ਮਾਤਰਾ ਲਿਊਕੇਮੀਆ ਦੇ ਮਰੀਜ਼ਾਂ ਲਈ ਨੁਕਸਾਨਦੇਹ ਹੋ ਸਕਦੀ ਹੈ। ਇਸ ਲਈ, ਇਸਨੂੰ ਪੀਣ ਤੋਂ ਪਹਿਲਾਂ 10 ਵਾਰ ਸੋਚਣਾ ਚਾਹੀਦਾ ਹੈ।
Check out below Health Tools-
Calculate Your Body Mass Index ( BMI )






















