ਸਾਰਾ ਦਿਨ ਥਕਾਵਟ ਨਾਲ ਭਰਿਆ ਹੋਇਆ ਕਰਦੇ ਹੋ ਮਹਿਸੂਸ? ਕਿਤੇ ਤੁਸੀਂ TATT ਦੇ ਸ਼ਿਕਾਰ ਤਾਂ ਨਹੀਂ?
ਜੇਕਰ ਤੁਸੀਂ ਵੀ ਬਿਨ੍ਹਾਂ ਕੰਮ ਕੀਤੇ ਜਾਂ ਥੋੜ੍ਹਾ ਜਿਹਾ ਕੰਮ ਕਰਕੇ ਥੱਕਿਆ-ਥੱਕਿਆ ਮਹਿਸੂਸ ਕਰਨ ਲੱਗ ਜਾਂਦੇ ਹੋ ਤਾਂ ਤੁਹਾਡੀ ਸਿਹਤ ਤੁਹਾਨੂੰ ਅਲਰਟ ਦੇ ਰਹੀ ਹੈ। ਕਿਤੇ ਤੁਸੀਂ ਵੀ TATT ਦੇ ਸ਼ਿਕਾਰ ਤਾਂ ਨਹੀਂ ਹੋ ਗਏ ਹੋ। ਆਓ ਜਾਣਦੇ ਹਾਂ ਲੱਛਣ...

ਜਦੋਂ ਵੀ ਅਸੀਂ ਥਕਾਵਟ ਮਹਿਸੂਸ ਕਰਦੇ ਹਾਂ ਤਾਂ ਅਕਸਰ ਸੋਚਦੇ ਹਾਂ ਕਿ ਇਹ ਕੰਮ ਦੇ ਦਬਾਅ ਕਰਕੇ ਹੋ ਰਿਹਾ ਹੈ, ਤੇ ਇਸਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਪਰ ਕਈ ਵਾਰੀ ਇਹ ਗੰਭੀਰ ਸਮੱਸਿਆ ਵੀ ਹੋ ਸਕਦੀ ਹੈ। ਥਕਾਵਟ ਸਾਡੇ ਸਰੀਰ ਵੱਲੋਂ ਦਿੱਤਾ ਗਿਆ ਇਕ ਚੇਤਾਵਨੀ ਸੰਕੇਤ ਹੋ ਸਕਦਾ ਹੈ, ਜੋ ਦੱਸਦਾ ਹੈ ਕਿ ਸਰੀਰ ਵਿੱਚ ਕੁਝ ਗੜਬੜ ਹੋ ਰਹੀ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਸਹੀ ਤੇ ਪੌਸ਼ਟਿਕ ਖੁਰਾਕ ਬਹੁਤ ਜ਼ਰੂਰੀ ਹੈ, ਜਿਸ ਨਾਲ ਸਾਨੂੰ ਲੋੜੀਂਦੇ ਨਿਊਟ੍ਰੀਐਂਟਸ, ਵਿਟਾਮਿਨ ਤੇ ਮਿਨਰਲ ਮਿਲਦੇ ਹਨ।
TATT — ਇਸ ਸ਼ਬਦ ਦੀ ਵਰਤੋਂ ਅਖੀਰ ਕੀ ਲਈ ਕੀਤੀ ਜਾਂਦੀ ਹੈ? ਆਓ ਜਾਣੀਏ ਇਸਦਾ ਅਰਥ ਕੀ ਹੈ ਅਤੇ ਇਹ ਵਿਟਾਮਿਨ B-12 ਨਾਲ ਕਿਵੇਂ ਜੁੜਿਆ ਹੋਇਆ ਹੈ।
ਪਹਿਲਾਂ ਜਾਣ ਦੇ ਹਾਂ TATT ਕੀ ਹੈ?
TATT ਦਾ ਅਰਥ ਹੈ – Tired All The Time, ਯਾਨੀ ਕਿ ਸਦਾ ਥੱਕੇ ਹੋਏ ਮਹਿਸੂਸ ਕਰਨਾ।
ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਅਤੇ ਨੇਸ਼ਨਲ ਇੰਸਟੀਚਿਊਟ ਆਫ਼ ਹੈਲਥ ਵੱਲੋਂ ਕੀਤੀ ਗਈ ਰਿਸਰਚ ਵਿੱਚ ਪਤਾ ਲੱਗਿਆ ਕਿ ਅਮਰੀਕਾ ਵਿੱਚ 18% ਲੋਕ ਵਿਟਾਮਿਨ B-12 ਦੀ ਕਮੀ ਨਾਲ ਪੀੜਤ ਹਨ, ਜੋ ਇੱਕ ਗੰਭੀਰ ਸਥਿਤੀ ਹੈ।
ਇਨ੍ਹਾਂ ਲੋਕਾਂ ਵਿੱਚ ਆਮ ਤੌਰ 'ਤੇ ਥਕਾਵਟ, ਕਮਜ਼ੋਰੀ ਅਤੇ ਯਾਦਦਾਸ਼ਤ ਖ਼ਰਾਬ ਹੋਣ ਜਿਹੇ ਲੱਛਣ ਦਿਖਾਈ ਦਿੰਦੇ ਹਨ। ਇਹ ਸਾਰੇ ਲੱਛਣ ਵਿਟਾਮਿਨ B-12 ਦੀ ਕਮੀ ਕਾਰਨ ਹੁੰਦੇ ਹਨ।
ਵਿਟਾਮਿਨ B-12 ਕਿਉਂ ਜ਼ਰੂਰੀ ਹੈ?
ਇਸ ਵਿਟਾਮਿਨ ਨੂੰ ਕੋਬਾਲਾਮਿਨ ਵੀ ਕਿਹਾ ਜਾਂਦਾ ਹੈ। ਇਹ ਸਿਰਫ਼ ਸਰੀਰ ਦੀ ਨਹੀਂ, ਸਗੋਂ ਸਾਡੇ ਨਰਵਸ ਸਿਸਟਮ ਦੀ ਸਹੀ ਕੰਮਕਾਜ ਲਈ ਵੀ ਬਹੁਤ ਲਾਜ਼ਮੀ ਹੈ।
ਇਹ ਇਕ ਵਾਟਰ ਸਾਲਿਊਬਲ ਵਿਟਾਮਿਨ (ਪਾਣੀ ਵਿੱਚ ਘੁਲਣ ਵਾਲਾ ਵਿਟਾਮਿਨ) ਹੈ, ਜੋ ਸਾਡੇ ਓਵਰਆਲ ਸਿਹਤ ਨੂੰ ਸੁਧਾਰਦਾ ਹੈ। ਜੇਕਰ ਕਿਸੇ ਦੇ ਸਰੀਰ 'ਚ ਇਸ ਦੀ ਕਮੀ ਹੋ ਜਾਵੇ, ਤਾਂ ਉਸਨੂੰ ਐਨੀਮੀਆ, ਪਲੇਟਲੈਟ ਘਟਣਾ ਅਤੇ ਹੋਰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਿਟਾਮਿਨ B-12 ਦੀ ਕਮੀ ਦੇ ਲੱਛਣ
- ਸਦਾ ਥਕਾਵਟ ਮਹਿਸੂਸ ਕਰਨਾ
- ਦਿਨ ਭਰ ਨੀਂਦ ਆਉਣੀ ਤੇ ਰਾਤ ਨੂੰ ਨੀਂਦ ਨਾ ਆਉਣੀ
- ਭੁੱਖ ਨਾ ਲੱਗਣਾ
- ਵਜ਼ਨ ਘਟਣਾ
- ਹੱਡੀਆਂ ਅਤੇ ਮਾਸਪੇਸ਼ੀਆਂ ਵਿੱਚ ਦਰਦ
- ਨੱਸਾਂ ਵਿੱਚ ਕਮਜ਼ੋਰੀ ਮਹਿਸੂਸ ਕਰਨੀ
- ਚਮੜੀ ਦਾ ਪੀਲਾ ਪੈ ਜਾਣਾ
- ਨਹੁੰ ਉਖੜੇ ਹੋਏ ਜਾਂ ਚਿੱਟੇ ਦਿਸਣ
- ਹੱਥਾਂ-ਪੈਰਾਂ ਵਿੱਚ ਸੁੰਨ ਹੋਣਾ ਜਾਂ ਝਨਝਨਹਾਟ
ਇਹ ਲੱਛਣ ਵਿਟਾਮਿਨ B-12 ਦੀ ਕਮੀ ਵੱਲ ਇਸ਼ਾਰਾ ਕਰ ਸਕਦੇ ਹਨ, ਇਸ ਲਈ ਸਮੇਂ 'ਤੇ ਟੈਸਟ ਕਰਵਾ ਕੇ ਇਲਾਜ ਕਰਵਾਉਣਾ ਜ਼ਰੂਰੀ ਹੈ।
ਇਸ ਦੀ ਕਮੀ ਕਿਵੇਂ ਦੂਰ ਕਰੀਏ?
ਵਿਟਾਮਿਨ B-12 ਦੀ ਕਮੀ ਦੂਰ ਕਰਨ ਲਈ ਤੁਸੀਂ ਇਸਦੇ ਸਪਲੀਮੈਂਟ ਲੈ ਸਕਦੇ ਹੋ। ਇਨ੍ਹਾਂ ਦੇ ਨਾਲ-ਨਾਲ ਆਪਣੀ ਡਾਇਟ 'ਚ ਹੇਠ ਲਿਖੇ ਖੁਰਾਕਾਂ ਸ਼ਾਮਲ ਕਰੋ:
ਪਾਲਕ, ਚੁਕੰਦਰ, ਮਸ਼ਰੂਮ
ਦੁੱਧ, ਦਹੀਂ, ਪਨੀਰ ਵਰਗੇ ਡੇਅਰੀ ਉਤਪਾਦ
ਜੇ ਤੁਸੀਂ ਮਾਸਾਹਾਰੀ ਹੋ, ਤਾਂ ਅੰਡੇ, ਮੱਛੀ ਅਤੇ ਸੀਫੂਡਸ ਵਧੇਰੇ ਮਾਤਰਾ ਵਿੱਚ ਖਾਓ।
ਇਹ ਸਾਰੇ ਆਹਾਰ ਸਰੀਰ ਵਿੱਚ ਵਿਟਾਮਿਨ B-12 ਦੀ ਕਮੀ ਪੂਰੀ ਕਰਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















