Gajar ka halwa: ਗਾਜਰ ਦਾ ਹਲਵਾ ਖਾਣ ਨਾਲ ਸਿਹਤ ਨੂੰ ਮਿਲਦੇ ਨੇ ਇਹ 5 ਗਜ਼ਬ ਦੇ ਫਾਇਦੇ...ਕੀ ਤੁਹਾਨੂੰ ਪਤਾ?
Gajar ka Halwa benefits:ਗਾਜਰ ਦਾ ਹਲਵਾ ਠੰਢ ਦੇ ਮੌਸਮ ਵਿੱਚ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਮਿਠਾਈ ਹੈ। ਇਹ ਇੱਕ ਮਿੱਠੀ ਡਿਸ਼ ਹੈ ਜਿਸ ਨੂੰ ਵੱਖ-ਵੱਖ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ।
![Gajar ka halwa: ਗਾਜਰ ਦਾ ਹਲਵਾ ਖਾਣ ਨਾਲ ਸਿਹਤ ਨੂੰ ਮਿਲਦੇ ਨੇ ਇਹ 5 ਗਜ਼ਬ ਦੇ ਫਾਇਦੇ...ਕੀ ਤੁਹਾਨੂੰ ਪਤਾ? Gajar ka halwa: Eating carrot halwa has these 5 amazing health benefits health trending news Gajar ka halwa: ਗਾਜਰ ਦਾ ਹਲਵਾ ਖਾਣ ਨਾਲ ਸਿਹਤ ਨੂੰ ਮਿਲਦੇ ਨੇ ਇਹ 5 ਗਜ਼ਬ ਦੇ ਫਾਇਦੇ...ਕੀ ਤੁਹਾਨੂੰ ਪਤਾ?](https://feeds.abplive.com/onecms/images/uploaded-images/2024/01/03/dbd3644965bc3910ad05791ec2e732e01704239941911700_original.jpg?impolicy=abp_cdn&imwidth=1200&height=675)
Gajar ka halwa benefits: ਸਰਦੀਆਂ ਦੇ ਮੌਸਮ ਵਿੱਚ ਸਬਜ਼ੀ ਮੰਡੀ ਵਿੱਚ ਰੰਗ ਬਿਰੰਗੀਆਂ ਸਬਜ਼ੀਆਂ ਦੀ ਭਰਮਾਰ ਹੁੰਦੀ ਹੈ। ਹਰੀਆਂ ਸਬਜ਼ੀਆਂ ਦੇ ਨਾਲ-ਨਾਲ ਗਾਜਰ ਵੀ ਬਹੁਤ ਪਸੰਦ ਕੀਤੀ ਜਾਂਦੀ ਹੈ। ਗਾਜਰ (carrot) ਦੀ ਵਰਤੋਂ ਪੁਲਾਓ, ਸਲਾਦ,ਸਬਜ਼ੀਆਂ ਅਤੇ ਸੂਪ ਬਣਾਉਣ ਦੇ ਨਾਲ-ਨਾਲ ਹਲਵੇ ਦੇ ਰੂਪ ਵਿੱਚ ਵੀ ਕੀਤੀ ਜਾਂਦੀ ਹੈ। ਜੀ ਹਾਂ, ਗਾਜਰ ਦਾ ਹਲਵਾ ਠੰਢ ਦੇ ਮੌਸਮ ਵਿੱਚ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਮਿਠਾਈ ਹੈ। ਇਹ ਇੱਕ ਮਿੱਠੀ ਡਿਸ਼ ਹੈ ਜਿਸ ਨੂੰ ਵੱਖ-ਵੱਖ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ। ਜੇ ਤੁਸੀਂ ਗਜਰੇਲਾ (gajrela) ਘਰ ਦੇ ਵਿੱਚ ਬਣਾ ਕੇ ਖਾਂਦੇ ਹੋ ਤਾਂ ਉਹ ਜ਼ਿਆਦਾ ਤਾਕਤਵਾਰ (healthly) ਹੁੰਦਾ ਹੈ।
ਘਿਓ ਅਤੇ ਸੁੱਕੇ ਮੇਵਿਆਂ ਨਾਲ ਬਣਿਆ ਗਾਜਰ ਦਾ ਹਲਵਾ ਸਰਦੀ ਦੇ ਮੌਸਮ ਵਿੱਚ ਹਰ ਕਿਸੇ ਨੂੰ ਪਸੰਦ ਆਉਂਦਾ ਹੈ। ਪੰਜਾਬੀਆਂ ਗਜਰੇਲੇ ਨੂੰ ਕਾਫੀ ਪਸੰਦ ਕਰਦੇ ਹਨ। ਜਿਸ ਕਰਕੇ ਇਹ ਵਿਆਹ-ਸ਼ਾਦੀਆਂ ਦੇ ਪ੍ਰੋਗਰਾਮਾਂ ਦੇ ਵਿੱਚ ਮਿੱਠਾਈ ਦੇ ਰੂਪ ਵਿੱਚ ਪਰੋਸਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗਾਜਰ ਦਾ ਹਲਵਾ, ਜੋ ਖਾਣ 'ਚ ਸੁਆਦ ਹੁੰਦਾ ਹੈ, ਤੁਹਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦੇ...
ਗਾਜਰ ਵਿਟਾਮਿਨਾਂ ਨਾਲ ਭਰਪੂਰ ਹੁੰਦੀ ਹੈ
ਗਾਜਰ ਵਿਟਾਮਿਨ ਏ, ਸੀ ਅਤੇ ਕੇ ਨਾਲ ਭਰਪੂਰ ਹੁੰਦੀ ਹੈ। ਇਨ੍ਹਾਂ ਵਿੱਚ ਫਾਈਬਰ ਵੀ ਹੁੰਦਾ ਹੈ, ਜੋ ਪਾਚਨ ਲਈ ਫਾਇਦੇਮੰਦ ਹੁੰਦਾ ਹੈ, ਮੈਟਾਬੋਲਿਜ਼ਮ ਨੂੰ ਮਜ਼ਬੂਤ ਕਰਦਾ ਹੈ ਅਤੇ ਅੰਤੜੀਆਂ ਦੀ ਸਿਹਤ ਵਿੱਚ ਸੁਧਾਰ ਕਰਦਾ ਹੈ। ਗਾਜਰ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਅੱਖਾਂ ਦੀ ਰੋਸ਼ਨੀ ਵਿੱਚ ਸੁਧਾਰ ਕਰਦੇ ਹਨ, ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਰੱਖਦੇ ਹਨ ਅਤੇ ਦਿਲ ਦੀ ਸਿਹਤ ਦਾ ਵੀ ਧਿਆਨ ਰੱਖਦੇ ਹਨ।
ਚੀਨੀ ਦੀ ਬਜਾਏ ਗੁੜ ਪਾਓ- ਗਾਜਰ ਦੇ ਹਲਵੇ ਨੂੰ ਸਿਹਤਮੰਦ ਬਣਾਉਣ ਲਈ ਚੀਨੀ ਦੀ ਬਜਾਏ ਗੁੜ ਪਾਓ। ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਗੁੜ ਕਿਸੇ ਸੁਪਰਫੂਡ ਤੋਂ ਘੱਟ ਨਹੀਂ ਹੈ।
ਸ਼ੂਗਰ ਦੇ ਮਰੀਜ਼ ਵੀ ਇਸ ਦਾ ਆਨੰਦ ਲੈ ਸਕਦੇ ਹਨ- ਗਾਜਰ ਬੇਸ਼ੱਕ ਮਿੱਠੀ ਹੁੰਦੀ ਹੈ, ਪਰ ਇਨ੍ਹਾਂ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ, ਜਿਸ ਦਾ ਮਤਲਬ ਹੈ ਕਿ ਇਨ੍ਹਾਂ ਨੂੰ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਤੁਰੰਤ ਨਹੀਂ ਵਧਦਾ। ਇਸ ਦਾ ਗਲਾਈਸੈਮਿਕ ਇੰਡੈਕਸ 16 ਤੋਂ 60 ਦੇ ਵਿਚਕਾਰ ਹੁੰਦਾ ਹੈ, ਇਸ ਲਈ ਸ਼ੂਗਰ ਦੇ ਮਰੀਜ਼ ਵੀ ਬਿਨਾਂ ਕਿਸੇ ਡਰ ਦੇ ਇਸ ਨੂੰ ਖਾ ਸਕਦੇ ਹਨ।
ਘਿਓ ਸਰੀਰ ਲਈ ਵੀ ਫਾਇਦੇਮੰਦ ਹੁੰਦਾ ਹੈ- ਗਾਜਰ ਦੇ ਹਲਵੇ ਵਿੱਚ ਦੇਸੀ ਘਿਓ ਵੀ ਮਿਲਾਇਆ ਜਾਂਦਾ ਹੈ, ਜਿਸ ਦਾ ਸੇਵਨ ਸਰਦੀਆਂ ਵਿੱਚ ਕਰਨਾ ਚਾਹੀਦਾ ਹੈ। ਦੇਸੀ ਘਿਓ ਵਿਟਾਮਿਨ, ਐਂਟੀਆਕਸੀਡੈਂਟ ਅਤੇ ਸਿਹਤਮੰਦ ਚਰਬੀ ਦਾ ਉੱਚ ਸਰੋਤ ਹੈ, ਜੋ ਕੈਂਸਰ, ਗਠੀਆ ਅਤੇ ਇੱਥੋਂ ਤੱਕ ਕਿ ਮੋਤੀਆਬਿੰਦ ਦੇ ਜੋਖਮ ਨੂੰ ਘਟਾਉਂਦਾ ਹੈ।
ਦੁੱਧ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ- ਗਾਜਰ ਦਾ ਹਲਵਾ ਦੁੱਧ ਵਿੱਚ ਪਕਾਇਆ ਜਾਂਦਾ ਹੈ। ਦੁੱਧ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜਿਸ ਨਾਲ ਸਰੀਰ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਹਲਵੇ ਵਿੱਚ ਦੁੱਧ ਪਾਉਣ ਨਾਲ ਕੈਲਸ਼ੀਅਮ ਅਤੇ ਪ੍ਰੋਟੀਨ ਵੀ ਮਿਲ ਜਾਂਦਾ ਹੈ। ਦੁੱਧ ਵੀ ਵਿਟਾਮਿਨ ਡੀ ਦਾ ਚੰਗਾ ਸਰੋਤ ਹੈ। ਇਸ ਤੋਂ ਇਲਾਵਾ ਦੁੱਧ 'ਚ ਪ੍ਰੋਟੀਨ ਅਤੇ ਓਮੇਗਾ-3 ਵੀ ਹੁੰਦਾ ਹੈ, ਜੋ ਦਿਲ ਦੀ ਬਿਮਾਰੀ ਅਤੇ ਸ਼ੂਗਰ ਤੋਂ ਪੀੜਤ ਲੋਕਾਂ ਲਈ ਫਾਇਦੇਮੰਦ ਹੁੰਦਾ ਹੈ।
ਸੁੱਕੇ ਮੇਵੇ ਸਰੀਰ ਨੂੰ ਗਰਮੀ ਦਿੰਦੇ ਹਨ- ਗਾਜਰ ਦਾ ਹਲਵਾ ਆਮ ਤੌਰ 'ਤੇ ਸਰਦੀਆਂ ਵਿੱਚ ਹੀ ਖਾਧਾ ਜਾਂਦਾ ਹੈ। ਇਸ ਵਿੱਚ ਬਹੁਤ ਸਾਰੇ ਸੁੱਕੇ ਮੇਵੇ ਵੀ ਮਿਲਾਏ ਜਾਂਦੇ ਹਨ। ਸੁੱਕੇ ਮੇਵੇ ਸਰੀਰ ਨੂੰ ਗਰਮਾਹਟ ਦਿੰਦੇ ਹਨ। ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਫਲੂ ਵਰਗੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਬਦਾਮ, ਅਖਰੋਟ, ਕਿਸ਼ਮਿਸ਼ ਅਤੇ ਪਿਸਤਾ ਸਰੀਰ ਨੂੰ ਊਰਜਾ, ਪ੍ਰੋਟੀਨ, ਵਿਟਾਮਿਨ ਅਤੇ ਜ਼ਰੂਰੀ ਪੋਸ਼ਕ ਤੱਤ ਪ੍ਰਦਾਨ ਕਰਦੇ ਹਨ।
ਹੋਰ ਪੜ੍ਹੋ : ਪ੍ਰੈਸ਼ਰ ਕੁੱਕਰ 'ਚ ਪਕਾਈ ਜਾਂਦੀ ਦਾਲ ਸਿਹਤ ਲਈ ਖ਼ਤਰਨਾਕ? ਇਹ ਬਿਮਾਰੀ ਬਣਾ ਸਕਦੀ ਸ਼ਿਕਾਰ!
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)