ਪੜਚੋਲ ਕਰੋ
ਚੱਲਦੇ-ਚੱਲਦੇ ਅੱਡੀਆਂ 'ਚ ਹੁੰਦਾ ਤੇਜ਼ ਦਰਦ...ਤਾਂ ਨਾ ਕਰੋ ਨਜ਼ਰਅੰਦਾਜ਼, ਲੱਛਣ ਪਛਾਣ ਇੰਝ ਕਰੋ ਬਚਾਅ
ਕਈ ਵਾਰ ਚੱਲਦੇ-ਚੱਲਦੇ ਅੱਡੀਆਂ 'ਚ ਦਰਦ ਕਾਫ਼ੀ ਤਕਲੀਫ਼ ਹੁੰਦੀ ਹੈ। ਅੱਡੀਆਂ 'ਚ ਦਰਦ ਇਕ ਆਮ ਸਮੱਸਿਆ ਹੈ ਪਰ ਇਸ ਨੂੰ ਨਜ਼ਰ ਅੰਦਾਜ਼ ਕਰਨਾ ਸਹੀ ਨਹੀਂ ਹੈ। ਕਈ ਵਾਰ ਇਹ ਲੱਛਣ ਗੰਭੀਰ ਬਿਮਾਰੀਆਂ ਵੱਲ ਸੰਕੇਤ ਦੇ ਰਹੇ ਹੁੰਦੇ ਹਨ।

( Image Source : Freepik )
1/6

ਅੱਡੀਆਂ ਦਾ ਦਰਦ ਆਮ ਨਹੀਂ ਹੁੰਦਾ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਤੁਸੀਂ ਲਗਾਤਾਰ ਅਜਿਹੇ ਜੁੱਤੀਆਂ ਨਹੀਂ ਪਹਿਨ ਰਹੇ ਹੋ, ਜਿਸ 'ਚ ਤੁਹਾਡੀਆਂ ਅੱਡੀਆਂ ਫਸੀਆਂ ਰਹਿੰਦੀਆਂ ਹੋਣ। ਕਈ ਵਾਰ ਟਾਈਟ ਜੁੱਤੀ ਕਰਕੇ ਵੀ ਦਰਦ ਹੁੰਦਾ ਹੈ। ਲਗਾਤਾਰ ਜੁੱਤੀਆਂ ਪਾਉਣ ਨਾਲ ਇਹ ਦਰਦ ਵਧ ਜਾਂਦਾ ਹੈ। ਜਿਸ ਕਾਰਨ ਕਈ ਸਮੱਸਿਆਵਾਂ ਵਧ ਜਾਂਦੀਆਂ ਹਨ।
2/6

ਉੱਚੀ ਅੱਡੀਆਂ ਵਾਲੇ ਸੈਂਡਲ ਪਾਉਣ ਨਾਲ ਵੀ ਪੈਰਾਂ ਦੇ ਵਿੱਚ ਦਰਦ ਰਹਿ ਸਕਦਾ ਹੈ। ਜੇ ਤੁਸੀਂ ਉੱਚੀ ਅੱਡੀ ਪਾਉਂਦੇ ਹੋ ਤਾਂ ਇਸ ਨਾਲ ਤੁਹਾਡੀ ਅੱਡੀਆਂ 'ਚ ਦਰਦ ਹੋ ਸਕਦਾ ਹੈ। ਕੋਸ਼ਿਸ਼ ਕਰੋ ਕਿ ਬਹੁਤ ਜ਼ਿਆਦਾ ਹਾਈ ਹੀਲ ਵਾਲੀ ਜੁੱਤੀ ਨਾ ਪਾਓ।
3/6

ਪਲੈਨਟਰ ਫਾਸਸੀਟਿਸ : ਇਹ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਅੱਡੀਆਂ ਦੇ ਹੇਠਾਂ ਵਾਲੇ ਟਿਸ਼ੂ ਸੁੱਜ ਜਾਂਦੇ ਹਨ। ਅਚਿਲਸ ਟੈਂਡਿਨਾਇਟਿਸ : ਇਹ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਅੱਡੀਆਂ ਦੇ ਪਿਛਲੇ ਹਿੱਸੇ ਵਿੱਚ ਸੋਜ ਹੋ ਜਾਂਦੀ ਹੈ। ਫ੍ਰੈਕਚਰ : ਅੱਡੀਆਂ ਵਿਚ ਫ੍ਰੈਕਚਰ ਹੋਣ ਨਾਲ ਦਰਦ ਹੋ ਸਕਦਾ ਹੈ।
4/6

ਗਠੀਏ ਕਰਕੇ ਵੀ ਅੱਡੀਆਂ ਵਿੱਚ ਦਰਦ ਰਹਿ ਸਕਦਾ ਹੈ। ਇਸ ਲਈ ਨਜ਼ਰਅੰਦਾਜ਼ ਨਾ ਕਰੋ ਸਗੋਂ ਡਾਕਟਰੀ ਜਾਂਚ ਜ਼ਰੂਰ ਕਰਵਾਓ।
5/6

ਜੇ ਤੁਹਾਨੂੰ ਸੈਰ ਕਰਦੇ ਸਮੇਂ ਅੱਡੀਆਂ ਦਾ ਦਰਦ ਹੁੰਦਾ ਹੈ ਤਾਂ ਤੁਹਾਨੂੰ ਤੁਰੰਤ ਡਾਕਟਰ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ। ਡਾਕਟਰ ਤੁਹਾਡੀ ਜਾਂਚ ਕਰੇਗਾ ਤੇ ਤੁਹਾਨੂੰ ਇਲਾਜ ਬਾਰੇ ਸਲਾਹ ਦੇਵੇਗਾ।
6/6

ਇਲਾਜ ਦੇ ਆਪਸਨ ਸ਼ਾਮਲ- ਆਰਾਮ ਕਰਨਾ, ਬਰਫ਼ ਲਗਾਓ, ਕੰਪਰੈਸ਼ਨ ਪੱਟੀ ਨੂੰ ਲਾਗੂ ਕਰਨਾ, ਫਿਜ਼ੀਓਥੈਰੇਪੀ, ਦਵਾਈ ਲੈਣੀ, ਗੰਭੀਰ ਮਾਮਲਿਆਂ ਵਿੱਚ ਸਰਜਰੀ ਵੀ ਕਰਵਾਉਣੀ ਪੈ ਸਕਦੀ ਹੈ।
Published at : 26 Jan 2025 09:44 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਧਰਮ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
