Goat Milk In Dengue: ਕੀ ਸੱਚਮੁੱਚ ਡੇਂਗੂ ਦੇ ਮਰੀਜ਼ ਲਈ ਬੱਕਰੀ ਦਾ ਦੁੱਧ ਵਰਦਾਨ? ਇੱਥੇ ਜਾਣੋ ਪੂਰਾ ਸੱਚ
Dengue: ਮਾਨਸੂਨ ਦਾ ਮੌਸਮ ਜਿੱਥੇ ਗਰਮੀ ਤੋਂ ਰਾਹਤ ਦਵਾਉਂਦਾ ਹੈ, ਤਾਂ ਦੂਜੇ ਪਾਸੇ ਬਿਮਾਰੀਆਂ ਨੂੰ ਵੀ ਸੱਦਾ ਦੇ ਦਿੰਦਾ ਹੈ। ਇਸ ਮੌਮਸ ਦੇ ਵਿੱਚ ਡੇਂਗੂ ਅਤੇ ਵਾਇਰਲ ਬੁਖਾਰ ਦਾ ਖਤਰਾ ਵੱਧ ਜਾਂਦਾ ਹੈ। ਜੇਕਰ ਡੇਂਗੂ ਦਾ ਸਮੇਂ ਸਿਰ ਇਲਾਜ ਨਾ ਕੀਤਾ
Goat Milk in Dengue: ਬਾਰਸ਼ ਦੇ ਆਉਣ ਨਾਲ ਡੇਂਗੂ ਦਾ ਖਤਰਾ ਇੱਕ ਵਾਰ ਫਿਰ ਵੱਧ ਗਿਆ ਹੈ। ਜੇਕਰ ਇਸ ਬਿਮਾਰੀ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਕਈ ਲੋਕ ਡੇਂਗੂ ਦੇ ਮਾਮਲੇ 'ਚ ਘਰੇਲੂ ਉਪਚਾਰ ਵੀ ਅਪਣਾਉਂਦੇ ਹਨ। ਇਹਨਾਂ ਵਿੱਚੋਂ ਇੱਕ ਬੱਕਰੀ ਦਾ ਦੁੱਧ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਪਲੇਟਲੇਟ ਦੀ ਗਿਣਤੀ ਘੱਟ ਹੋਣ ਦੀ ਸਥਿਤੀ ਵਿੱਚ ਬੱਕਰੀ ਦਾ ਦੁੱਧ ਲਾਭਦਾਇਕ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਜਦੋਂ ਡੇਂਗੂ ਵਧਦਾ ਹੈ ਤਾਂ ਬੱਕਰੀ ਦਾ ਦੁੱਧ ਮਹਿੰਗਾ (Goat milk is expensive) ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਕਿ ਕੀ ਬੱਕਰੀ ਦੇ ਦੁੱਧ ਵਿੱਚ ਡੇਂਗੂ ਨੂੰ ਠੀਕ ਕਰਨ ਦੀ ਤਾਕਤ ਹੈ।
ਬੱਕਰੀ ਦਾ ਦੁੱਧ ਕਿਉਂ ਲਾਭਦਾਇਕ ਹੈ?
ਬੱਕਰੀ ਦਾ ਦੁੱਧ ਵਿਟਾਮਿਨ ਬੀ6, ਬੀ12, ਸੀ ਅਤੇ ਡੀ ਨਾਲ ਭਰਪੂਰ ਹੁੰਦਾ ਹੈ। ਇਸ 'ਚ ਫੋਲੇਟ ਬਾਈਡਿੰਗ ਕੰਪੋਨੈਂਟਸ ਵੀ ਬਹੁਤ ਜ਼ਿਆਦਾ ਹੁੰਦੇ ਹਨ, ਜਿਸ ਕਾਰਨ ਫੋਲਿਕ ਐਸਿਡ ਦੀ ਮਾਤਰਾ ਵੀ ਵਧ ਜਾਂਦੀ ਹੈ। ਬੱਕਰੀ ਦੇ ਦੁੱਧ ਵਿੱਚ ਪ੍ਰੋਟੀਨ ਗੁੰਝਲਦਾਰ ਨਹੀਂ ਹੁੰਦਾ, ਜੋ ਇਸਨੂੰ ਹਜ਼ਮ ਕਰਨਾ ਕਾਫ਼ੀ ਆਸਾਨ ਬਣਾਉਂਦਾ ਹੈ। ਇਸ ਦੀ ਮਦਦ ਨਾਲ ਬਲੱਡ ਕਾਊਂਟ ਵੀ ਵਧਦਾ ਹੈ।
ਬੱਕਰੀ ਦੇ ਦੁੱਧ ਦੇ ਲਾਭ (Benefits of goat milk)
- ਬੱਕਰੀ ਦੇ ਦੁੱਧ 'ਚ ਸੇਲੇਨੀਅਮ ਪਾਇਆ ਜਾਂਦਾ ਹੈ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਅਤੇ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਰੱਖਦਾ ਹੈ।
ਬੱਕਰੀ ਦੇ ਦੁੱਧ 'ਚ ਕੈਲਸ਼ੀਅਮ, ਵਿਟਾਮਿਨ ਬੀ, ਫਾਸਫੋਰਸ, ਪੋਟਾਸ਼ੀਅਮ, ਆਇਰਨ ਅਤੇ ਕਾਪਰ ਪਾਇਆ ਜਾਂਦਾ ਹੈ, ਜੋ ਮੈਟਾਬੋਲਿਜ਼ਮ ਰੇਟ ਨੂੰ ਬਿਹਤਰ ਰੱਖ ਕੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ। - ਕੈਲਸ਼ੀਅਮ ਅਤੇ ਅਮੀਨੋ ਐਸਿਡ ਦੀ ਮੌਜੂਦਗੀ ਦੇ ਕਾਰਨ, ਬੱਕਰੀ ਦਾ ਦੁੱਧ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਰੱਖਣ ਵਿੱਚ ਮਦਦ ਕਰਦਾ ਹੈ।
- ਬੱਕਰੀ ਦੇ ਦੁੱਧ 'ਚ ਚੰਗੇ ਫੈਟੀ ਐਸਿਡ ਹੁੰਦੇ ਹਨ, ਜੋ ਕੋਲੈਸਟ੍ਰਾਲ ਨੂੰ ਕੰਟਰੋਲ ਕਰਦੇ ਹਨ। ਜ਼ਿਆਦਾ ਪੋਟਾਸ਼ੀਅਮ ਹੋਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਜਿਸ ਨਾਲ ਦਿਲ ਦੀ ਸਿਹਤ ਠੀਕ ਰਹਿੰਦੀ ਹੈ।
- ਬੱਕਰੀ ਦੇ ਦੁੱਧ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਸੋਜ ਅਤੇ ਪੇਟ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ।
ਕੀ ਡੇਂਗੂ 'ਚ ਲਾਭਦਾਇਕ ਹੈ ਬੱਕਰੀ ਦਾ ਦੁੱਧ?
ਕੁੱਝ ਮਾਹਿਰਾਂ ਦਾ ਮੰਨਣਾ ਹੈ ਕਿ ਡੇਂਗੂ 'ਚ ਬੱਕਰੀ ਦਾ ਦੁੱਧ ਲਾਭਦਾਇਕ ਹੋ ਸਕਦਾ ਹੈ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਰੋਜ਼ਾਨਾ ਬੱਕਰੀ ਦਾ ਦੁੱਧ ਪੀਂਦਾ ਹੈ ਤਾਂ ਉਹ ਇਸ ਨੂੰ ਬਰਕਰਾਰ ਰੱਖ ਸਕਦਾ ਹੈ ਪਰ ਸਿਰਫ ਡੇਂਗੂ ਨੂੰ ਠੀਕ ਕਰਨ ਦੇ ਲਈ ਬੱਕਰੀ ਦਾ ਦੁੱਧ ਲੈਣ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਅਜੇ ਤੱਕ ਇਹ ਸਾਬਤ ਨਹੀਂ ਹੋਇਆ ਹੈ ਡੇਂਗੂ 'ਚ ਬੱਕਰੀ ਦਾ ਦੁੱਧ ਫਾਇਦੇਮੰਦ ਹੁੰਦਾ ਹੈ।
ਹੋਰ ਪੜ੍ਹੋ : ਕਿਉਂ ਵੱਧ ਰਹੇ HIV ਦੇ ਮਾਮਲੇ, ਕੀ ਤੁਹਾਨੂੰ ਪਤਾ ਏਡਜ਼ ਦੇ ਲੱਛਣ ਕਿਹੜੇ ਹੁੰਦੇ?
Check out below Health Tools-
Calculate Your Body Mass Index ( BMI )