ਸਰੀਰ ਦੀ ਅੰਦਰਲੀ ਗਰਮੀ ਨੂੰ ਬਾਹਰ ਕੱਢਦੇ ਹਨ ਇਹ 4 ਅਨਾਜ, ਮਿਲਦੇ ਹਨ ਕਈ ਸਿਹਤ ਲਾਭ
ਇਸ ਵਾਰ ਗਰਮੀ ਕਹਿਰ ਵਰ੍ਹਾ ਰਹੀ ਹੈ। ਇਸ ਤੋਂ ਬਚਾਅ ਲਈ ਲੋਕ ਵੱਖ-ਵੱਖ ਢੰਗ-ਤਰੀਕੇ ਅਪਣਾ ਰਹੇ ਹਨ। ਲੋਕ ਕੂਲਰਾਂ, ਏਸੀਆਂ ਵੱਲ ਭੱਜ ਰਹੇ ਹਨ, ਪਰ ਇਹ ਸਰੀਰ ਨੂੰ ਗਰਮੀ ਤੋਂ ਬਚਾਉਣ ਦਾ ਬਾਹਰੀ ਹੱਲ ਹੈ।
ਇਸ ਵਾਰ ਗਰਮੀ ਕਹਿਰ ਵਰ੍ਹਾ ਰਹੀ ਹੈ। ਇਸ ਤੋਂ ਬਚਾਅ ਲਈ ਲੋਕ ਵੱਖ-ਵੱਖ ਢੰਗ-ਤਰੀਕੇ ਅਪਣਾ ਰਹੇ ਹਨ। ਲੋਕ ਕੂਲਰਾਂ, ਏਸੀਆਂ ਵੱਲ ਭੱਜ ਰਹੇ ਹਨ, ਪਰ ਇਹ ਸਰੀਰ ਨੂੰ ਗਰਮੀ ਤੋਂ ਬਚਾਉਣ ਦਾ ਬਾਹਰੀ ਹੱਲ ਹੈ। ਇਸ ਮੌਸਮ ਵਿਚ ਆਮ ਕਰਕੇ ਸਰੀਰ ਦੇ ਅੰਦਰ ਗਰਮੀ ਹੋ ਜਾਂਦੀ ਹੈ।
ਦਰਅਸਲ, ਸਾਡਾ ਸਰੀਰ ਬਾਹਰੀ ਮੌਸਮ ਦੇ ਹਿਸਾਬ ਨਾਲ ਪ੍ਰਤੀਕਿਰਿਆ ਕਰਦਾ ਹੈ। ਇਸ ਲਈ ਜਿਵੇਂ ਜਿਵੇਂ ਮੌਸਮ ਤਬਦੀਲ ਹੁੰਦਾ ਹੈ, ਸਾਨੂੰ ਆਪਣੇ ਭੋਜਨ ਵਿਚ ਵੀ ਤਬਦੀਲੀ ਕਰਨੀ ਪੈਂਦੀ ਹੈ। ਗਰਮੀਆਂ ਵਿਚ ਲਿਕੁਇਡ ਡਾਇਟ ਤਾਂ ਲੈਣੀ ਹੀ ਹੁੰਦੀ ਹੈ, ਇਸ ਦੇ ਨਾਲ ਇਹ 5 ਅਨਾਜ ਆਪਣੀ ਡਾਇਟ ਵਿਚ ਸ਼ਾਮਲ ਕਰ ਲਵੋ। ਇਸ ਨਾਲ ਤੁਹਾਡਾ ਸਰੀਰ ਅੰਦਰੋਂ ਠੰਢਾ ਹੋ ਜਾਵੇਗਾ।
ਜੌਂ
ਜੌਂ ਇਕ ਅਜਿਹਾ ਅਨਾਜ ਹੈ, ਜਿਸ ਦੀ ਤਾਸੀਰ ਠੰਢੀ ਹੁੰਦੀ ਹੈ। ਇਸੇ ਕਾਰਨ ਇਹ ਗਰਮੀਆਂ ਵਿਚ ਖਾਣੇ ਚੰਗੇ ਰਹਿੰਦੇ ਹਨ। ਤੁਸੀਂ ਜੌਂ ਦਾ ਆਟਾ ਪਿਸਾ ਕੇ ਕਣਕ ਦੇ ਆਟੇ ਨਾਲ ਮਿਲਾ ਕੇ ਰੋਟੀ ਬਣਾ ਸਕਦੇ ਹੋ। ਗਰਮੀਆਂ ਵਿਚ ਜੌਂ ਸੱਤੂ ਬੇਹੱਦ ਠੰਢੇ ਹੁੰਦੇ ਹਨ। ਸਰੀਰ ਨੂੰ ਠੰਡਕ ਦੇਣ ਦੇ ਨਾਲ ਨਾਲ ਇਹ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਦੇ ਹਨ। ਜੌਂਆਂ ਵਿਚ ਫਾਈਬਰ ਹੁੰਦੀ ਹੈ ਜਿਸ ਸਦਕਾ ਇਹ ਕਬਜ਼ ਤੋਂ ਰਾਹਤ ਦਿਵਾਉਂਦਾ ਹੈ।
ਜਵਾਰ
ਜਵਾਰ ਦਾ ਅਨਾਜ ਵੀ ਸਾਡੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਦਾ ਹੈ। ਅੱਜਕੱਲ੍ਹ ਦੀ ਗਰਮੀ ਵਿਚ ਜਵਾਰ ਦਾ ਅਨਾਜ ਆਪਣੀ ਡਾਇਟ ਵਿਚ ਸ਼ਾਮਲ ਕਰੋ। ਇਸ ਵਿਚ ਆਇਰਨ, ਪ੍ਰੋਟੀਨ ਅਤੇ ਫਾਇਬਰ ਮੌਜੂਦ ਹੁੰਦੀ ਹੈ। ਇਨ੍ਹਾਂ ਗੁਣਾਂ ਸਦਕਾ ਜਵਾਰ ਸਾਡੇ ਪਾਚਣ ਤੰਤਰ ਨੂੰ ਵੀ ਸਹੀ ਰੱਖਦੀ ਹੈ। ਤੁਸੀਂ ਜਵਾਰ ਦੀ ਰੋਟੀ, ਖਿਚੜੀ ਜਾਂ ਪੁਲਾਓ ਬਣਾ ਕੇ ਖਾ ਸਕਦੇ ਹੋ।
ਬਾਜਰਾ
ਜਵਾਰ ਤੇ ਜੌਂ ਦੇ ਵਾਂਗ ਬਾਜਰਾ ਵੀ ਗਰਮੀਆਂ ਦਾ ਆਹਾਰ ਹੈ। ਬਾਜਰੇ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜਿਸ ਸਦਕਾ ਇਹ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ। ਤੁਸੀਂ ਬਾਜਰੇ ਦੀ ਰੋਟੀ ਬਣਾ ਕੇ ਖਾ ਸਕਦੇ ਹੋ। ਰੋਟੀ ਤੋਂ ਸਿਵਾ ਇਸ ਦਾ ਡੋਸਾ, ਪੁਲਾਓ ਜਾਂ ਖਿਚੜੀ ਵੀ ਬਣ ਸਕਦੀ ਹੈ।
ਚਾਵਲ
ਚਾਵਲ ਸਾਡੀ ਰੋਜ਼ਾਨਾ ਡਾਇਟ ਦਾ ਇਹ ਅਹਿਮ ਹਿੱਸਾ ਹੋਣਾ ਚਾਹੀਦਾ ਹੈ। ਚਾਵਲ ਸਰੀਰ ਲਈ ਬੇਹੱਦ ਫਾਇਦੇਮੰਦ ਹਨ। ਗਰਮੀਆਂ ਵਿਚ ਇਨ੍ਹਾਂ ਦੀ ਠੰਢੀ ਤਾਸੀਰ ਸਾਡੇ ਸਰੀਰ ਨੂੰ ਠੰਢਾ ਰੱਖਦੀ ਹੈ। ਤੁਸੀਂ ਚਾਵਲ ਨੂੰ ਖੁੱਲ੍ਹੇ ਪਾਣੀ ਵਿਚ ਪਕਾ ਕੇ ਕਿਸੇ ਵੀ ਦਾਲ ਜਾਂ ਸਬਜ਼ੀ ਨਾਲ ਖਾ ਸਕਦੇ ਹੋ।
ਰਾਈ
ਰਾਈ ਵੀ ਗਰਮੀਆਂ ਦਾ ਆਹਾਰ ਹੈ, ਇਸ ਦੀ ਤਾਸੀਰ ਠੰਢੀ ਹੁੰਦੀ ਹੈ। ਇਸ ਵਿਚ ਸੈਲਊਲੋਜ ਨਾਮ ਦਾ ਤੱਤ ਹੁੰਦਾ ਹੈ, ਜੋ ਕਬਜ਼ ਦੀ ਸਮੱਸਿਆ ਨੂੰ ਖਤਮ ਕਰਦਾ ਹੈ। ਰਾਗੀ ਦੇ ਆਟੇ ਦੀ ਰੋਟੀ ਬਹੁਤ ਸੁਆਦ ਬਣਦੀ ਹੈ। ਤੁਸੀਂ ਇਸ ਤੋਂ ਇਡਲੀ, ਡੋਸਾ ਜਾਂ ਲੱਡੂ ਬਣਾ ਕੇ ਵੀ ਖਾ ਸਕਦੇ ਹੋ।
Check out below Health Tools-
Calculate Your Body Mass Index ( BMI )