(Source: ECI/ABP News/ABP Majha)
Tips For Hair care: ਸੁੱਕੇ, ਖੜ੍ਹੇ ਅਤੇ ਛੋਟੇ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਅਪਨਾਓ ਇਹ ਨੁਸਖ਼ੇ
Hair Care: ਅਕਸਰ ਕੰਘੀ ਕਰਨ ਤੋਂ ਬਾਅਦ ਵੀ ਵਾਲ ਸੁੱਕੇ ਅਤੇ ਖੜ੍ਹੇ ਰਹਿੰਦੇ ਹਨ। ਇਹ ਛੋਟੇ-ਛੋਟੇ ਵਾਲ ਬਹੁਤ ਹੀ ਖ਼ਰਾਬ ਲਗਦੇ ਹਨ। ਇਨ੍ਹਾਂ ਨੂੰ ‘ਫਲਾਈ-ਅਵੇ’ ਕਹਿੰਦੇ ਹਨ।
ਨਵੀਂ ਦਿੱਲੀ: ਅਕਸਰ ਕੰਘੀ ਕਰਨ ਤੋਂ ਬਾਅਦ ਵੀ ਵਾਲ ਸੁੱਕੇ ਅਤੇ ਖੜ੍ਹੇ ਰਹਿੰਦੇ ਹਨ। ਇਹ ਛੋਟੇ-ਛੋਟੇ ਵਾਲ ਬਹੁਤ ਹੀ ਖ਼ਰਾਬ ਲਗਦੇ ਹਨ। ਇਨ੍ਹਾਂ ਨੂੰ ‘ਫਲਾਈ-ਅਵੇ’ ਕਹਿੰਦੇ ਹਨ। ਇਨ੍ਹਾਂ ਨੂੰ ਸੈੱਟ ਕਰਨ ‘ਤੇ ਵੀ ਇਹ ਸੈੱਟ ਨਹੀਂ ਹੁੰਦੇ। ਜਾਣੋ ਇਨ੍ਹਾਂ ਨੂੰ ਸੈੱਟ ਕਰਨ ਦੇ ਤਰੀਕੇ …
1. ਇਨ੍ਹਾਂ ਸੁੱਕੇ ਵਾਲਾ ਨੂੰ ਸੈੱਟ ਕਰਨ ਲਈ ਥੋੜ੍ਹੀ ਮਾਤਰਾ ‘ਚ ‘ਵੈਸਲੀਨ’ ਲੱਗਾ ਸਕਦੇ ਹੋ। ਧਿਆਨਯੋਗ ਹੈ ਕਿ ਬਹੁਤ ਥੋੜ੍ਹੀ ਮਾਤਰਾ ‘ਚ ਹੀ ਲਗਾਉਣੀ ਚਾਹੀਦੀ ਹੈ ਨਹੀਂ ਤਾਂ ਇਸ ਤਰ੍ਹਾਂ ਲੱਗੇਗਾ ਕਿ ਵਾਲ ਮਹੀਨਿਆਂ ਤੋਂ ਨਹੀਂ ਧੋਤੇ।
2. ਤੌਲੀਏ ਨਾਲ ਵਾਲ ਸੁਕਾਉਣ ਤੋਂ ਬਚੋ। ਤੌਲੀਏ ਨਾਲ ਵਾਲ ਸੁਕਾਉਣ ਨਾਲ ਵਾਲ ਟੁੱਟਦੇ ਹਨ ਅਤੇ ਟੁੱਟੇ ਵਾਲਾਂ ਦੇ ‘ਫਲਾਈ-ਅਵੇ’ ਬਣ ਜਾਂਦੇ ਹਨ। ਵਾਲਾਂ ਨੂੰ ਸੁਕਾਉਣ ਲਈ ਨਰਮ ਕੱਪੜੇ ਦਾ ਉਪਯੋਗ ਕਰੋ।
3. ਵਾਲ ਬੰਨ੍ਹਣ ਤੋਂ ਬਾਅਦ ਉੱਪਰ ਥੋੜ੍ਹਾ ਜਿਹਾ ਜੈਤੂਨ ਦਾ ਤੇਲ ਜਾਂ ਬਦਾਮ ਦਾ ਤੇਲ ਲੱਗਾ ਸਕਦੇ ਹੋ। ਇਸ ਨਾਲ ਵਾਲ ਬੈਠ ਜਾਣਗੇ।
4. ਇਸ ਵੇਲੇ ‘ਬਲੌ-ਡ੍ਰਾਇਰ’ ਕੰਮ ਆਉਂਦੇ ਹਨ। ਇਸ ਦੇ ਇਸਤੇਮਾਲ ਦੇ ਨਾਲ ਵਾਲ ਸੈੱਟ ਹੋ ਜਾਂਦੇ ਹਨ। ਬੱਸ ਉੱਪਰ ਤੋਂ ਥੱਲੇ ‘ਬਲੌ-ਡਰਾਈ’ ਕਰੋ ਅਤੇ ਕੰਘੀ ਕਰੋ।
5. ਇੱਕ ‘ਟੁੱਥ-ਬਰਸ’ ਲਓ। ਉਸ ‘ਚ ਥੋੜ੍ਹਾ ‘ਹੇਅਰ ਸਪੇਰੇ’ ਪਾਓ। ਇਸ ‘ਟੁੱਥ-ਬਰਸ’ ਨਾਲ ਵਾਲਾਂ ਨੂੰ ਬਰਸ ਕਰੋ। ਇਸ ਤਰ੍ਹਾਂ ਕਰਨ ਨਾਲ ਵਾਲ ਜ਼ਿਆਦਾ ਦੇਰ ਤੱਕ ਸੈੱਟ ਰਹਿਣਗੇ।
6. ਸੁੱਕੇ ਵਾਲ ਹੋਣ ‘ਤੇ ਵਾਲ ਜ਼ਿਆਦਾ ਟੁੱਟਦੇ ਹਨ ਅਤੇ ਉੱਡਣ ਵਾਲੇ ਨਜ਼ਰ ਆਉਂਦੇ ਹਨ। ਇਸ ਤਰ੍ਹਾਂ ਦੇ ਵਾਲਾਂ ਲਈ ਧੋਣ ਤੋਂ ਬਾਅਦ ‘ਮੌਇਸਚਰਾਇਜ਼ਰ’ ਦੀ ਵਰਤੋਂ ਜ਼ਰੂਰ ਕਰੋ।
7. ਵਾਲਾਂ ਨੂੰ ਨਰਮ ਬਣਾਉਣ ਅਤੇ ਸੈੱਟ ਰੱਖਣ ਲਈ ਹਫ਼ਤੇ ‘ਚ ਇੱਕ ਵਾਰ ਵਾਲਾਂ ਦਾ ਮਾਸਕ ਜ਼ਰੂਰ ਲਗਾਓ।
ਇਹ ਵੀ ਪੜ੍ਹੋ: ਕੀ ਤੁਸੀਂ ਜਾਣਦੇ ਹੋ ਕੀ ਹੁੰਦੀ ਹੈ No Cost EMI, ਪਹਿਲਾਂ ਜਾਣੋ ਫਿਰ ਕਰੋ ਖਰੀਦਦਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )