ਗੁਲਾਬ ਦੇ ਵੱਖ-ਵੱਖ ਰੰਗਾਂ ਦਾ ਅਲਗ ਮਤਲਬ, ਤੁਸੀਂ ਕਿਹੜੇ ਰੰਗ ਦਾ ਗੁਲਾਬ ਦਿੱਤਾ
Happy Rose Day 2023: ਕੀ ਤੁਸੀਂ ਜਾਣਦੇ ਹੋ ਕਿ ਵੈਲੇਨਟਾਈਨ ਡੇਅ 'ਤੇ ਲਾਲ ਰੰਗ ਤੋਂ ਇਲਾਵਾ ਕੋਈ ਹੋਰ ਰੰਗਾਂ ਦੇ ਗੁਲਾਬ ਵੀ ਦਿੱਤੇ ਜਾਂਦੇ ਹਨ। ਇਨ੍ਹਾਂ ਸਾਰੇ ਰੰਗਾਂ ਦੇ ਵੱਖੋ-ਵੱਖਰੇ ਅਰਥ ਹਨ।
Importance Of Rose Colour: ਪਿਆਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਖਾਸ ਕਰਕੇ ਕਪਲਸ ਲਈ ਇਹ ਮਹੀਨਾ ਬਹੁਤ ਖਾਸ ਹੁੰਦਾ ਹੈ। ਵੈਲੇਨਟਾਈਨ ਡੇ ਫਰਵਰੀ ਵਿਚ ਮਨਾਇਆ ਜਾਂਦਾ ਹੈ, ਜਿਸ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ ਭਾਵ ਕਿ ਅੱਜ ਰੋਜ਼ ਡੇ ਹੈ। ਰੋਜ਼ ਡੇਅ ਹਰ ਸਾਲ 7 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਗੁਲਾਬ ਦਾ ਫੁੱਲ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਜ਼ਿਆਦਾਤਰ ਪ੍ਰੇਮੀ ਜੋੜੇ ਇੱਕ ਦੂਜੇ ਨੂੰ ਲਾਲ ਗੁਲਾਬ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਵੈਲੇਨਟਾਈਨ ਡੇਅ 'ਤੇ ਲਾਲ ਰੰਗ ਤੋਂ ਇਲਾਵਾ ਕਈ ਹੋਰ ਰੰਗਾਂ ਦੇ ਗੁਲਾਬ ਵੀ ਦਿੱਤੇ ਜਾਂਦੇ ਹਨ। ਇਨ੍ਹਾਂ ਸਾਰੇ ਰੰਗਾਂ ਦੇ ਵੱਖੋ-ਵੱਖਰੇ ਅਰਥ ਹਨ। ਇਸ ਲਈ, ਇਸ ਖਬਰ ਵਿੱਚ, ਅਸੀਂ ਤੁਹਾਨੂੰ ਗੁਲਾਬ ਦੇ ਵੱਖ-ਵੱਖ ਰੰਗਾਂ ਦੀ ਮਹੱਤਤਾ ਬਾਰੇ ਦੱਸਣ ਲੱਗੇ ਹਾਂ ਅਤੇ ਤੁਸੀਂ ਕਿਸ ਨੂੰ ਕਿਸ ਰੰਗ ਦਾ ਗੁਲਾਬ ਦੇ ਸਕਦੇ ਹੋ।
ਰੈਡ ਰੋਜ਼
ਇਸ ਮਹੀਨੇ ਲਾਲ ਰੰਗ ਦਾ ਗੁਲਾਬ ਜ਼ਿਆਦਾ ਖਰੀਦਿਆ ਜਾਂਦਾ ਹੈ। ਇਹ ਸਭ ਤੋਂ ਪ੍ਰਸਿੱਧ ਗੁਲਾਬ ਹੈ। ਲਾਲ ਰੰਗ ਪਿਆਰ ਅਤੇ ਜਨੂੰਨ ਨੂੰ ਦਰਸਾਉਂਦਾ ਹੈ। ਇਸ ਲਈ ਤੁਸੀਂ ਉਨ੍ਹਾਂ ਲੋਕਾਂ ਨੂੰ ਲਾਲ ਰੰਗ ਦੇ ਗੁਲਾਬ ਦੇ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਅਤੇ ਪੂਰੀ ਜ਼ਿੰਦਗੀ ਉਨ੍ਹਾਂ ਨਾਲ ਬਿਤਾਉਣਾ ਚਾਹੁੰਦੇ ਹੋ।
ਓਰੇਂਜ ਰੋਜ਼
ਸੰਤਰੀ ਰੰਗ (Orange colour) ਕਿਸੇ ਪ੍ਰਤੀ ਤੁਹਾਡੇ ਪਿਆਰ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਦਿਖਾਉਣ ਦਾ ਕੰਮ ਕਰਦਾ ਹੈ। ਆਪਣੇ ਕਿਸੇ ਵੀ ਪਿਆਰੇ ਵਿਅਕਤੀ ਨੂੰ ਸੰਤਰੀ ਰੰਗ ਦਾ ਗੁਲਾਬ ਦਿਓ ਅਤੇ ਉਨ੍ਹਾਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਲਈ ਕਿੰਨੇ ਪੈਸ਼ਨੇਟ ਹੋ।
ਪੀਚ ਕਲਰ
ਤੁਸੀਂ ਜਿਸ ਨੂੰ ਪਿਆਰ ਕਰਦੇ ਹੋ ਉਸ ਨੂੰ ਪੀਚ ਰੰਗ ਦਾ ਗੁਲਾਬ ਦਿਓ ਤਾਂ ਕਿ ਉਸ ਨੂੰ ਪਤਾ ਚਲੇ ਕਿ ਤੁਸੀਂ ਜ਼ਾਹਰ ਕਰਨ ਵਿੱਚ ਸ਼ਰਮਾ ਕਰ ਰਹੇ ਹੋ ਪਰ ਤੁਸੀਂ ਉਸ ਨੂੰ ਪਿਆਰ ਕਰਦੇ ਹੋ। ਇਸ ਕੰਡੀਸ਼ਨ ਵਿੱਚ ਪੀਚ ਰੰਗ ਦਾ ਗੁਲਾਬ ਤੁਹਾਡੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਵਿੱਚ ਮਦਦ ਕਰਦਾ ਹੈ।
ਪੀਲਾ ਗੁਲਾਬ
ਪੀਲਾ ਗੁਲਾਬ ਦੋਸਤੀ ਨੂੰ ਦਰਸਾਉਂਦਾ ਹੈ, ਜਿਸ ਵਿਅਕਤੀ ਨਾਲ ਤੁਸੀਂ ਉਮਰ ਭਰ ਦੀ ਦੋਸਤੀ ਕਰਨਾ ਚਾਹੁੰਦੇ ਹੋ, ਉਸ ਨੂੰ ਪੀਲਾ ਗੁਲਾਬ ਗਿਫਟ ਕਰੋ।
ਲੇਵੇਂਡਰ ਰੋਜ਼
ਇਹ ਰੋਜ਼ ਬਹੁਤ ਹੀ ਰੇਅਰ ਅਤੇ ਸੁੰਦਰ ਹੁੰਦਾ ਹੈ। ਤੁਸੀਂ ਉਨ੍ਹਾਂ ਲੋਕਾਂ ਨੂੰ ਲੈਵੈਂਡਰ ਰੋਜ਼ ਦੇ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਤੁਹਾਨੂੰ ਉਨ੍ਹਾਂ ਨਾਲ ਪਹਿਲੀ ਨਜ਼ਰ ਵਿੱਚ ਪਿਆਰ ਹੋ ਗਿਆ ਸੀ।
ਪਿੰਕ ਰੋਜ਼
ਗੁਲਾਬੀ ਰੰਗ ਦਾ ਗੁਲਾਬ ਕਿਸੇ ਦੀ ਤਾਰੀਫ ਜਾਂ ਉਸ ਦੀ ਪ੍ਰਸ਼ੰਸਾ ਕਰਨ ਨੂੰ ਦਰਸਾਉਂਦਾ ਹੈ। ਜੇਕਰ ਤੁਸੀਂ ਕਿਸੇ ਵਿਅਕਤੀ ਦੀ ਸ਼ਖਸੀਅਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਏ ਹੋ, ਤਾਂ ਉਸ ਨੂੰ ਪਿੰਕ ਕਲਰ ਦਾ ਰੋਜ਼ ਗਿਫਟ ਕਰੋ।
ਇਹ ਵੀ ਪੜ੍ਹੋ: ਤੁਹਾਡੇ ਘਰ 'ਚ ਬੋਤਲ ਵਾਲਾ ਪਾਣੀ ਨਹੀਂ, ਸਗੋਂ ਜ਼ਹਿਰ ਆ ਰਿਹਾ ਹੈ...! ਰਿਸਰਚ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
ਵ੍ਹਾਈਟ ਰੋਜ਼
ਚਿੱਟਾ ਗੁਲਾਬ ਸਾਦਗੀ ਨੂੰ ਦਰਸਾਉਂਦਾ ਹੈ। ਜ਼ਿਆਦਾਤਰ ਇਹ ਅੰਤਿਮ ਸੰਸਕਾਰ ਦੇ ਮੌਕੇ 'ਤੇ ਦਿੱਤਾ ਜਾਂਦਾ ਹੈ।
Check out below Health Tools-
Calculate Your Body Mass Index ( BMI )