Viral Infection: ਬਦਲਦੇ ਮੌਸਮ 'ਚ ਜ਼ੁਕਾਮ ਅਤੇ ਖਾਂਸੀ ਦਾ ਹੋ ਗਏ ਸ਼ਿਕਾਰ? ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ, ਮਿਲੇਗਾ ਫਾਇਦਾ
ਜਦੋਂ ਵੀ ਮੌਸਮ ਬਦਲਦੈ ਤਾਂ ਜ਼ੁਕਾਮ ਅਤੇ ਖੰਘ ਦਾ ਖਤਰਾ ਵੱਧ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਹੈ। ਤੁਹਾਡੇ ਵੀ ਘਰ ਦੇ ਵਿੱਚ ਜਾਂ ਖੁਦ ਤੁਸੀਂ ਵੀ ਮੌਸਮ ਦੇ ਬਦਲਣ ਕਰਕੇ ਛਿੱਕਾਂ ਅਤੇ ਜ਼ੁਕਾਮ ਦੀ ਸਮੱਸਿਆ
Health News: ਜਦੋਂ ਵੀ ਮੌਸਮ ਬਦਲਦਾ ਹੈ ਤਾਂ ਜ਼ੁਕਾਮ ਅਤੇ ਖੰਘ ਦਾ ਖਤਰਾ ਵੱਧ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਹੈ। ਤੁਹਾਡੇ ਵੀ ਘਰ ਦੇ ਵਿੱਚ ਜਾਂ ਖੁਦ ਤੁਸੀਂ ਵੀ ਮੌਸਮ ਦੇ ਬਦਲਣ ਕਰਕੇ ਛਿੱਕਾਂ ਅਤੇ ਜ਼ੁਕਾਮ ਦੀ ਸਮੱਸਿਆ ਝੱਲ ਰਹੇ ਹੋਣੇ। ਹਲਕੀ ਜ਼ੁਕਾਮ ਅਤੇ ਖਾਂਸੀ ਹੋਣ 'ਤੇ ਲੋਕ ਸਿੱਧੇ ਤੌਰ 'ਤੇ ਦਵਾਈਆਂ ਲੈਣਾ ਸ਼ੁਰੂ ਕਰ ਦਿੰਦੇ ਹਨ, ਇਸ ਤੋਂ ਬਚਣ ਲਈ ਅਸੀਂ ਤੁਹਾਨੂੰ ਕੁੱਝ ਆਸਾਨ ਅਤੇ ਪ੍ਰਭਾਵਸ਼ਾਲੀ ਘਰੇਲੂ ਨੁਸਖਿਆਂ ਬਾਰੇ ਦੱਸ ਰਹੇ ਹਾਂ, ਜੋ ਤੁਹਾਡੀ ਕਾਫੀ ਮਦਦ ਕਰ ਸਕਦੇ ਹਨ।
ਹੋਰ ਪੜ੍ਹੋ : ਸਵੇਰੇ ਉੱਠਦੇ ਹੀ ਮੂੰਹ 'ਚੋਂ ਕਿਉਂ ਆਉਂਦੀ ਬਦਬੂ, ਇੰਝ ਪਾਓ ਇਸ ਸਮੱਸਿਆ ਤੋਂ ਛੁਟਕਾਰਾ
ਜ਼ੁਕਾਮ ਅਤੇ ਖਾਂਸੀ ਤੋਂ ਛੁਟਕਾਰਾ ਪਾਓ ਘਰੇਲੂ ਨੁਸਖਿਆਂ ਨਾਲ
ਚਾਹ- ਜੇਕਰ ਤੁਸੀਂ ਜ਼ੁਕਾਮ ਅਤੇ ਖਾਂਸੀ ਦੋਵਾਂ ਤੋਂ ਪੀੜਤ ਹੋ ਤਾਂ ਆਪਣੀ ਚਾਹ 'ਚ ਅਦਰਕ ਮਿਲਾ ਕੇ ਪੀਣਾ ਸ਼ੁਰੂ ਕਰ ਦਿਓ।
ਕੋਸੇ ਪਾਣੀ ਨਾਲ ਗਾਰਗਲ ਕਰੋ - ਜੇਕਰ ਤੁਹਾਨੂੰ ਗਲੇ 'ਚ ਖਰਾਸ਼ ਹੈ ਤਾਂ ਕੋਸੇ ਪਾਣੀ 'ਚ ਕਾਲਾ ਨਮਕ ਮਿਲਾ ਕੇ ਉਸ ਪਾਣੀ ਨਾਲ ਗਾਰਗਲ ਕਰਨ ਨਾਲ ਫਾਇਦਾ ਹੋਵੇਗਾ। ਅਜਿਹਾ ਕਰਨ ਨਾਲ ਗਰਮੀ ਮਿਲੇਗੀ ਅਤੇ ਗਲੇ 'ਚ ਮੌਜੂਦ ਕੀਟਾਣੂ ਵੀ ਨਸ਼ਟ ਹੋ ਜਾਣਗੇ।
ਅਦਰਕ ਦਾ ਕਾੜ੍ਹਾ- ਤੁਸੀਂ ਚਾਹੋ ਤਾਂ ਅਦਰਕ ਦਾ ਕਾੜ੍ਹਾ ਬਣਾ ਕੇ ਵੀ ਪੀ ਸਕਦੇ ਹੋ। ਇਸ ਨੂੰ ਬਣਾਉਣ ਲਈ ਤੁਹਾਨੂੰ ਇਕ ਪੈਨ ਵਿਚ ਪਾਣੀ ਗਰਮ ਕਰਨਾ ਹੈ, ਉਸ ਤੋਂ ਬਾਅਦ ਇਸ ਵਿਚ ਅਦਰਕ ਦੇ ਛੋਟੇ-ਛੋਟੇ ਟੁਕੜੇ ਪਾ ਕੇ ਉਬਾਲ ਲਓ। ਤੁਸੀਂ ਇਸ ਨੂੰ ਜਿਵੇਂ ਹੈ ਪੀ ਸਕਦੇ ਹੋ ਜਾਂ ਤੁਸੀਂ ਇਸ ਨੂੰ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ। ਅਦਰਕ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਤੁਹਾਨੂੰ ਫਲੂ ਅਤੇ ਜ਼ੁਕਾਮ ਅਤੇ ਖੰਘ ਨਾਲ ਲੜਨ ਵਿੱਚ ਮਦਦ ਕਰਦੇ ਹਨ।
ਤੁਲਸੀ-ਅਦਰਕ ਦਾ ਕਾੜ੍ਹਾ ਪੀਓ - ਇਸ ਕਾੜ੍ਹੇ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਸੌਸਪੈਨ ਵਿਚ ਇਕ ਗਲਾਸ ਪਾਣੀ ਗਰਮ ਕਰੋ, ਫਿਰ ਕਾਲੀ ਮਿਰਚ, ਲੌਂਗ, ਦਾਲਚੀਨੀ, ਅਦਰਕ, ਅਜਵਾਇਨ ਅਤੇ ਤੁਲਸੀ ਦੇ ਪੱਤੇ ਪਾ ਕੇ 5 ਤੋਂ 7 ਮਿੰਟ ਤੱਕ ਉਬਾਲੋ। ਇਸ ਤੋਂ ਬਾਅਦ ਸ਼ਹਿਦ ਮਿਲਾ ਕੇ ਗਰਮਾ-ਗਰਮ ਪੀਓ।
ਹਲਦੀ ਵਾਲਾ ਦੁੱਧ ਪੀਓ - ਜੇਕਰ ਤੁਸੀਂ ਬਦਲਦੇ ਮੌਸਮ ਵਿੱਚ ਹੱਡੀਆਂ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਹਲਦੀ ਅਤੇ ਅਦਰਕ ਵਾਲਾ ਦੁੱਧ ਪੀਓ। ਇਸ ਨੂੰ ਬਣਾਉਣ ਲਈ ਤੁਹਾਨੂੰ ਦੁੱਧ 'ਚ ਕੱਚੀ ਹਲਦੀ, ਅਦਰਕ, ਲੌਂਗ, ਦਾਲਚੀਨੀ ਅਤੇ ਕਾਲੀ ਮਿਰਚ ਪਾਊਡਰ ਮਿਲਾ ਕੇ ਚੰਗੀ ਤਰ੍ਹਾਂ ਉਬਾਲ ਲੈਣਾ ਹੈ। ਇਸ ਤਰ੍ਹਾਂ ਤਿਆਰ ਹਲਦੀ ਵਾਲਾ ਦੁੱਧ ਕਿਸੇ ਦਵਾਈ ਤੋਂ ਘੱਟ ਨਹੀਂ ਹੈ, ਬੁਖਾਰ 'ਚ ਵੀ ਇਸ ਨੂੰ ਪੀਣ ਨਾਲ ਫਾਇਦਾ ਹੁੰਦਾ ਹੈ।
ਨੱਕ ਵਿੱਚ ਤੇਲ ਪਾਓ- ਤੁਸੀਂ ਨੱਕ ਵਿੱਚ ਸਰ੍ਹੋਂ ਦਾ ਤੇਲ ਜਾਂ ਸ਼ੁੱਧ ਦੇਸੀ ਘਿਓ ਪਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਪਹਿਲਾਂ ਇਨ੍ਹਾਂ 'ਚੋਂ ਕਿਸੇ ਵੀ ਚੀਜ਼ ਨੂੰ ਥੋੜਾ ਜਿਹਾ ਪਕਾਉਣਾ ਹੋਵੇਗਾ,ਜਦੋਂ ਇਹ ਕੋਸਾ ਜਿਹਾ ਹੋ ਜਾਏ ਤਾਂ ਇਸ ਦੀਆਂ ਕੁੱਝ ਬੂੰਦਾਂ ਨੱਕ 'ਚ ਪਾਓ। ਅਜਿਹਾ ਕਰਨ ਨਾਲ ਨੱਕ ਅਤੇ ਗਲੇ ਦੀ ਲਾਗ ਤੋਂ ਰਾਹਤ ਮਿਲਦੀ ਹੈ।
ਆਂਵਲੇ ਦਾ ਜੂਸ ਪੀਓ- ਇਸ ਜੂਸ ਨੂੰ ਪੀਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ।
ਮਾਸਕ ਜ਼ਰੂਰੀ- ਘਰੋਂ ਬਾਹਰ ਨਿਕਲਦੇ ਸਮੇਂ ਮਾਸਕ ਦੀ ਵਰਤੋਂ ਕਰੋ।
ਸਫ਼ਾਈ- ਘਰ ਦੇ ਅੰਦਰ ਅਤੇ ਆਲੇ-ਦੁਆਲੇ ਦੀ ਸਫ਼ਾਈ ਦਾ ਧਿਆਨ ਰੱਖੋ, ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰੋ।
ਹਾਈਡ੍ਰੇਸ਼ਨ- ਹਾਈਡ੍ਰੇਟਿਡ ਰਹੋ, ਦਿਨ ਵਿਚ 8 ਤੋਂ 10 ਗਲਾਸ ਪਾਣੀ ਪੀਓ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )