(Source: ECI/ABP News/ABP Majha)
Soaked Peanuts: ਭਿਓਂਈ ਹੋਈ ਮੂੰਗਫਲੀ ਖਾਣ ਨਾਲ ਸਿਹਤ ਨੂੰ ਮਿਲਦੇ ਗਜ਼ਬ ਦੇ ਫਾਇਦੇ, ਜਾਣੋ ਕਦੋਂ ਸੇਵਨ ਕਰਨਾ ਰਹਿੰਦਾ ਸਹੀ
Health News; ਜੇਕਰ ਤੁਸੀਂ ਆਪਣੀ ਡਾਈਟ ਦੇ ਵਿੱਚ ਭਿੱਜੀ ਹੋਈ ਮੂੰਗਫਲੀ ਸ਼ਾਮਿਲ ਕਰਦੇ ਹੋ ਤਾਂ ਤੁਹਾਨੂੰ ਕਈ ਫਾਇਦੇ ਮਿਲਣਗੇ। ਆਓ ਜਾਣਦੇ ਹਾਂ ਇਸ ਖਾਣ ਦਾ ਸਹੀ ਢੰਗ।
Soaked Peanuts Benefits: ਬਹੁਤ ਸਾਰੇ ਲੋਕ ਆਪਣੀ ਦਿਨ ਦੀ ਸ਼ੁਰੂਆਤ ਹੈਲਦੀ ਡ੍ਰਿੰਕ ਜਾਂ ਸੁੱਕੇ ਮੇਵਿਆਂ ਦੇ ਨਾਲ ਕਰਦੇ ਹਨ। ਜੇਕਰ ਤੁਸੀਂ ਦਿਨ ਦੀ ਸ਼ੁਰੂਆਤ ਭਿੱਜੀ ਮੂੰਗਫਲੀ ਨਾਲ ਕਰਦੇ ਹੋ ਤਾਂ ਇਸ ਨਾਲ ਸਰੀਰ ਕਈ ਫਾਇਦੇ ਮਿਲਦੇ ਹਨ। ਆਓ ਜਾਣਦੇ ਹਾਂ ਭਿੱਜੀ ਹੋਈ ਮੂੰਗਫਲੀ ਖਾਣ ਨਾਲ ਸਰੀਰ ਨੂੰ ਮਿਲਣ ਵਾਲੇ ਫਾਇਦੇ (Let's know benefits of eating soaked peanuts to the body) ਅਤੇ ਕਦੋਂ ਇਸਦਾ ਸੇਵਨ ਕਰਨਾ ਰਹਿੰਦਾ ਸਹੀ...
ਅਸਲ ਵਿੱਚ ਮੂੰਗਫਲੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਅਜਿਹੇ 'ਚ ਜੇਕਰ ਇਸ ਨੂੰ ਸਹੀ ਸਮੇਂ 'ਤੇ ਅਤੇ ਸਹੀ ਮਾਤਰਾ 'ਚ ਖਾਧਾ ਜਾਵੇ ਤਾਂ ਇਹ ਸਰੀਰ ਨੂੰ ਗਜ਼ਬ ਦੇ ਫਾਇਦੇ ਦੇਵੇਗੀ।
ਪਿੱਠ ਲਈ ਲਾਹੇਵੰਦ
ਸਾਰਾ ਦਿਨ ਇੱਕ ਜਗ੍ਹਾ ਬੈਠਣ ਨਾਲ ਪਿੱਠ 'ਤੇ ਅਸਰ ਪੈਂਦਾ ਹੈ। ਭਿੱਜੀ ਹੋਈ ਮੂੰਗਫਲੀ ਨੂੰ ਜੇਕਰ ਤੁਸੀਂ ਗੁੜ ਦੇ ਨਾਲ ਖਾਂਦੇ ਹੋ ਤਾਂ ਪਿੱਠ ਦਰਦ ਦੀ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਪਾਚਨ ਕਿਰਿਆ ਲਈ ਚੰਗੀ
ਫਾਈਬਰ ਨਾਲ ਭਰਪੂਰ ਚੀਜ਼ਾਂ ਖਾਣ ਨਾਲ ਪਾਚਨ ਕਿਰਿਆ 'ਚ ਮਦਦ ਮਿਲਦੀ ਹੈ। ਮੂੰਗਫਲੀ 'ਚ ਭਰਪੂਰ ਮਾਤਰਾ 'ਚ ਫਾਈਬਰ ਹੁੰਦਾ ਹੈ, ਜੋ ਪਾਚਨ 'ਚ ਮਦਦ ਕਰਦਾ ਹੈ।
ਦਿਲ ਲਈ ਚੰਗੀ
ਭਿੱਜੀ ਮੂੰਗਫਲੀ ਦਾ ਛਿਲਕਾ ਖੂਨ ਦੇ ਪ੍ਰਵਾਹ ਨੂੰ ਸੁਧਾਰਦਾ ਹੈ ਅਤੇ ਦਿਲ ਦੀ ਰੱਖਿਆ ਕਰਦਾ ਹੈ। ਮੂੰਗਫਲੀ ਮੈਟਾਬੋਲਿਜ਼ਮ ਨੂੰ ਤੇਜ਼ ਕਰਦੀ ਹੈ ਅਤੇ ਸਰੀਰ ਦਾ ਤਾਪਮਾਨ ਵਧਾਉਂਦੀ ਹੈ। ਜੋ ਖੂਨ ਦੇ ਪ੍ਰਵਾਹ ਲਈ ਫਾਇਦੇਮੰਦ ਹੁੰਦਾ ਹੈ। ਆਇਰਨ, ਮੈਂਗਨੀਜ਼, ਪੋਟਾਸ਼ੀਅਮ, ਕਾਪਰ, ਕੈਲਸ਼ੀਅਮ ਅਤੇ ਸੇਲੇਨੀਅਮ ਨਾਲ ਭਰਪੂਰ ਭਿਉਂ ਹੋਈ ਮੂੰਗਫਲੀ ਨੂੰ ਸਵੇਰੇ ਖਾਲੀ ਪੇਟ ਖਾਣ ਨਾਲ ਗੈਸ ਅਤੇ ਐਸੀਡਿਟੀ ਘੱਟ ਹੁੰਦੀ ਹੈ।
ਹੋਰ ਪੜ੍ਹੋ : ਘਰ 'ਚ ਗਾੜ੍ਹੀ ਦਹੀਂ ਜਮਾਉਣ ਲਈ ਅਪਣਾਓ ਇਹ ਟਿਪਸ, ਮਿਲੇਗਾ ਬਾਜ਼ਾਰ ਵਰਗਾ ਸੁਆਦ
ਅੱਖਾਂ ਲਈ ਲਾਹੇਵੰਦ
ਮੂੰਗਫਲੀ ਵਿੱਚ ਮੌਜੂਦ ਵਿਟਾਮਿਨ ਅੱਖਾਂ ਦੀ ਰੋਸ਼ਨੀ ਅਤੇ ਯਾਦਦਾਸ਼ਤ ਵਧਾਉਣ ਵਿੱਚ ਮਦਦ ਕਰਦੇ ਹਨ। ਸਵੇਰੇ ਮੂੰਗਫਲੀ ਖਾਣ ਨਾਲ ਬੱਚਿਆਂ ਅਤੇ ਵੱਡਿਆਂ ਦੀ ਯਾਦਦਾਸ਼ਤ ਤੇਜ਼ ਹੁੰਦੀ ਹੈ।
ਭਿੱਜੀ ਮੂੰਗਫਲੀ ਖਾਣ ਦਾ ਸਹੀ ਸਮਾਂ (right time to eat soaked peanuts)
ਮਾਹਿਰਾਂ ਅਨੁਸਾਰ ਭਿੱਜੀ ਮੂੰਗਫਲੀ ਖਾਣ ਦਾ ਸਭ ਤੋਂ ਵਧੀਆ ਸਮਾਂ ਸਵੇਰ ਦੇ ਨਾਸ਼ਤੇ ਤੋਂ ਪਹਿਲਾਂ ਹੈ। ਜੇਕਰ ਤੁਹਾਨੂੰ ਭੁੱਖ ਲੱਗਦੀ ਹੈ, ਤਾਂ ਤੁਸੀਂ ਸਨੈਕ ਦੇ ਤੌਰ 'ਤੇ ਮੂੰਗਫਲੀ ਵੀ ਖਾ ਸਕਦੇ ਹੋ। ਮੂੰਗਫਲੀ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ, ਇਸ ਲਈ ਰਾਤ ਨੂੰ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਮੂੰਗਫਲੀ ਵਿੱਚ ਕੈਲੋਰੀ ਜ਼ਿਆਦਾ ਹੁੰਦੀ ਹੈ। ਇਸ ਲਈ ਇਨ੍ਹਾਂ ਨੂੰ ਜ਼ਿਆਦਾ ਮਾਤਰਾ 'ਚ ਨਹੀਂ ਖਾਣਾ ਚਾਹੀਦਾ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )