(Source: ECI/ABP News/ABP Majha)
How to Make Thick Curd: ਘਰ 'ਚ ਗਾੜ੍ਹੀ ਦਹੀਂ ਜਮਾਉਣ ਲਈ ਅਪਣਾਓ ਇਹ ਟਿਪਸ, ਮਿਲੇਗਾ ਬਾਜ਼ਾਰ ਵਰਗਾ ਸੁਆਦ
Curd at home: ਸਵਾਦਿਸ਼ਟ ਹੋਣ ਦੇ ਨਾਲ ਸਿਹਤ ਨੂੰ ਕਈ ਫਾਇਦੇ ਵੀ ਦਿੰਦੀ ਹੈ। ਇਸ ਲਈ ਦਹੀਂ ਲਗਭਗ ਹਰ ਭਾਰਤੀ ਘਰ ਵਿੱਚ ਤਿਆਰ ਕੀਤਾ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਗੱਲ ਤੋਂ ਨਿਰਾਸ਼ ਹੁੰਦੇ ਹਨ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਪਰ ਬਾਜ਼ਾਰ ਵਰਗੀ...
How to Make Thick Curd: ਹਰ ਕਿਸੇ ਨੂੰ ਦਹੀਂ ਖਾਣਾ ਬਹੁਤ ਪਸੰਦ ਹੁੰਦਾ ਹੈ। ਬਹੁਤ ਸਾਰੇ ਘਰਾਂ ਦੇ ਵਿੱਚ ਸਵੇਰ ਦਾ ਨਾਸ਼ਤਾ ਦਹੀਂ ਦੇ ਨਾਲ ਹੀ ਹੁੰਦਾ ਹੈ। ਬਸ ਗਰਮੀਆਂ ਸ਼ੁਰੂ ਹੋਣ ਵਾਲੀਆਂ ਹਨ, ਤਾਂ ਲੋਕਾਂ ਦੇ ਵਿੱਚ ਦਹੀਂ ਦਾ ਸੇਵਨ ਵੱਧ ਜਾਵੇਗਾ। ਕੁੱਝ ਲੋਕ ਫਿੱਕੀ ਦਹੀਂ, ਕੁੱਝ ਨਮਕ ਜਾਂ ਖੰਡ ਪਾ ਕੇ ਖਾਣਾ ਪਸੰਦ ਕਰਦੇ ਹਨ। ਇਹ ਸਵਾਦਿਸ਼ਟ ਹੋਣ ਦੇ ਨਾਲ ਸਿਹਤ ਨੂੰ ਕਈ ਫਾਇਦੇ ਵੀ ਦਿੰਦੀ ਹੈ। ਇਸ ਲਈ ਦਹੀਂ ਲਗਭਗ ਹਰ ਭਾਰਤੀ ਘਰ ਵਿੱਚ ਤਿਆਰ ਕੀਤਾ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਗੱਲ ਤੋਂ ਨਿਰਾਸ਼ ਹੁੰਦੇ ਹਨ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਪਰ ਬਾਜ਼ਾਰ ਵਰਗੀ ਗਾੜ੍ਹੀ ਦਹੀਂ ਘਰ ਦੇ ਵਿੱਚ ਨਹੀਂ ਜੰਮ ਪਾਉਂਦੀ ਹੈ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੀ ਗਲਤੀ 'ਤੇ ਧਿਆਨ ਦਿਓ ਕਿ ਦਹੀਂ ਠੀਕ ਕਿਉਂ ਨਹੀਂ ਸੈੱਟ ਹੋ ਰਹੀ। ਕੁੱਝ ਲੋਕਾਂ ਨੂੰ ਦਹੀਂ ਜਮਾਉਣ ਦਾ ਸਹੀ ਤਰੀਕਾ ਨਹੀਂ ਪਤਾ ਹੁੰਦਾ, ਜਿਸ ਕਾਰਨ ਕਈ ਵਾਰ ਦਹੀਂ ਸੈੱਟ ਨਹੀਂ ਹੋ ਪਾਉਂਦੀ।
ਦਹੀਂ ਜਮਾਉਂਦੇ ਸਮੇਂ ਨਾ ਕਰੋ ਇਹ ਗਲਤੀਆਂ
ਉਬਾਲ ਕੇ ਦੁੱਧ
ਕਈ ਵਾਰ ਅਸੀਂ ਦੁੱਧ ਨੂੰ ਉਬਾਲ ਕੇ ਤੁਰੰਤ ਠੰਡਾ ਕਰ ਦਿੰਦੇ ਹਾਂ, ਜਿਸ ਕਾਰਨ ਦੁੱਧ ਦਹੀਂ ਹੋ ਕੇ ਪਾਣੀ ਵਿਚ ਬਦਲ ਜਾਂਦਾ ਹੈ। ਇਸ ਲਈ ਕਦੇ ਵੀ ਗਰਮ ਦੁੱਧ 'ਚ ਦਹੀਂ ਪਾਉਣ ਦੀ ਗਲਤੀ ਨਾ ਕਰੋ। ਦਹੀਂ ਬਣਾਉਣ ਤੋਂ ਪਹਿਲਾਂ ਦੁੱਧ ਨੂੰ ਠੰਡਾ ਹੋਣ ਲਈ ਛੱਡ ਦਿਓ ਅਤੇ ਫਿਰ ਉਸ ਵਿੱਚ ਦਹੀਂ ਦਾ ਜਾਗ ਲਗਾਓ।
ਦਹੀਂ ਵਾਲੇ ਭਾਂਡੇ ਨੂੰ ਹਿਲਾਓ ਨਾ
ਕੁਝ ਲੋਕ ਇਹ ਜਾਣਨ ਲਈ ਉਤਸੁਕ ਹੁੰਦੇ ਹਨ ਕਿ ਦਹੀਂ ਸੈੱਟ ਹੋ ਗਿਆ ਜਾਂ ਨਹੀਂ। ਇਸ ਸਬੰਧੀ ਉਹ ਜਾਂਚ ਕਰਨ ਲਈ ਭਾਂਡੇ ਦੇ ਢੱਕਣ ਨੂੰ ਵਾਰ-ਵਾਰ ਹਟਾਉਂਦੇ ਰਹਿੰਦੇ ਹਨ, ਜਿਸ ਨਾਲ ਦਹੀਂ ਲਗਾਉਣ ਦੀ ਪ੍ਰਕਿਰਿਆ ਵਿਚ ਰੁਕਾਵਟ ਆ ਸਕਦੀ ਹੈ। ਇਸ ਲਈ, ਇਹ ਜ਼ਰੂਰੀ ਹੈ ਕਿ ਜਦੋਂ ਵੀ ਤੁਸੀਂ ਦਹੀਂ ਨੂੰ ਸੈੱਟ ਕਰਨ ਲਈ ਰੱਖੋ, ਤਾਂ ਇਸ ਨੂੰ ਘੱਟੋ-ਘੱਟ 8 ਘੰਟਿਆਂ ਲਈ ਅਜਿਹੀ ਜਗ੍ਹਾ 'ਤੇ ਰੱਖੋ ਜਿੱਥੇ ਤੁਹਾਡੇ ਹੱਥ ਇਸ ਨੂੰ ਛੂਹ ਨਾ ਸਕਣ।
ਦੁੱਧ ਪੂਰੀ ਤਰ੍ਹਾਂ ਠੰਡਾ ਨਹੀਂ ਹੋਣਾ ਚਾਹੀਦਾ
ਦਹੀਂ ਜਮਾਉਣ ਸਮੇਂ, ਦੁੱਧ ਨਾ ਤਾਂ ਪੂਰੀ ਤਰ੍ਹਾਂ ਗਰਮ ਹੋਣਾ ਚਾਹੀਦਾ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਠੰਡਾ। ਦੁੱਧ ਦਾ ਤਾਪਮਾਨ ਜਾਣਨ ਲਈ, ਇਸ ਵਿੱਚ ਇੱਕ ਉਂਗਲੀ ਡੁਬੋ ਦਿਓ ਅਤੇ ਜੇਕਰ ਤੁਸੀਂ ਉਂਗਲੀ ਵਿੱਚ ਥੋੜ੍ਹਾ ਜਿਹਾ ਸੇਕ ਮਹਿਸੂਸ ਕਰਦੇ ਹੋ, ਤਾਂ ਦਹੀਂ ਨੂੰ ਸੈੱਟ ਹੋਣ ਲਈ ਰੱਖੋ। ਜੇਕਰ ਤੁਸੀਂ ਇਹ ਟਿਪਸ ਅਪਣਾਓਗੇ ਤਾਂ ਤੁਸੀਂ ਘਰ ਦੇ ਵਿੱਚ ਹੀ ਗਾੜ੍ਹੀ ਦਹੀਂ ਜੰਮਾ ਪਾਵੋਗੇ।
Check out below Health Tools-
Calculate Your Body Mass Index ( BMI )