(Source: ECI/ABP News/ABP Majha)
Health News: ਐਵੇਂ ਨਾ ਜਾਣੋ ਖਸਖਸ ਨੂੰ, ਬੜੇ ਫਾਇਦਮੰਦ ਹੈ ਇਹ
Benefits Of Khus Khus: ਆਯੂਰਵੇਦ 'ਚ ਮੂੰਹ ਦਾ ਅਲਸਰ ਸਰੀਰ 'ਚ ਗਰਮੀ ਦੇ ਕਾਰਨ ਹੁੰਦਾ ਹੈ। ਇਸ ਲਈ ਥੋੜ੍ਹੀ ਖੰਡ ਅਤੇ ਖਸਖਸ ਪੀਸ ਕੇ ਲੈਣ ਨਾਲ ਮੂੰਹ ਦੇ ਅਲਸਰ 'ਚ ਅਰਾਮ ਮਿਲਦਾ ਹੈ।
ਚੰਡੀਗੜ੍ਹ: ਆਯੂਰਵੇਦ 'ਚ ਮੂੰਹ ਦਾ ਅਲਸਰ ਸਰੀਰ 'ਚ ਗਰਮੀ ਦੇ ਕਾਰਨ ਹੁੰਦਾ ਹੈ। ਇਸ ਲਈ ਥੋੜ੍ਹੀ ਖੰਡ ਅਤੇ ਖਸਖਸ ਪੀਸ ਕੇ ਲੈਣ ਨਾਲ ਮੂੰਹ ਦੇ ਅਲਸਰ 'ਚ ਅਰਾਮ ਮਿਲਦਾ ਹੈ। ਕਾਲੀ ਖਸਖਸ ਵੀ ਬਹੁਤ ਉਪਯੋਗੀ ਹੁੰਦੀ ਹੈ।
ਕਬਜ਼ ਤੋਂ ਛੁਟਕਾਰਾ — ਇਹ ਕਬਜ਼ ਦੀ ਸਮੱਸਿਆ ਲਈ ਬਹੁਤ ਵਧੀਆ ਦਵਾਈ ਹੈ। ਇਸ ਲਈ ਕੁਝ ਪੀਸੀ ਹੋਈ ਖਸਖਸ ਨੂੰ ਭੋਜਨ ਤੋਂ ਪਹਿਲਾਂ ਲਓ ਅਤੇ ਭੋਜਨ 'ਚ ਵੀ ਸ਼ਾਮਿਲ ਕਰੋ।
ਨੀਂਦ ਨਾ ਆਉਣ ਦੀ ਸਮੱਸਿਆ — ਇਹ ਨੀਂਦ ਨਾ ਆਉਣ ਦੀ ਸਮੱਸਿਆ ਲਈ ਵੀ ਉਪਯੋਗੀ ਹੈ। ਇਸ ਲਈ ਖਸਖਸ ਦਾ ਦੁੱਧ ਨਿਕਾਲ ਕੇ ਅਤੇ ਖੰਡ ਮਿਲਾ ਕੇ ਪੀਣ ਨਾਲ ਇਸ ਸਮੱਸਿਆ ਦਾ ਹਲ ਨਿਕਲ ਸਕਦਾ ਹੈ।
ਦਿਲ ਦੀ ਸਿਹਤ ਲਈ — ਇਸ ਦੀ ਕੁਝ ਮਾਤਰਾ ਰੋਜ਼ ਆਪਣੇ ਭੋਜਨ 'ਚ ਸ਼ਾਮਿਲ ਕਰਨ ਨਾਲ ਦਿਲ ਦੀ ਸਿਹਤ 'ਚ ਸੁਧਾਰ ਹੁੰਦਾ ਹੈ।
ਹੱਡਿਆਂ ਦੀ ਮਜ਼ਬੂਤੀ ਲਈ - ਇਸ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ । ਇਸ ਦਾ ਪੇਸਟ ਜੋੜਾਂ ਦੇ ਦਰਦ ਅਤੇ ਸੋਜ 'ਤੇ ਲਗਾਉਣ ਨਾਲ ਅਰਾਮ ਮਿਲਦਾ ਹੈ।
ਚਮੜੀ ਦੇ ਰੋਗ — ਇਸ ਦੇ ਪੇਸਟ ਨੂੰ ਸੁੱਕੀ ਚਮੜੀ ਜਾਂ ਰੈਸ਼ੇਜ਼ 'ਤੇ ਲਗਾਉਣ ਨਾਲ ਅਰਾਮ ਮਿਲਦਾ ਹੈ।
ਦਿਮਾਗੀ ਤਾਕਤ ਲਈ — ਇਹ ਦਿਮਾਗ ਦੀ ਤਾਕਤ ਲਈ ਵੀ ਫਾਇਦੇਮੰਦ ਹੈ। ਰੋਗਾਂ ਨਾਲ ਲੜਣ ਦੀ ਸ਼ਕਤੀ - ਇਸ ਦੇ ਬੀਜ ਰੋਗਾਂ ਨਾਲ ਲੜਣ ਦੀ ਸ਼ਕਤੀ ਵਧਾਉਂਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )