Eating too much carrot: ਗਾਜਰ ਦਾ ਸੇਵਨ ਹੱਦ ਨਾਲੋਂ ਕਰ ਰਹੇ ਹੋ ਵੱਧ , ਤਾਂ ਰੁਕੋ...ਪਹਿਲਾਂ ਜਾਣ ਲਓ ਇਸ ਦੇ ਨੁਕਸਾਨ
health problems: ਜੇਕਰ ਤੁਸੀਂ ਸਰਦੀਆਂ ਵਿੱਚ ਬਹੁਤ ਜ਼ਿਆਦਾ ਗਾਜਰ ਖਾਂਦੇ ਹੋ ਤਾਂ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜਾਣੋ ਕਿ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
Eating too much carrot: ਸਰਦੀਆਂ ਦੇ ਮੌਸਮ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਰੰਗ-ਬਿਰੰਗੀਆਂ ਸਬਜ਼ੀਆਂ ਖੂਬ ਦੇਖਣ ਨੂੰ ਮਿਲਦੀਆਂ ਹਨ। ਮੌਸਮ ਦੇ ਬਦਲਾਅ ਕਰਕੇ ਲੋਕਾਂ ਦੇ ਖਾਣੇ ਦੇ ਵਿੱਚ ਵੀ ਬਦਲਾਅ ਆ ਜਾਂਦਾ ਹੈ। ਸਰਦੀਆਂ ਦੀਆਂ ਸਬਜ਼ੀਆਂ ਵਿੱਚੋਂ ਇੱਕ ਹੈ ਗਾਜਰ (carrot), ਜਿਸ ਨੂੰ ਲੋਕ ਪਕਾ ਕੇ ਸਬਜ਼ੀ ਬਣਾਦੇ ਨੇ ਅਤੇ ਇਸ ਤੋਂ ਮਿੱਠੇ ਦੇ ਵਿੱਚ ਗਜਰੇਲਾ (Gajar ka halwa) ਬਣਾ ਕੇ ਖਾਂਦੇ ਹਨ। ਲੋਕ ਗਾਜਰਾਂ ਨੂੰ ਬਹੁਤ ਜ਼ਿਆਦਾ ਖਾਂਦੇ ਹਨ। ਕਈ ਲੋਕ ਗਾਜਰ ਦਾ ਅਚਾਰ ਵੀ ਖਾਂਦੇ ਹਨ। ਪਰ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਗਾਜਰ ਨੂੰ ਜ਼ਿਆਦਾ ਮਾਤਰਾ ਵਿੱਚ ਖਾਣਾ ਬਹੁਤ ਨੁਕਸਾਨਦੇਹ ਹੈ। ਜ਼ਿਆਦਾ ਗਾਜਰ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸਰਦੀਆਂ ਵਿੱਚ ਲੋਕ ਗਾਜਰਾਂ ਨੂੰ ਬਹੁਤ ਜ਼ਿਆਦਾ ਖਾਂਦੇ ਹਨ। ਕਈ ਲੋਕ ਇਸ ਨੂੰ ਮਿਲਾ ਕੇ ਪਰਾਂਠਾ, ਹਲਵਾ, ਸਲਾਦ, ਅਚਾਰ, ਸੂਪ, ਸਬਜ਼ੀ, ਅਤੇ ਹੋਰ ਕਈ ਚੀਜ਼ਾਂ ਬਣਾਉਂਦੇ ਹਨ।
ਪਰ ਕੀ ਤੁਸੀਂ ਜਾਣਦੇ ਹੋ ਕਿ ਗਾਜਰ ਜਿੱਥੇ ਤੁਹਾਡੀ ਸਿਹਤ ਲਈ ਫਾਇਦੇਮੰਦ ਹੈ, ਉੱਥੇ ਹੀ ਇਸ ਨੂੰ ਜ਼ਿਆਦਾ ਖਾਣ ਦੇ ਨੁਕਸਾਨ ਵੀ ਹਨ। ਆਓ ਜਾਣਦੇ ਹਾਂ ਗਾਜਰ ਖਾਣ ਨਾਲ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ।
ਇਸ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਗਾਜਰ ਨਹੀਂ ਖਾਣੀ ਚਾਹੀਦੀ
- ਜਿਨ੍ਹਾਂ ਲੋਕਾਂ ਨੂੰ ਬੀਪੀ ਅਤੇ ਬਲੱਡ ਸ਼ੂਗਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਜ਼ਿਆਦਾ ਗਾਜਰ ਨਹੀਂ ਖਾਣੀ ਚਾਹੀਦੀ। ਇਸ ਨੂੰ ਖਾਣ ਨਾਲ ਬਲੱਡ ਸ਼ੂਗਰ ਲੈਵਲ ਵਧ ਸਕਦਾ ਹੈ। ਅਜਿਹੇ ਲੋਕਾਂ ਨੂੰ ਗਾਜਰ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
- ਜਿਨ੍ਹਾਂ ਲੋਕਾਂ ਨੂੰ ਨੀਂਦ ਦੀ ਸਮੱਸਿਆ ਹੈ। ਉਨ੍ਹਾਂ ਨੂੰ ਗਾਜਰ ਤੋਂ ਦੂਰ ਰਹਿਣਾ ਚਾਹੀਦਾ ਹੈ। ਮਾਹਿਰਾਂ ਅਨੁਸਾਰ ਗਾਜਰ ਦਾ ਪੀਲਾ ਹਿੱਸਾ ਗਰਮ ਹੁੰਦਾ ਹੈ। ਇਸ ਨੂੰ ਬਹੁਤ ਜ਼ਿਆਦਾ ਖਾਣ ਨਾਲ ਪੇਟ ਵਿਚ ਗਰਮੀ ਅਤੇ ਗਲੇ ਵਿਚ ਜਲਣ ਹੋ ਸਕਦੀ ਹੈ।
- ਜ਼ਿਆਦਾ ਗਾਜਰ ਖਾਣ ਨਾਲ ਵੀ ਦੰਦਾਂ ਦਾ ਦਰਦ ਹੋ ਸਕਦਾ ਹੈ। ਗਾਜਰ ਦਾ ਪੀਲਾ ਹਿੱਸਾ ਤੁਹਾਡੇ ਦੰਦਾਂ ਨੂੰ ਕਾਫੀ ਹੱਦ ਤੱਕ ਕਮਜ਼ੋਰ ਕਰ ਸਕਦਾ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਦੰਦਾਂ ਦੀ ਸਮੱਸਿਆ ਹੈ, ਉਨ੍ਹਾਂ ਨੂੰ ਜ਼ਿਆਦਾ ਗਾਜਰ ਨਹੀਂ ਖਾਣੀ ਚਾਹੀਦੀ।
ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਜ਼ਿਆਦਾ ਗਾਜਰ ਨਹੀਂ ਖਾਣੀ ਚਾਹੀਦੀ
ਗਾਜਰ ਫਾਈਬਰ ਨਾਲ ਭਰਪੂਰ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਰੋਜ਼ਾਨਾ ਗਾਜਰ ਖਾਂਦੇ ਹੋ ਤਾਂ ਸਰੀਰ 'ਚ ਫਾਈਬਰ ਦਾ ਪੱਧਰ ਵਧ ਸਕਦਾ ਹੈ। ਜਿਸ ਕਾਰਨ ਤੁਹਾਨੂੰ ਪੇਟ ਦਰਦ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਗਾਜਰ 'ਚ ਫਾਈਬਰ ਦੇ ਨਾਲ-ਨਾਲ ਕੈਰੋਟੀਨ ਵੀ ਕਾਫੀ ਮਾਤਰਾ 'ਚ ਹੁੰਦਾ ਹੈ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਚਮੜੀ ਦਾ ਰੰਗ ਵੀ ਬਦਲ ਸਕਦਾ ਹੈ। ਸਰੀਰ ਵਿੱਚ ਕੈਰੋਟੀਨ ਦੀ ਮਾਤਰਾ ਵਧਣ ਨਾਲ ਚਮੜੀ ਦਾ ਪੀਲਾਪਨ ਵੀ ਵਧ ਸਕਦਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਜਿਹੜੀਆਂ ਔਰਤਾਂ ਦੁੱਧ ਚੁੰਘਾਉਂਦੀਆਂ ਹਨ, ਉਨ੍ਹਾਂ ਨੂੰ ਜ਼ਿਆਦਾ ਗਾਜਰ ਨਹੀਂ ਖਾਣੀ ਚਾਹੀਦੀ। ਕਿਉਂਕਿ ਜ਼ਿਆਦਾ ਗਾਜਰ ਖਾਣ ਨਾਲ ਦੁੱਧ ਦਾ ਸਵਾਦ ਬਦਲ ਸਕਦਾ ਹੈ।
ਹੋਰ ਪੜ੍ਹੋ : ਜਿਹੜੇ ਲੋਕ ਰਜਾਈ ਨਾਲ ਮੂੰਹ ਢੱਕ ਕੇ ਸੌਂਦੇ ਨੇ ਹੋ ਜਾਓ ਸਾਵਧਾਨ! ਇਹ ਆਦਤ ਸਰੀਰ ਲਈ ਪੈ ਸਕਦੀ ਭਾਰੀ
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )