ਪੜਚੋਲ ਕਰੋ
ਸਿਆਲ ’ਚ ਦਹੀਂ ਖਾਣ ਦੇ ਗਜ਼ਬ ਫਾਇਦੇ...ਜਾਣੋ ਸਹੀ ਤਰੀਕਾ
ਦਹੀਂ ਵਿੱਚ ਪ੍ਰੋਬਾਇਓਟਿਕ ਬੈਕਟੀਰੀਆ ਹੁੰਦੇ ਹਨ ਜੋ ਪਚਨ ਤੰਤਰ ਨੂੰ ਸਹੀ ਰੱਖਦੇ ਹਨ। ਸਿਆਲ ਵਿੱਚ ਬਿਮਾਰੀਆਂ ਤੋਂ ਬਚਾਉਣ ਲਈ ਦਹੀਂ ਸਹਾਇਕ ਹੈ। ਦਹੀਂ ਖਾਣ ਨਾਲ ਤਵਚਾ ਨਰਮ ਤੇ ਚਮਕਦਾਰ ਬਣਦੀ ਹੈ।
( Image Source : AI )
1/6

ਸਰਦੀਆਂ ’ਚ ਦਹੀਂ ਨੂੰ ਸਹੀ ਢੰਗ ਦੇ ਨਾਲ ਡਾਇਟ ’ਚ ਸ਼ਾਮਲ ਕਰਨਾ ਚਾਹੀਦਾ ਹੈ। ਦਹੀਂ ’ਚ ਕੈਲਸ਼ੀਅਮ, ਪ੍ਰੋਬਾਇਓਟਿਕਸ ਅਤੇ ਵਿਟਾਮਿਨ ਡੀ ਸ਼ਾਮਲ ਹਨ, ਜੋ ਸਿਰਫ ਪਾਚਨ ਤੰਤਰ ਨੂੰ ਸਹੀ ਨਹੀਂ ਰੱਖਦੇ, ਸਗੋਂ ਇਮਿਊਨ ਸਿਸਟਮ ਨੂੰ ਮਜ਼ਬੂਤ ਅਤੇ ਹੱਡੀਆਂ ਨੂੰ ਤਾਕਤਵਰ ਬਣਾਉਂਦੇ ਹਨ।
2/6

ਦਹੀ ’ਚ ਪੋਸ਼ਕ ਤੱਤ ਜਿਵੇਂ ਕਿ ਕੈਲਸ਼ੀਅਮ, ਪ੍ਰੋਟੀਨ ਅਤੇ ਵਿਟਾਮਿਨ B12 ਹੁੰਦੇ ਹਨ, ਜੋ ਸਰਦੀਆਂ ’ਚ ਰੋਗ-ਪ੍ਰਤੀਰੋਧਕ ਤਾਕਤ ਵਧਾਉਂਦੇ ਹਨ।
3/6

ਸਿਆਲ ਵਿੱਚ ਦਹੀਂ ਸਰੀਰ ਦੇ ਅੰਦਰੂਨੀ ਤਾਪਮਾਨ ਨੂੰ ਸਹੀ ਰੱਖਣ ਵਿੱਚ ਮਦਦ ਕਰਦਾ ਹੈ। ਦਹੀਂ ਵਿੱਚ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਅਤੇ ਦੰਦਾਂ ਲਈ ਲਾਭਦਾਇਕ ਹੈ।
4/6

ਦਹੀਂ ਵਿੱਚ ਵਿਟਾਮਿਨ B12 ਅਤੇ ਰਿਬੋਫਲੇਵਿਨ ਹੁੰਦੇ ਹਨ ਜੋ ਸਿਹਤ ਨੂੰ ਬਿਹਤਰ ਬਣਾਉਂਦੇ ਹਨ। ਦਹੀਂ ਖਾਣ ਨਾਲ ਕੋਲੈਸਟ੍ਰੋਲ ਦੇ ਲੈਵਲ ਘਟਦੇ ਹਨ ਅਤੇ ਦਿਲ ਤੰਦਰੁਸਤ ਰਹਿੰਦਾ ਹੈ।
5/6

ਦਹੀਂ ਖਾਣ ਨਾਲ ਪੇਟ ਭਰਿਆ ਮਹਿਸੂਸ ਹੁੰਦਾ ਹੈ ਜੋ ਓਵਰਈਟਿੰਗ ਤੋਂ ਬਚਾਉਂਦਾ ਹੈ। ਦਹੀਂ ਵਿੱਚ ਘੱਟ ਕੈਲੋਰੀ ਹੁੰਦੀ ਹੈ, ਇਸ ਲਈ ਇਹ ਵਜ਼ਨ ਘਟਾਉਣ ਵਿੱਚ ਮਦਦ ਕਰਦਾ ਹੈ
6/6

ਦਹੀਂ ਸਿਰਫ ਤਾਜ਼ਾ ਅਤੇ ਕਮਰੇ ਦੇ ਤਾਪਮਾਨ 'ਤੇ ਖਾਣਾ ਚਾਹੀਦਾ ਹੈ। ਬਹੁਤ ਠੰਡੀ ਦਹੀ ਸਰੀਰ ਨੂੰ ਠੰਢਕ ਦੇ ਸਕਦੀ ਹੈ, ਜਿਸ ਕਾਰਨ ਸਰਦੀ ਲੱਗ ਸਕਦੀ ਹੈ। ਦਹੀ ਨੂੰ ਦਿਨ ਦੇ ਸਮੇਂ ਖਾਣਾ ਬਿਹਤਰ ਹੁੰਦਾ ਹੈ। ਰਾਤ ਨੂੰ ਇਸ ਨੂੰ ਖਾਣਾ ਤੋਂ ਮਨਾ ਕੀਤਾ ਜਾਂਦਾ ਹੈ, ਕਿਉਂਕਿ ਇਸ ਨਾਲ ਖਾਂਸੀ-ਜ਼ੁਕਾਮ ਜਾਂ ਪਚਣ ਸੰਬੰਧੀ ਸਮੱਸਿਆ ਹੋ ਸਕਦੀ ਹੈ।
Published at : 19 Jan 2025 09:45 PM (IST)
ਹੋਰ ਵੇਖੋ
Advertisement
Advertisement





















