(Source: ECI/ABP News/ABP Majha)
ਚਾਵਲਾਂ ਦਾ ਇੱਕ ਕਟੋਰੀ ਪਾਣੀ ਠੀਕ ਕਰ ਦੇਵੇਗਾ ਵਾਇਰਲ ਬੁਖ਼ਾਰ, ਹੋਣਗੇ ਇਹ ਵੀ 10 ਫ਼ਾਇਦੇ
ਚਾਵਲ ਪਕਾਉਣ ਦੇ ਬਾਅਦ ਉਸਦਾ ਪਾਣੀ ਸੁੱਟਣ ਦੀ ਥਾਂ ਪੀਤਾ ਜਾਵੇ ਤਾਂ ਉਹ ਕਈ ਸਾਰੇ ਫ਼ਾਇਦੇ ਕਰਦਾ ਹੈ। ਮਾਹਿਰਾਂ ਦੇ ਮੁਤਾਬਿਕ ਚਾਵਲ ਦਾ ਪਾਣੀ ਚਮੜੀ, ਵਾਲਾਂ ਅਤੇ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਚੰਡੀਗੜ੍ਹ :ਚਾਵਲ ਪਕਾਉਣ ਦੇ ਬਾਅਦ ਉਸਦਾ ਪਾਣੀ ਸੁੱਟਣ ਦੀ ਥਾਂ ਪੀਤਾ ਜਾਵੇ ਤਾਂ ਉਹ ਕਈ ਸਾਰੇ ਫ਼ਾਇਦੇ ਕਰਦਾ ਹੈ। ਮਾਹਿਰਾਂ ਦੇ ਮੁਤਾਬਿਕ ਚਾਵਲ ਦਾ ਪਾਣੀ ਚਮੜੀ, ਵਾਲਾਂ ਅਤੇ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਚਾਵਲ ਦਾ ਪਾਣੀ ਬਣਾਉਣ ਲਈ ਚਾਵਲ ਨੂੰ ਧੋ ਕੇ ਥੋੜ੍ਹਾ ਜ਼ਿਆਦਾ ਪਾਣੀ ਪਾ ਕੇ ਪਕਾਓ। ਜਦੋਂ ਤੁਹਾਨੂੰ ਲੱਗੇ ਕਿ ਚਾਵਲ ਪੂਰੇ ਪੱਕ ਚੁੱਕੇ ਹਨ ਤਾਂ ਉਨ੍ਹਾਂ ਵਿੱਚ ਬੱਚੇ ਪਾਣੀ ਨੂੰ ਕੱਢ ਕੇ ਵੱਖ ਭਾਂਡੇ ਵਿੱਚ ਰੱਖ ਲਓ। ਇਸ ਨੂੰ ਠੰਢਾ ਹੋਣ ਤੋਂ ਬਾਅਦ ਵਰਤੋ। ਚਾਵਲ ਦੇ ਇਸ ਪਾਣੀ ਵਿੱਚ ਅਜਿਹੇ ਭਰਪੂਰ ਕਾਰਬੋਹਾਈਡ੍ਰੇਟ ਅਤੇ ਅਮੀਨੋ ਐਸਿਡ ਹੁੰਦੇ ਹਨ, ਜੋ ਸਰੀਰ ਨੂੰ ਐਨਰਜੀ ਅਤੇ ਕਈ ਲਾਭ ਦਿੰਦੇ ਹਨ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਚਾਵਲ ਦਾ ਪਾਣੀ ਪੀਣ ਨਾਲ ਹੋਣ ਵਾਲੇ ਫ਼ਾਇਦੇ:
1 ਚਾਵਲ ਦੇ ਪਾਣੀ ਵਿੱਚ ਭਰਪੂਰ ਕਾਰਬੋਹਾਈਡ੍ਰੇਟ ਹੁੰਦੇ ਹਨ। ਇਸ ਨੂੰ ਪੀਣ ਤੋਂ ਬਾਅਦ ਸਰੀਰ ਵਿੱਚ ਐਨਰਜੀ ਆਉਂਦੀ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ।
2 ਰੋਜ਼ ਚਾਵਲ ਦੇ ਪਾਣੀ ਨਾਲ ਮੂੰਹ ਧੋ ਕੇ ਕੀਲ-ਮੁਹਾਸੇ, ਦਾਗ਼-ਧੱਬਿਆਂ ਤੋਂ ਛੁਟਕਾਰਾ ਮਿਲਦਾ ਹੈ। ਚਮੜੀ ਵੀ ਕੋਮਲ ਹੁੰਦੀ ਹੈ ਅਤੇ ਚਮਕ ਵਧਦੀ ਹੈ।
3 ਚਾਵਲ ਦੇ ਪਾਣੀ ਨੂੰ ਵਾਲਾਂ ਵਿੱਚ ਸ਼ੈਂਪੂ ਕਰਨ ਦੇ ਬਾਅਦ ਕੰਡੀਸ਼ਨਰ ਦੀ ਤਰ੍ਹਾਂ ਵਰਤਿਆ ਜਾ ਸਕਦਾ ਹੈ। ਇਸ ਨਾਲ ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਅਤੇ ਨਾਲ ਹੀ ਵਾਲ ਸਿਲਕੀ ਹੋਣਗੇ ਤੇ ਜਲਦੀ ਵਧਣਗੇ।
4 ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਕਾਟਨ ਬਾਲ ਨਾਲ ਚਾਵਲ ਦਾ ਪਾਣੀ ਅੱਖਾਂ ਦੇ ਆਲੇ-ਦੁਆਲੇ ਲਗਾਉਣ ਨਾਲ ਕੁੱਝ ਹੀ ਦਿਨਾਂ ਵਿੱਚ ਡਾਰਕ ਸਰਕਲ ਦੂਰ ਹੋ ਜਾਣਗੇ।
5 ਚਾਵਲ ਦਾ ਪਾਣੀ ਪੀਣ ਨਾਲ ਹਾਜ਼ਮਾ ਠੀਕ ਹੁੰਦਾ ਹੈ ਤੇ ਕਬਜ਼ ਦੂਰ ਹੁੰਦੀ ਹੈ। ਕਿਉਂਕਿ ਇਸ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦੇ ਹਨ।
6 ਸਰੀਰ ਵਿੱਚ ਪਾਣੀ ਦੀ ਕਮੀ ਹੋਣ 'ਤੇ ਚਾਵਲ ਦਾ ਪਾਣੀ ਪਿਓ। ਛੇਤੀ ਆਰਾਮ ਮਿਲੇਗਾ।
7 ਲੂਜ਼ ਮੋਸ਼ਨ ਹੋਣ ਤੇ ਚਾਵਲ ਦਾ ਪਾਣੀ ਪੀਣ ਨਾਲ ਛੇਤੀ ਆਰਾਮ ਮਿਲਦਾ ਹੈ।
8 ਚਾਵਲ ਦੇ ਪਾਣੀ ਵਿੱਚ ਐਂਟੀ-ਵਾਇਰਲ ਤੱਤ ਹੁੰਦੇ ਹਨ ਜਿਸ ਵਿਚ ਵਾਇਰਲ ਬੁਖ਼ਾਰ ਹੋਣ 'ਤੇ ਚਾਵਲ ਦਾ ਪਾਣੀ ਪੀਣ ਨਾਲ ਆਰਾਮ ਅਤੇ ਤਾਕਤ ਮਿਲਦੀ ਹੈ।
9 ਢਿੱਡ ਵਿੱਚ ਜਲਨ ਹੋਣ ਉੱਤੇ ਚਾਵਲ ਦਾ ਪਾਣੀ ਪੀਣ ਨਾਲ ਠੰਢਕ ਮਿਲਦੀ ਹੈ।
10 ਲਗਾਤਾਰ ਉਲਟੀ ਹੋਣ ਅਤੇ ਚੱਕਰ ਆਉਣ ਉੱਤੇ ਦਿਨ ਵਿੱਚ 2-3 ਵਾਰ 1 ਕੱਪ ਚਾਵਲ ਦਾ ਪਾਣੀ ਪੀਣ ਨਾਲ ਛੇਤੀ ਰਾਹਤ ਮਿਲਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )