(Source: ECI/ABP News/ABP Majha)
Cashew Soaked In Milk: ਇੱਕ ਹਫਤੇ ਤੱਕ ਦੁੱਧ 'ਚ ਭਿਓਂ ਕੇ ਖਾਓ ਕਾਜੂ, ਸਿਹਤ ਨੂੰ ਮਿਲਣਗੇ ਗਜ਼ਬ ਫਾਇਦੇ, ਪੇਟ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਦੂਰ
Soaked Cashew Benefits: ਭਿੱਜੇ ਹੋਏ ਬਦਾਮ ਅਤੇ ਕਿਸ਼ਮਿਸ਼ ਖਾਣ ਦੇ ਫਾਇਦਿਆਂ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਪਰ ਭਿੱਜੇ ਹੋਏ ਕਾਜੂ ਵੀ ਬੇਹੱਦ ਫਾਇਦੇਮੰਦ ਹੁੰਦੇ ਹਨ। ਪਰ ਕਾਜੂ ਨੂੰ ਪਾਣੀ ਦੀ ਤਾਂ ਦੁੱਧ ਦੇ ਵਿੱਚ ਪਿਉਂਣਾ ਪੈਂਦਾ ਹੈ।
Cashew Soaked In Milk Benefits: ਸੁੱਕੇ ਮੇਵੇ ਖਾਣੇ ਸਿਹਤ ਲਈ ਬਹੁਤ ਫਾਇਦੇਮੰਦ ਦੱਸੇ ਜਾਂਦੇ ਹਨ। ਕਾਜੂ, ਬਦਾਮ, ਅਖਰੋਟ ਅਤੇ ਕਿਸ਼ਮਿਸ਼ ਨਾ ਸਿਰਫ਼ ਸਵਾਦ ਪ੍ਰਦਾਨ ਕਰਦੇ ਹਨ ਸਗੋਂ ਕਈ ਸਿਹਤ ਲਾਭ ਵੀ ਪ੍ਰਦਾਨ ਕਰਦੇ ਹਨ। ਭਿੱਜੇ ਹੋਏ ਬਦਾਮ ਅਤੇ ਕਿਸ਼ਮਿਸ਼ ਖਾਣ ਦੇ ਫਾਇਦਿਆਂ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਪਰ ਭਿੱਜੇ ਹੋਏ ਕਾਜੂ ਵੀ ਬੇਹੱਦ ਫਾਇਦੇਮੰਦ ਹੁੰਦੇ ਹਨ। ਫਰਕ ਇਹ ਹੈ ਕਿ ਕਾਜੂ ਨੂੰ ਪਾਣੀ 'ਚ ਨਹੀਂ ਸਗੋਂ ਦੁੱਧ 'ਚ ਭਿਓਂ ਕੇ ਖਾਣਾ ਚਾਹੀਦਾ ਹੈ। ਅੱਜ ਆਓ ਜਾਣਦੇ ਹਾਂ ਕਿ ਜੇਕਰ ਤੁਸੀਂ ਕਾਜੂ (cashews) ਨੂੰ ਇੱਕ ਹਫ਼ਤੇ ਤੱਕ ਦੁੱਧ ਵਿੱਚ ਭਿਓਂ ਕੇ ਸਵੇਰੇ ਖਾਓ ਤਾਂ ਤੁਹਾਨੂੰ ਕੀ-ਕੀ ਫਾਇਦੇ ਮਿਲ ਸਕਦੇ ਹਨ।
ਐਂਟੀ-ਆਕਸੀਡੈਂਟਸ ਨਾਲ ਭਰਪੂਰ ਕਾਜੂ ਨਾ ਸਿਰਫ ਸਰੀਰ ਨੂੰ ਤਾਕਤ ਦਿੰਦੇ ਹਨ ਸਗੋਂ ਕਈ ਬਿਮਾਰੀਆਂ 'ਚ ਵੀ ਫਾਇਦੇਮੰਦ ਹੁੰਦੇ ਹਨ। ਜੇਕਰ ਤੁਸੀਂ ਕਾਜੂ ਨੂੰ ਇਕ ਹਫਤੇ ਤੱਕ ਦੁੱਧ 'ਚ ਭਿਓਂ ਕੇ ਸਵੇਰੇ ਖਾਓ ਤਾਂ ਤੁਹਾਨੂੰ ਗਜ਼ਬ ਫਾਇਦੇ ਮਿਲਣਗੇ।
ਕਾਜੂ ਜੋ ਕਿ ਕੈਲਸ਼ੀਅਮ (calcium) ਦਾ ਚੰਗਾ ਸਰੋਤ ਹੈ। ਇਸ ਵਿੱਚ ਆਇਰਨ, ਜ਼ਿੰਕ ਅਤੇ ਕਈ ਵਿਟਾਮਿਨ ਪਾਏ ਜਾਂਦੇ ਹਨ। ਕਾਜੂ ਦਿਲ ਲਈ ਵੀ ਫਾਇਦੇਮੰਦ ਹੁੰਦੇ ਹਨ ਕਿਉਂਕਿ ਇਨ੍ਹਾਂ 'ਚ ਮੋਨੋਅਨਸੈਚੁਰੇਟਿਡ ਫੈਟੀ ਐਸਿਡ ਪਾਏ ਜਾਂਦੇ ਹਨ। ਇਹ ਵਿਅਕਤੀ ਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖਤਰੇ ਤੋਂ ਬਚਾਉਂਦਾ ਹੈ ਜੇਕਰ ਤੁਸੀਂ ਕਾਜੂ ਨੂੰ ਰਾਤ ਭਰ ਦੁੱਧ 'ਚ ਭਿਓਂ ਕੇ ਸਵੇਰੇ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਡੀਆਂ ਹੱਡੀਆਂ ਹਮੇਸ਼ਾ ਮਜ਼ਬੂਤ ਰਹਿਣਗੀਆਂ।
ਦੁੱਧ ਅਤੇ ਕਾਜੂ ਦੋਵੇਂ ਕੈਲਸ਼ੀਅਮ ਦੇ ਚੰਗੇ ਸਰੋਤ ਹਨ। ਇਸ ਦੇ ਨਾਲ ਹੀ ਕਾਜੂ ਵਿੱਚ ਵਿਟਾਮਿਨ ਬੀ6 ਅਤੇ ਮੈਗਨੀਸ਼ੀਅਮ ਵੀ ਪਾਇਆ ਜਾਂਦਾ ਹੈ। ਇਸ ਲਈ ਦੁੱਧ ਵਿੱਚ ਭਿੱਜੇ ਹੋਏ ਕਾਜੂ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ।
ਜੇਕਰ ਤੁਸੀਂ ਪਤਲੇ ਹੋ ਅਤੇ ਭਾਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਨੂੰ ਕਾਜੂ ਨੂੰ ਦੁੱਧ 'ਚ ਭਿਓਂ ਕੇ ਖਾਣਾ ਚਾਹੀਦਾ ਹੈ। ਫੁੱਲ ਕਰੀਮ ਵਾਲੇ ਦੁੱਧ 'ਚ ਰਾਤ ਭਰ ਭਿੱਜ ਕੇ ਕਾਜੂ ਖਾਣ ਨਾਲ ਤੁਹਾਨੂੰ ਕਾਫੀ ਪ੍ਰੋਟੀਨ ਅਤੇ ਕੈਲੋਰੀ ਮਿਲੇਗੀ। ਇਸ ਨਾਲ ਤੁਹਾਡਾ ਭਾਰ ਵਧੇਗਾ ਅਤੇ ਤੁਹਾਡਾ ਸਰੀਰ ਮਜ਼ਬੂਤ ਬਣੇਗਾ।
ਇਮਿਊਨ ਸਿਸਟਮ ਹੁੰਦਾ ਮਜ਼ਬੂਤ
ਦੁੱਧ ਵਿੱਚ ਭਿੱਜ ਕੇ ਕਾਜੂ ਖਾਣ ਨਾਲ ਤੁਹਾਡੀ ਇਮਿਊਨ ਸਿਸਟਮ ਮਜ਼ਬੂਤ ਹੁੰਦੀ ਹੈ। ਇਸ ਨਾਲ ਤੁਸੀਂ ਮੌਸਮੀ ਅਤੇ ਬੈਕਟੀਰੀਆ ਸੰਬੰਧੀ ਬਿਮਾਰੀਆਂ ਤੋਂ ਬਚੋਗੇ।
ਸਕਿਨ ਲਈ ਲਾਹੇਵੰਦ
ਇਸ ਤੋਂ ਇਲਾਵਾ ਕਾਜੂ 'ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਤੁਹਾਡੇ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ। ਇਹ ਫ੍ਰੀ ਰੈਡੀਕਲਸ ਸਰੀਰ ਅਤੇ ਚਮੜੀ ਦੋਵਾਂ ਲਈ ਹਾਨੀਕਾਰਕ ਹਨ, ਦੁੱਧ ਵਿੱਚ ਭਿੱਜੇ ਹੋਏ ਕਾਜੂ ਖਾਣ ਨਾਲ ਤੁਹਾਡੀ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਇਸ ਨਾਲ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਜਿਵੇਂ ਗੈਸ, ਬਦਹਜ਼ਮੀ, ਕਬਜ਼ ਦੂਰ ਹੋਵੇਗੀ ਅਤੇ ਮੈਟਾਬੋਲਿਜ਼ਮ ਵੀ ਵਧੇਗਾ।
ਹੋਰ ਪੜ੍ਹੋ : ਕੀ ਇਲਾਜ ਦੇ ਨਾਲ ਠੀਕ ਹੋ ਸਕਦਾ HIV? ਇਨ੍ਹਾਂ ਡਾਕਟਰਾਂ ਨੇ ਖੋਜ ਲਿਆ ਇੱਕ ਵਿਸ਼ੇਸ਼ ਇਲਾਜ
Check out below Health Tools-
Calculate Your Body Mass Index ( BMI )