Health News: ਰੋਜ਼ਾਨਾ ਦੀਆਂ ਇਹ ਬੁਰੀਆਂ ਆਦਤਾਂ ਤੁਹਾਡੇ ਗੁਰਦਿਆਂ ਨੂੰ ਪਹੁੰਚਾ ਸਕਦੀਆਂ ਨੁਕਸਾਨ, ਜਾਣੋ ਸਾਹਿਤ ਮਾਹਿਰ ਕੀ ਕਹਿੰਦੇ
Kidney: ਇੱਕ ਸਿਹਤਮੰਦ ਜੀਵਨ ਜੀਣ ਲਈ, ਰੋਜ਼ਾਨਾ ਰੁਟੀਨ ਵਿੱਚ ਸੰਤੁਲਿਤ ਤਰੀਕੇ ਨਾਲ ਭੋਜਨ ਤੋਂ ਲੈ ਕੇ ਸਰੀਰਕ ਗਤੀਵਿਧੀ ਤੱਕ ਹਰ ਚੀਜ਼ ਦਾ ਪਾਲਣ ਕਰਨਾ ਜ਼ਰੂਰੀ ਹੈ। ਅੱਜ ਇਸ ਰਿਪੋਰਟ ਦੇ ਰਾਹੀਂ ਤੁਹਾਨੂੰ ਦੱਸਾਂਗੇ ਕਿਹੜੀਆਂ ਚੀਜ਼ਾਂ ਕਰਕੇ ਕਿਡਨੀ
Health News: ਇੱਕ ਸਿਹਤਮੰਦ ਜੀਵਨ ਜੀਣ ਲਈ, ਰੋਜ਼ਾਨਾ ਰੁਟੀਨ ਵਿੱਚ ਸੰਤੁਲਿਤ ਤਰੀਕੇ ਨਾਲ ਭੋਜਨ ਤੋਂ ਲੈ ਕੇ ਸਰੀਰਕ ਗਤੀਵਿਧੀ ਤੱਕ ਹਰ ਚੀਜ਼ ਦਾ ਪਾਲਣ ਕਰਨਾ ਜ਼ਰੂਰੀ ਹੈ। ਜਿਸ ਤਰ੍ਹਾਂ ਰੋਜ਼ਾਨਾ ਦੀਆਂ ਕੁਝ ਚੰਗੀਆਂ ਆਦਤਾਂ ਤੁਹਾਨੂੰ ਸਿਹਤਮੰਦ ਅਤੇ ਫਿੱਟ (Healthy and fit) ਰੱਖਦੀਆਂ ਹਨ, ਉਥੇ ਹੀ ਸਾਡੀਆਂ ਕੀਤੀਆਂ ਗਲਤੀਆਂ ਸਾਨੂੰ ਬਿਮਾਰ ਵੀ ਕਰ ਸਕਦੀਆਂ ਹਨ। ਜੀ ਹਾਂ ਖਰਾਬ ਜੀਵਨ ਸ਼ੈਲੀ ਸਾਡੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ।
ਅੱਜ ਦੇ ਸਮੇਂ ਵਿੱਚ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਵੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀਆਂ ਹਨ ਅਤੇ ਇਸ ਦੇ ਪਿੱਛੇ ਕਈ ਵਾਰ ਸਾਡੀਆਂ ਆਪਣੀਆਂ ਕੁੱਝ ਗਲਤ ਆਦਤਾਂ ਹੁੰਦੀਆਂ ਹਨ, ਇਸ ਲਈ ਇਨ੍ਹਾਂ ਆਦਤਾਂ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ।
ਕਿਡਨੀ (kidney) ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ, ਜਿਸ ਕਾਰਨ ਸਾਡਾ ਪੂਰਾ ਸਰੀਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਿਆ ਰਹਿੰਦਾ ਹੈ ਪਰ ਸਾਡੀਆਂ ਹੀ ਕੁਝ ਆਦਤਾਂ ਕਿਡਨੀ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਕਈ ਵਾਰ ਇਸ ਕਾਰਨ ਸਥਿਤੀ ਬਹੁਤ ਗੰਭੀਰ ਹੋ ਜਾਂਦੀ ਹੈ। ਤਾਂ ਆਓ ਜਾਣਦੇ ਹਾਂ ਕਿਹੜੀਆਂ ਹਨ ਉਹ ਆਦਤਾਂ।
ਘੱਟ ਪਾਣੀ ਪੀਣ ਦੀ ਆਦਤ
ਹਰ ਕੋਈ ਜਾਣਦਾ ਹੈ ਕਿ ਜਿਉਂਣ ਲਈ ਪਾਣੀ ਪੀਣਾ ਕਿੰਨਾ ਜ਼ਰੂਰੀ ਹੈ ਅਤੇ ਸਿਹਤਮੰਦ ਰਹਿਣ ਲਈ ਦਿਨ ਵਿਚ ਘੱਟੋ-ਘੱਟ ਤਿੰਨ ਲੀਟਰ ਪਾਣੀ ਪੀਣਾ ਸਹੀ ਮੰਨਿਆ ਜਾਂਦਾ ਹੈ। ਪਰ ਕਈ ਲੋਕ ਘੱਟ ਪਾਣੀ ਦਾ ਸੇਵਨ ਕਰਦੇ ਹਨ, ਜੋ ਕਿ ਸਿਹਤ ਦੇ ਲਈ ਬਿਲਕੁਲ ਵੀ ਸਹੀ ਨਹੀਂ ਹੈ। ਬਹੁਤ ਸਾਰਾ ਪਾਣੀ ਪੀਣਾ ਗੁਰਦਿਆਂ ਨੂੰ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਘੱਟ ਪਾਣੀ ਪੀਣ ਨਾਲ ਕਿਡਨੀ 'ਤੇ ਕਾਫੀ ਦਬਾਅ ਪੈਂਦਾ ਹੈ, ਜਿਸ ਨਾਲ ਕਿਡਨੀ ਨੂੰ ਨੁਕਸਾਨ ਹੋ ਸਕਦਾ ਹੈ।
ਬਹੁਤ ਜ਼ਿਆਦਾ ਲੂਣ ਦੀ ਖਪਤ
ਲੂਣ ਯਾਨੀ ਸੋਡੀਅਮ ਦਾ ਜ਼ਿਆਦਾ ਸੇਵਨ ਕਰਨ ਨਾਲ ਕਿਡਨੀ ਸੰਬੰਧੀ ਸਮੱਸਿਆਵਾਂ ਹੋਣ ਦਾ ਖਤਰਾ ਵੱਧ ਜਾਂਦਾ ਹੈ ਕਿਉਂਕਿ ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਧ ਜਾਂਦੀ ਹੈ ਅਤੇ ਕਿਡਨੀ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ ਹੀ ਹਾਈ ਬੀਪੀ ਦੀ ਸਮੱਸਿਆ ਦਾ ਦਿਲ ਦੀ ਸਿਹਤ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।
ਬਹੁਤ ਜ਼ਿਆਦਾ ਸ਼ਰਾਬ ਦੀ ਖਪਤ
ਜ਼ਿਆਦਾ ਮਾਤਰਾ ਵਿੱਚ ਅਲਕੋਹਲ ਦਾ ਸੇਵਨ ਸਮੁੱਚੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਸ਼ਰਾਬ ਪੀਣ ਨਾਲ ਖਾਸ ਤੌਰ 'ਤੇ ਲਿਵਰ ਅਤੇ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ।
ਪ੍ਰੋਸੈਸਡ ਭੋਜਨ ਦੀ ਖਪਤ
ਅੱਜ-ਕੱਲ੍ਹ ਸਮੇਂ ਦੀ ਘਾਟ ਕਾਰਨ ਪ੍ਰੋਸੈਸਡ ਫੂਡਜ਼ ਦਾ ਸੇਵਨ ਕਰਨਾ ਬਹੁਤ ਆਮ ਹੋ ਗਿਆ ਹੈ, ਪਰ ਇਨ੍ਹਾਂ ਭੋਜਨਾਂ ਦੀ ਉਮਰ ਵਧਾਉਣ ਲਈ ਕਈ ਤਰ੍ਹਾਂ ਦੇ ਪ੍ਰੀਜ਼ਰਵੇਟਿਵ ਅਤੇ ਜ਼ਿਆਦਾ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਤੁਹਾਡੀ ਕਿਡਨੀ ਅਤੇ ਸਮੁੱਚੀ ਸਿਹਤ ਲਈ ਹਾਨੀਕਾਰਕ ਹੈ।
ਬਹੁਤ ਜ਼ਿਆਦਾ ਲਾਲ ਮੀਟ ਖਾਣਾ
ਮਾਸਾਹਾਰੀ ਸ਼ੌਕੀਨਾਂ ਦੀ ਕੋਈ ਕਮੀ ਨਹੀਂ ਹੈ ਅਤੇ ਇਸ ਨੂੰ ਪ੍ਰੋਟੀਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ, ਪਰ ਜੇਕਰ ਤੁਸੀਂ ਬਹੁਤ ਜ਼ਿਆਦਾ ਰੈੱਡ ਮੀਟ ਖਾਂਦੇ ਹੋ ਤਾਂ ਇਸ ਨਾਲ ਕਿਡਨੀ ਦੀ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ, ਕਿਉਂਕਿ ਰੈੱਡ ਮੀਟ 'ਚ ਵੀ ਕਾਫੀ ਚਰਬੀ ਪਾਈ ਜਾਂਦੀ ਹੈ। ਇਸ ਕਾਰਨ ਤੁਹਾਨੂੰ ਸਿਹਤ ਨਾਲ ਜੁੜੀਆਂ ਹੋਰ ਵੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਹੋਰ ਪੜ੍ਹੋ : ਮਲਾਈ ਤੋਂ ਇੰਝ ਤਿਆਰ ਕਰੋ ਸਿੱਧਾ ਦੇਸੀ ਘਿਓ, ਇਹ ਸਭ ਤੋਂ ਆਸਾਨ ਤਰੀਕਾ
Check out below Health Tools-
Calculate Your Body Mass Index ( BMI )