Jaggery Benefits: ਸਰਦੀ 'ਚ ਗੁੜ ਕਿਉਂ ਖਾਂਦੇ ਸੀ ਸਾਡੇ ਪੁਰਖੇ! ਪੁਰਾਣੇ ਰਾਜ ਜਾਣ ਕੇ ਹੋ ਜਾਓਗੇ ਹੈਰਾਨ
Jaggery Benefits: ਸਾਡੇ ਪੁਰਖਿਆਂ ਦੀ ਖੁਰਾਕ ਵਿੱਚ ਗੁੜ ਦੀ ਭੂਮਿਕਾ ਅਹਿਮ ਹੁੰਦੀ ਸੀ। ਬੇਸ਼ੱਕ ਸਾਰਾ ਸਾਲ ਹੀ ਗੁੜ ਖਾਧਾ ਜਾਂਦਾ ਸੀ ਪਰ ਸਿਆਲ ਵਿੱਚ ਇਸ ਦੀ ਖਪਤ ਵਧ ਜਾਂਦੀ ਸੀ। ਠੰਢ ਵਿੱਚ ਗੁੜ ਨੂੰ ਸਿਹਤ ਲਈ ਵਰਦਾਨ ਮੰਨਿਆ ਜਾਂਦਾ ਸੀ।
Jaggery Benefits: ਸਾਡੇ ਪੁਰਖਿਆਂ ਦੀ ਖੁਰਾਕ ਵਿੱਚ ਗੁੜ ਦੀ ਭੂਮਿਕਾ ਅਹਿਮ ਹੁੰਦੀ ਸੀ। ਬੇਸ਼ੱਕ ਸਾਰਾ ਸਾਲ ਹੀ ਗੁੜ ਖਾਧਾ ਜਾਂਦਾ ਸੀ ਪਰ ਸਿਆਲ ਵਿੱਚ ਇਸ ਦੀ ਖਪਤ ਵਧ ਜਾਂਦੀ ਸੀ। ਠੰਢ ਵਿੱਚ ਗੁੜ ਨੂੰ ਸਿਹਤ ਲਈ ਵਰਦਾਨ ਮੰਨਿਆ ਜਾਂਦਾ ਸੀ। ਗੁੜ ਦੀ ਤਾਸੀਰ ਗਰਮ ਦੱਸੀ ਜਾਂਦੀ ਹੈ, ਇਸ ਲਈ ਸਰਦੀਆਂ ਦੀਆਂ ਬਿਮਾਰੀਆਂ ਲਈ ਇਸ ਨੂੰ ਰਾਮਬਾਨ ਮੰਨਿਆ ਜਾਂਦਾ ਸੀ। ਪੁਰਾਣੇ ਲੋਕਾਂ ਦੀ ਚੰਗੀ ਸਿਹਤ ਤੇ ਲੰਬੀ ਉਮਰ ਦਾ ਰਾਜ ਵੀ ਇਨ੍ਹਾਂ ਦੇਸੀ ਖੁਰਾਕਾਂ ਵਿੱਚ ਹੀ ਛੁਪੀ ਹੁੰਦੀ ਸੀ।
ਦਰਅਸਲ ਮੌਸਮ ਵਿੱਚ ਬਦਲਾਅ ਦੇ ਨਾਲ-ਨਾਲ ਵਿਅਕਤੀ ਦੀ ਜੀਵਨ ਸ਼ੈਲੀ ਤੋਂ ਇਲਾਵਾ ਉਸ ਦੀਆਂ ਖਾਣ-ਪੀਣ ਦੀਆਂ ਆਦਤਾਂ ਵੀ ਬਦਲਣ ਦੀ ਜ਼ਰੂਰਤ ਹੁੰਦੀ ਹੈ। ਇਸ ਸਮੇਂ ਸਾਨੂੰ ਆਪਣੀ ਖੁਰਾਕ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ ਜੋ ਬਿਹਤਰ ਪੌਸ਼ਟਿਕ ਤੱਤ ਪ੍ਰਦਾਨ ਕਰਨ ਦੇ ਨਾਲ-ਨਾਲ ਸਾਨੂੰ ਠੰਢ ਤੋਂ ਵੀ ਬਚਾਉਂਦੀਆਂ ਹਨ। ਇਨ੍ਹਾਂ ਵਿੱਚ ਸਰਦੀਆਂ ਦੇ ਮੌਸਮ ਵਿੱਚ ਗੁੜ ਖਾਣਾ ਬਹੁਤ ਫਾਇਦੇਮੰਦ ਦੱਸਿਆ ਜਾਂਦਾ ਹੈ। ਮਾਹਿਰਾਂ ਅਨੁਸਾਰ ਗੁੜ ਖਾਣ ਨਾਲ ਪਾਚਨ ਤੰਤਰ ਤੰਦਰੁਸਤ ਰਹਿੰਦਾ ਹੈ।
ਪੋਸ਼ਣ ਵਿਗਿਆਨੀਆਂ ਦਾ ਕਹਿਣਾ ਹੈ ਕਿ ਹੋਰ ਮਿੱਠੇ ਪਦਾਰਥਾਂ ਦੇ ਮੁਕਾਬਲੇ ਗੁੜ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਹ ਸਾਨੂੰ ਸਰਦੀਆਂ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਇਹ ਖੂਨ ਦੇ ਗੇੜ ਨੂੰ ਸਹੀ ਰੱਖਣ ਵਿੱਚ ਵੀ ਮਦਦ ਕਰਦਾ ਹੈ। ਸਰਦੀਆਂ ਵਿੱਚ ਗੁੜ ਖਾਣ ਨਾਲ ਪਾਚਨ ਤੰਤਰ ਤੰਦਰੁਸਤ ਰਹਿੰਦਾ ਹੈ। ਪੋਸ਼ਣ ਵਿਗਿਆਨੀਆਂ ਮੁਤਾਬਕ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਇਹ ਪੇਟ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਵੀ ਬਿਹਤਰ ਤਰੀਕੇ ਨਾਲ ਹੱਲ ਕਰਦਾ ਹੈ।
ਗੁੜ ਵਿੱਚ ਮੌਜੂਦ ਪੋਟਾਸ਼ੀਅਮ, ਐਂਟੀਆਕਸੀਡੈਂਟ, ਫਾਸਫੋਰਸ, ਜ਼ਿੰਕ ਤੇ ਆਇਰਨ ਬਿਮਾਰੀਆਂ ਤੋਂ ਬਚਾਅ ਕਰਨ ਦੀ ਸਮਰੱਥਾ ਨੂੰ ਵਧਾਉਣ ਦਾ ਕੰਮ ਕਰਦੇ ਹਨ। ਗੁੜ ਔਰਤਾਂ ਲਈ ਖਾਸ ਤੌਰ 'ਤੇ ਫਾਇਦੇਮੰਦ ਦੱਸਿਆ ਜਾਂਦਾ ਹੈ। ਇਹ ਔਰਤਾਂ ਨੂੰ ਅਨੀਮੀਆ ਤੋਂ ਬਚਾਉਂਦਾ ਹੈ। ਇਸ ਦੇ ਨਾਲ ਹੀ ਇਹ ਤੁਹਾਨੂੰ ਮੌਸਮੀ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਇਹ ਦਿਨ ਭਰ ਹੋਣ ਵਾਲੀ ਥਕਾਵਟ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਦਾ ਹੈ।
ਗੁੜ ਗੁਣਾਂ ਦਾ ਭੰਡਾਰ
ਗੁੜ ਵਿੱਚ ਆਇਰਨ, ਪੋਟਾਸ਼ੀਅਮ, ਵਿਟਾਮਿਨ ਸੀ, ਫਾਸਫੋਰਸ ਵਰਗੇ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਦੀ ਮਦਦ ਨਾਲ ਇੱਕੋ ਸਮੇਂ ਕਈ ਬਿਮਾਰੀਆਂ ਨਾਲ ਲੜਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਰਦੀਆਂ ਵਿੱਚ ਇਸ ਨੂੰ ਖਾਣ ਦੇ ਹੋਰ ਵੀ ਕਈ ਫਾਇਦੇ ਹਨ। ਆਓ ਜਾਣਦੇ ਹਾਂ ਗੁੜ ਦੇ ਸੇਵਨ ਨਾਲ ਕੀ-ਕੀ ਫਾਇਦੇ ਹੁੰਦੇ ਹਨ।
ਮੌਸਮੀ ਬਿਮਾਰੀਆਂ ਤੋਂ ਦੂਰ ਰੱਖਦਾ
ਪੋਸ਼ਣ ਮਾਹਿਰਾਂ ਦਾ ਕਹਿਣਾ ਹੈ ਕਿ ਗੁੜ ਖਾਣਾ ਸਿਹਤ ਲਈ ਨਕਲੀ ਮਿੱਠੇ ਨਾਲੋਂ ਜ਼ਿਆਦਾ ਫਾਇਦੇਮੰਦ ਹੈ। ਇਹ ਸਾਨੂੰ ਸਰਦੀਆਂ ਵਿੱਚ ਜ਼ੁਕਾਮ ਤੇ ਹੋਰ ਬਿਮਾਰੀਆਂ ਤੋਂ ਦੂਰ ਰੱਖਦਾ ਹੈ।
ਖੂਨ ਦਾ ਸੰਚਾਰ ਸਹੀ ਰਹਿੰਦਾ
ਗੁੜ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਖੂਨ ਦੇ ਗੇੜ ਨੂੰ ਸਹੀ ਰੱਖਣ ਵਿੱਚ ਮਦਦ ਕਰਦਾ ਹੈ। ਇਹ ਖੂਨ ਦੀਆਂ ਨਾੜੀਆਂ ਨੂੰ ਸੁੰਗੜਨ ਤੋਂ ਰੋਕਦਾ ਹੈ ਤੇ ਸਰੀਰ ਵਿੱਚ ਖੂਨ ਦੇ ਪ੍ਰਵਾਹ ਨੂੰ ਸਹੀ ਪੱਧਰ 'ਤੇ ਬਣਾਈ ਰੱਖਦਾ ਹੈ।
ਪਾਚਨ ਕਿਰਿਆ ਠੀਕ ਰਹਿੰਦੀ
ਸਰਦੀਆਂ ਵਿੱਚ ਗੁੜ ਖਾਣ ਨਾਲ ਪਾਚਨ ਤੰਤਰ ਤੰਦਰੁਸਤ ਰਹਿੰਦਾ ਹੈ। ਇਸ ਨੂੰ ਖਾਣ ਨਾਲ ਪੇਟ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਬਿਹਤਰ ਤਰੀਕੇ ਨਾਲ ਠੀਕ ਹੋ ਜਾਂਦੀਆਂ ਹਨ। ਗੁੜ ਵਿੱਚ ਮੌਜੂਦ ਪੋਟਾਸ਼ੀਅਮ, ਐਂਟੀਆਕਸੀਡੈਂਟ, ਫਾਸਫੋਰਸ, ਜ਼ਿੰਕ, ਆਇਰਨ ਬਿਮਾਰੀਆਂ ਤੋਂ ਬਚਾਅ ਕਰਨ ਦੀ ਸਮਰੱਥਾ ਵਧਾਉਣ ਤੇ ਪਾਚਨ ਕਿਰਿਆ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ।
ਔਰਤਾਂ ਵਿੱਚ ਅਨੀਮੀਆ ਨਹੀਂ ਹੋਣ ਦਿੰਦਾ
ਇਹ ਔਰਤਾਂ ਲਈ ਖਾਸ ਤੌਰ 'ਤੇ ਫਾਇਦੇਮੰਦ ਦੱਸਿਆ ਜਾਂਦਾ ਹੈ। ਇਹ ਇੰਨਾ ਫਾਇਦੇਮੰਦ ਹੈ ਕਿ ਇਹ ਉਨ੍ਹਾਂ ਨੂੰ ਅਨੀਮੀਆ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਇਹ ਪੂਰੇ ਦਿਨ ਦੀ ਥਕਾਵਟ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਦਾ ਹੈ।
Check out below Health Tools-
Calculate Your Body Mass Index ( BMI )