![ABP Premium](https://cdn.abplive.com/imagebank/Premium-ad-Icon.png)
Health Tips: ਭੁੱਲ ਕੇ ਵੀ ਨਾ ਪੀਓ ਖਾਲੀ ਪੇਟ ਬਲੈਕ ਕੌਫੀ! ਫਾਇਦੇ ਦੀ ਬਜਾਏ ਹੋਣਗੇ ਵੱਡੇ ਨੁਕਸਾਨ
ਭਾਰ ਨੂੰ ਕੰਟਰੋਲ ਕਰਨ ਲਈ ਖਾਲੀ ਪੇਟ ਬਲੈਕ ਕੌਫੀ ਪੀਣਾ ਪਸੰਦ ਕਰਦੇ ਹਨ ਪਰ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਬਲੈਕ ਕੌਫੀ ਜਾਂ ਕੌਫੀ ਖਾਲੀ ਪੇਟ ਨਹੀਂ ਪੀਣੀ ਚਾਹੀਦੀ।
![Health Tips: ਭੁੱਲ ਕੇ ਵੀ ਨਾ ਪੀਓ ਖਾਲੀ ਪੇਟ ਬਲੈਕ ਕੌਫੀ! ਫਾਇਦੇ ਦੀ ਬਜਾਏ ਹੋਣਗੇ ਵੱਡੇ ਨੁਕਸਾਨ Health Tips: Do not drink black coffee on an empty stomach even by mistake! Health Tips: ਭੁੱਲ ਕੇ ਵੀ ਨਾ ਪੀਓ ਖਾਲੀ ਪੇਟ ਬਲੈਕ ਕੌਫੀ! ਫਾਇਦੇ ਦੀ ਬਜਾਏ ਹੋਣਗੇ ਵੱਡੇ ਨੁਕਸਾਨ](https://feeds.abplive.com/onecms/images/uploaded-images/2023/07/05/9081f2274819b732f56d5c76fdb0bffe1688541500009700_original.jpg?impolicy=abp_cdn&imwidth=1200&height=675)
Health Tips: ਬਲੈਕ ਕੌਫੀ ਜਾਂ ਕੌਫੀ ਨੂੰ ਖਾਲੀ ਪੇਟ ਨਹੀਂ ਪੀਣਾ ਚਾਹੀਦਾ ਕਿਉਂਕਿ ਤੁਹਾਡੀ ਇਹ ਛੋਟੀ ਜਿਹੀ ਗਲਤੀ ਤੁਹਾਨੂੰ ਮੁਫਤ ਵਿੱਚ ਹੀ ਕਈ ਸਰੀਰਕ ਸਮੱਸਿਆਵਾਂ ਦੇ ਸਕਦੀ ਹੈ। ਸਿਹਤ ਮਾਹਿਰਾਂ ਇਸ ਤੋਂ ਹਮੇਸ਼ਾਂ ਵਰਜਦੇ ਹਨ। ਦਰਅਸਲ ਅਕਸਰ ਕਈ ਲੋਕ ਅਜਿਹੇ ਹੁੰਦੇ ਹਨ ਜੋ ਭਾਰ ਨੂੰ ਕੰਟਰੋਲ ਕਰਨ ਲਈ ਖਾਲੀ ਪੇਟ ਬਲੈਕ ਕੌਫੀ ਪੀਣਾ ਪਸੰਦ ਕਰਦੇ ਹਨ ਪਰ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਬਲੈਕ ਕੌਫੀ ਜਾਂ ਕੌਫੀ ਖਾਲੀ ਪੇਟ ਨਹੀਂ ਪੀਣੀ ਚਾਹੀਦੀ।
ਸਿਹਤ ਮਾਹਿਰਾਂ ਮੁਤਾਬਕ ਕੌਫੀ ਸਰੀਰ ਲਈ ਚੰਗੀ ਹੈ ਪਰ ਇਸ ਨੂੰ ਖਾਲੀ ਪੇਟ ਪੀਣਾ ਓਨਾ ਹੀ ਨੁਕਸਾਨਦਾਇਕ ਹੈ। ਕੁਝ ਲੋਕ ਬਲੈਕ ਕੌਫੀ ਨੂੰ ਬਹੁਤ ਪਸੰਦ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਬਲੈਕ ਕੌਫੀ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਪਰ ਤੁਹਾਨੂੰ ਦੱਸ ਦਈਏ ਕਿ ਖਾਲੀ ਪੇਟ ਬਲੈਕ ਕੌਫੀ ਪੀਣ ਨਾਲ ਵੀ ਕਾਫੀ ਨੁਕਸਾਨ ਹੁੰਦਾ ਹੈ। ਇਸ ਕਾਰਨ ਤੁਹਾਨੂੰ ਐਸੀਡਿਟੀ, ਗੈਸ ਦੀ ਸਮੱਸਿਆ ਹੋ ਸਕਦੀ ਹੈ। ਕਈ ਮਹੀਨਿਆਂ ਤੱਕ ਖਾਲੀ ਪੇਟ ਬਲੈਕ ਕੌਫੀ ਪੀਣ ਨਾਲ ਵਿਟਾਮਿਨ ਬੀ12 ਦੀ ਕਮੀ ਹੋ ਸਕਦੀ ਹੈ। ਇੰਨਾ ਹੀ ਨਹੀਂ ਕੈਲਸ਼ੀਅਮ ਦੀ ਕਮੀ ਵੀ ਹੋ ਸਕਦੀ ਹੈ।
ਖਾਲੀ ਪੇਟ ਬਲੈਕ ਕੌਫੀ ਪੀਣਾ ਖਤਰਨਾਕ
ਸਿਹਤ ਮਾਹਿਰਾਂ ਅਨੁਸਾਰ ਖਾਲੀ ਪੇਟ ਬਲੈਕ ਕੌਫੀ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਕਬਜ਼ ਤੇ ਵਿਟਾਮਿਨ ਬੀ12 ਦੀ ਕਮੀ ਹੋ ਸਕਦੀ ਹੈ। ਕੁਝ ਲੋਕ ਅਜਿਹੇ ਹਨ ਜੋ ਇਸ ਦਾ ਬਹੁਤ ਜ਼ਿਆਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਇਸ ਨਾਲ ਕੈਲਸ਼ੀਅਮ ਦੀ ਕਮੀ ਵੀ ਹੋ ਸਕਦੀ ਹੈ। ਇਸ ਲਈ ਖਾਲੀ ਪੇਟ ਕੌਫੀ ਨਹੀਂ ਪੀਣੀ ਚਾਹੀਦੀ।
ਦਿਨ 'ਚ ਕਿੰਨੇ ਕੱਪ ਕੌਫੀ ਪੀ ਸਕਦੇ
ਇਸ ਦੇ ਨਾਲ ਹੀ ਦਿਨ ਵਿੱਚ ਕਿੰਨੀ ਕੌਫੀ ਪੀਣੀ ਚਾਹੀਦੀ ਹੈ। ਇਹ ਵੀ ਇੱਕ ਵੱਡਾ ਸਵਾਲ ਹੈ। ਤੁਸੀਂ ਦਿਨ 'ਚ 2-3 ਕੱਪ ਕੌਫੀ ਪੀ ਸਕਦੇ ਹੋ ਪਰ ਜੇਕਰ ਤੁਸੀਂ ਇਸ ਤੋਂ ਜ਼ਿਆਦਾ ਪੀਂਦੇ ਹੋ ਤਾਂ ਆਉਣ ਵਾਲੇ ਸਮੇਂ 'ਚ ਇਹ ਤੁਹਾਡੇ ਲਈ ਸਮੱਸਿਆ ਪੈਦਾ ਕਰ ਸਕਦੀ ਹੈ।
ਬਲੈਕ ਕੌਫੀ ਪੀਣ ਦਾ ਸਹੀ ਸਮਾਂ
ਬਲੈਕ ਕੌਫੀ ਪੀਣ ਦੇ ਸਮੇਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦੀ ਹੈ। ਜੇਕਰ ਤੁਸੀਂ ਬਲੈਕ ਕੌਫੀ ਪੀਣਾ ਪਸੰਦ ਕਰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਦਾ ਸਹੀ ਸਮਾਂ ਦੱਸਣ ਜਾ ਰਹੇ ਹਾਂ। ਬਲੈਕ ਕੌਫੀ ਪੀਣ ਦਾ ਸਭ ਤੋਂ ਵਧੀਆ ਸਮਾਂ ਨਾਸ਼ਤੇ ਜਾਂ ਰਾਤ ਦੇ ਖਾਣੇ ਤੋਂ 30 ਮਿੰਟ ਜਾਂ 1 ਘੰਟਾ ਬਾਅਦ ਹੁੰਦਾ ਹੈ। ਕੌਫੀ ਸਰੀਰ 'ਚ ਮੈਟਾਬੋਲਿਜ਼ਮ ਵਧਾਉਂਦੀ ਹੈ, ਜਿਸ ਨਾਲ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ। ਇਸ ਲਈ ਖਾਲੀ ਪੇਟ ਕੌਫੀ ਪੀਣ ਤੋਂ ਬਚੋ। ਬਲੈਕ ਕੌਫੀ ਪੀਣ ਦਾ ਸਭ ਤੋਂ ਵਧੀਆ ਸਮਾਂ ਭੋਜਨ ਤੋਂ 30 ਮਿੰਟ ਬਾਅਦ ਹੁੰਦਾ ਹੈ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)