ਸ਼ੂਗਰ ਹੋਣ 'ਤੇ ਇਹ ਕੰਮ ਕਰਨਾ ਨਾ ਭੁੱਲੀਓ, ਨਹੀਂ ਤਾਂ ਹੋਵੇਗਾ ਵੱਡਾ ਨੁਕਾਸਨ
ਸ਼ੂਗਰ ਰੋਗ ਦੀ ਪੁਸ਼ਟੀ ਹੁੰਦੇ ਹੀ ਹਰ ਵਿਅਕਤੀ ਨੂੰ ਆਪਣਾ ਰੇਟਿਨਾ (ਪਰਦੇ) ਦੀ ਜਾਂਚ ਬਿਨਾਂ ਦੇਰ ਕੀਤੇ ਕਰਵਾਉਣੀ ਚਾਹੀਦੀ ਹੈ। ਕਿਉਂਕਿ ਅੱਖਾਂ ਦੇ ਰੇਟਿਨਾ ਨੂੰ ਖ਼ਰਾਬ ਕਰਨ 'ਚ ਸ਼ੂਗਰ ਸਭ ਤੋਂ ਅਹਿਮ ਕਾਰਨ ਹੈ।
ਚੰਡੀਗੜ੍ਹ : ਸ਼ੂਗਰ ਰੋਗ ਦੀ ਪੁਸ਼ਟੀ ਹੁੰਦੇ ਹੀ ਹਰ ਵਿਅਕਤੀ ਨੂੰ ਆਪਣਾ ਰੇਟਿਨਾ (ਪਰਦੇ) ਦੀ ਜਾਂਚ ਬਿਨਾਂ ਦੇਰ ਕੀਤੇ ਕਰਵਾਉਣੀ ਚਾਹੀਦੀ ਹੈ। ਕਿਉਂਕਿ ਅੱਖਾਂ ਦੇ ਰੇਟਿਨਾ ਨੂੰ ਖ਼ਰਾਬ ਕਰਨ 'ਚ ਸ਼ੂਗਰ ਸਭ ਤੋਂ ਅਹਿਮ ਕਾਰਨ ਹੈ। ਇਹ ਕਹਿਣਾ ਸੀ ਰੇਟਿਨਾ ਮਾਹਰਾਂ ਦਾ ਜੋ ਐਤਵਾਰ ਇਸ਼ਮੀਤ ਸਿੰਘ ਮਿਊਜਿਕ ਇੰਸਟੀਚਿਊਟ 'ਚ ਲੁਧਿਆਣਾ ਓਪਥਾਲਾਮੋਜਿਕਲ ਸੁਸਾਇਟੀ ਵੱਲੋਂ ਕਰਵਾਈ ਸੂਬਾ ਪੱਧਰੀ ਸੀਐੱਮਈ 'ਚ ਰੇਟਿਨਾ ਦੇ ਆਪਰੇਸ਼ਨ ਤੇ ਇਲਾਜ 'ਚ ਆਈ ਆਧੁਨਿਕ ਤਕਨੀਕਾਂ 'ਤੇ ਵਿਚਾਰਾਂ ਕਰ ਰਹੇ ਸਨ।
ਸੀਐੱਮਈ 'ਚ ਲਗਪਗ 125 ਡੈਲੀਗੇਟ ਪੁੱਜੇ। ਪੀਜੀਆਈ ਦੇ ਐਡਵਾਂਸ ਆਈ ਸੈਂਟਰ ਦੇ ਸਾਬਕਾ ਹੈੱਡ ਡਾ. ਅਬੋਦ ਗੁਪਤਾ ਨੇ ਕਿਹਾ ਕਿ ਬਦਲਦੇ ਲਾਈਫ ਸਟਾਈਲ ਤੇ ਖਾਣ-ਪੀਣ ਦੀਆਂ ਗ਼ਲਤ ਆਦਤਾਂ ਨੇ ਸ਼ੂਗਰ ਦੇ ਖ਼ਤਰੇ ਨੂੰ ਵਧਾ ਦਿੱਤਾ ਹੈ। ਪੰਜਾਬ 'ਚ ਸ਼ੂਗਰ ਦੇ ਕਾਫੀ ਵੱਡੀ ਗਿਣਤੀ 'ਚ ਮਰੀਜ਼ ਹਨ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੁੰਦੀ ਹੈ ਉਨ੍ਹਾਂ ਦੇ ਰੈਟਿਨਾ ਖ਼ਰਾਬ ਹੋਣ ਦੀ ਸੰਭਾਵਨਾ ਰਹਿੰਦੀ ਹੈ, ਜਿਸ ਨਾਲ ਸਰੀਰ ਦੇ ਅੰਗਾਂ ਸਮੇਤ ਅੱਖਾਂ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਲੰਮੇ ਸਮੇਂ ਤਕ ਵਧੀ ਹੋਈ ਸ਼ੂਗਰ ਨਾੜੀਆਂ 'ਤੇ ਮਾੜਾ ਪ੍ਰਭਾਵ ਪਾਉਂਦੀ ਹੈ।
ਇਸ ਵਜ੍ਹਾ ਕਾਰਨ ਅੱਖਾਂ 'ਚ ਰੇਟਿਨਾ ਨੂੰ ਖ਼ੂਨ ਪਹੁੰਚਾਉਣ ਵਾਲੀਆਂ ਬਰੀਕ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨੂੰ ਡਾਇਬਟਿਕ ਰੇਟਿਨੋਪੈਥੀ ਕਹਿੰਦੇ ਹਨ। ਲੁਧਿਆਣਾ ਓਪਥਾਲਾਮੋਜਿਕਲ ਸੁਸਾਇਟੀ ਦੇ ਪ੍ਰੈਜੀਡੈਂਟ ਤੇ ਡੀਐੱਮਸੀਐੱਚ ਦੇ ਅੱਖ ਵਿਭਾਗ ਦੇ ਮੁਖੀ ਡਾ. ਜੀਐੱਸ ਬਾਜਵਾ ਨੇ ਕਿਹਾ ਕਿਉਂਕਿ ਡਾਇਬਟਿਕ ਰੈਟਿਨੋਪੈਥੀ ਦਾ ਹੋਣਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸ਼ੂਗਰ ਰੋਗ ਕਿੰਨੇ ਲੰਮੇ ਸਮੇਂ ਤੋਂ ਹੈ। ਸ਼ੂਗਰ 'ਤੇ ਕਾਬੂ ਹੈ ਜਾਂ ਨਹੀਂ।
ਜੇਕਰ ਸ਼ੂਗਰ ਕਾਬੂ 'ਚ ਹੈ ਤਾਂ ਰੇਟਿਨੋਪੈਥੀ ਤੇਜੀ ਨਾਲ ਨਹੀਂ ਵੱਧਦੀ। ਜੇਕਰ ਜਾਂਚ ਦੌਰਾਨ ਰੇਟਿਨੋਪੈਥੀ ਸ਼ੁਰੂਆਤੀ ਦੌਰ 'ਚ ਫੜੀ ਜਾਵੇ ਤਾਂ ਇਲਾਜ ਕਰਵਾ ਕੇ ਅੰਨ੍ਹੇਪਨ ਦੀ ਸਮੱਸਿਆ ਤੋਂ ਬੱਚਿਆ ਜਾ ਸਕਦਾ ਹੈ। ਲੁਧਿਆਣਾ ਓਪਥਾਲਾਮੋਜਿਕਲ ਸੁਸਾਇਟੀ ਦੇ ਚੇਅਰਮੈਨ ਡਾ. ਜੀਐੱਸ ਧਾਮੀ ਨੇ ਕਿਹਾ ਜਿਹੜੇ ਲੋਕਾਂ ਦੀਆਂ ਐਨਕਾਂ ਦੇ ਨੰਬਰ ਮਾਈਨਸ 'ਚ ਹੁੰਦੇ ਹਨ, ਉਨ੍ਹਾਂ ਦੀਆਂ ਅੱਖਾਂ ਦਾ ਰੇਟਿਨਾ ਵੀ ਖ਼ਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਇਹ ਵੀ ਪੜ੍ਹੋ: ਪੈਨਸ਼ਨਧਾਰਕਾਂ ਲਈ ਖੁਸ਼ਖਬਰੀ! ਹੁਣ ਪੈਨਸ਼ਨ ਲੈਣ ਲਈ ਸਿਰਫ ਤੁਹਾਡਾ ਚਿਹਰਾ ਹੀ ਕਰੇਗਾ ਕੰਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )