Health Tips: ਜ਼ਿਆਦਾ ਮਸਾਲੇਦਾਰ ਭੋਜਨ ਖਾਣ ਨਾਲ ਸਿਹਤ ਲਈ ਖੜ੍ਹੀ ਹੁੰਦੀ ਇਹ ਸਮੱਸਿਆ, ਅੱਜ ਤੋਂ ਹੀ ਘਟਾਓ ਸੇਵਨ
Health News; ਬਹੁਤ ਸਾਰੇ ਲੋਕ ਮਸਾਲੇਦਾਰ ਭੋਜਨ ਖਾਣਾ ਪਸੰਦ ਕਰਦੇ ਹਨ। ਮਸਾਲੇਦਾਰ ਭੋਜਨ ਪਸੰਦ ਕਰਨ ਵਾਲਿਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬਹੁਤ ਜ਼ਿਆਦਾ ਮਸਾਲੇਦਾਰ ਭੋਜਨ ਖਾਣ ਨਾਲ ਸਰੀਰ ਨੂੰ...
Spicy food : ਬਹੁਤ ਸਾਰੇ ਲੋਕ ਮਸਾਲੇਦਾਰ ਭੋਜਨ ਖਾਣਾ ਪਸੰਦ ਕਰਦੇ ਹਨ। ਮਸਾਲੇਦਾਰ ਭੋਜਨ ਪਸੰਦ ਕਰਨ ਵਾਲਿਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬਹੁਤ ਜ਼ਿਆਦਾ ਮਸਾਲੇਦਾਰ ਭੋਜਨ (Eating too much spicy food) ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ ਜੇਕਰ ਇਸ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਇਹ ਤੁਹਾਨੂੰ ਕਾਫੀ ਪਰੇਸ਼ਾਨੀ 'ਚ ਪਾ ਸਕਦਾ ਹੈ। ਲੋਕ ਅਕਸਰ ਬਾਹਰ ਵੀ ਮਸਾਲੇਦਾਰ ਭੋਜਨ ਨੂੰ ਖੂਬ ਮਜ਼ੇ ਨਾਲ ਖਾਉਂਦੇ ਹਨ। ਜੋ ਕਿ ਸਰੀਰ ਉੱਤੇ ਬਹੁਤ ਹੀ ਮਾੜਾ ਪ੍ਰਭਾਵ ਪਾਉਂਦਾ ਹੈ।
ਪਾਚਨ ਤੰਤਰ ਖਰਾਬ
ਲਾਲ ਮਿਰਚ ਪਾਊਡਰ ਦੀ ਵਰਤੋਂ ਸਾਡੀ ਰਸੋਈ ਵਿੱਚ ਬਹੁਤ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਤੇਜ਼ ਮਿਰਚ ਵਾਲਾ ਭੋਜਨ ਖਾਣਾ ਪਸੰਦ ਕਰਦੇ ਹਨ। ਪਰ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਪਾਚਨ ਤੰਤਰ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ।
ਹਾਈ ਬੀਪੀ ਦੇ ਮਰੀਜ਼ਾਂ ਲਈ ਘਾਤਕ
ਮਸਾਲੇਦਾਰ ਭੋਜਨ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਵਧਾ ਦਿੰਦਾ ਹੈ। ਹਾਈ ਬੀਪੀ ਦੇ ਮਰੀਜ਼ਾਂ ਨੂੰ ਇਸ ਨੂੰ ਨਹੀਂ ਖਾਣਾ ਚਾਹੀਦਾ। ਨਹੀਂ ਤਾਂ ਸਮੱਸਿਆ ਕਾਫੀ ਵੱਧ ਜਾਂਦੀ ਹੈ।
ਚਮੜੀ ਲਈ ਨੁਕਸਾਨਦਾਇਕ
ਮਸਾਲੇਦਾਰ ਭੋਜਨ ਦਾ ਜ਼ਿਆਦਾ ਸੇਵਨ ਵੀ ਚਮੜੀ ਨੂੰ ਨੁਕਸਾਨ ਪਹੁੰਚਾਉਂਦਾ ਹੈ। ਚਿਹਰੇ ਦੇ ਮੁਹਾਸੇ ਨਿਕਲ ਆਉਂਦੇ ਹਨ। ਜਿਸ ਕਰਕੇ ਚਿਹਰੇ ਉੱਤੇ ਦਾਗ ਪੈ ਜਾਂਦੇ ਹਨ।
ਭਾਰ ਵੱਧਦਾ ਹੈ
ਜ਼ਿਆਦਾ ਮਾਤਰਾ 'ਚ ਮਸਾਲੇਦਾਰ ਭੋਜਨ ਖਾਣ ਨਾਲ ਵੀ ਤੁਹਾਡਾ ਭਾਰ ਤੇਜ਼ੀ ਨਾਲ ਵਧਦਾ ਹੈ। ਇਸ ਵਿੱਚ ਜ਼ਿਆਦਾ ਕੈਲੋਰੀ ਹੁੰਦੀ ਹੈ। ਜੇਕਰ ਤੁਸੀਂ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਆਪਣੇ ਖਾਣ-ਪੀਣ ਦੀਆਂ ਆਦਤਾਂ ਨੂੰ ਸਹੀ ਕਰੋ।
ਬਵਾਸੀਰ ਦਾ ਖਤਰਾ
ਜ਼ਿਆਦਾ ਮਸਾਲੇਦਾਰ ਭੋਜਨ ਖਾਣ ਨਾਲ ਬਵਾਸੀਰ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਅੱਜ ਹੀ ਤੁਹਾਨੂੰ ਮਸਾਲੇਦਾਰ ਚੀਜ਼ਾਂ ਖਾਣਾ ਘੱਟ ਕਰ ਦੇਣਾ ਚਾਹੀਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Check out below Health Tools-
Calculate Your Body Mass Index ( BMI )