ਪੜਚੋਲ ਕਰੋ

Winter Headache: ਜੇਕਰ ਠੰਢ ‘ਚ ਸਿਰ ਦਰਦ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਤਰੀਕਾ, ਛੇਤੀ ਮਿਲੇਗੀ ਰਾਹਤ

Home Remedies: ਸਰਦੀਆਂ ਦੇ ਮੌਸਮ ਵਿੱਚ ਕਈ ਵਾਰ ਸਿਰ ਦਰਦ ਦੀ ਸਮੱਸਿਆ ਵੱਧ ਜਾਂਦੀ ਹੈ। ਅਜਿਹੇ 'ਚ ਆਯੁਰਵੇਦ 'ਚ ਕਈ ਘਰੇਲੂ ਨੁਸਖਿਆਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਦਰਦ ਨੂੰ ਇਕ ਵਾਰ 'ਚ ਹੀ ਖਤਮ ਕਰ ਸਕਦੇ ਹੋ।

Headache Home Remedies: ਠੰਢ ਦੇ ਮੌਸਮ ਵਿੱਚ ਸਰਦੀ, ਖਾਂਸੀ, ਜ਼ੁਕਾਮ ਅਤੇ ਵਾਇਰਲ ਵਰਗੀਆਂ ਸਮੱਸਿਆਵਾਂ ਦੇ ਨਾਲ-ਨਾਲ ਕਈ ਲੋਕ ਸਿਰ ਦਰਦ ਅਤੇ ਸਿਰ ਵਿੱਚ ਭਾਰੀਪਨ ਦੀ ਸਮੱਸਿਆ ਤੋਂ ਵੀ ਪ੍ਰੇਸ਼ਾਨ ਰਹਿੰਦੇ ਹਨ। ਕਈ ਵਾਰ ਸਵੇਰੇ ਬਿਸਤਰ ਤੋਂ ਉੱਠਣ ਤੋਂ ਬਾਅਦ ਵੀ ਸਿਰਦਰਦ ਦੀ ਸਮੱਸਿਆ ਹੋ ਜਾਂਦੀ ਹੈ। ਕੁਝ ਲੋਕ ਸਿਰ ਦਰਦ ਤੋਂ ਰਾਹਤ ਲਈ ਦਰਦ ਨਿਵਾਰਕ ਦਵਾਈਆਂ ਲੈਂਦੇ ਹਨ ਅਤੇ ਕੁਝ ਲੋਕ ਮਲਮ ਲਗਾ ਕੇ ਰਾਹਤ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਜ਼ਰੂਰੀ ਨਹੀਂ ਕਿ ਹਰ ਵਾਰ ਅਜਿਹਾ ਕਰਨ ਨਾਲ ਰਾਹਤ ਮਿਲੇ। ਅਜਿਹੇ 'ਚ ਕੁਝ ਘਰੇਲੂ ਨੁਸਖੇ (Headache Home Remedies) ਤੁਹਾਡੀ ਸਮੱਸਿਆ ਨੂੰ ਪਲ ਭਰ 'ਚ ਦੂਰ ਕਰ ਦੇਣਗੇ। ਇਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੋਵੇਗਾ। ਆਓ ਜਾਣਦੇ ਹਾਂ ਸਿਰ ਦਰਦ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖੇ...

ਕੌਫੀ ਜਾਂ ਕੈਫੀਨ ਦਾ ਕਮਾਲ

ਜੇਕਰ ਠੰਡ ਦੇ ਮੌਸਮ 'ਚ ਸਿਰ ਦਰਦ ਦੀ ਸ਼ਿਕਾਇਤ ਹੈ ਤਾਂ ਗਰਮ ਚੀਜ਼ਾਂ ਦਾ ਸੇਵਨ ਕਰਨ ਨਾਲ ਰਾਹਤ ਮਿਲ ਸਕਦੀ ਹੈ। ਕੈਫੀਨ ਜਾਂ ਕਿਸੇ ਗਰਮ ਪਦਾਰਥ ਦੇ ਸੇਵਨ ਕਰਨ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਸਿਰ ਦਰਦ ਤੋਂ ਰਾਹਤ ਮਿਲਦੀ ਹੈ। 'ਜਰਨਲ ਆਫ ਹੈਡੇਕ ਐਂਡ ਪੇਨ' ਮੁਤਾਬਕ ਕੈਫੀਨ ਦੇ ਸੇਵਨ ਨਾਲ ਮੂਡ ਵੀ ਚੰਗਾ ਰਹਿੰਦਾ ਹੈ। ਇਸ ਨਾਲ ਤੁਸੀਂ ਜ਼ਿਆਦਾ ਚੌਕਸ ਰਹਿੰਦੇ ਹੋ ਅਤੇ ਖੂਨ ਦੀਆਂ ਕੋਸ਼ਿਕਾਵਾਂ ਸ਼ਾਂਤ ਰਹਿੰਦੀਆਂ ਹਨ। ਜਿਸ ਨਾਲ ਸਿਰ ਦਰਦ ਦੂਰ ਹੋ ਜਾਂਦਾ ਹੈ।

ਅਦਰਕ ਦਾ ਕਾੜ੍ਹਾ ਸਿਰ ਦਰਦ ਦੀ ਦਵਾਈ

ਸਰਦੀਆਂ ਵਿੱਚ ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਅਦਰਕ ਦਾ ਕਾੜ੍ਹਾ ਕਮਾਲ ਦਾ ਕੰਮ ਕਰਦਾ ਹੈ। ਇਸ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ ਅਤੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਅਦਰਕ ਦਾ ਕਾੜ੍ਹਾ ਸਰੀਰ ਵਿੱਚ ਜਲਨ ਦੀ ਸਮੱਸਿਆ ਨੂੰ ਵੀ ਘੱਟ ਕਰਦਾ ਹੈ। ਇਸ ਨਾਲ ਇਮਿਊਨ ਸਿਸਟਮ ਵੀ ਮਜ਼ਬੂਤ ​​ਹੁੰਦਾ ਹੈ। ਜੇਕਰ ਤੁਸੀਂ ਚਾਹੋ ਤਾਂ ਅਦਰਕ ਦਾ ਪਾਣੀ ਪੀਣਾ ਵੀ ਫਾਇਦੇਮੰਦ ਹੈ। ਜਦੋਂ ਇਸ ਵਿਚ ਸ਼ਹਿਦ ਮਿਲਾਇਆ ਜਾਂਦਾ ਹੈ ਤਾਂ ਇਸਦਾ ਪ੍ਰਭਾਵ ਹੋਰ ਵੀ ਸ਼ਾਨਦਾਰ ਹੋ ਜਾਂਦਾ ਹੈ।

ਹਲਕੇ ਗਰਮ ਤੇਲ ਦੀ ਮਾਲਿਸ਼

ਹਲਕੇ ਗਰਮ ਤੇਲ ਦੀ ਮਾਲਿਸ਼ ਕਰਨ ਨਾਲ ਸਿਰ ਦਰਦ ਤੋਂ ਛੁਟਕਾਰਾ ਮਿਲੇਗਾਜੇਕਰ ਸਰਦੀ ਦੇ ਕਾਰਨ ਸਿਰਦਰਦ ਦੀ ਸਮੱਸਿਆ ਹੈ ਤਾਂ ਤੇਲ ਨੂੰ ਥੋੜਾ ਗਰਮ ਕਰਕੇ ਮਾਲਿਸ਼ ਕਰੋ। ਇਹ ਬਹੁਤ ਪ੍ਰਭਾਵਸ਼ਾਲੀ ਹੈ। ਸਰ੍ਹੋਂ ਦਾ ਤੇਲ ਬਹੁਤ ਅਸਰਦਾਰ ਹੁੰਦਾ ਹੈ। ਇਸ ਨਾਲ ਜਲਦੀ ਰਾਹਤ ਮਿਲਦੀ ਹੈ। ਮਸਾਜ ਕਰਨ ਨਾਲ ਮਾਸਪੇਸ਼ੀਆਂ ਨੂੰ ਵੀ ਆਰਾਮ ਮਿਲਦਾ ਹੈ ਅਤੇ ਮਾਈਗ੍ਰੇਨ ਦੇ ਅਟੈਕ ਤੋਂ ਵੀ ਬਚਾਅ ਹੁੰਦਾ ਹੈ।

ਯੋਗਾ ਸਭ ਤੋਂ ਵਧੀਆ ਆਪਸ਼ਨ

ਕੁਝ ਅਜਿਹੇ ਯੋਗ ਦੇ ਆਸਨ ਹਨ, ਜਿਨ੍ਹਾਂ ਨੂੰ ਕਰਨ ਨਾਲ ਸਿਰ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। ਯੋਗਾ ਦੇ ਨਾਲ-ਨਾਲ ਗਰਦਨ ਅਤੇ ਮੋਢਿਆਂ ਲਈ ਹਲਕੀ ਕਸਰਤ ਵੀ ਸਿਰ ਦਰਦ ਤੋਂ ਰਾਹਤ ਦਿੰਦੀ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਸਟੱਡੀਜ਼ ਦੇ ਅਨੁਸਾਰ, ਯੋਗਾ ਸਿਰ ਦਰਦ ਅਤੇ ਤਣਾਅ ਤੋਂ ਰਾਹਤ ਪਾਉਣ ਵਿੱਚ ਬਹੁਤ ਮਦਦ ਕਰਦਾ ਹੈ।

ਖ਼ੁਦ ਨੂੰ ਆਰਾਮ ਦਿਓ

ਜੇਕਰ ਸਰੀਰ ਨੂੰ ਆਰਾਮ ਦਿੰਦੇ ਹੈ ਤਾਂ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ ਆਪ ਦੂਰ ਹੋ ਜਾਂਦੀਆਂ ਹਨ। ਠੰਡੇ ਮੌਸਮ ਵਿੱਚ ਸਿਰ ਦਰਦ ਹੋਣ ਦੀ ਸਥਿਤੀ ਵਿੱਚ, ਗਰਮ ਕੱਪੜੇ ਪਾਓ ਅਤੇ ਆਪਣੇ ਆਪ ਨੂੰ ਜਿੰਨਾ ਸੰਭਵ ਹੋ ਸਕੇ ਆਰਾਮ ਦਿਓ। ਕਈ ਵਾਰ ਨੀਂਦ ਨਾ ਆਉਣ ਕਾਰਨ ਵੀ ਸਿਰ ਦਰਦ ਹੋ ਜਾਂਦਾ ਹੈ। ਹਰ ਰੋਜ਼ 7 ਤੋਂ 9 ਘੰਟੇ ਦੀ ਨੀਂਦ ਲੈਣ ਦੀ ਕੋਸ਼ਿਸ਼ ਕਰੋ।

ਇਹ ਵੀ ਪੜ੍ਹੋ: ਹਰ ਕੋਈ ਪੈਕੇਟ ਚਿਪਸ ਖਾਣਾ ਪਸੰਦ ਕਰਦਾ, ਪਰ ਹੁਣ ਤੱਕ 5 ਅਰਬ ਲੋਕ ਮੁਸ਼ਕਿਲ 'ਚ ਫਸੇ, ਜਾਣੋ ਕਿਉਂ

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Viral Video: ਲਾਈਵ ਮੈਚ ਦੌਰਾਨ ਖਿਡਾਰੀ ਨੇ ਗੁੱਸੇ 'ਚ ਕੀਤੀ ਅਜਿਹੀ ਹਰਕਤ, ਗੇਂਦ ਦੀ ਥਾਂ ਬਾਊਂਡਰੀ ਪਾਰ ਵਗ੍ਹਾ ਮਾਰਿਆ ਹੈਲਮੇਟ  
ਲਾਈਵ ਮੈਚ ਦੌਰਾਨ ਖਿਡਾਰੀ ਨੇ ਗੁੱਸੇ 'ਚ ਕੀਤੀ ਅਜਿਹੀ ਹਰਕਤ, ਗੇਂਦ ਦੀ ਥਾਂ ਬਾਊਂਡਰੀ ਪਾਰ ਵਗ੍ਹਾ ਮਾਰਿਆ ਹੈਲਮੇਟ  
Health Tips: 1 ਮਹੀਨੇ ਤੱਕ ਨਾਨ-ਵੈਜ ਨਾ ਖਾਣ 'ਤੇ ਕੀ ਹੋਵੇਗਾ, ਬਦਲਾਅ ਕਰ ਦੇਣਗੇ ਹੈਰਾਨ
Health Tips: 1 ਮਹੀਨੇ ਤੱਕ ਨਾਨ-ਵੈਜ ਨਾ ਖਾਣ 'ਤੇ ਕੀ ਹੋਵੇਗਾ, ਬਦਲਾਅ ਕਰ ਦੇਣਗੇ ਹੈਰਾਨ
Calcium Deficiency: ਕੈਲਸ਼ੀਅਮ ਦੀ ਕਮੀ ਨਾਲ ਹੁੰਦਾ ਸਰੀਰ ਦੇ ਇਸ ਹਿੱਸੇ 'ਚ ਸਭ ਤੋਂ ਵੱਧ ਦਰਦ, ਜਾਣੋ ਇਸ ਤੋਂ ਕਿਵੇਂ ਬਚੀਏ
Calcium Deficiency: ਕੈਲਸ਼ੀਅਮ ਦੀ ਕਮੀ ਨਾਲ ਹੁੰਦਾ ਸਰੀਰ ਦੇ ਇਸ ਹਿੱਸੇ 'ਚ ਸਭ ਤੋਂ ਵੱਧ ਦਰਦ, ਜਾਣੋ ਇਸ ਤੋਂ ਕਿਵੇਂ ਬਚੀਏ
Palm Rubbing: ਹਥੇਲੀਆਂ ਨੂੰ ਰਗੜਨ ਨਾਲ ਮਿਲਦੇ ਗਜ਼ਬ ਫਾਇਦੇ, ਅੱਖਾਂ ਦੀ ਸਿਹਤ ਤੋਂ ਲੈ ਕੇ ਸਰੀਰ ਨੂੰ ਮਿਲਦੀ ਊਰਜਾ
Palm Rubbing: ਹਥੇਲੀਆਂ ਨੂੰ ਰਗੜਨ ਨਾਲ ਮਿਲਦੇ ਗਜ਼ਬ ਫਾਇਦੇ, ਅੱਖਾਂ ਦੀ ਸਿਹਤ ਤੋਂ ਲੈ ਕੇ ਸਰੀਰ ਨੂੰ ਮਿਲਦੀ ਊਰਜਾ
Advertisement
ABP Premium

ਵੀਡੀਓਜ਼

Bathinda ASI Bribe Case | ਬਠਿੰਡਾ 'ਚ 3,000 ਰੁਪਏ ਦੀ ਰਿਸ਼ਵਤ ਲੈਂਦਾ ASI ਕਾਬੂAmritsar NRI Firing Case | ਅੰਮ੍ਰਿਤਸਰ - ਪੀੜਤ NRI ਸੁਖਚੈਨ ਸਿੰਘ ਦੇ ਸਹੁਰੇ ਸਮੇਤ 5 ਕਾਬੂMukatsar Mandir Viral Video | ਮੁਕਤਸਰ ਮੰਦਰ ਅੰਦਰ ਮਹਿਲਾਵਾਂ ਦਾ ਬੇਸ਼ਰਮੀ ਵਾਲਾ ਨਾਚ !ਕੀ ਇਹ ਬੇਅਦਬੀ ਨਹੀਂ ?Manish sisodia at Amritsar Airport |ਸੁੱਖ ਲਾਹੁਣ ਸ੍ਰੀ ਦਰਬਾਰ ਸਾਹਿਬ ਆਏ ਮਨੀਸ਼ ਸਿਸੋਦੀਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Viral Video: ਲਾਈਵ ਮੈਚ ਦੌਰਾਨ ਖਿਡਾਰੀ ਨੇ ਗੁੱਸੇ 'ਚ ਕੀਤੀ ਅਜਿਹੀ ਹਰਕਤ, ਗੇਂਦ ਦੀ ਥਾਂ ਬਾਊਂਡਰੀ ਪਾਰ ਵਗ੍ਹਾ ਮਾਰਿਆ ਹੈਲਮੇਟ  
ਲਾਈਵ ਮੈਚ ਦੌਰਾਨ ਖਿਡਾਰੀ ਨੇ ਗੁੱਸੇ 'ਚ ਕੀਤੀ ਅਜਿਹੀ ਹਰਕਤ, ਗੇਂਦ ਦੀ ਥਾਂ ਬਾਊਂਡਰੀ ਪਾਰ ਵਗ੍ਹਾ ਮਾਰਿਆ ਹੈਲਮੇਟ  
Health Tips: 1 ਮਹੀਨੇ ਤੱਕ ਨਾਨ-ਵੈਜ ਨਾ ਖਾਣ 'ਤੇ ਕੀ ਹੋਵੇਗਾ, ਬਦਲਾਅ ਕਰ ਦੇਣਗੇ ਹੈਰਾਨ
Health Tips: 1 ਮਹੀਨੇ ਤੱਕ ਨਾਨ-ਵੈਜ ਨਾ ਖਾਣ 'ਤੇ ਕੀ ਹੋਵੇਗਾ, ਬਦਲਾਅ ਕਰ ਦੇਣਗੇ ਹੈਰਾਨ
Calcium Deficiency: ਕੈਲਸ਼ੀਅਮ ਦੀ ਕਮੀ ਨਾਲ ਹੁੰਦਾ ਸਰੀਰ ਦੇ ਇਸ ਹਿੱਸੇ 'ਚ ਸਭ ਤੋਂ ਵੱਧ ਦਰਦ, ਜਾਣੋ ਇਸ ਤੋਂ ਕਿਵੇਂ ਬਚੀਏ
Calcium Deficiency: ਕੈਲਸ਼ੀਅਮ ਦੀ ਕਮੀ ਨਾਲ ਹੁੰਦਾ ਸਰੀਰ ਦੇ ਇਸ ਹਿੱਸੇ 'ਚ ਸਭ ਤੋਂ ਵੱਧ ਦਰਦ, ਜਾਣੋ ਇਸ ਤੋਂ ਕਿਵੇਂ ਬਚੀਏ
Palm Rubbing: ਹਥੇਲੀਆਂ ਨੂੰ ਰਗੜਨ ਨਾਲ ਮਿਲਦੇ ਗਜ਼ਬ ਫਾਇਦੇ, ਅੱਖਾਂ ਦੀ ਸਿਹਤ ਤੋਂ ਲੈ ਕੇ ਸਰੀਰ ਨੂੰ ਮਿਲਦੀ ਊਰਜਾ
Palm Rubbing: ਹਥੇਲੀਆਂ ਨੂੰ ਰਗੜਨ ਨਾਲ ਮਿਲਦੇ ਗਜ਼ਬ ਫਾਇਦੇ, ਅੱਖਾਂ ਦੀ ਸਿਹਤ ਤੋਂ ਲੈ ਕੇ ਸਰੀਰ ਨੂੰ ਮਿਲਦੀ ਊਰਜਾ
ਜਾਨਲੇਵਾ ਹੋ ਸਕਦੀ Mobile Addiction, ਹੋ ਜਾਂਦੀਆਂ ਦਿਮਾਗ ਸੰਬੰਧੀ ਬਿਮਾਰੀਆਂ
ਜਾਨਲੇਵਾ ਹੋ ਸਕਦੀ Mobile Addiction, ਹੋ ਜਾਂਦੀਆਂ ਦਿਮਾਗ ਸੰਬੰਧੀ ਬਿਮਾਰੀਆਂ
ਰੋਜ਼ਾਨਾ ਪੌੜੀਆਂ ਚੜ੍ਹਨ ਦੇ ਗਜ਼ਬ ਫਾਇਦੇ, ਭਾਰ ਘਟਾਉਣ ਤੋਂ ਲੈ ਕੇ ਦੂਰ ਹੁੰਦੀਆਂ ਕਈ ਬਿਮਾਰੀਆਂ
ਰੋਜ਼ਾਨਾ ਪੌੜੀਆਂ ਚੜ੍ਹਨ ਦੇ ਗਜ਼ਬ ਫਾਇਦੇ, ਭਾਰ ਘਟਾਉਣ ਤੋਂ ਲੈ ਕੇ ਦੂਰ ਹੁੰਦੀਆਂ ਕਈ ਬਿਮਾਰੀਆਂ
Crime News: ਵਿਆਹੁਤਾ ਪ੍ਰੇਮਿਕਾ ਨੇ ਬੁਆਏਫ੍ਰੈਂਡ ਨਾਲ ਪਹਿਲਾਂ ਬਣਾਏ ਸਰੀਰਕ ਸਬੰਧ, ਫਿਰ ਬਲੇਡ ਨਾਲ ਕੱਟਿਆ ਪ੍ਰਾਈਵੇਟ ਪਾਰਟ, ਹੋਸ਼ ਉਡਾ ਦਏਗੀ ਵਜ੍ਹਾ
ਵਿਆਹੁਤਾ ਪ੍ਰੇਮਿਕਾ ਨੇ ਬੁਆਏਫ੍ਰੈਂਡ ਨਾਲ ਪਹਿਲਾਂ ਬਣਾਏ ਸਰੀਰਕ ਸਬੰਧ, ਫਿਰ ਬਲੇਡ ਨਾਲ ਕੱਟਿਆ ਪ੍ਰਾਈਵੇਟ ਪਾਰਟ, ਹੋਸ਼ ਉਡਾ ਦਏਗੀ ਵਜ੍ਹਾ
ਵੱਡੀ ਖ਼ਬਰ ! ਡਿੰਪੀ ਢਿੱਲੋਂ ਨੇ ਛੱਡਿਆ ਅਕਾਲੀ ਦਲ, ਜਾਣੋ ਕੀ ਹੈ ਅਸਤੀਫ਼ੇ ਦੀ ਵਜ੍ਹਾ ਤੇ ਕਿਹੜੀ ਪਾਰਟੀ 'ਚ ਹੋਣਗੇ ਸ਼ਾਮਲ ?
ਵੱਡੀ ਖ਼ਬਰ ! ਡਿੰਪੀ ਢਿੱਲੋਂ ਨੇ ਛੱਡਿਆ ਅਕਾਲੀ ਦਲ, ਜਾਣੋ ਕੀ ਹੈ ਅਸਤੀਫ਼ੇ ਦੀ ਵਜ੍ਹਾ ਤੇ ਕਿਹੜੀ ਪਾਰਟੀ 'ਚ ਹੋਣਗੇ ਸ਼ਾਮਲ ?
Embed widget