Health Tips: ਦੁੱਧ ਸਵੇਰੇ ਪੀਣਾ ਚਾਹੀਦਾ ਜਾਂ ਫਿਰ ਰਾਤ ਨੂੰ ਪੀਣਾ ਫਾਇਦੇਮੰਦ, ਸਦੀਆਂ ਤੋਂ ਚੱਲੇ ਆ ਰਹੇ ਸਵਾਲ ਦਾ ਆਖਰ ਲੱਭਿਆ ਜਵਾਬ
Health Tips: ਪੰਜਾਬ ਅੰਦਰ ਬਚਪਨ ਤੋਂ ਦੁੱਧ ਪੀਣ ਲਈ ਉੱਪਰ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਕਿਉਂਕਿ ਦੁੱਧ ਨੂੰ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ। ਇਸ ਲਈ ਦੁੱਧ ਪੀਣ ਨਾਲ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ, ਇਹ
Health Tips: ਪੰਜਾਬ ਅੰਦਰ ਬਚਪਨ ਤੋਂ ਦੁੱਧ ਪੀਣ ਲਈ ਉੱਪਰ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਕਿਉਂਕਿ ਦੁੱਧ ਨੂੰ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ। ਇਸ ਲਈ ਦੁੱਧ ਪੀਣ ਨਾਲ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ, ਇਹ ਤਾਂ ਹਰ ਕੋਈ ਜਾਣਦਾ ਹੈ ਪਰ ਕਈ ਲੋਕ ਸਵੇਰੇ ਦੁੱਧ ਪੀਣ ਨੂੰ ਤਰਜੀਹ ਦਿੰਦੇ ਹਨ ਤੇ ਕਈ ਲੋਕ ਸ਼ਾਮ ਨੂੰ ਦੁੱਧ ਪੀਂਦੇ ਹਨ। ਹੁਣ ਸਵਾਲ ਇਹ ਹੈ ਕਿ ਦੁੱਧ ਦੀ ਵਰਤੋਂ ਕਦੋਂ ਕਰਨੀ ਚਾਹੀਦੀ ਹੈ ਜਾਂ ਕਿਸ ਸਮੇਂ ਇਸ ਨੂੰ ਪੀਣਾ ਫਾਇਦੇਮੰਦ ਹੁੰਦਾ ਹੈ। ਇਹ ਸਵਾਲ ਸਦੀਆਂ ਤੋਂ ਪੁੱਛਿਆ ਜਾ ਰਿਹਾ ਹੈ ਪਰ ਇਸ ਦਾ ਕੋਈ ਸਹੀ ਸਹੀ ਜਵਾਬ ਨਹੀਂ ਲੱਭਿਆ।
ਦਰਅਸਲ ਦੁੱਧ ਸਾਡੀ ਖੁਰਾਕ ਦਾ ਜ਼ਰੂਰੀ ਹਿੱਸਾ ਹੈ, ਜਿਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਦੁੱਧ ਨਹੀਂ ਪੀਂਦੇ ਤਾਂ ਸਰੀਰ 'ਚ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ। ਪ੍ਰੋਟੀਨ ਦੇ ਨਾਲ-ਨਾਲ ਦੁੱਧ ਵਿੱਚ ਕੈਲਸ਼ੀਅਮ, ਥਿਆਮਿਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਤੇ ਇਹ ਹੱਡੀਆਂ ਨੂੰ ਮਜ਼ਬੂਤ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਲਈ ਦੁੱਧ ਭੋਜਨ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਰਾਤ ਨੂੰ ਜਾਂ ਫਿਰ ਸਵੇਰੇ ਦੁੱਧ ਪੀਣ ਨਾਲ ਫਾਇਦਾ ਹੁੰਦਾ?
ਦੁੱਧ ਦਿਨ ਵਿੱਚ ਕਿਸੇ ਵੇਲੇ ਵੀ ਪੀਤਾ ਜਾ ਸਕਦਾ ਹੈ ਪਰ ਇਹ ਨਿਯਮ ਸਾਰਿਆਂ ਉਪਰ ਲਾਗੂ ਨਹੀਂ ਹੋ ਸਕਦਾ। ਦਰਅਸਲ ਸਵੇਰੇ ਦੁੱਧ ਪੀਣ ਨਾਲ ਤੁਸੀਂ ਦਿਨ ਭਰ ਆਲਸ ਮਹਿਸੂਸ ਕਰ ਸਕਦੇ ਹੋ। ਇਸ ਦੇ ਨਾਲ ਹੀ ਰਾਤ ਨੂੰ ਦੁੱਧ ਪੀਣਾ ਸਰੀਰ ਲਈ ਫਾਇਦੇਮੰਦ ਹੋ ਸਕਦਾ ਹੈ ਪਰ ਜੇਕਰ ਤੁਹਾਨੂੰ ਪੇਟ ਵਿੱਚ ਗੈਸ ਬਣਨ ਦੀ ਸ਼ਿਕਾਇਤ ਹੈ ਤਾਂ ਰਾਤ ਨੂੰ ਦੁੱਧ ਪੀਣ ਤੋਂ ਬਚੋ।
ਇਸੇ ਤਰ੍ਹਾਂ ਜਿੰਮ ਜਾਣ ਵਾਲਿਆਂ ਲਈ ਸਵੇਰੇ ਦੁੱਧ ਪੀਣਾ ਫਾਇਦੇਮੰਦ ਹੋ ਸਕਦਾ ਹੈ। ਡਾਕਟਰਾਂ ਮੁਤਾਬਕ ਕਿਸੇ ਵੀ ਸਮੇਂ ਦੁੱਧ ਪੀਣਾ ਫਾਇਦੇਮੰਦ ਹੁੰਦਾ ਹੈ। ਬਸ ਇਸ ਗੱਲ ਦਾ ਧਿਆਨ ਰੱਖੋ ਕਿ ਜੇਕਰ ਪੇਟ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਦੁੱਧ ਪੀਣ ਦਾ ਸਮਾਂ ਬਦਲਣਾ ਠੀਕ ਰਹੇਗਾ। ਪੰਜ ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸਵੇਰੇ ਦੁੱਧ ਪੀਣ ਨਾਲ ਨੁਕਸਾਨ ਹੋ ਸਕਦਾ ਹੈ।
ਦੁੱਧ ਪੀਣ ਨਾਲ ਮਾਸਪੇਸ਼ੀਆਂ ਤੇ ਹੱਡੀਆਂ ਮਜ਼ਬੂਤ ਹੁੰਦੀਆਂ
ਜੋ ਲੋਕ ਦੁੱਧ ਪੀਣ ਤੋਂ ਪ੍ਰਹੇਜ਼ ਕਰਦੇ ਹਨ, ਉਨ੍ਹਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਜਾਂਦਾ ਹੈ। ਦੁੱਧ ਪੀਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਤੇ ਨਾਲ ਹੀ ਮਾਸਪੇਸ਼ੀਆਂ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਦੁੱਧ ਵਿੱਚ ਵਿਟਾਮਿਨ ਡੀ ਤੇ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਹੀ ਕਾਰਨ ਹੈ ਕਿ ਘਰ ਦੇ ਬਜ਼ੁਰਗ ਦੁੱਧ ਪੀਣ ਦੀ ਸਲਾਹ ਦਿੰਦੇ ਹਨ।
ਸਿਹਤ ਮਾਹਿਰਾਂ ਮੁਤਾਬਕ ਦੁੱਧ ਪੀਂਦੇ ਸਮੇਂ ਤੁਸੀਂ ਇਸ ਵਿੱਚ ਚੀਨੀ ਵੀ ਮਿਲਾ ਸਕਦੇ ਹੋ। ਇਸ ਨਾਲ ਪੇਟ ਵਿਚ ਐਸੀਡਿਟੀ ਜਾਂ ਗੈਸ ਬਣਨ ਤੋਂ ਬਚਿਆ ਜਾ ਸਕਦਾ ਹੈ। ਧਿਆਨ ਰਹੇ ਕਿ ਦੁੱਧ ਪੀਣ ਤੋਂ ਪਹਿਲਾਂ ਜਾਂ ਬਾਅਦ ਵਿਚ ਖੱਟੇ ਫਲ ਖਾਣ ਤੋਂ ਕੁਝ ਦੇਰ ਪ੍ਰਹੇਜ਼ ਕਰੋ। ਕਈ ਵਾਰ ਲੋਕ ਸਵੇਰੇ ਇਸ ਨੂੰ ਦੁੱਧ ਦੇ ਨਾਲ ਖਾਂਦੇ ਹਨ ਪਰ ਇਸ ਕਾਰਨ ਕਈ ਲੋਕਾਂ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
Check out below Health Tools-
Calculate Your Body Mass Index ( BMI )