ਕਮਜ਼ੋਰ ਇਮਿਊਨਿਟੀ ਦੇ 5 ਲਛਣ...ਕਦੇ ਨਾ ਕਰੋ ਇਗਨੋਰ, ਨਹੀਂ ਤਾਂ ਹੋ ਜਾਣਗੀਆਂ ਇਹ ਬਿਮਾਰੀਆਂ
ਕਈ ਵਾਰ ਇਮਿਊਨਿਟੀ ਕਮਜ਼ੋਰ ਹੋਣ 'ਤੇ ਵੀ ਇਸ ਦੇ ਲੱਛਣ ਨਜ਼ਰ ਨਹੀਂ ਆਉਂਦੇ। ਅਜਿਹੀ ਸਥਿਤੀ ਵਿੱਚ ਸਰੀਰ ਦੇ ਹਾਵ-ਭਾਵ ਨੂੰ ਸਮਝਣਾ ਚਾਹੀਦਾ ਹੈ। ਜੇਕਰ ਤੁਸੀਂ ਇਨ੍ਹਾਂ ਸੰਕੇਤਾਂ ਨੂੰ ਵਾਰ-ਵਾਰ ਨਜ਼ਰਅੰਦਾਜ਼ ਕਰਦੇ ਹੋ, ਤਾਂ ਬਿਮਾਰੀਆਂ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।
Weak Immunity Symptoms : ਇਮਿਊਨਿਟੀ ਤੁਹਾਨੂੰ ਸਿਹਤਮੰਦ ਰੱਖਣ ਅਤੇ ਬਿਮਾਰੀਆਂ ਤੋਂ ਦੂਰ ਰੱਖਣ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ। ਜੇਕਰ ਇਮਿਊਨਿਟੀ ਮਜ਼ਬੂਤ ਹੈ ਤਾਂ ਤੁਸੀਂ ਹਮੇਸ਼ਾ ਸਿਹਤਮੰਦ ਰਹੋਗੇ। ਦੂਜੇ ਪਾਸੇ ਜੇਕਰ ਇਮਿਊਨਿਟੀ ਕਮਜ਼ੋਰ ਹੈ ਤਾਂ ਬਿਮਾਰੀਆਂ ਦਾ ਖਤਰਾ ਬਹੁਤ ਜ਼ਿਆਦਾ ਰਹਿੰਦਾ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਇਮਿਊਨਿਟੀ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਪਰ ਸਮਝ ਨਹੀਂ ਆਉਂਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ 5 ਲੱਛਣ ਦੱਸਣ ਜਾ ਰਹੇ ਹਾਂ, ਜੋ ਇਮਿਊਨਿਟੀ ਕਮਜ਼ੋਰ ਹੋਣ 'ਤੇ ਸਰੀਰ 'ਚ ਦਿਖਾਈ ਦਿੰਦੇ ਹਨ। ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਸਿਹਤ ਲਈ ਠੀਕ ਨਹੀਂ ਹੈ।
ਕਮਜ਼ੋਰ ਇਮਿਊਨਿਟੀ ਦੇ 5 ਲੱਛਣ
ਸਰੀਰ ਵਿੱਚ ਸੁਸਤੀ ਹੋਣਾ ਕਮਜ਼ੋਰ ਇਮਿਊਨਿਟੀ ਦੀ ਨਿਸ਼ਾਨੀ ਹੈ। ਕਿਉਂਕਿ ਜਦੋਂ ਇਮਿਊਨਿਟੀ ਵੀਕ ਹੁੰਦੀ ਹੈ ਤਾਂ ਸਰੀਰ ਦੀ ਐਨਰਜੀ ਘੱਟ ਹੋਣ ਲੱਗ ਜਾਂਦੀ ਹੈ। ਇਮਿਊਨਿਟੀ ਵੀਕ ਹੋਣ ਦੇ ਕਾਰਨ ਸਰੀਰ ਹਰ ਸਮੇਂ ਬੈਕਟੀਰੀਆ ਨਾਲ ਲੜਦਾ ਰਹਿੰਦਾ ਹੈ ਜਿਸ ਕਰਕੇ ਥਕਾਵਟ ਸ਼ੁਰੂ ਹੋ ਜਾਂਦੀ ਹੈ।
ਛੇਤੀ-ਛੇਤੀ ਸਰਦੀ-ਜ਼ੁਕਾਮ ਹੋਣਾ
ਜੇਕਰ ਕਿਸੇ ਦੀ ਇਮਿਊਨਿਟੀ ਕਮਜ਼ੋਰ ਹੈ ਤਾਂ ਉਸ ਨੂੰ ਅਕਸਰ ਸਰਦੀ-ਜ਼ੁਕਾਮ ਹੁੰਦਾ ਰਹਿੰਦਾ ਹੈ। ਜਦੋਂ ਸਰੀਰ ਵਿੱਚ ਇਮਿਊਨਿਟੀ ਲੈਵਲ ਮਜ਼ਬੂਤ ਹੁੰਦਾ ਹੈ ਤਾਂ ਇਹ ਸਾਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਂਦਾ ਹੈ। ਪਰ ਜੇਕਰ ਇਮਿਊਨਿਟੀ ਵੀਕਰ ਹੋਵੇ ਤਾਂ ਸਰਦੀ-ਜ਼ੁਕਾਮ ਦੀ ਸਮੱਸਿਆ ਬਹੁਤ ਹੁੰਦੀ ਹੈ।
ਇਹ ਵੀ ਪੜ੍ਹੋ: Blind Pimples: ਕੀ ਹੈ ਬਲਾਈਂਡ ਪਿੰਪਲਸ? ਚਿਹਰੇ ਨੂੰ ਕਿਵੇਂ ਪਹੁੰਚਾਉਂਦੇ ਨੁਕਸਾਨ...ਜਾਣੋ ਠੀਕ ਕਰਨ ਦੇ ਉਪਾਅ
ਹਰ ਸਮੇਂ ਥਕਾਵਟ ਹੋਣਾ
ਜਦੋਂ ਵੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਤਾਂ ਸਰੀਰ ਥਕਾਵਟ ਮਹਿਸੂਸ ਕਰਦਾ ਹੈ। ਇਸ ਕਾਰਨ ਸਰੀਰ ਦੇ ਕਿਸੇ ਵੀ ਹਿੱਸੇ 'ਚ ਦਰਦ ਹੋਣ ਲੱਗ ਜਾਂਦਾ ਹੈ।
ਪਾਚਨ ਤੰਤਰ ਵਿਗੜਨਾ
ਕਮਜ਼ੋਰ ਇਮਿਊਨਿਟੀ ਦੇ ਲੱਛਣਾਂ ਵਿੱਚੋਂ ਇੱਕ ਖਰਾਬ ਪਾਚਨ ਪ੍ਰਣਾਲੀ ਵੀ ਹੈ। ਇਮਿਊਨਿਟੀ ਕਮਜ਼ੋਰ ਹੋਣ ਕਾਰਨ ਕਬਜ਼, ਬਦਹਜ਼ਮੀ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ। ਕਈ ਵਾਰ ਇਮਿਊਨਿਟੀ ਵੀਕ ਹੋਣ ਦੇ ਕਾਰਨ ਪੇਟ ਵਿੱਚ ਬਹੁਤ ਦਰਦ ਹੁੰਦਾ ਹੈ। ਦਰਅਸਲ, ਕਮਜ਼ੋਰ ਇਮਿਊਨਿਟੀ ਦੇ ਕਾਰਨ, ਬੈਕਟੀਰੀਆ ਬਹੁਤ ਆਸਾਨੀ ਨਾਲ ਪੇਟ ਵਿੱਚ ਦਾਖਲ ਹੁੰਦਾ ਹੈ ਅਤੇ ਪੇਟ ਨਾਲ ਸਬੰਧਤ ਬਿਮਾਰੀਆਂ ਨੂੰ ਜਨਮ ਦਿੰਦਾ ਹੈ।
ਜ਼ਖ਼ਮ ਠੀਕ ਹੋਣ ਵਿੱਚ ਸਮਾਂ ਲੱਗਣਾ
ਜੇਕਰ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਸੱਟ ਲੱਗ ਜਾਵੇ ਜਾਂ ਜ਼ਖ਼ਮ ਹੋ ਜਾਵੇ ਤਾਂ ਇਹ ਆਸਾਨੀ ਨਾਲ ਠੀਕ ਨਹੀਂ ਹੁੰਦਾ। ਜਦੋਂ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਤਾਂ ਸੱਟ ਲੱਗਣ ਤੋਂ ਬਾਅਦ ਸਕਿਨ ਖੁਦ ਹੀ ਇਸ ਨੂੰ ਠੀਕ ਕਰਨ ਵਿਚ ਲੱਗ ਜਾਂਦੀ ਹੈ ਅਤੇ ਸੱਟ ਆਸਾਨੀ ਨਾਲ ਠੀਕ ਹੋ ਜਾਂਦੀ ਹੈ ਪਰ ਜਦੋਂ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਤਾਂ ਅਜਿਹਾ ਨਹੀਂ ਹੁੰਦਾ। ਇਸ ਲਈ ਜਦੋਂ ਵੀ ਇਨ੍ਹਾਂ 'ਚੋਂ ਕੋਈ ਵੀ ਲੱਛਣ ਦਿਖਾਈ ਦੇਣ ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਕੀ ਹੈ ਸਡਨ ਐਰੀਥਮਿਕ ਡੈਥ ਸਿੰਡਰੋਮ? ਜਿਸ ਵਿੱਚ ਸਾਹ ਲੈਣ ਦਾ ਸਮਾਂ ਵੀ ਨਹੀਂ ਮਿਲਦਾ ਤੁਰੰਤ ਹੋ ਜਾਂਦੀ ਹੈ ਮੌਤ
Check out below Health Tools-
Calculate Your Body Mass Index ( BMI )