Heart Health Tips: ਇਹ ਆਦਤਾਂ ਦਿਲ ਨੂੰ ਰੱਖਦੀਆਂ ਨੇ ਤੰਦਰੁਸਤ, ਜਾਣੋ ਕੀ ਕਹਿੰਦੀ ਰਿਸਰਚ
ਅੱਜ ਦੇ ਸਮੇਂ ਹਾਰਟ ਅਟੈਕ ਅਤੇ ਦਿਲ ਦੀਆਂ ਬਿਮਾਰੀਆਂ ਜ਼ਿਆਦਾ ਵੱਧ ਰਹੀਆਂ ਹਨ। ਸਾਡੀਆਂ ਬਹੁਤ ਸਾਰੀਆਂ ਅਜਿਹੀਆਂ ਅਦਾਤਾਂ ਹਨ, ਜੋ ਕਿ ਦਿਲ ਦੀ ਸਿਹਤ ਲਈ ਸਹੀ ਨਹੀਂ ਹਨ। ਆਓ ਜਾਣਦੇ ਹਾਂ ਰਿਸਰਚ ਦੇ ਵਿੱਚ ਕਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ...

Heart Health Tips: ਦਿਲ ਨੂੰ ਤੰਦਰੁਸਤ ਰੱਖਣਾ ਸਾਡੇ ਸਰੀਰ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ। ਜੇਕਰ ਦਿਲ ਸਹੀ ਢੰਗ ਨਾਲ ਕੰਮ ਨਾ ਕਰੇ ਤਾਂ ਇਹ ਸਰੀਰ ਨੂੰ ਕਈ ਤਰ੍ਹਾਂ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਦਿਲ ਦੀ ਬਿਮਾਰੀ ਦਾ ਖਤਰਾ ਵੀ ਵੱਧ ਜਾਂਦਾ ਹੈ। ਉਮਰ ਦੇ ਨਾਲ ਸਰੀਰ ਦੇ ਹੋਰ ਅੰਗਾਂ ਵਾਂਗ ਹੀ ਦਿਲ ਵੀ ਕਮਜ਼ੋਰ ਹੋਣ ਲੱਗਦਾ ਹੈ, ਇਸ ਲਈ ਦਿਲ ਦੀ ਖਾਸ ਦੇਖਭਾਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ।
ਨੇਚਰ ਮਟੀਰੀਅਲਜ਼ 'ਚ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ, ਦਿਲ ਦੀ ਉਮਰ ਵਧਣ ਦੀ ਪ੍ਰਕਿਰਿਆ ਨੂੰ ਵਾਪਸ ਮੋੜਿਆ ਜਾ ਸਕਦਾ ਹੈ। ਦਿਲ ਦੇ ਸੈੱਲਸ ਨੂੰ ਤੰਦਰੁਸਤ ਰੱਖਣ ਲਈ ਉਸਦੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਬਦਲਣ ਨਾਲ ਸਰੀਰ ਨੂੰ ਵੀ ਲਾਭ ਮਿਲਦਾ ਹੈ। ਇਸ ਲਈ ਤੁਸੀਂ ਆਪਣੇ ਰੁਟੀਨ ਵਿੱਚ ਕੁਝ ਸਿਹਤਮੰਦ ਆਦਤਾਂ ਸ਼ਾਮਲ ਕਰਕੇ ਆਪਣੇ ਦਿਲ ਦੀ ਸਿਹਤ ਨੂੰ ਬਿਹਤਰ ਬਣਾ ਸਕਦੇ ਹੋ।
ਨੀਂਦ ਪੂਰੀ ਕਰੋ
ਦਿਲ ਨੂੰ ਤੰਦਰੁਸਤ ਰੱਖਣ ਲਈ ਹਰ ਰਾਤ 7 ਤੋਂ 9 ਘੰਟੇ ਦੀ ਆਰਾਮਦਾਇਕ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਜੇਕਰ ਨੀਂਦ ਪੂਰੀ ਨਾ ਹੋਵੇ ਤਾਂ ਉੱਚ ਬਲੱਡ ਪ੍ਰੈਸ਼ਰ, ਸਰੀਰ ਵਿੱਚ ਸੋਜ ਅਤੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।
ਸ਼ਰਾਬ ਪੀਣ ਤੋਂ ਬਚੋ
ਤੰਬਾਕੂ ਤੇ ਵੱਧ ਸ਼ਰਾਬ ਪੀਣ ਨਾਲ ਦਿਲ ਨਾਲ ਸੰਬੰਧਿਤ ਬਿਮਾਰੀਆਂ ਦਾ ਖਤਰਾ ਕਾਫੀ ਵੱਧ ਜਾਂਦਾ ਹੈ। ਇਹ ECM (ਐਕਸਟ੍ਰਾਸੈੱਲੂਲਰ ਮੈਟ੍ਰਿਕਸ) ਨੂੰ ਵੀ ਪ੍ਰਭਾਵਤ ਕਰਦਾ ਹੈ। ਜੇਕਰ ਤੁਸੀਂ ਸ਼ਰਾਬ ਤੋਂ ਪਰਹੇਜ਼ ਕਰਦੇ ਹੋ ਤਾਂ ਤੁਸੀਂ ਹਾਰਟ ਅਟੈਕ ਵਰਗੀਆਂ ਗੰਭੀਰ ਸਮੱਸਿਆਵਾਂ ਤੋਂ ਬਚ ਸਕਦੇ ਹੋ ਅਤੇ ਤੁਹਾਡਾ ਦਿਲ ਲੰਬੇ ਸਮੇਂ ਤੱਕ ਸਿਹਤਮੰਦ ਰਹਿ ਸਕਦਾ ਹੈ।
ਰੋਜ਼ ਕਸਰਤ ਕਰੋ
ਜੇਕਰ ਤੁਸੀਂ ਹਰ ਰੋਜ਼ ਕਸਰਤ ਕਰਦੇ ਹੋ ਤਾਂ ਇਸ ਨਾਲ ਸਿਰਫ਼ ਸਰੀਰ ਹੀ ਨਹੀਂ, ਬਲਕਿ ਦਿਲ ਵੀ ਤੰਦਰੁਸਤ ਬਣਿਆ ਰਹਿੰਦਾ ਹੈ। ਇਸਦੇ ਨਾਲ-ਨਾਲ ਤੁਸੀਂ ਹਫ਼ਤੇ ਵਿੱਚ ਘੱਟੋ-ਘੱਟ 150 ਮਿੰਟ ਦੀ ਐਰੋਬਿਕ ਸਰਗਰਮੀ ਵੀ ਕਰ ਸਕਦੇ ਹੋ। ਇਹ ਤੁਹਾਡੀਆਂ ਰਕਤ ਨਸਾਂ ਨੂੰ ਸਰਗਰਮ ਰੱਖਦੀ ਹੈ ਅਤੇ ECM ਰੀਮਾਡਲਿੰਗ ਵਿੱਚ ਵੀ ਮਦਦ ਕਰਦੀ ਹੈ।
ਤਣਾਅ ਤੋਂ ਦੂਰ ਰਹੋ
ਦਿਲ ਨੂੰ ਸਿਹਤਮੰਦ ਰੱਖਣ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਤਣਾਅ ਤੋਂ ਦੂਰ ਰਹੋ। ਲਗਾਤਾਰ ਤਣਾਅ ਸਰੀਰ ਵਿੱਚ ਸੋਜ ਅਤੇ ਹਾਰਮੋਨਲ ਅਸੰਤੁਲਨ ਦਾ ਕਾਰਨ ਬਣਦਾ ਹੈ, ਜੋ ਦਿਲ ਦੇ ਸੈੱਲਸ ਅਤੇ ਮੈਟ੍ਰਿਕਸ ਦੋਹਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਬਚਣ ਲਈ ਤੁਸੀਂ ਧਿਆਨ, ਯੋਗ, ਮਾਈਂਡਫੁਲਨੈੱਸ ਵਰਗੀਆਂ ਤਕਨੀਕਾਂ ਅਪਣਾ ਸਕਦੇ ਹੋ ਜਾਂ ਕੁਝ ਸਮਾਂ ਬਾਹਰ ਕੁਦਰਤ ਵਿੱਚ ਵੀ ਬਿਤਾ ਸਕਦੇ ਹੋ, ਜਿਸ ਨਾਲ ਮਨ ਸ਼ਾਂਤ ਰਹਿੰਦਾ ਹੈ ਅਤੇ ਤਣਾਅ ਘਟਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















