(Source: ECI/ABP News/ABP Majha)
Chest Pain: ਛਾਤੀ ਦੇ ਦਰਦ ਨੂੰ ਨਜ਼ਰਅੰਦਾਜ਼ ਕਰਨਾ ਪਏਗਾ ਮਹਿੰਗਾ, ਹਾਈ ਕੋਲੈਸਟ੍ਰੋਲ ਵੱਲ ਵੱਡਾ ਸੰਕੇਤ, ਲੱਛਣ ਪਛਾਣ ਕਰੋ ਬਚਾਅ
Health: ਜੇਕਰ ਤੁਸੀਂ ਸਿਹਤਮੰਦ ਅਤੇ ਚੰਗੀ ਜੀਵਨ ਸ਼ੈਲੀ ਦੀ ਪਾਲਣਾ ਕਰਦੇ ਹੋ ਤਾਂ ਸਰੀਰ ਵਿੱਚ ਸਿਹਤਮੰਦ ਕੋਲੈਸਟ੍ਰੋਲ ਵਧਦਾ ਹੈ, ਜਦੋਂ ਕਿ ਜੇਕਰ ਤੁਸੀਂ ਗੈਰ-ਸਿਹਤਮੰਦ ਤੇ ਤੇਲਯੁਕਤ ਭੋਜਨ ਖਾਂਦੇ ਹੋ ਤਾਂ ਸਰੀਰ ਵਿੱਚ ਖਰਾਬ ਕੋਲੈਸਟ੍ਰੋਲ ਵਧਦਾ ਹੈ
High Cholesterol Symptoms: ਅੱਜ ਦੇ ਸਮੇਂ ਵਿੱਚ ਬਹੁਤ ਸਾਰੀਆਂ ਆਮ ਬਿਮਾਰੀਆਂ ਬਹੁਤ ਹੀ ਘੱਟ ਉਮਰ ਦੇ ਵਿੱਚ ਲੱਗ ਰਹੀਆਂ ਹਨ। ਜਿਸ ਦੇ ਪਿੱਛੇ ਸਾਡੀ ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ ਦਾ ਅਹਿਮ ਹੱਥ ਹੈ। ਇਹ ਕੁੱਝ ਆਮ ਨਜ਼ਰ ਆਉਣ ਵਾਲੀਆਂ ਬਿਮਾਰੀਆਂ ਸਮੇਂ ਦੇ ਨਾਲ ਕਦੋਂ ਘਾਤਕ ਰੂਪ ਧਾਰਨ ਕਰ ਲੈਂਦੀਆਂ ਹਨ ਪਤਾ ਨਹੀਂ ਚੱਲਦਾ ਹੈ। ਜੋ ਕਿ ਸਾਡੇ ਸਰੀਰ ਲਈ ਬਿਲਕੁਲ ਵੀ ਸਹੀ ਨਹੀਂ ਹੈ। ਕੋਲੈਸਟ੍ਰੋਲ ਦਾ ਵਧਣਾ ਜਾਂ ਘਟਣਾ ਪੂਰੀ ਤਰ੍ਹਾਂ ਸਾਡੀ ਖੁਰਾਕ ਅਤੇ ਜੀਵਨ ਸ਼ੈਲੀ 'ਤੇ ਨਿਰਭਰ ਕਰਦਾ (rise or fall of cholesterol depends entirely on our diet and lifestyle) ਹੈ। ਜੇਕਰ ਤੁਸੀਂ ਸਿਹਤਮੰਦ ਅਤੇ ਚੰਗੀ ਜੀਵਨ ਸ਼ੈਲੀ ਦੀ ਪਾਲਣਾ ਕਰਦੇ ਹੋ ਤਾਂ ਸਰੀਰ ਵਿੱਚ ਸਿਹਤਮੰਦ ਕੋਲੈਸਟ੍ਰੋਲ ਵਧਦਾ ਹੈ, ਜਦੋਂ ਕਿ ਜੇਕਰ ਤੁਸੀਂ ਗੈਰ-ਸਿਹਤਮੰਦ ਅਤੇ ਤੇਲਯੁਕਤ ਭੋਜਨ ਖਾਂਦੇ ਹੋ ਤਾਂ ਸਰੀਰ ਵਿੱਚ ਖਰਾਬ ਕੋਲੈਸਟ੍ਰੋਲ (bad cholesterol) ਵਧਦਾ ਹੈ। ਸਰੀਰ 'ਚ ਖਰਾਬ ਕੋਲੈਸਟ੍ਰਾਲ ਵਧਣ ਨਾਲ ਦਿਲ ਦੇ ਦੌਰੇ ਦਾ ਖਤਰਾ ਵਧ ਜਾਂਦਾ ਹੈ। ਅੱਜ ਅਸੀਂ ਹਾਈ ਕੋਲੈਸਟ੍ਰੋਲ ਵਧਣ ਦੇ ਲੱਛਣਾਂ ਬਾਰੇ ਦੱਸਾਂਗਾ।
ਮਾੜੇ ਕੋਲੈਸਟ੍ਰੋਲ ਦੇ ਵਧਣ ਕਾਰਨ (Due to increase in bad cholesterol)
ਖ਼ਰਾਬ ਜੀਵਨ ਸ਼ੈਲੀ ਅਤੇ ਖ਼ਰਾਬ ਖਾਣ-ਪੀਣ ਦੀਆਂ ਆਦਤਾਂ ਕਾਰਨ ਹਾਈ ਬੀਪੀ, ਸ਼ੂਗਰ ਅਤੇ ਖ਼ਰਾਬ ਕੋਲੈਸਟ੍ਰੋਲ ਤੇਜ਼ੀ ਨਾਲ ਵਧਦਾ ਹੈ। ਖਾਣ-ਪੀਣ 'ਚ ਲਾਪਰਵਾਹੀ ਅਤੇ ਘੱਟ ਸਰੀਰਕ ਗਤੀਵਿਧੀਆਂ ਸਰੀਰ ਲਈ ਖਤਰਨਾਕ ਸਾਬਤ ਹੋ ਸਕਦੀਆਂ ਹਨ। ਸਰੀਰ 'ਚ ਖਰਾਬ ਕੋਲੈਸਟ੍ਰਾਲ ਵਧਣ ਨਾਲ ਨਾੜੀਆਂ 'ਚ ਬੁਰੇ ਵਾਲਾ ਕੋਲੈਸਟ੍ਰਾਲ ਵਧਣ ਲੱਗਦਾ ਹੈ। ਜਿਸ ਕਾਰਨ ਨਾੜੀਆਂ 'ਚ ਖੂਨ ਦਾ ਵਹਾਅ ਹੌਲੀ ਹੋ ਜਾਂਦਾ ਹੈ। ਕਈ ਵਾਰ ਇਹ ਕੋਲੈਸਟ੍ਰੋਲ ਦਾ ਪੱਧਰ ਇੰਨਾ ਵੱਧ ਜਾਂਦਾ ਹੈ ਕਿ ਇਹ ਖੂਨ ਦਿਮਾਗ ਅਤੇ ਦਿਲ ਤੱਕ ਸਹੀ ਢੰਗ ਨਾਲ ਨਹੀਂ ਪਹੁੰਚਦਾ। ਜਿਸ ਕਰਕੇ ਸਿਹਤ ਲਈ ਖਤਰੇ ਦੀ ਘੰਟੀ ਸਾਬਿਤ ਹੋ ਸਕਦੀ ਹੈ। ਇਸ ਨਾਲ ਦਿਲ ਦੇ ਦੌਰੇ ਅਤੇ ਬ੍ਰੇਨ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਹਾਈ ਕੋਲੈਸਟ੍ਰੋਲ ਇਕ ਤਰ੍ਹਾਂ ਦਾ ਸਾਈਲੈਂਟ ਕਿਲਰ ਹੈ।
ਉੱਚ ਕੋਲੇਸਟ੍ਰੋਲ ਵਧਣ ਦੇ ਲੱਛਣ
- ਅੱਖਾਂ ਦੇ ਦੁਆਲੇ ਪੀਲੇ ਧੱਬਿਆਂ ਨੂੰ ਜ਼ੈਨਥੋਮਾਸ ਕਿਹਾ ਜਾਂਦਾ ਹੈ।
- ਛਾਤੀ ਦਾ ਦਰਦ
- ਸਰੀਰ ਦੇ ਇੱਕ ਪਾਸੇ ਕਮਜ਼ੋਰੀ ਮਹਿਸੂਸ ਹੋਣਾ
- ਸਰੀਰ ਦੇ ਇੱਕ ਹਿੱਸਾ ਸੁੰਨ ਹੋਣਾ
- ਸਟ੍ਰੋਕ ਦੇ ਕਾਰਨ ਅਧਰੰਗ
- ਅੱਖਾਂ ਦੇ ਆਲੇ-ਦੁਆਲੇ ਸਲੇਟੀ ਅਤੇ ਚਿੱਟੇ ਚੱਕਰ
- ਐਥੀਰੋਸਕਲੇਰੋਸਿਸ ਕਾਰਨ ਲੱਤਾਂ ਵਿੱਚ ਦਰਦ, ਨਾੜੀਆਂ ਸੁੰਗੜਨੀਆਂ ਸ਼ੁਰੂ ਹੋ ਜਾਂਦੀਆਂ ਹਨ।
- ਡਿਸਲਿਪੀਡਮੀਆ ਦਾ ਫੈਮਿਲੀ ਹਿਸਟਰੀ
- ਉੱਚ ਕੋਲੇਸਟ੍ਰੋਲ ਤੋਂ ਕਿਵੇਂ ਬਚਣਾ ਹੈ
ਇੰਝ ਕਰੋ ਬਚਾਅ
- ਜੇਕਰ ਤੁਸੀਂ ਉੱਚ ਕੋਲੇਸਟ੍ਰੋਲ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਕੁੱਝ ਖਾਸ ਬਦਲਾਅ ਕਰਨ ਦੀ ਲੋੜ ਹੈ।
- ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਸਿਹਤਮੰਦ ਖਾਓ।
- ਹਰ ਰੋਜ਼ ਚੰਗੀ ਨੀਂਦ ਲਓ।
- ਸਵੇਰੇ ਸਮੇਂ ਸਿਰ ਉੱਠੋ ਅਤੇ ਰੋਜ਼ਾਨਾ ਕਸਰਤ ਕਰੋ।
- ਆਪਣੀ ਡਾਈਟ ਵਿੱਚ ਪੱਤੇਦਾਰ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰੋ। ਰੋਜ਼ਾਨਾ ਘੱਟੋ-ਘੱਟ ਇੱਕ ਫਲ ਖਾਓ।
- ਬੀਜ ਅਤੇ ਸੁੱਕੇ ਮੇਵੇ ਨੂੰ ਵੀ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ।
ਜੇਕਰ ਤੁਹਾਡੀ ਜੀਵਨ ਸ਼ੈਲੀ ਅਤੇ ਭੋਜਨ ਸਹੀ ਰਹੇਗਾ ਤਾਂ ਤੁਹਾਡੇ ਸਰੀਰ ਵਿੱਚ ਉੱਚ ਕੋਲੇਸਟ੍ਰੋਲ ਨਹੀਂ ਵਧੇਗਾ। ਜ਼ਿੰਦਗੀ ਦੇ ਤਣਾਅ, ਜੰਕ, ਬਾਹਰਲੇ ਭੋਜਨ ਅਤੇ ਪ੍ਰੋਸੈਸਡ ਭੋਜਨ ਤੋਂ ਬਚੋ। ਆਪਣੀ ਖੁਰਾਕ ਵਿੱਚ ਬਹੁਤ ਜ਼ਿਆਦਾ ਲਾਲ ਮੀਟ ਸ਼ਾਮਲ ਨਾ ਕਰੋ। ਮਾੜੇ ਕੋਲੈਸਟ੍ਰੋਲ ਨੂੰ ਸਿਹਤਮੰਦ ਜੀਵਨ ਸ਼ੈਲੀ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )