Potato For Health : ਜਾਣੋ ਆਲੂ ਖਾਣਾ ਸਿਹਤ ਲਈ ਕਿੰਨਾ ਹੈ ਫਾਇਦੇਮੰਦ
Potato Fries - ਆਲੂ ਹਰ ਲਗਭਗ ਸਬਜ਼ੀ ਵਿੱਚ ਪਾਇਆ ਜਾਂਦਾ ਹੈ। ਬੱਚਿਆ ਲਈ ਆਲੂ ਬਹੁਤ ਪਸੰਦੀਦਾ ਹਨ, ਉਹ ਆਲੂ ਦੇ ਚਿਪਸ, ਫਰਾਈਜ਼ ਆਦਿ ਪਸੰਦ ਕਰਦੇ ਹਨ। ਆਲੂ ਦੀ ਸਬਜ਼ੀ ਹਰ ਕੋਈ ਖਾਣਾ ਪਸੰਦ
Potato For Health - ਆਲੂ ਹਰ ਲਗਭਗ ਸਬਜ਼ੀ ਵਿੱਚ ਪਾਇਆ ਜਾਂਦਾ ਹੈ। ਬੱਚਿਆ ਲਈ ਆਲੂ ਬਹੁਤ ਪਸੰਦੀਦਾ ਹਨ, ਉਹ ਆਲੂ ਦੇ ਚਿਪਸ, ਫਰਾਈਜ਼ ਆਦਿ ਪਸੰਦ ਕਰਦੇ ਹਨ। ਆਲੂ ਦੀ ਸਬਜ਼ੀ ਹਰ ਕੋਈ ਖਾਣਾ ਪਸੰਦ ਕਰਦਾ ਹੈ। ਆਲੂ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਇਸ ਵਿਚ ਕਾਰਬੋਹਾਈਡ੍ਰੇਟਸ ਤੋਂ ਇਲਾਵਾ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਜ਼ਿੰਕ, ਕੈਰੋਟੀਨੋਇਡਸ, ਫਲੇਵੋਨੋਇਡਸ ਤੇ ਫੀਨੋਲਿਕ ਐਸਿਡ ਵਰਗੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਹਾਲਾਂਕਿ ਆਲੂਆਂ ਦਾ ਜ਼ਿਆਦਾ ਸੇਵਨ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਜ਼ਿਆਦਾ ਆਲੂ ਖਾਣ ਨਾਲ ਭਾਰ ਵਧਣ ਦੀ ਸ਼ਿਕਾਇਤ ਰਹਿੰਦੀ ਹੈ ਤੇ ਭਾਰ ਵਧਣ ਨਾਲ ਸਰੀਰ ਨੂੰ ਕਈ ਬਿਮਾਰੀਆਂ ਘੇਰ ਲੈਂਦੀਆਂ ਹਨ। ਜਿਵੇਂ -
ਭਾਰ ਵਧਦਾ ਹੈ - ਹਰ ਕੋਈ ਮੰਨਦਾ ਹੈ ਕਿ ਆਲੂ ਖਾਣ ਨਾਲ ਭਾਰ ਵਧਦਾ ਹੈ, ਪਰ ਇਹ ਬਿਲਕੁਲ ਸੱਚ ਨਹੀਂ ਹੈ। ਪਰ ਆਲੂ ਦੇ ਚਿਪਸ, ਫਰਾਈਜ਼ ਆਦਿ ਨੂੰ ਤਲੇ ਤੇ ਭੁੰਨੇ ਖਾਣ ਨਾਲ ਭਾਰ ਵਧਦਾ ਹੈ। ਆਲੂਆਂ 'ਚ ਚਰਬੀ ਘੱਟ ਤੇ ਕਾਰਬੋਹਾਈਡਰੇਟ ਜ਼ਿਆਦਾ ਹੁੰਦੇ ਹਨ। ਇਸ ਦੀ ਸੀਮਤ ਵਰਤੋਂ ਨਾਲ ਭਾਰ ਨਹੀਂ ਵਧਦਾ।
ਬੀਪੀ ਵਧਦਾ ਹੈ - ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਆਲੂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਆਲੂਆਂ ਦਾ ਜ਼ਿਆਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ।
ਸਾਹ ਫੁੱਲਣ ਦੀ ਸਮੱਸਿਆ - ਆਲੂਆਂ 'ਚ ਪੋਟਾਸ਼ੀਅਮ ਵੀ ਵੱਡੀ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਦੀ ਜ਼ਿਆਦਾ ਵਰਤੋਂ ਨਾਲ ਸਰੀਰ 'ਚ ਪੋਟਾਸ਼ੀਅਮ ਦਾ ਪੱਧਰ ਵੱਧ ਜਾਂਦਾ ਹੈ ਜਿਸ ਨਾਲ ਹਾਈਪਰਕਲੇਮੀਆਹੋ ਜਾਂਦਾ ਹੈ। ਇਸ ਨਾਲ ਸਾਹ ਚੜ੍ਹਨਾ, ਦਰਦ, ਉਲਟੀ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
ਪਾਚਣ ਸਬੰਧੀ ਸਮੱਸਿਆ - ਆਲੂਆਂ ਦੇ ਜ਼ਿਆਦਾ ਸੇਵਨ ਨਾਲ ਪਾਚਣ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਆਲੂ ਗਰਮ ਸੁਭਾਅ ਦਾ ਹੁੰਦਾ ਹੈ ਅਤੇ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਉਲਟੀਆਂ ਅਤੇ ਦਸਤ ਲੱਗ ਜਾਂਦੇ ਹਨ।
ਡਾਇਬਿਟੀਜ਼ ਦਾ ਖ਼ਤਰਾ - ਆਲੂਆਂ ਦਾ ਜ਼ਿਆਦਾ ਸੇਵਨ ਕਰਨ ਨਾਲ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ। ਅਸਲ 'ਚ ਆਲੂ 'ਚ ਕਾਰਬੋਹਾਈਡ੍ਰੇਟਸ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਬਲੱਡ ਸ਼ੂਗਰ ਲੈਵਲ ਨੂੰ ਵਧਾਉਂਦੀ ਹੈ ਤੇ ਡਾਇਬਟੀਜ਼ ਦਾ ਖਤਰਾ ਹੁੰਦਾ ਹੈ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Check out below Health Tools-
Calculate Your Body Mass Index ( BMI )