ਰਿਫਾਇੰਡ ਤੇਲ 'ਚ ਖਾਣਾ ਬਣਾਉਣਾ ਦਿਲ ਦੀ ਸਿਹਤ ਲਈ ਖਤਰਨਾਕ, ਸਰੀਰ ਨੂੰ ਲੱਗ ਜਾਂਦੀਆਂ ਹੋਰ ਵੀ ਕਈ ਬਿਮਾਰੀਆਂ
Refined Oil: ਜੇਕਰ ਤੁਸੀਂ ਵੀ ਖਾਣਾ ਬਣਾਉਣ ਲਈ ਰਿਫਾਇੰਡ ਤੇਲ ਦੀ ਵਰਤੋਂ ਕਰਦੇ ਹੋ ਤਾਂ ਅੱਜ ਹੀ ਛੱਡ ਦਿਓ ਨਹੀਂ ਤਾਂ ਤੁਹਾਨੂੰ ਵੀ ਇਨ੍ਹਾਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਆਓ ਜਾਣਦੇ ਹਾਂ
Refined Oil: ਅੱਜਕੱਲ੍ਹ ਲੋਕ ਖਾਣਾ ਬਣਾਉਣ ਲਈ ਸਰ੍ਹੋਂ ਦੇ ਤੇਲ ਦੀ ਬਜਾਏ ਰਿਫਾਇੰਡ ਤੇਲ ਦੀ ਵਰਤੋਂ ਕਰਦੇ ਹਨ। ਦਰਅਸਲ, ਰਿਫਾਇੰਡ ਤੇਲ ਦੀ ਕੀਮਤ ਘੱਟ ਹੁੰਦੀ ਹੈ, ਇਸ ਲਈ ਲੋਕਾਂ ਨੇ ਇਸ ਦੀ ਵਰਤੋਂ ਭੋਜਨ ਵਿਚ ਜ਼ਿਆਦਾ ਕਰਨੀ ਸ਼ੁਰੂ ਕਰ ਦਿੱਤੀ ਹੈ। ਰਿਫਾਇੰਡ ਦੀ ਵਰਤੋਂ ਕਰਕੇ ਤੁਸੀਂ ਕੁਝ ਪੈਸੇ ਬਚਾ ਲੈਂਦੇ ਹੋ ਪਰ ਇਹ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੈ ਕਿਉਂਕਿ ਇਹ ਖਰਾਬ ਕੋਲੈਸਟ੍ਰੋਲ ਨੂੰ ਤੇਜ਼ੀ ਨਾਲ ਵਧਾਉਂਦਾ ਹੈ ਜਿਸ ਨਾਲ ਦਿਲ ਦੇ ਦੌਰੇ ਦੀ ਸਮੱਸਿਆ ਵੱਧ ਜਾਂਦੀ ਹੈ। ਅਜਿਹੇ 'ਚ ਸਮੇਂ 'ਤੇ ਸਾਵਧਾਨ ਹੋ ਜਾਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਸਮੇਂ ਸਿਰ ਰਿਫਾਇੰਡ ਤੇਲ ਦੀ ਵਰਤੋਂ ਬੰਦ ਨਹੀਂ ਕਰਦੇ ਤਾਂ ਤੁਸੀਂ ਦਿਲ ਨਾਲ ਸਬੰਧਤ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।
ਰਿਫਾਇੰਡ ਤੇਲ ਨੂੰ ਵੱਧ ਤਾਪਮਾਨ 'ਤੇ ਰਿਫਾਇਨ ਕਰਕੇ ਤਿਆਰ ਕੀਤਾ ਜਾਂਦਾ ਹੈ। ਇਸ ਕਾਰਨ ਇਸ ਤੋਂ ਸਾਰੇ ਜ਼ਰੂਰੀ ਪੋਸ਼ਕ ਤੱਤ ਨਿਕਲ ਜਾਂਦੇ ਹਨ। ਅਜਿਹੇ 'ਚ ਇਸ ਤੇਲ ਦੀ ਵਰਤੋਂ ਨਾਲ ਸਰੀਰ 'ਚ ਟ੍ਰਾਂਸ ਫੈਟ ਦੀ ਮਾਤਰਾ ਵਧਣ ਲੱਗਦੀ ਹੈ, ਜਿਸ ਨਾਲ ਖਰਾਬ ਕੋਲੈਸਟ੍ਰਾਲ, ਟ੍ਰਾਈਗਲਿਸਰਾਈਡਸ ਅਤੇ ਇਨਸੁਲਿਨ ਦਾ ਪੱਧਰ ਤੇਜ਼ੀ ਨਾਲ ਵੱਧ ਜਾਂਦਾ ਹੈ। ਜਿਸ ਕਾਰਨ ਲੋਕਾਂ ਵਿੱਚ ਗੁੱਡ ਕੋਲੇਸਟ੍ਰੋਲ ਦੀ ਮਾਤਰਾ ਘੱਟ ਹੋਣ ਲੱਗਦੀ ਹੈ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਸਭ ਤੋਂ ਪਹਿਲਾਂ ਮੱਕੀ ਦਾ ਤੇਲ, ਰਾਈਸ ਬ੍ਰਾਊਨ ਆਇਲ, ਕੈਨੋਲਾ ਆਇਲ ਅਤੇ ਸੂਰਜਮੁਖੀ ਦੇ ਰਿਫਾਇੰਡ ਦੀ ਵਰਤੋਂ ਜਿੰਨੀ ਜਲਦੀ ਹੋ ਸਕੇ ਬੰਦ ਕਰ ਦਿਓ।
ਇਹ ਵੀ ਪੜ੍ਹੋ: Kidney health: ਡਾਈਟ 'ਚ ਸ਼ਾਮਲ ਕਰ ਲਓ ਆਹ 5 Foods, ਮਸ਼ੀਨ ਵਾਂਗ ਕੰਮ ਕਰੇਗੀ ਕਿਡਨੀ, ਕਦੇ ਨਹੀਂ ਹੋਵੋਗੇ ਬਿਮਾਰ
ਰਿਫਾਇੰਡ ਤੇਲ ਦੀ ਲਗਾਤਾਰ ਵਰਤੋਂ ਤੁਹਾਨੂੰ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ। ਰਿਫਾਇੰਡ ਤੇਲ ਦੇ ਕਰਕੇ ਸਭ ਤੋਂ ਪਹਿਲਾਂ ਕੋਲੈਸਟ੍ਰੋਲ ਵਧਦਾ ਹੈ ਜਿਸ ਕਾਰਨ ਤੁਸੀਂ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਤੋਂ ਇਲਾਵਾ ਇਸ ਤੇਲ ਕਰਕੇ ਲੋਕ ਮੋਟਾਪਾ, ਕੈਂਸਰ, ਡਾਇਬਟੀਜ਼ ਮਲੇਟਸ, ਗੈਸਟਰੋਇੰਟੇਸਟਾਈਨਲ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਜੇਕਰ ਤੁਸੀਂ ਖੁਦ ਨੂੰ ਸਿਹਤਮੰਦ ਅਤੇ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਰਿਫਾਇੰਡ ਤੇਲ ਦੀ ਬਜਾਏ ਕੋਲਡ ਪ੍ਰੈੱਸ ਆਇਲ ਦੀ ਵਰਤੋਂ ਸ਼ੁਰੂ ਕਰੋ। ਕੋਲਡ ਪ੍ਰੈੱਸ ਵਿੱਚ ਤੇਲ ਨੂੰ ਮਸ਼ੀਨ ਵਿੱਚ ਨਹੀਂ ਬਣਾਇਆ ਜਾਂਦਾ ਹੈ। ਇਸ ਲਈ ਇਹ ਰਿਫਾਇੰਡ ਤੇਲ ਨਾਲੋਂ ਥੋੜ੍ਹਾ ਮਹਿੰਗਾ ਹੈ। ਤੁਸੀਂ ਤਿਲ, ਮੂੰਗਫਲੀ ਅਤੇ ਸਰ੍ਹੋਂ ਦੇ ਕੋਲਡ ਪ੍ਰੈਸ ਤੇਲ ਦੀ ਵਰਤੋਂ ਕਰ ਸਕਦੇ ਹੋ।
ਇਹ ਵੀ ਪੜ੍ਹੋ: Okra Benefits: ਇਸ ਹਰੇ ਰੰਗ ਦੀ ਸਬਜ਼ੀ 'ਚ ਲੁਕਿਆ ਸਿਹਤ ਦਾ ਖਜਾਨਾ, ਸੁਆਦ ਹੀ ਨਹੀਂ ਸਿਹਤ ਦੇ ਲਈ ਵੀ ਲਾਜਵਾਬ
Check out below Health Tools-
Calculate Your Body Mass Index ( BMI )