(Source: ECI | ABP NEWS)
ਨਕਲੀ ਅਖਰੋਟ ਤੇ ਬਾਦਾਮ ਕਿਵੇਂ ਪਛਾਣੀਏ? ਦਿਵਾਲੀ ਤੋਂ ਪਹਿਲਾਂ ਕਰੋ ਇਹ ਆਸਾਨ ਟੈਸਟ
ਦਿਵਾਲੀ ਮੌਕੇ ਬਹੁਤ ਸਾਰੇ ਲੋਕ ਇੱਕ ਦੂਜੇ ਨੂੰ ਡਰਾਈ ਫਰੂਟਸ ਗਿਫਟ ਕਰਦੇ ਹਨ। ਲੋਕਾਂ ਬਹੁਤ ਸ਼ੌਕ ਦੇ ਨਾਲ ਆਪਣੇ ਖਾਣ ਦੇ ਲਈ ਵੀ ਘਰ ਲੈ ਕੇ ਆਉਂਦੇ ਹਨ। ਪਰ ਸਾਵਧਾਨ ਇਨ੍ਹਾਂ ਵਿੱਚ ਖੂਬ ਮਿਲਾਵਟ ਹੁੰਦੀ ਹੈ। ਆਓ ਜਾਣਦੇ ਹਾਂ ਕੁੱਝ ਟਿੱਪਸ ਜਿਨ੍ਹਾਂ..

ਦਿਵਾਲੀ ਦਾ ਤਿਉਹਾਰ ਨੇੜੇ ਆਉਂਦੇ ਹੀ ਮਿਠਾਈਆਂ ਅਤੇ ਡਰਾਈ ਫਰੂਟਸ ਦੀ ਖਰੀਦਦਾਰੀ ਵਧ ਜਾਂਦੀ ਹੈ। ਪਰ ਅੱਜਕੱਲ ਮਿਲਾਵਟ ਦਾ ਦੌਰ ਚੱਲ ਰਿਹਾ ਹੈ। ਚਾਹੇ ਮਸਾਲੇ ਹੋਣ, ਮਿਠਾਈਆਂ ਹੋਣ ਜਾਂ ਡਰਾਈ ਫਰੂਟਸ, ਜ਼ਿਆਦਾਤਰ ਦੁਕਾਨਦਾਰ ਵੱਧ ਮੁਨਾਫ਼ਾ ਕਮਾਉਣ ਦੇ ਚੱਕਰ ਵਿੱਚ ਚੀਜ਼ਾਂ ਵਿੱਚ ਮਿਲਾਵਟ ਕਰਕੇ ਵੇਚਦੇ ਹਨ। ਇਸ ਤਰ੍ਹਾਂ, ਚੰਗੀਆਂ ਅਤੇ ਮਿਲਾਵਟੀ ਚੀਜ਼ਾਂ ਵਿੱਚ ਫਰਕ ਸਮਝਣਾ ਬਹੁਤ ਜ਼ਰੂਰੀ ਹੈ। ਇੱਥੇ ਅਸੀਂ ਤੁਹਾਨੂੰ ਕੁਝ ਖ਼ਾਸ ਟਿੱਪਸ ਦੱਸ ਰਹੇ ਹਾਂ, ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਮਿਲਾਵਟੀ ਅਤੇ ਨਕਲੀ ਡਰਾਈ ਫਰੂਟਸ ਖਰੀਦਣ ਤੋਂ ਬਚ ਸਕਦੇ ਹੋ। ਬਾਜ਼ਾਰ ਵਿੱਚ ਕਈ ਥਾਵਾਂ ‘ਤੇ ਨਕਲੀ ਜਾਂ ਰੰਗੀ ਹੋਈਆਂ ਬਾਦਾਮ, ਕਾਜੂ, ਅਖਰੋਟ ਅਤੇ ਕਿਸ਼ਮਿਸ਼ ਵੇਚੀਆਂ ਜਾਂਦੀਆਂ ਹਨ। ਆਓ ਜਾਣੀਏ, ਅਸਲੀ ਅਤੇ ਨਕਲੀ ਡਰਾਈ ਫਰੂਟਸ ਦੀ ਪਛਾਣ ਕਿਵੇਂ ਕਰੀਏ।
ਬਦਾਮ (Almonds)
ਬਦਾਮਾਂ ਨੂੰ ਆਕਰਸ਼ਕ ਬਣਾਉਣ ਲਈ ਉਨ੍ਹਾਂ 'ਤੇ ਰੰਗ ਜਾਂ ਪੋਲਿਸ਼ ਕੀਤੀ ਜਾਂਦੀ ਹੈ। ਅਸਲੀ ਬਾਦਾਮ ਪਹਿਚਾਣ ਲਈ ਇਸਨੂੰ ਹੱਥ ਤੇ ਰਗੜੋ। ਜੇ ਰੰਗ ਉਤਰਨਾ ਸ਼ੁਰੂ ਹੋ ਜਾਵੇ, ਤਾਂ ਸਮਝੋ ਕਿ ਬਾਦਾਮ ਨਕਲੀ ਜਾਂ ਰੰਗੀ ਹੋਈ ਹੈ। ਅਸਲੀ ਬਾਦਾਮ ਦਾ ਰੰਗ ਹਲਕਾ ਭੂਰਾ ਹੁੰਦਾ ਹੈ ਅਤੇ ਸਤਹ ਹਲਕੀ ਖੁਰਦਰੀ ਹੁੰਦੀ ਹੈ। ਬਹੁਤ ਜ਼ਿਆਦਾ ਚਮਕਦਾਰ ਜਾਂ ਬਹੁਤ ਗਹਿਰੇ ਰੰਗ ਦੇ ਬਾਦਾਮ ਨਾ ਖਰੀਦੋ। ਨਾਲ ਹੀ, ਬਹੁਤ ਛੋਟੇ ਜਾਂ ਬਹੁਤ ਮੋਟੇ ਬਾਦਾਮ ਦੀ ਬਜਾਏ ਮੱਧਮ ਆਕਾਰ ਦੇ ਬਾਦਾਮ ਖਰੀਦੋ।
ਕਾਜੂ (Cashews)
ਅਸਲੀ ਕਾਜੂ ਦਾ ਰੰਗ ਸਫੈਦ ਜਾਂ ਹਲਕਾ ਕ੍ਰੀਮ ਵਰਗਾ ਹੁੰਦਾ ਹੈ ਅਤੇ ਇਹਨਾਂ ਵਿੱਚ ਤੇਲ ਦੀ ਖੁਸ਼ਬੂ ਨਹੀਂ ਹੁੰਦੀ। ਜੇ ਕਾਜੂ ਤੋਂ ਅਜੀਬ ਖੁਸ਼ਬੂ ਆ ਰਹੀ ਹੋਵੇ ਜਾਂ ਕਾਜੂ ‘ਤੇ ਪੀਲਾਪਨ ਦਿਖਾਈ ਦੇ ਰਿਹਾ ਹੋਵੇ, ਤਾਂ ਸਮਝੋ ਕਿ ਇਹ ਜਾਂ ਤਾਂ ਪੁਰਾਣੇ ਹਨ ਜਾਂ ਇਸ ਵਿੱਚ ਮਿਲਾਵਟ ਹੈ। ਅਸਲੀ ਕਾਜੂ ਨੂੰ ਤੋੜਨ ‘ਤੇ ਅੰਦਰੋਂ ਵੀ ਸਫੈਦ ਅਤੇ ਕੁਰਕਰਾ ਹੁੰਦਾ ਹੈ।
ਅਖਰੋਟ (Walnuts)
ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਅਖਰੋਟ ਛਿਲਕੇ ਸਮੇਤ ਖਰੀਦੋ, ਕਿਉਂਕਿ ਛਿਲਕੇ ਵਾਲੇ ਅਖਰੋਟ ਵਿੱਚ ਮਿਲਾਵਟ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਅਸਲੀ ਅਖਰੋਟ ਦੀ ਗਿਰੀ ਹਲਕੇ ਭੂਰੇ ਰੰਗ ਦੀ ਹੁੰਦੀ ਹੈ ਅਤੇ ਇਸਦੀ ਖੁਸ਼ਬੂ ਕੁਦਰਤੀ ਹੁੰਦੀ ਹੈ। ਜੇ ਅਖਰੋਟ ਦਾ ਰੰਗ ਗਹਿਰਾ ਹੋਵੇ ਜਾਂ ਇਸ ਤੋਂ ਤੇਜ਼ ਖੁਸ਼ਬੂ ਆਵੇ, ਤਾਂ ਸਮਝੋ ਕਿ ਇਹ ਨਕਲੀ ਹਨ।
ਕਿਸ਼ਮਿਸ਼ (Raisins)
ਕਿਸ਼ਮਿਸ਼ ਵਿੱਚ ਅਕਸਰ ਸ਼ੱਕਰ ਜਾਂ ਕ੍ਰਿਤ੍ਰਿਮ ਰੰਗ ਮਿਲਾ ਕੇ ਇਹਨਾਂ ਨੂੰ ਚਮਕਦਾਰ ਬਣਾਇਆ ਜਾਂਦਾ ਹੈ। ਜੇ ਕਿਸ਼ਮਿਸ਼ ਨੂੰ ਹੱਥ ਨਾਲ ਰਗੜਨ ‘ਤੇ ਰੰਗ ਉਤਰ ਆਵੇ ਜਾਂ ਇਹ ਬਹੁਤ ਗਿੱਲੀ ਲੱਗਣ, ਤਾਂ ਇਹਨਾਂ ਨੂੰ ਨਾ ਖਰੀਦੋ। ਅਸਲੀ ਕਿਸ਼ਮਿਸ਼ ਹਲਕੀ ਸੁੱਕੀ ਹੁੰਦੀ ਹੈ ਅਤੇ ਇਸਦਾ ਸੁਆਦ ਕੁਦਰਤੀ ਤੌਰ ‘ਤੇ ਹਲਕਾ ਮਿੱਠਾ ਹੁੰਦਾ ਹੈ।
ਇਨ੍ਹਾਂ ਗੱਲਾਂ ਦਾ ਵੀ ਧਿਆਨ ਰੱਖੋ
ਸਦਾ ਡਰਾਈ ਫਰੂਟਸ ਬ੍ਰਾਂਡਡ ਪੈਕਿੰਗ ਜਾਂ ਭਰੋਸੇਮੰਦ ਦੁਕਾਨਾਂ ਤੋਂ ਹੀ ਖਰੀਦੋ।
ਖੁੱਲ੍ਹੇ ਵਿੱਚ ਰੱਖੇ ਡਰਾਈ ਫਰੂਟਸ ਤੋਂ ਬਚੋ ਕਿਉਂਕਿ ਉਨ੍ਹਾਂ ਵਿੱਚ ਧੂੜ ਜਾਂ ਕੀੜੇ ਹੋ ਸਕਦੇ ਹਨ।
ਪੈਕਿੰਗ ‘ਤੇ ਬਣਾਉਣ ਦੀ ਤਾਰੀਖ (MFG Date) ਅਤੇ ਮਿਆਦ ਖ਼ਤਮ ਹੋਣ ਦੀ ਤਾਰੀਖ (Expiry Date) ਜ਼ਰੂਰ ਦੇਖੋ।
ਇਨ੍ਹਾਂ ਸਾਰਿਆਂ ਗੱਲਾਂ ਤੋਂ ਬਾਅਦ ਘਰ ਆਉਣ ‘ਤੇ ਡਰਾਈ ਫਰੂਟਸ ਨੂੰ ਏਅਰਟਾਈਟ ਕੰਟੇਨਰ ਵਿੱਚ ਰੱਖ ਕੇ ਠੰਡੀ ਅਤੇ ਸੁੱਕੀ ਜਗ੍ਹਾ ‘ਤੇ ਸਟੋਰ ਕਰੋ।
ਇਸ ਤਰ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਨਕਲੀ ਡਰਾਈ ਫਰੂਟਸ ਖਰੀਦਣ ਤੋਂ ਬਚ ਸਕਦੇ ਹੋ।
Check out below Health Tools-
Calculate Your Body Mass Index ( BMI )






















