ਜੇਕਰ ਕਦੇ ਵੀ, ਕਿਤੇ ਵੀ, ਪੇਟ 'ਚ ਗੈਸ ਹੋ ਜਾਵੇ, ਤਾਂ ਅਪਣਾਓ ਇਹ ਤਰੀਕੇ, ਤੁਰੰਤ ਮਿਲੇਗਾ ਆਰਾਮ
How To Remove Gas Instantly: ਕਈ ਵਾਰ ਅਜਿਹਾ ਹੁੰਦਾ ਹੈ ਕਿ ਰਾਤ ਨੂੰ ਗੈਸ ਦੀ ਸਮੱਸਿਆ ਹੋ ਜਾਂਦੀ ਹੈ ਤਾਂ ਉਸ ਸਮੇਂ ਕੁਝ ਘਰੇਲੂ ਨੁਸਖੇ ਹੀ ਤੁਹਾਡੇ ਲਈ ਫਾਇਦੇਮੰਦ ਹੁੰਦੇ ਹਨ। ਤਾਂ ਅੱਜ ਜਾਣੋ ਗੈਸ ਤੋਂ ਤੁਰੰਤ ਛੁਟਕਾਰਾ ਪਾਉਣ ਦਾ ਤਰੀਕਾ।
ਕਈ ਲੋਕਾਂ ਦੀ ਇਹ ਸਮੱਸਿਆ ਹੁੰਦੀ ਹੈ ਕਿ ਜੇਕਰ ਉਹ ਕੋਈ ਵੀ ਤਲੀ ਹੋਈ ਚੀਜ਼ ਜਾਂ ਪਨੀਰ ਖਾ ਲੈਂਦੇ ਹਨ ਤਾਂ ਉਨ੍ਹਾਂ ਨੂੰ ਗੈਸ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ। ਕਈ ਵਾਰ ਰਾਤ ਨੂੰ ਜਾਂ ਸਫ਼ਰ ਦੌਰਾਨ ਗੈਸ ਹੋਣ 'ਤੇ ਬਹੁਤ ਮੁਸ਼ਕਲ ਹੋ ਜਾਂਦੀ ਹੈ। ਅਜਿਹੀ ਸਥਿਤੀ 'ਚ ਉਨ੍ਹਾਂ ਨੂੰ ਘਰੇਲੂ ਨੁਸਖੇ ਅਪਨਾਉਣੇ ਚਾਹੀਦੇ ਹਨ, ਜੋ ਕਿ ਗੈਸ ਦੀ ਪਰੋਬਲਮ ਨੂੰ ਖਤਮ ਕਰਨ ਜਾਂ ਗੈਸ ਨੂੰ ਪਾਸ ਕਰਨ ਵਿੱਚ ਮਦਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇਸ ਆਰਟੀਕਲ ਵਿੱਚ ਗੈਸ ਦੀ ਮੁਸ਼ਕਿਲ ਤੋਂ ਰਾਹਤ ਪਾਉਣ ਵਾਲੇ ਘਰੇਸੂ ਨੁਸਖਿਆਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਲੈਣ ਤੋਂ ਬਾਅਦ ਤੁਹਾਨੂੰ ਇਹ ਪਰੇਸ਼ਾਨੀ ਕਦੇ ਵੀ ਨਹੀਂ ਹੋਵੇਗੀ।
ਇਹ ਅਜਿਹੇ ਨੁਸਖੇ ਹਨ ਜਿਨ੍ਹਾਂ ਲਈ ਤੁਹਾਨੂੁੰ ਜ਼ਿਆਦਾ ਪੈਸੇ ਵੀ ਨਹੀਂ ਖਰਚਣੇ ਪੈਣਗੇ।
ਪੇਪਰਮਿੰਟ ਟੀ (Papermint tea)
ਪੁਦੀਨੇ ਵਿੱਚ ਬਹੁਤ ਸਾਰੇ ਕੁਦਰਤੀ ਤੱਤ ਹੁੰਦੇ ਹਨ ਜੋ ਗੈਸ ਅਤੇ ਪੇਟ ਫੁੱਲਣ ਤੋਂ ਰਾਹਤ ਪਾਉਣ ਵਿੱਚ ਮਦਦ ਕਰਦੇ ਹਨ।
ਕਸਰਤ
ਕਈ ਯੋਗਾ ਜਿਵੇਂ ਪਾਦਮੁਕਤਆਸਨ ਆਦਿ ਕਰਨ ਨਾਲ ਗੈਸ ਤੋਂ ਤੁਰੰਤ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਕਈ ਕਸਰਤਾਂ ਪਾਚਨ ਤੰਤਰ ਰਾਹੀਂ ਗੈਸ ਨੂੰ ਪਾਸ ਕਰਨ ਵਿਚ ਮਦਦ ਕਰਦੀਆਂ ਹਨ ਅਤੇ ਬਲੋਟਿੰਗ ਤੋਂ ਰਾਹਤ ਦਿੰਦੀਆਂ ਹਨ।
ਹੀਟ
ਗੈਸ ਹੋਣ ਤੋਂ ਬਾਅਦ ਜਦੋਂ ਵੀ ਤੁਹਾਨੂੰ ਦਰਦ ਹੋਵੇ ਤਾਂ ਤੁਸੀਂ ਸਰੀਰ ਦੇ ਉਸ ਹਿੱਸੇ 'ਤੇ ਗਰਮ ਪਾਣੀ ਦੀ ਬੋਤਲ ਜਾਂ ਗਰਮ ਤੌਲੀਆ ਲਗਾ ਸਕਦੇ ਹੋ, ਜਿਸ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ ਅਤੇ ਗੈਸ ਤੋਂ ਰਾਹਤ ਮਿਲਦੀ ਹੈ।
ਅਦਰਕ
ਅਦਰਕ ਵਿੱਚ ਕੁਦਰਤੀ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਗੈਸ ਅਤੇ ਬਲੋਟਿੰਗ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੇ ਹਨ। ਅਦਰਕ ਦੀ ਚਾਹ ਪੀਓ ਜਾਂ ਤਾਜ਼ੇ ਅਦਰਕ ਦੀ ਜੜ੍ਹ ਦਾ ਟੁਕੜਾ ਚਬਾਓ, ਇਸ ਨਾਲ ਵੀ ਗੈਸ ਤੋਂ ਤੁਰੰਤ ਰਾਹਤ ਮਿਲਦੀ ਹੈ।
ਡਾਈਟ ਵਿੱਚ ਸੁਧਾਰ
ਫਲੀਆਂ, ਦਾਲ, ਬਰੋਕਲੀ, ਗੋਭੀ ਅਤੇ ਪਿਆਜ਼ ਵਰਗੇ ਗੈਸ ਪੈਦਾ ਕਰਨ ਵਾਲੇ ਭੋਜਨਾਂ ਤੋਂ ਪਰਹੇਜ਼ ਕਰਨ ਨਾਲ ਗੈਸ ਦੀ ਸਮੱਸਿਆ ਨਹੀਂ ਹੁੰਦੀ, ਇਸ ਲਈ ਜੇਕਰ ਤੁਹਾਨੂੰ ਗੈਸ ਦੀ ਸਮੱਸਿਆ ਹੈ ਤਾਂ ਇਨ੍ਹਾਂ ਚੀਜ਼ਾਂ ਤੋਂ ਦੂਰ ਰਹੋ।
Check out below Health Tools-
Calculate Your Body Mass Index ( BMI )