ਪੜਚੋਲ ਕਰੋ

Juice For Sharp Brain: ਦਿਮਾਗ ਨੂੰ ਤਾਕਤ ਦੇਣ ਦੇ ਨਾਲ-ਨਾਲ ਯਾਦਦਾਸ਼ਤ ਵੀ ਵਧਾਉਂਦੇ ਆਹ ਜੂਸ, ਰੋਜ਼ ਪੀਣ ਨਾਲ ਦਿਮਾਗ ਹੋਵੇਗਾ ਤੇਜ਼

Juice For Sharp Brain: ਜੇ ਤੁਸੀਂ ਕੁਝ ਪੜ੍ਹਦੇ ਹੋ ਅਤੇ ਯਾਦ ਨਹੀਂ ਰਹਿੰਦਾ ਜਾਂ ਤੁਹਾਡਾ ਦਿਮਾਗ ਜਲਦੀ ਥੱਕ ਜਾਂਦਾ ਹੈ, ਤਾਂ ਤੁਹਾਨੂੰ ਦਵਾਈ ਲੈਣ ਦੀ ਲੋੜ ਨਹੀਂ ਹੈ। ਬਸ ਆਪਣੀ ਡਾਈਟ 'ਚ ਇਨ੍ਹਾਂ ਫਲਾਂ ਦੇ ਜੂਸ ਨੂੰ ਸ਼ਾਮਲ ਕਰ ਲਓ।

Juice For Sharp Brain: ਭਲਾ ਕੌਣ ਆਪਣੇ ਦਿਮਾਗ ਤੇਜ਼ ਨਹੀਂ ਕਰਨਾ ਚਾਹੁੰਦਾ? ਇਸ ਦੇ ਲਈ ਕਈ ਤਰੀਕੇ ਵੀ ਅਪਣਾਏ ਜਾਂਦੇ ਹਨ। ਉਨ੍ਹਾਂ ਵਿੱਚੋਂ ਇੱਕ ਫਲਾਂ ਦਾ ਜੂਸ ਵੀ ਹੈ। ਕੁਝ ਫਲ ਅਜਿਹੇ ਹਨ ਜਿਨ੍ਹਾਂ ਦੇ ਜੂਸ ਦਾ ਸੇਵਨ ਦਿਮਾਗ ਨੂੰ ਤੇਜ਼ ਕਰਨ ਲਈ ਕੀਤਾ ਜਾ ਸਕਦਾ ਹੈ। ਇਹ ਸਵਾਦਿਸ਼ਟ ਹੋਣ ਦੇ ਨਾਲ-ਨਾਲ ਪੌਸ਼ਟਿਕ ਵੀ ਹੁੰਦੇ ਹਨ। ਇਨ੍ਹਾਂ ਫਲਾਂ 'ਚ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਯਾਦਦਾਸ਼ਤ ਨੂੰ ਵਧਾਉਂਦੇ ਹਨ ਅਤੇ ਦਿਮਾਗ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਇਸ ਆਰਟਿਕਲ ਵਿਚ ਅਜਿਹੇ ਫਲਾਂ ਬਾਰੇ ਦੱਸਾਂਗੇ ਜਿਨ੍ਹਾਂ ਨਾਲ ਦਿਮਾਗ ਤੇਜ਼ ਹੁੰਦਾ ਹੈ।

ਬਲੂਬੈਰੀ

ਬਲੂਬੈਰੀ ਨੂੰ "ਬ੍ਰੇਨ ਬੈਰੀਜ਼" ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਐਂਟੀਆਕਸੀਡੈਂਟਸ, ਖਾਸ ਤੌਰ 'ਤੇ ਫਲੇਵੋਨੋਇਡਸ ਨਾਲ ਭਰਪੂਰ, ਬਲੂਬੈਰੀ ਦਾ ਜੂਸ ਯਾਦਦਾਸ਼ਤ ਵਧਾਉਣ ਵਿੱਚ ਮਦਦ ਕਰਦਾ ਹੈ। ਇੱਕ ਖੋਜ ਵਿੱਚ ਪਾਇਆ ਗਿਆ ਕਿ ਬਲੂਬੈਰੀ ਦੇ ਜੂਸ ਦੇ ਨਿਯਮਤ ਸੇਵਨ ਨਾਲ ਬਜ਼ੁਰਗਾਂ ਦੀ ਯਾਦਦਾਸ਼ਤ ਵਿੱਚ ਸੁਧਾਰ ਹੁੰਦਾ ਹੈ। ਬਲੂਬੈਰੀ ਵਿੱਚ ਮੌਜੂਦ ਐਂਟੀਆਕਸੀਡੈਂਟ ਆਕਸੀਡੇਟਿਵ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ, ਜੋ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਅਨਾਰ ਦਾ ਜੂਸ
ਅਨਾਰ ਦਾ ਜੂਸ ਦਿਮਾਗ ਲਈ ਇੱਕ ਰਾਮਬਾਣ ਕੁਦਰਤੀ ਤੋਹਫ਼ਾ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਪੌਲੀਫੇਨੋਲਸ ਦੀ ਮਾਤਰਾ ਪਾਈ ਜਾਂਦੀ ਹੈ, ਜੋ ਯਾਦਦਾਸ਼ਤ ਨੂੰ ਬਿਹਤਰ ਬਣਾਉਣ ਅਤੇ ਦਿਮਾਗ ਨੂੰ ਨੁਕਸਾਨ ਤੋਂ ਬਚਾਉਣ ਲਈ ਜਾਣੇ ਜਾਂਦੇ ਹਨ। ਇੱਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਅਨਾਰ ਦਾ ਜੂਸ ਨਿਯਮਤ ਤੌਰ 'ਤੇ ਪੀਣ ਨਾਲ ਯਾਦਦਾਸ਼ਤ ਅਤੇ ਦਿਮਾਗ ਦੀ ਗਤੀਵਿਧੀ ਵਧ ਸਕਦੀ ਹੈ। ਅਨਾਰ 'ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਦਿਮਾਗ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।

ਸੰਤਰੇ ਦਾ ਜੂਸ 
ਸੰਤਰੇ ਦੇ ਜੂਸ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਯਾਦਦਾਸ਼ਤ ਵਧਾਉਣ ਵਿੱਚ ਮਦਦ ਕਰਦਾ ਹੈ। ਨਿਊਰੋਟ੍ਰਾਂਸਮੀਟਰਾਂ ਦੇ ਉਤਪਾਦਨ ਲਈ ਵਿਟਾਮਿਨ ਸੀ ਜ਼ਰੂਰੀ ਹੈ। ਇੱਕ ਅਧਿਐਨ ਵਿੱਚ ਦਿਖਾਇਆ ਗਿਆ ਹੈ ਕਿ ਸੰਤਰੇ ਦੇ ਜੂਸ ਦਾ ਨਿਯਮਤ ਸੇਵਨ ਮੱਧ-ਉਮਰ ਅਤੇ ਬਜ਼ੁਰਗ ਲੋਕਾਂ ਵਿੱਚ ਯਾਦਦਾਸ਼ਤ ਦੀ ਸਮਰੱਥਾ ਨੂੰ ਸੁਧਾਰ ਸਕਦਾ ਹੈ। ਸੰਤਰੇ 'ਚ ਭਰਪੂਰ ਮਾਤਰਾ 'ਚ ਮੌਜੂਦ ਐਂਟੀਆਕਸੀਡੈਂਟ ਦਿਮਾਗ ਨੂੰ ਆਕਸੀਡੇਟਿਵ ਤਣਾਅ ਤੋਂ ਵੀ ਬਚਾਉਂਦੇ ਹਨ।

ਚੁਕੰਦਰ ਦਾ ਜੂਸ 
ਚੁਕੰਦਰ ਦਾ ਜੂਸ ਦਿਮਾਗ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਲਈ ਜਾਣਿਆ ਜਾਂਦਾ ਹੈ। ਇਸ 'ਚ ਨਾਈਟ੍ਰੇਟਸ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਦਿਮਾਗ 'ਚ ਖੂਨ ਦਾ ਸੰਚਾਰ ਵਧਾਉਣ 'ਚ ਮਦਦ ਕਰਦਾ ਹੈ, ਜਿਸ ਨਾਲ ਯਾਦਦਾਸ਼ਤ ਦੀ ਸਮਰੱਥਾ 'ਚ ਸੁਧਾਰ ਹੁੰਦਾ ਹੈ। ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਕਸਰਤ ਤੋਂ ਪਹਿਲਾਂ ਚੁਕੰਦਰ ਦਾ ਜੂਸ ਪੀਣ ਨਾਲ ਨੌਜਵਾਨਾਂ ਵਿੱਚ ਦਿਮਾਗੀ ਸੰਪਰਕ ਅਤੇ ਯਾਦਦਾਸ਼ਤ ਵਿੱਚ ਸੁਧਾਰ ਹੁੰਦਾ ਹੈ। ਵਧਿਆ ਹੋਇਆ ਖੂਨ ਸੰਚਾਰ ਦਿਮਾਗ ਦੇ ਸੈੱਲਾਂ ਨੂੰ ਵਧੇਰੇ ਆਕਸੀਜਨ ਅਤੇ ਪੌਸ਼ਟਿਕ ਤੱਤ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ।

ਅੰਗੂਰ ਦਾ ਜੂਸ

ਅੰਗੂਰ ਦਾ ਜੂਸ (ਖਾਸ ਕਰਕੇ ਕਾਲੇ ਅੰਗੂਰ ਤੋਂ ਬਣਿਆ) ਦਿਮਾਗ ਦੀ ਸਿਹਤ ਲਈ ਚੰਗਾ ਹੁੰਦਾ ਹੈ। ਇਸ 'ਚ Resveratrol ਪਾਇਆ ਜਾਂਦਾ ਹੈ। ਇਹ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ, ਜੋ ਦਿਮਾਗ ਦੇ ਕੰਮਕਾਜ ਅਤੇ ਯਾਦਦਾਸ਼ਤ ਵਿੱਚ ਸੁਧਾਰ ਕਰਦਾ ਹੈ। ਇਕ ਖੋਜ ਮੁਤਾਬਕ ਅੰਗੂਰ ਦੇ ਜੂਸ ਦੇ ਸੇਵਨ ਨਾਲ ਬਜ਼ੁਰਗਾਂ ਦੀ ਯਾਦਦਾਸ਼ਤ ਵਧ ਸਕਦੀ ਹੈ। ਅੰਗੂਰ ਵਿੱਚ ਮੌਜੂਦ ਪੋਲੀਫੇਨੌਲ ਦਿਮਾਗ ਨੂੰ ਨਿਊਰੋਡੀਜਨਰੇਟਿਵ ਰੋਗਾਂ ਤੋਂ ਬਚਾਉਣ ਵਿੱਚ ਵੀ ਮਦਦ ਕਰਦਾ ਹੈ।

ਚੈਰੀ ਦਾ ਜੂਸ

ਚੈਰੀ ਦਾ ਜੂਸ ਨਾ ਸਿਰਫ ਸੁਆਦ ਹੁੰਦਾ ਹੈ ਸਗੋਂ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਚੈਰੀ ਦੇ ਜੂਸ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਮਿਸ਼ਰਣ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਯਾਦਦਾਸ਼ਤ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਚੈਰੀ ਦਾ ਜੂਸ ਪੀਣ ਵਾਲੇ ਬਜ਼ੁਰਗ ਲੋਕਾਂ ਦੀ ਯਾਦਦਾਸ਼ਤ ਦੀ ਕਾਰਗੁਜ਼ਾਰੀ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਚੈਰੀ ਵਿੱਚ ਮੌਜੂਦ ਐਂਟੀਆਕਸੀਡੈਂਟ ਆਕਸੀਡੇਟਿਵ ਤਣਾਅ ਅਤੇ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ, ਜੋ ਦਿਮਾਗ ਨੂੰ ਬਿਹਤਰ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

ਮਹਿਲਾਵਾਂ 'ਚ ਵਾਰ-ਵਾਰ ਕਿਉਂ ਹੁੰਦਾ ਹੈ UTI, ਜਾਣੋ ਕਿਹੜੀਆਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਧਿਆਨ ?
ਮਹਿਲਾਵਾਂ 'ਚ ਵਾਰ-ਵਾਰ ਕਿਉਂ ਹੁੰਦਾ ਹੈ UTI, ਜਾਣੋ ਕਿਹੜੀਆਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਧਿਆਨ ?
Sleeping : ਸੌਂਦੇ ਸਮੇਂ ਸਰੀਰ ਨੂੰ ਅਚਾਨਕ ਝਟਕਾ ਕਿਉਂ ਲੱਗਦਾ ਹੈ? ਜਾਣੋ ਕਾਰਨ
Sleeping : ਸੌਂਦੇ ਸਮੇਂ ਸਰੀਰ ਨੂੰ ਅਚਾਨਕ ਝਟਕਾ ਕਿਉਂ ਲੱਗਦਾ ਹੈ? ਜਾਣੋ ਕਾਰਨ
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
Health News : ਵੱਡੇ ਪੱਟਾਂ ਨਾਲ ਵੱਧ ਸਕਦੀ ਹੈ ਉਮਰ? ਇਸ ਸਟਡੀ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
Health News : ਵੱਡੇ ਪੱਟਾਂ ਨਾਲ ਵੱਧ ਸਕਦੀ ਹੈ ਉਮਰ? ਇਸ ਸਟਡੀ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

ਵੀਡੀਓਜ਼

Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
Kuldeep Dhaliwal | ਪੰਜਾਬ 'ਚ ਹੜ੍ਹਾਂ ਦਾ ਮੁੱਦਾ ਲੈ ਕੇ J&K ਰਾਜਪਾਲ ਕੋਲ ਪਹੁੰਚਣਗੇ ਧਾਲੀਵਾਲ
Dr Balbir On Blood Bank | ਖੂਨਦਾਨ 'ਚ ਪੰਜਾਬ ਦਾ ਵੱਡਾ ਰਿਕਾਰਡ, ਮੰਤਰੀ ਬਲਬੀਰ ਸਿੰਘ ਨੇ ਦੱਸੀ ਪੂਰੀ ਗੱਲ
Raja Warring | ਰਾਜੀਵ ਗਾਂਧੀ ਦੀ ਤਾਰੀਫ਼ 'ਚ ਰਾਜਾ ਵੜਿੰਗ ਨੇ ਪੜ੍ਹੇ ਕਸੀਦੇ, BJP 'ਤੇ ਵੀ ਵੱਡਾ ਵਾਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Accident News: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
School Holiday: ਸਕੂਲਾਂ ਅਤੇ ਕਾਲਜਾਂ 'ਚ ਲਗਾਤਾਰ 3 ਛੁੱਟੀਆਂ ਦਾ ਐਲਾਨ, ਜਾਣੋ 21, 22 ਅਤੇ 23 ਅਗਸਤ ਨੂੰ ਕਿਉਂ ਬੰਦ ਰਹਿਣਗੇ ਵਿਦਿਅਕ ਅਦਾਰੇ?
ਸਕੂਲਾਂ ਅਤੇ ਕਾਲਜਾਂ 'ਚ ਲਗਾਤਾਰ 3 ਛੁੱਟੀਆਂ ਦਾ ਐਲਾਨ, ਜਾਣੋ 21, 22 ਅਤੇ 23 ਅਗਸਤ ਨੂੰ ਕਿਉਂ ਬੰਦ ਰਹਿਣਗੇ ਵਿਦਿਅਕ ਅਦਾਰੇ?
Tiktok ਸਟਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਾਹਰ ਬੁਲਾ ਕੇ ਮਾਰੀ ਗੋਲੀ
Tiktok ਸਟਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਾਹਰ ਬੁਲਾ ਕੇ ਮਾਰੀ ਗੋਲੀ
Jio Prepaid Plan : ਜਿਓ ਦਾ 98 ਦਿਨਾਂ ਵਾਲਾ ਪਲਾਨ ਕਰੋ ਐਕਟਿਵ, ਮਿਲਣਗੇ ਇਹ ਫਾਇਦੇ
Jio Prepaid Plan : ਜਿਓ ਦਾ 98 ਦਿਨਾਂ ਵਾਲਾ ਪਲਾਨ ਕਰੋ ਐਕਟਿਵ, ਮਿਲਣਗੇ ਇਹ ਫਾਇਦੇ
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Embed widget