ਪੜਚੋਲ ਕਰੋ
ਪੀਜੀਆਈ 'ਚ ਕੋਰੋਨਾ ਵੈਕਸੀਨ ਦੀ ਅਜਮਾਇਸ਼, ਤਿੰਨ ਵਿਅਕਤੀਆਂ ਨੂੰ ਦਿੱਤੀ ਦਵਾਈ
ਕੋਰੋਨਾ ਵੈਕਸਿਨ (ਕੋਵੈਕਸਿਨ) ਦਾ ਟ੍ਰਾਇਲ ਰੋਹਤਕ ਪੀਜੀਆਈ ਵਿੱਚ ਸ਼ੁਰੂ ਹੋਇਆ ਹੈ। ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਪੀਜੀਆਈਐਮਐਸ) ਵਿੱਚ ਤਿੰਨ ਸਿਹਤਮੰਦ ਵਾਲੰਟੀਅਰਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। ਇਸ ਦਵਾਈ ਦਾ ਤਿੰਨਾਂ ਦੀ ਸਿਹਤ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਿਆ।

ਚੰਡੀਗੜ੍ਹ: ਕੋਰੋਨਾ ਵੈਕਸਿਨ (ਕੋਵੈਕਸਿਨ) ਦਾ ਟ੍ਰਾਇਲ ਰੋਹਤਕ ਪੀਜੀਆਈ ਵਿੱਚ ਸ਼ੁਰੂ ਹੋਇਆ ਹੈ। ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਪੀਜੀਆਈਐਮਐਸ) ਵਿੱਚ ਤਿੰਨ ਸਿਹਤਮੰਦ ਵਾਲੰਟੀਅਰਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। ਇਸ ਦਵਾਈ ਦਾ ਤਿੰਨਾਂ ਦੀ ਸਿਹਤ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਿਆ। ਦੱਸ ਦਈਏ ਕਿ ਡਰੱਗ ਰੈਗੂਲੇਟਰ ਨੇ ਡੀਜੀਸੀਆਈ ਦੇ ਪਹਿਲੇ ਤੇ ਦੂਜੇ ਪੜਾਅ ਲਈ ਮਨੁੱਖੀ ਅਜ਼ਮਾਇਸ਼ਾਂ ਦੀ ਆਗਿਆ ਦੇ ਦਿੱਤੀ ਹੈ। ਟ੍ਰਾਇਲ ਦੀ ਆਗਿਆ ਹਰਿਆਣਾ ਦੇ ਰੋਹਤਕ ਪੀਜੀਆਈ ਸਣੇ ਦੇਸ਼ ਭਰ ਦੇ 13 ਕੇਂਦਰਾਂ ਨੂੰ ਦਿੱਤੀ ਗਈ ਹੈ। ਇਹ ਟੀਕਾ ਹੈਦਰਾਬਾਦ ਦੀ ਫਾਰਮਾ ਕੰਪਨੀ ਭਾਰਤ ਬਾਇਓਟੈਕ ਵੱਲੋਂ ਤਿਆਰ ਕੀਤਾ ਗਿਆ ਹੈ।
ਕੋਰੋਨਾ ਵੈਕਸੀਨ ਦੇ ਟ੍ਰਾਈਲ ਬਾਰੇ ਜਾਣਕਾਰੀ ਖੁਦ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸਿਨ (ਕੋਵੈਕਸਿਨ) ਦੀ ਮਨੁੱਖੀ ਅਜ਼ਮਾਇਸ਼ ਅੱਜ ਪੀਜੀਆਈ ਰੋਹਤਕ ਵਿਖੇ ਸ਼ੁਰੂ ਹੋਈ ਹੈ। ਅੱਜ ਇਸ ਦਾ ਟੈਸਟ ਤਿੰਨ ਲੋਕਾਂ 'ਤੇ ਕੀਤਾ ਗਿਆ। ਸਾਰਿਆਂ ਨੇ ਟੀਕੇ ਨੂੰ ਬਹੁਤ ਚੰਗੀ ਤਰ੍ਹਾਂ ਬਰਦਾਸ਼ਤ ਕੀਤਾ। ਇਸ ਦੇ ਕੋਈ ਮਾੜੇ ਪ੍ਰਭਾਵ ਨਹੀਂ ਹੋਏ।Human trial with Corona vaccine (COVAXIN) of Bharat Biotech started at PGI Rohtak today. Three subjects were enrolled today. All have tolerated the vaccine very well. There were no adverse efforts.
— ANIL VIJ MINISTER HARYANA (@anilvijminister) July 17, 2020
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















