(Source: ECI/ABP News/ABP Majha)
Blood Pressure: ਜੇਕਰ ਅਚਾਨਕ ਵੱਧ ਜਾਵੇ ਬਲੱਡ ਪ੍ਰੈਸ਼ਰ ਤਾਂ ਘਬਰਾਉਣ ਦੀ ਥਾਂ ਕਰੋ ਇਹ ਕੰਮ...ਤੁਰੰਤ ਕੰਟਰੋਲ ਹੋ ਜਾਵੇਗਾ
ਅੱਜ ਕੱਲ੍ਹ ਦੀ ਦੌੜ-ਭੱਜ ਅਤੇ ਗਲਤ ਖਾਣ-ਪੀਣ ਦੀ ਜੀਵਨ ਸ਼ੈਲੀ ਕਰਕੇ ਲੋਕ ਬਹੁਤ ਸਾਰੀਆਂ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ, ਜਿਨ੍ਹਾਂ ਵਿਚੋਂ ਇੱਕ ਹੈ ਹਾਈ ਬੀਪੀ। ਕਈ ਵਾਰ ਕਿਸੇ ਵਿਅਕਤੀ ਦਾ ਬਲੱਡ ਪ੍ਰੈਸ਼ਰ ਬਿਨਾਂ ਕਿਸੇ ਕਾਰਨ ਦੇ ਅਚਾਨਕ ਵੱਧ ਜਾਂਦਾ
Health News: ਅੱਜ ਕੱਲ੍ਹ ਦੀ ਦੌੜ-ਭੱਜ ਅਤੇ ਗਲਤ ਖਾਣ-ਪੀਣ ਦੀ ਜੀਵਨ ਸ਼ੈਲੀ ਕਰਕੇ ਲੋਕ ਬਹੁਤ ਸਾਰੀਆਂ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ, ਜਿਨ੍ਹਾਂ ਵਿਚੋਂ ਇੱਕ ਹੈ ਹਾਈ ਬੀਪੀ। ਕਈ ਵਾਰ ਕਿਸੇ ਵਿਅਕਤੀ ਦਾ ਬਲੱਡ ਪ੍ਰੈਸ਼ਰ ਬਿਨਾਂ ਕਿਸੇ ਕਾਰਨ ਦੇ ਅਚਾਨਕ ਵੱਧ ਜਾਂਦਾ ਹੈ, ਜਿਸ ਕਰਕੇ ਅਜਿਹੇ ਸਰੀਰ ਦੇ ਵਿੱਚ ਅਜਿਹੇ ਲੱਛਣ ਨਜ਼ਰ ਆਉਣ ਲੱਗ ਪੈਂਦੇ ਹਨ। ਅਜਿਹੀ ਸਥਿਤੀ ਵਿੱਚ, ਲੋਕਾਂ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਇਸਨੂੰ ਕਿਵੇਂ ਨਰਮਲ ਕਰਨਾ ਹੈ।
ਅੱਜ ਅਸੀਂ ਤੁਹਾਨੂੰ ਇਸ ਆਰਟੀਕਲ ਰਾਹੀਂ ਦੱਸਾਂਗੇ ਕਿ ਜੇਕਰ ਕਿਸੇ ਵਿਅਕਤੀ ਦਾ ਬੀਪੀ ਅਚਾਨਕ ਵੱਧ ਜਾਵੇ ਤਾਂ ਉਸ ਸਮੇਂ ਦੌਰਾਨ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ, ਜਿਸ ਨਾਲ ਬੀਪੀ ਨੂੰ ਕੰਟਰੋਲ ਕੀਤਾ ਜਾ ਸਕੇ।
- ਬੀਪੀ ਨੂੰ ਕੰਟਰੋਲ ਕਰਨ ਲਈ ਵਿਅਕਤੀ ਨੂੰ ਖੂਬ ਪਾਣੀ ਪੀਣਾ ਚਾਹੀਦਾ ਹੈ। ਕਈ ਵਾਰ ਡੀਹਾਈਡ੍ਰੇਸ਼ਨ ਦੀ ਸਮੱਸਿਆ ਕਾਰਨ ਵਿਅਕਤੀ ਦਾ ਬੀਪੀ ਵੱਧ ਜਾਂਦਾ ਹੈ, ਅਜਿਹੀ ਸਥਿਤੀ ਵਿੱਚ ਸਿਰ ਦਰਦ, ਚੱਕਰ ਆਉਣਾ, ਸਾਹ ਲੈਣ ਵਿੱਚ ਮੁਸ਼ਕਲ, ਛਾਤੀ ਵਿੱਚ ਦਰਦ ਆਦਿ ਲੱਛਣ ਨਜ਼ਰ ਆ ਜਾਂਦੇ ਹਨ। ਵਿਅਕਤੀ ਨੂੰ ਤੁਰੰਤ ਇੱਕ ਜਾਂ ਦੋ ਗਲਾਸ ਪਾਣੀ ਪੀਣਾ ਚਾਹੀਦਾ ਹੈ।
- ਜਦੋਂ ਕਿਸੇ ਵਿਅਕਤੀ ਦਾ ਬਲੱਡ ਪ੍ਰੈਸ਼ਰ ਅਚਾਨਕ ਵੱਧ ਜਾਂਦਾ ਹੈ, ਤਾਂ ਵਿਅਕਤੀ ਨੂੰ ਬੈੱਡ 'ਤੇ ਸਿੱਧਾ ਲੇਟਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕਈ ਵਾਰ ਤਣਾਅ ਜਾਂ ਜ਼ਿਆਦਾ ਕੰਮ ਦੇ ਕਾਰਨ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਸਰੀਰ ਨੂੰ ਆਰਾਮ ਦੇਣਾ ਬਹੁਤ ਜ਼ਰੂਰੀ ਹੈ। 10 ਮਿੰਟ ਲੇਟਣ ਨਾਲ ਵਿਅਕਤੀ ਦਾ ਬੀਪੀ ਕੰਟਰੋਲ ਕੀਤਾ ਜਾ ਸਕਦਾ ਹੈ।
- ਜਦੋਂ ਕਿਸੇ ਵਿਅਕਤੀ ਦਾ ਬਲੱਡ ਪ੍ਰੈਸ਼ਰ ਅਚਾਨਕ ਵੱਧ ਜਾਂਦਾ ਹੈ, ਤਾਂ ਸਾਹ ਲੈਣ ਦੀ ਕਸਰਤ ਕਰਨੀ ਚਾਹੀਦੀ ਹੈ। ਬਲੱਡ ਪ੍ਰੈਸ਼ਰ ਦਾ ਪੱਧਰ ਵਧਣ ਕਾਰਨ ਸਾਹ ਨਾਲ ਜੁੜੇ ਕਈ ਲੱਛਣ ਦੇਖੇ ਜਾ ਸਕਦੇ ਹਨ। ਅਜਿਹੀ ਸਥਿਤੀ ਵਿੱਚ ਸਾਹ ਲੈਣ ਦੀ ਕਸਰਤ ਕਰਨ ਨਾਲ ਰਾਹਤ ਮਿਲ ਸਕਦੀ ਹੈ।
- ਜੇਕਰ ਕਿਸੇ ਵਿਅਕਤੀ ਦਾ ਬਲੱਡ ਪ੍ਰੈਸ਼ਰ ਵਧਣ ਲੱਗੇ ਤਾਂ ਉਸ ਵਿਅਕਤੀ ਨੂੰ ਤੁਰੰਤ ਠੰਡੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਇਹ ਖੂਨ ਦੇ ਪ੍ਰਵਾਹ ਨੂੰ ਵੀ ਸੁਧਾਰ ਸਕਦਾ ਹੈ।
ਇੱਥੇ ਦਿੱਤੇ ਗਏ ਉਪਾਅ ਦਰਸਾਉਂਦੇ ਹਨ ਕਿ ਰੋਜ਼ਾਨਾ ਰੁਟੀਨ ਵਿੱਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਨ ਨਾਲ ਹਾਈ ਬੀਪੀ ਦੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ। ਪਰ ਧਿਆਨ ਰੱਖੋ ਕਿ ਇਹ ਸਿਰਫ ਇੱਕ ਅਸਥਾਈ ਸੁਝਾਅ ਹੈ, ਜੇਕਰ ਸਮੱਸਿਆ ਪੂਰੀ ਤਰ੍ਹਾਂ ਵੱਧ ਗਈ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )