Symptoms of kidney disease: ਜੇ ਸਰੀਰ 'ਚ ਨਜ਼ਰ ਆ ਰਹੇ ਇਹ 7 ਲੱਛਣ, ਤਾਂ ਹੋ ਜਾਓ ਸਾਵਧਾਨ! ਕਿਡਨੀ ਹੋ ਸਕਦੀ ਫੇਲ੍ਹ
ਇਹ ਕਿਡਨੀ ਹੀ ਹੈ ਜੋ ਸਰੀਰ ਵਿੱਚ ਖੂਨ ਨੂੰ ਸਾਫ਼ ਕਰਦੀ ਹੈ ਤੇ ਇਸ ਵਿੱਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੀ ਹੈ। ਇਸ ਦੇ ਨਾਲ ਹੀ ਕਿਡਨੀ ਇਲੈਕਟ੍ਰੋਲਾਈਟ ਦੇ ਪੱਧਰ ਨੂੰ ਵੀ ਕੰਟਰੋਲ ਕਰਦੀ ਹੈ।
Symptoms Of Didney Disease: ਸਾਡੇ ਸਰੀਰ ਦੇ ਸਾਰੇ ਅੰਗ ਮਹੱਤਵਪੂਰਨ ਹੁੰਦੇ ਹਨ, ਪਰ ਇਨ੍ਹਾਂ ਵਿੱਚੋਂ ਕੁਝ ਅੰਗ ਅਜਿਹੇ ਹੁੰਦੇ ਹਨ ਜੋ ਖਰਾਬ ਹੋ ਜਾਣ ਤਾਂ ਮੌਤ ਵੀ ਹੋ ਸਕਦੀ ਹੈ। ਕਿਡਨੀ ਵੀ ਸਾਡੇ ਇਨ੍ਹਾਂ ਜ਼ਰੂਰੀ ਅੰਗਾਂ ਵਿੱਚੋਂ ਇੱਕ ਹੈ। ਕਿਡਨੀ ਦੀ ਕਿਸੇ ਵੀ ਸਮੱਸਿਆ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਦੱਸ ਦੇਈਏ ਕਿ ਇਹ ਕਿਡਨੀ ਹੀ ਹੈ ਜੋ ਸਰੀਰ ਵਿੱਚ ਖੂਨ ਨੂੰ ਸਾਫ਼ ਕਰਦੀ ਹੈ ਤੇ ਇਸ ਵਿੱਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੀ ਹੈ। ਇਸ ਦੇ ਨਾਲ ਹੀ ਕਿਡਨੀ ਇਲੈਕਟ੍ਰੋਲਾਈਟ ਦੇ ਪੱਧਰ ਨੂੰ ਵੀ ਕੰਟਰੋਲ ਕਰਦੀ ਹੈ। ਕਿਡਨੀ ਸਾਡੇ ਸਰੀਰ ਵਿੱਚ ਨਮਕ, ਪਾਣੀ ਤੇ ਖਣਿਜਾਂ ਦਾ ਸੰਤੁਲਨ ਬਣਾਈ ਰੱਖਦੀ ਹੈ। ਅੱਜ ਦੀ ਜੀਵਨ ਸ਼ੈਲੀ ਤੇ ਆਦਤਾਂ ਗੁਰਦੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਹਨ। ਅਜਿਹੇ 'ਚ ਜੇਕਰ ਕਿਡਨੀ ਦੀ ਦੇਖਭਾਲ ਨਾ ਕੀਤੀ ਜਾਵੇ ਤਾਂ ਵੱਡੀ ਸਮੱਸਿਆ ਹੋ ਸਕਦੀ ਹੈ।
ਕਿਡਨੀ ਫੇਲ੍ਹ ਹੋਣ 'ਤੇ ਸਰੀਰ ਸਿਗਨਲ ਦਿੰਦਾ
ਜਦੋਂ ਕਿਸੇ ਵਿਅਕਤੀ ਦਾ ਗੁਰਦਾ ਖਰਾਬ ਹੋ ਜਾਂਦਾ ਹੈ ਜਾਂ ਠੀਕ ਤਰ੍ਹਾਂ ਕੰਮ ਨਹੀਂ ਕਰਦਾ, ਤਾਂ ਸਰੀਰ ਇਸ ਬਾਰੇ ਸੰਕੇਤ ਦਿੰਦਾ ਹੈ। ਜੇ ਕੋਈ ਵਿਅਕਤੀ ਇਨ੍ਹਾਂ ਲੱਛਣਾਂ ਨੂੰ ਪਛਾਣ ਕੇ ਸਮੇਂ ਸਿਰ ਗੁਰਦੇ ਦਾ ਇਲਾਜ ਕਰਵਾ ਲਵੇ ਤਾਂ ਸਭ ਕੁਝ ਠੀਕ ਹੋ ਸਕਦਾ ਹੈ। ਹਾਲਾਂਕਿ, ਕਈ ਵਾਰ ਲੋਕ ਲਾਪ੍ਰਵਾਹੀ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਲੱਛਣਾਂ ਵੱਲ ਧਿਆਨ ਨਹੀਂ ਦਿੰਦੇ। ਅਜਿਹੇ 'ਚ ਉਨ੍ਹਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣੋ ਕਿਡਨੀ 'ਚ ਖਰਾਬੀ ਹੋਣ 'ਤੇ ਮਿਲਣ ਵਾਲੇ ਲੱਛਣਾਂ ਬਾਰੇ।
ਬਹੁਤ ਜ਼ਿਆਦਾ ਪਿਸ਼ਾਬ
ਜਦੋਂ ਕਿਸੇ ਦਾ ਗੁਰਦਾ ਠੀਕ ਤਰ੍ਹਾਂ ਕੰਮ ਨਹੀਂ ਕਰਦਾ ਜਾਂ ਉਸ ਵਿੱਚ ਕੋਈ ਨੁਕਸ ਪੈ ਜਾਂਦਾ ਹੈ, ਤਾਂ ਵਿਅਕਤੀ ਜ਼ਿਆਦਾ ਪਿਸ਼ਾਬ ਕਰਨ ਲੱਗ ਪੈਂਦਾ ਹੈ। ਆਮ ਤੌਰ 'ਤੇ ਵਿਅਕਤੀ ਦਿਨ ਵਿੱਚ 8-10 ਵਾਰ ਪਿਸ਼ਾਬ ਕਰਦਾ ਹੈ ਪਰ ਜੇਕਰ ਇਸ ਤੋਂ ਜ਼ਿਆਦਾ ਵਾਰ ਪਿਸ਼ਾਬ ਆਉਂਦਾ ਹੈ ਤਾਂ ਇਹ ਕਿਡਨੀ ਫੇਲ੍ਹ ਹੋਣ ਦਾ ਸੰਕੇਤ ਹੋ ਸਕਦਾ ਹੈ। ਕਈ ਵਾਰ ਪੇਸ਼ਾਬ ਵਿੱਚ ਜਲਨ ਤੇ ਖੂਨ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੈਰ ਸੁੱਜਣਾ
ਕਿਡਨੀ ਫੇਲ੍ਹ ਹੋਣ ਦੀ ਇੱਕ ਹੋਰ ਨਿਸ਼ਾਨੀ ਪੈਰਾਂ ਵਿੱਚ ਸੋਜ ਹੈ। ਦਰਅਸਲ ਕਿਡਨੀ ਸਾਡੇ ਸਰੀਰ ਤੋਂ ਵਾਧੂ ਸੋਡੀਅਮ ਨੂੰ ਫਿਲਟਰ ਕਰਦੀ ਹੈ। ਅਜਿਹੇ 'ਚ ਜੇਕਰ ਕਿਡਨੀ 'ਚ ਕੋਈ ਖਰਾਬੀ ਆ ਜਾਵੇ ਤਾਂ ਸਰੀਰ 'ਚ ਸੋਡੀਅਮ ਜਮ੍ਹਾ ਹੋਣ ਲੱਗਦਾ ਹੈ। ਇਸ ਨਾਲ ਵਿਅਕਤੀ ਦੇ ਪੈਰਾਂ ਵਿੱਚ ਸੋਜ ਆ ਜਾਂਦੀ ਹੈ। ਇਸ ਦੇ ਨਾਲ ਹੀ ਇਸ ਦਾ ਅਸਰ ਅੱਖਾਂ ਤੇ ਚਿਹਰੇ 'ਤੇ ਦਿਖਾਈ ਦਿੰਦਾ ਹੈ ਪਰ ਸਭ ਤੋਂ ਜ਼ਿਆਦਾ ਅਸਰ ਪੈਰਾਂ 'ਤੇ ਹੀ ਦੇਖਣ ਨੂੰ ਮਿਲਦਾ ਹੈ। ਅਜਿਹੀ ਸਥਿਤੀ ਵਿੱਚ, ਇਸ ਲੱਛਣ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਤੇਜ਼ੀ ਨਾਲ ਭਾਰ ਘਟਣਾ
ਗੁਰਦਿਆਂ ਵਿੱਚ ਖਰਾਬੀ ਹੋਣ 'ਤੇ ਸਰੀਰ ਇੱਕ ਹੋਰ ਸੰਕੇਤ ਦਿੰਦਾ ਹੈ। ਦਰਅਸਲ, ਜਦੋਂ ਕਿਡਨੀ ਵਿੱਚ ਕੋਈ ਨੁਕਸ ਪੈ ਜਾਂਦਾ ਹੈ, ਤਾਂ ਵਿਅਕਤੀ ਨੂੰ ਭੁੱਖ ਘੱਟ ਲੱਗਦੀ ਹੈ ਤੇ ਉਸ ਦਾ ਭਾਰ ਤੇਜ਼ੀ ਨਾਲ ਘੱਟਣ ਲੱਗਦਾ ਹੈ। ਅਜਿਹੇ 'ਚ ਜੇਕਰ ਸਰੀਰ ਦਾ ਭਾਰ ਤੇਜ਼ੀ ਨਾਲ ਘੱਟਣ ਲੱਗੇ ਤਾਂ ਸਾਵਧਾਨ ਰਹੋ ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਨੀਂਦ ਦੀ ਕਮੀ ਤੇ ਬੇਚੈਨੀ
ਨੀਂਦ ਦੀ ਕਮੀ ਤੇ ਬੇਚੈਨੀ ਵੀ ਕਿਡਨੀ ਦੀ ਸਮੱਸਿਆ ਦਾ ਸੰਕੇਤ ਹੋ ਸਕਦੀ ਹੈ। ਦਰਅਸਲ, ਜਿਨ੍ਹਾਂ ਲੋਕਾਂ ਨੂੰ ਕਿਡਨੀ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਦੀ ਨੀਂਦ ਦਾ ਪੈਟਰਨ ਵੀ ਖਰਾਬ ਹੋਣ ਲੱਗਦਾ ਹੈ। ਅਜਿਹੇ 'ਚ ਨੀਂਦ ਨਾ ਆਉਣ ਨਾਲ ਵਿਅਕਤੀ 'ਚ ਬੇਚੈਨੀ ਤੇ ਘਬਰਾਹਟ ਵੀ ਸ਼ੁਰੂ ਹੋ ਜਾਂਦੀ ਹੈ।
ਖੁਸ਼ਕ ਤੇ ਖਾਰਸ਼ ਵਾਲੀ ਚਮੜੀ
ਗੁਰਦੇ ਦੀ ਸਮੱਸਿਆ ਹੋਣ 'ਤੇ ਇਸ ਦਾ ਅਸਰ ਵਿਅਕਤੀ ਦੀ ਚਮੜੀ 'ਤੇ ਵੀ ਦਿਖਾਈ ਦੇਣ ਲੱਗਦਾ ਹੈ। ਗੁਰਦੇ 'ਚ ਨੁਕਸ ਪੈਣ 'ਤੇ ਵਿਅਕਤੀ ਦੀ ਚਮੜੀ ਖੁਸ਼ਕ ਦਿਖਾਈ ਦੇਣ ਲੱਗਦੀ ਹੈ। ਇਸ ਦੇ ਨਾਲ ਹੀ ਚਮੜੀ ਵਿੱਚ ਖੁਜਲੀ ਦੀ ਸਮੱਸਿਆ ਵੀ ਹੋ ਸਕਦੀ ਹੈ। ਅਜਿਹੇ 'ਚ ਇਨ੍ਹਾਂ ਲੱਛਣਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਤੇ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।
ਰੁਕ-ਰੁਕ ਕੇ ਪਿਸ਼ਾਬ
ਕਿਡਨੀ ਫੇਲ੍ਹ ਹੋਣ ਦੇ ਮਾਮਲੇ 'ਚ ਜ਼ਿਆਦਾਤਰ ਸਮੱਸਿਆਵਾਂ ਪਿਸ਼ਾਬ ਨਾਲ ਜੁੜੀਆਂ ਹੁੰਦੀਆਂ ਹਨ। ਜੇਕਰ ਕਿਸੇ ਨੂੰ ਵਾਰ-ਵਾਰ ਜਾਂ ਘੱਟ ਮਾਤਰਾ 'ਚ ਪਿਸ਼ਾਬ ਆਉਂਦਾ ਹੈ ਤਾਂ ਇਹ ਗੁਰਦੇ ਫੇਲ੍ਹ ਹੋਣ ਦੇ ਲੱਛਣ ਹਨ। ਇਸ ਕਾਰਨ ਤੁਹਾਨੂੰ ਵਾਰ-ਵਾਰ ਪਿਸ਼ਾਬ ਕਰਨਾ ਪੈਂਦਾ ਹੈ।
ਸਾਹ ਦੀ ਸਮੱਸਿਆ
ਸਾਹ ਲੈਣ ਵਿੱਚ ਤਕਲੀਫ ਹੋਣਾ ਵੀ ਇਹ ਦਰਸਾਉਂਦਾ ਹੈ ਕਿ ਤੁਹਾਡੀ ਕਿਡਨੀ ਵਿੱਚ ਕਿਤੇ ਨਾ ਕਿਤੇ ਕੋਈ ਸਮੱਸਿਆ ਹੈ। ਕਿਡਨੀ ਖਰਾਬ ਹੋਣ ਕਾਰਨ ਸਰੀਰ ਦਾ ਦੂਸ਼ਿਤ ਪਾਣੀ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲਦਾ ਤੇ ਇਹ ਫੇਫੜਿਆਂ 'ਚ ਭਰਨਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਫੇਫੜਿਆਂ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਤੇ ਸਾਹ ਲੈਣ 'ਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ, ਜੇਕਰ ਤੁਹਾਨੂੰ ਕਦੇ ਵੀ ਸਾਹ ਲੈਣ ਵਿੱਚ ਕੋਈ ਸਮੱਸਿਆ ਹੋਵੇ, ਤਾਂ ਤੁਰੰਤ ਡਾਕਟਰ ਨੂੰ ਮਿਲੋ।
Check out below Health Tools-
Calculate Your Body Mass Index ( BMI )