ਪੜਚੋਲ ਕਰੋ

ਜੇਕਰ ਤੁਸੀਂ ਵੀ ਫੈੱਟੀ ਲਿਵਰ ਦੇ ਸ਼ਿਕਾਰ ਹੋ, ਤਾਂ ਅੱਜ ਹੀ ਆਪਣੀ ਡਾਇਟ 'ਚੋਂ ਇਹ 10 ਚੀਜ਼ਾਂ ਨੂੰ ਹਟਾਓ

ਅੱਜਕੱਲ੍ਹ ਨੌਜਵਾਨਾਂ ਵਿੱਚ ਫੈੱਟੀ ਲਿਵਰ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ। ਹਾਲ ਹੀ ਵਿੱਚ ਕੀਤੀ ਗਈ ਇਕ ਖੋਜ ਵਿੱਚ ਪਤਾ ਲੱਗਾ ਕਿ ਭਾਰਤ ਵਿੱਚ 80 ਪ੍ਰਤੀਸ਼ਤ ਆਈਟੀ ਪੇਸ਼ੇਵਰ ਕੰਮ ਦੇ ਦਬਾਅ ਕਾਰਨ ਆਪਣੀ ਸਰੀਰਕ ਸਰਗਰਮੀ ਠੀਕ ਤਰੀਕੇ ਨਾਲ..

Fatty Liver: ਦਿੱਲੀ-ਐਨਸੀਆਰ ਦੀ 24 ਸਾਲ ਦੀ ਕੰਮਕਾਜੀ ਪੇਸ਼ੇਵਰ ਆਸ਼ਨਾ ਗੁਪਤਾ ਨੂੰ ਪੇਟ ਦੇ ਹੇਠਲੇ ਹਿੱਸੇ ਵਿੱਚ ਦਰਦ ਹੋਇਆ। ਚੈੱਕਅੱਪ ਕਰਵਾਉਣ 'ਤੇ ਪਤਾ ਲੱਗਿਆ ਕਿ ਉਨ੍ਹਾਂ ਨੂੰ ਫੈੱਟੀ ਲਿਵਰ ਦੀ ਸਮੱਸਿਆ ਹੈ। ਉਹ ਆਪਣੇ ਪੇਟ ਦੇ ਹੇਠਲੇ ਹਿੱਸੇ ਵਿੱਚ ਤੇਜ਼ ਦਰਦ ਦੇ ਕਾਰਨ ਇਕ ਸਤ੍ਰੀ ਰੋਗ ਵਿਸ਼ੇਸ਼ਗਿਆ ਨਾਲ ਮਿਲਣ ਗਈ ਸੀ, ਜੋ ਕਿ ਯੂਟੀਆਈ (ਯੂਰਿਨ ਇਨਫੈਕਸ਼ਨ) ਦੇ ਕਾਰਨ ਹੋਇਆ ਸੀ। ਹਾਲਾਂਕਿ, ਸਕੈਨ ਦੌਰਾਨ ਇਹ ਪੁਸ਼ਟੀ ਹੋਈ ਕਿ ਉਸ ਨੂੰ ਪੀ.ਸੀ.ਓ.ਡੀ (ਮਹਿਲਾਵਾਂ ਵਿੱਚ ਇਕ ਹੋਰ ਵੱਧ ਰਹੀ ਚਿੰਤਾ) ਹੈ। ਨਾਲ ਹੀ, ਇਹ ਵੀ ਸਾਹਮਣੇ ਆਇਆ ਕਿ ਉਸ ਨੂੰ ਗਰੇਡ 1 ਫੈੱਟੀ ਲਿਵਰ ਦੀ ਸਮੱਸਿਆ ਹੈ। ਅੱਜਕੱਲ੍ਹ ਨੌਜਵਾਨਾਂ ਵਿੱਚ ਫੈੱਟੀ ਲਿਵਰ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ।

80 ਪ੍ਰਤੀਸ਼ਤ ਆਈਟੀ ਸੈਕਟਰ ਵਿੱਚ ਕੰਮ ਕਰਨ ਵਾਲਿਆਂ ਨੂੰ ਫੈੱਟੀ ਲਿਵਰ ਦੀ ਸਮੱਸਿਆ

ਹਾਲ ਹੀ ਵਿੱਚ ਕੀਤੀ ਗਈ ਇਕ ਖੋਜ ਵਿੱਚ ਪਤਾ ਲੱਗਾ ਕਿ ਭਾਰਤ ਵਿੱਚ 80 ਪ੍ਰਤੀਸ਼ਤ ਆਈਟੀ ਪੇਸ਼ੇਵਰ ਕੰਮ ਦੇ ਦਬਾਅ ਕਾਰਨ ਆਪਣੀ ਸਰੀਰਕ ਸਰਗਰਮੀ ਠੀਕ ਤਰੀਕੇ ਨਾਲ ਨਹੀਂ ਕਰ ਸਕਦੇ, ਜਿਸ ਕਰਕੇ ਉਹਨਾਂ ਨੂੰ ਫੈੱਟੀ ਲਿਵਰ ਦੀ ਸਮੱਸਿਆ ਹੋ ਜਾਂਦੀ ਹੈ। 2021 ਵਿੱਚ ਕੀਤੀ ਗਈ ਜਰਨਲ ਆਫ਼ ਕਲਿਨਿਕਲ ਐਂਡ ਐਕਸਪਰਿਮੈਂਟਲ ਹੈਪੇਟੋਲੋਜੀ ਵਿੱਚ ਪ੍ਰਕਾਸ਼ਿਤ NAFLD (ਗੈਰ-ਅਲਕੋਹਲਿਕ ਫੈੱਟੀ ਲਿਵਰ ਰੋਗ) ‘ਤੇ 50 ਖੋਜਕਾਰਾਂ ਵੱਲੋਂ 62 ਡੇਟਾ ਸੈੱਟਾਂ ਦੇ ਮੈਟਾ-ਵਿਸ਼ਲੇਸ਼ਣ ਵਿੱਚ ਪਤਾ ਲੱਗਾ ਕਿ ਭਾਰਤ ਵਿੱਚ 38 ਪ੍ਰਤੀਸ਼ਤ ਵਯਸਕ ਲੋਕ NAFLD ਦਾ ਸ਼ਿਕਾਰ ਹਨ। ਇਸ ਵਿੱਚ ਚੰਡੀਗੜ੍ਹ ਸਭ ਤੋਂ ਆਗੇ ਹੈ, ਜਿੱਥੇ ਇਹ ਦਰ 53.5 ਪ੍ਰਤੀਸ਼ਤ ਹੈ। ਬੱਚਿਆਂ ਵਿੱਚ ਵੀ ਇਹ ਸਮੱਸਿਆ 35 ਪ੍ਰਤੀਸ਼ਤ ਪਾਈ ਗਈ।

ਅਲਕੋਹਲਿਕ ਫੈੱਟੀ ਲਿਵਰ ਦੀ ਬਿਮਾਰੀ

ਫੈੱਟੀ ਲਿਵਰ ਦੀ ਬਿਮਾਰੀ ਇੱਕ ਅਜਿਹੀ ਹਾਲਤ ਹੈ, ਜਿਸ ਵਿੱਚ ਲਿਵਰ ਵਿੱਚ ਵਧੇਰੇ ਚਰਬੀ ਇਕੱਠੀ ਹੋਣ ਲੱਗਦੀ ਹੈ। ਇਹ ਦੋ ਤਰੀਕਿਆਂ ਵਿੱਚ ਪਾਈ ਜਾਂਦੀ ਹੈ:

ਅਲਕੋਹਲਿਕ ਫੈੱਟੀ ਲਿਵਰ ਰੋਗ (AFLD)
ਗੈਰ-ਅਲਕੋਹਲਿਕ ਫੈੱਟੀ ਲਿਵਰ ਰੋਗ (NAFLD)
NAFLD ਜ਼ਿਆਦਾਤਰ ਆਸ਼ਨਾ ਵਰਗੇ ਨੌਜਵਾਨਾਂ ਵਿੱਚ ਆਮ ਹੁੰਦੀ ਹੈ, ਖ਼ਾਸ ਕਰਕੇ ਉਹਨਾਂ ਵਿੱਚ ਜਿਨ੍ਹਾਂ ਨੂੰ metabolic ਸੰਬੰਧੀ ਰੋਗ ਹੁੰਦੇ ਹਨ (ਜਿਵੇਂ ਕਿ ਮੋਟਾਪਾ, ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਆਦਿ)।

ਫੈੱਟੀ ਲਿਵਰ ਦੇ ਪ੍ਰਕਾਰ

ਫੈੱਟੀ ਲਿਵਰ ਆਪਣੇ ਆਪ ਵਿੱਚ ਬਹੁਤ ਖ਼ਤਰਨਾਕ ਨਹੀਂ ਹੁੰਦਾ, ਪਰ ਇਹ ਚਾਰ ਪੜਾਅ ਵਿੱਚ ਵੰਡਿਆ ਹੈ:

ਨਾਰਮਲ ਫੈੱਟੀ ਲਿਵਰ – ਇਹ ਸ਼ੁਰੂਆਤੀ ਅਵਸਥਾ ਹੁੰਦੀ ਹੈ, ਜਿੱਥੇ ਜਿਗਰ 'ਚ ਚਰਬੀ ਜੰਮਾ ਹੋਣ ਲੱਗਦੀ ਹੈ, ਪਰ ਕੋਈ ਵੱਡਾ ਨੁਕਸਾਨ ਨਹੀਂ ਹੁੰਦਾ।
ਸੂਜਨ (ਸਟੀਟੋਹੈਪੈਟਾਈਟਿਸ) – ਇਸ ਪੜਾਅ 'ਚ ਜਿਗਰ 'ਚ ਇਨਫੈਕਸ਼ਨ ਜਾਂ ਸੁਜਾਅ ਹੋ ਸਕਦੀ ਹੈ, ਜਿਸ ਨਾਲ ਲਿਵਰ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ।
ਫਾਈਬ੍ਰੋਸਿਸ – ਜਦ ਲਿਵਰ ਦੀ ਸੈੱਲ ਨੂੰ ਲੰਮਾ ਨੁਕਸਾਨ ਪਹੁੰਚਦਾ ਹੈ, ਤਾਂ ਉੱਥੇ ਨਵੇਂ ਸੈੱਲ ਬਣਨ ਦੀ ਪ੍ਰਕਿਰਿਆ ਸਹੀ ਤਰੀਕੇ ਨਾਲ ਨਹੀਂ ਹੁੰਦੀ, ਜਿਸ ਕਰਕੇ ਲਿਵਰ ਦੀ ਤੰਦਰੁਸਤੀ ਘੱਟਣ ਲੱਗਦੀ ਹੈ।
ਸਿਰੋਸਿਸ – ਇਹ ਸਭ ਤੋਂ ਗੰਭੀਰ ਪੜਾਅ ਹੁੰਦਾ ਹੈ, ਜਿੱਥੇ ਲਿਵਰ ਸਖ਼ਤ ਹੋਣ ਲੱਗਦਾ ਹੈ, ਤੇ ਇਸਦੀ ਕਾਰਗੁਜ਼ਾਰੀ ਘੱਟ ਜਾਂਦੀ ਹੈ, ਜੋ ਕਿ ਜਾਨਲੇਵਾ ਵੀ ਹੋ ਸਕਦਾ ਹੈ।
ਜੇਕਰ ਸਮੇਂ ਰਹਿੰਦੇ ਇਸ ਦੀ ਪਛਾਣ ਹੋ ਜਾਵੇ, ਤਾਂ ਫੈੱਟੀ ਲਿਵਰ ਦਾ ਇਲਾਜ ਹੋ ਸਕਦਾ ਹੈ, ਪਰ ਇੱਕ ਵਾਰ "ਸਿਰੋਸਿਸ" ਹੋਣ ਦੇ ਬਾਅਦ, ਇਹ ਬਹੁਤ ਵੱਡਾ ਨੁਕਸਾਨ ਕਰ ਸਕਦਾ ਹੈ।

ਫੈੱਟੀ ਲਿਵਰ ਦੇ ਲੱਛਣ

ਸ਼ੁਰੂਆਤੀ ਦੌਰ ਵਿੱਚ ਫੈੱਟੀ ਲਿਵਰ ਦੇ ਕੋਈ ਵੀ ਵੱਡੇ ਲੱਛਣ ਨਹੀਂ ਹੁੰਦੇ, ਪਰ ਧੀਰੇ-ਧੀਰੇ ਕੁਝ ਸਮੱਸਿਆਵਾਂ ਉਭਰ ਕੇ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਰਾਹੀਂ ਇਹ ਪਤਾ ਲੱਗ ਸਕਦਾ ਹੈ ਕਿ ਫੈੱਟੀ ਲਿਵਰ ਦੀ ਬਿਮਾਰੀ ਹੈ ਜਾਂ ਨਹੀਂ।

ਫੈੱਟੀ ਲਿਵਰ ਦੇ ਮੁੱਖ ਲੱਛਣ:

ਅਕਸਰ ਉਲਟੀ ਆਉਣ ਜਿਹਾ ਮਹਿਸੂਸ ਹੋਣਾ।
ਭੁੱਖ ਬਿਲਕੁਲ ਨਾ ਲੱਗਣੀ।
ਖਾਣਾ ਠੀਕ ਤਰੀਕੇ ਨਾਲ ਪਾਚਣ ਨਾ ਹੋਣਾ।
ਹਮੇਸ਼ਾ ਥਕਾਵਟ ਮਹਿਸੂਸ ਹੋਣੀ।
ਅਚਾਨਕ ਬਹੁਤ ਜ਼ਿਆਦਾ ਕਮਜ਼ੋਰੀ ਆਉਣੀ।
ਵਜ਼ਨ ਘਟਣ ਲੱਗਣਾ।
ਪੇਟ ਦੇ ਉੱਪਰੀ ਹਿੱਸੇ ਵਿੱਚ ਸੂਜਨ ਆਉਣੀ।
ਜੇਕਰ ਤੁਹਾਨੂੰ ਇਹ ਲੱਛਣ ਲਗਾਤਾਰ ਮਹਿਸੂਸ ਹੁੰਦੇ ਹਨ, ਤਾਂ ਤੁਰੰਤ ਡਾਕਟਰੀ ਸਲਾਹ ਲਓ, ਤਾਂਕਿ ਸਮੇਂ ਸਿਰ ਇਲਾਜ ਕੀਤਾ ਜਾ ਸਕੇ।

ਫੈੱਟੀ ਲਿਵਰ ਤੋਂ ਬਚਾਅ

ਦਵਾਈਆਂ ਤੋਂ ਇਲਾਵਾ ਕੁਝ ਘਰੇਲੂ ਉਪਾਅ ਵੀ ਹਨ, ਜਿਨ੍ਹਾਂ ਰਾਹੀਂ ਤੁਸੀਂ ਫੈੱਟੀ ਲਿਵਰ ਦੀ ਸਮੱਸਿਆ ਤੋਂ ਬਚ ਸਕਦੇ ਹੋ। ਆਪਣੇ ਆਪ ਨੂੰ ਫਿੱਟ ਰੱਖਣ ਅਤੇ ਫੈੱਟੀ ਲਿਵਰ ਤੋਂ ਬਚਣ ਲਈ ਹੇਠਾਂ ਦਿੱਤੇ ਨੁਸਖ਼ੇ ਅਪਣਾ ਸਕਦੇ ਹੋ:

ਨਾਰੀਅਲ ਪਾਣੀ, ਦਾਲ, ਦਾਲ ਦਾ ਪਾਣੀ ਤੇ ਲੱਸੀ ਬਹੁਤ ਵਧੀਆ ਹਨ, ਇਹਨਾਂ ਨੂੰ ਆਪਣੇ ਖਾਣ-ਪੀਣ ਵਿੱਚ ਸ਼ਾਮਲ ਕਰੋ।
ਰੋਜ਼ਾਨਾ ਯੋਗਾ (ਚਾਹੇ ਥੋੜਾ ਜਿਹਾ ਹੀ ਕਿਉਂ ਨਾ ਹੋ) ਜ਼ਰੂਰ ਕਰੋ।
ਲੱਸਣ ਦਾ ਸੇਵਨ ਕਰੋ, ਤੇ ਹਰ ਤਰ੍ਹਾਂ ਦੀਆਂ ਸਬਜ਼ੀਆਂ ਵਿੱਚ ਲੱਸਣ ਵਰਤਣ ਦੀ ਆਦਤ ਬਣਾਓ।
9 ਵਜੇ ਤੋਂ ਪਹਿਲਾਂ ਰਾਤ ਦਾ ਭੋਜਨ ਕਰ ਲਵੋ, ਦੇਰ ਰਾਤ ਖਾਣਾ ਤੁਹਾਡੇ ਜਿਗਰ 'ਤੇ ਬੁਰਾ ਅਸਰ ਪਾਉਂਦਾ ਹੈ।
ਸ਼ਰਾਬ ਤੇ ਸਿਗਰਟਨੋਸ਼ੀ ਬਿਲਕੁਲ ਛੱਡੋ, ਇਹ ਲਿਵਰ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦੇ ਹਨ।
ਹਰ ਭੋਜਨ ਨੂੰ ਚੰਗੀ ਤਰ੍ਹਾਂ ਚੱਬ ਕੇ ਖਾਓ, ਜਿਦਾ ਕਿ ਉਹ ਆਸਾਨੀ ਨਾਲ ਪੱਚ ਸਕੇ।
ਪੇਟ ਭਾਰੀ ਅਤੇ ਗੈਸ ਬਣਾਉਣ ਵਾਲੇ ਭੋਜਨਾਂ ਦਾ ਸੇਵਨ ਘਟਾਓ।
ਬਰੋਕਲੀ, ਮੱਛੀ, ਤੇ ਐਵੋਕਾਡੋ ਦਾ ਵਧ ਤੋਂ ਵੱਧ ਸੇਵਨ ਕਰੋ, ਇਹ ਲਿਵਰ ਦੀ ਸਿਹਤ ਲਈ ਬਹੁਤ ਲਾਭਕਾਰੀ ਹਨ।
ਜੇਕਰ ਤੁਸੀਂ ਇਹ ਸਧਾਰਣ ਨਿਯਮ ਅਪਣਾ ਲਵੋ, ਤਾਂ ਫੈੱਟੀ ਲਿਵਰ ਤੋਂ ਬਚ ਸਕਦੇ ਹੋ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
6,6,6,6,6,6,6,6..., 8 ਛੱਕੇ ਲਾ ਕੇ ਵੈਭਵ ਸੂਰਿਆਵੰਸ਼ੀ ਨੇ ਜੜਿਆ ਅਰਧ ਸੈਂਕੜਾ, ਵਨਡੇ 'ਚ ਮਚਾਈਆਂ ਧਮਾਲਾਂ
6,6,6,6,6,6,6,6..., 8 ਛੱਕੇ ਲਾ ਕੇ ਵੈਭਵ ਸੂਰਿਆਵੰਸ਼ੀ ਨੇ ਜੜਿਆ ਅਰਧ ਸੈਂਕੜਾ, ਵਨਡੇ 'ਚ ਮਚਾਈਆਂ ਧਮਾਲਾਂ
ਮਾਣਹਾਨੀ ਕੇਸ 'ਚ ਨਹੀਂ ਪੇਸ਼ ਹੋਈ ਸਾਂਸਦ ਕੰਗਨਾ ਰਣੌਤ, ਜਾਣੋ ਸੁਣਵਾਈ ਦੌਰਾਨ ਕੀ ਹੋਇਆ
ਮਾਣਹਾਨੀ ਕੇਸ 'ਚ ਨਹੀਂ ਪੇਸ਼ ਹੋਈ ਸਾਂਸਦ ਕੰਗਨਾ ਰਣੌਤ, ਜਾਣੋ ਸੁਣਵਾਈ ਦੌਰਾਨ ਕੀ ਹੋਇਆ
Punjab News: ਪੰਜਾਬ 'ਚ 31 ਜਨਵਰੀ ਨੂੰ ਰਹੇਗੀ ਜਨਤਕ ਛੁੱਟੀ? ਜਾਣੋ ਕਿਉਂ ਉੱਠੀ ਮੰਗ; ਸਕੂਲ ਅਤੇ ਦਫਤਰ ਰਹਿਣਗੇ ਬੰਦ...
ਪੰਜਾਬ 'ਚ 31 ਜਨਵਰੀ ਨੂੰ ਰਹੇਗੀ ਜਨਤਕ ਛੁੱਟੀ? ਜਾਣੋ ਕਿਉਂ ਉੱਠੀ ਮੰਗ; ਸਕੂਲ ਅਤੇ ਦਫਤਰ ਰਹਿਣਗੇ ਬੰਦ...
Punjab News: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ; ਕੱਚੇ ਮੁਲਾਜ਼ਮਾਂ ਸਣੇ...
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ; ਕੱਚੇ ਮੁਲਾਜ਼ਮਾਂ ਸਣੇ...
Embed widget